August 17, 2026

Justice News

ਅਵਾਮ ਦੀ ਆਵਾਜ਼

ਆਰਮੀ ਅਗੀਨੀਵੀਰ ਦੀ ਭਰਤੀ ਲਈ ਮੁਫ਼ਤ ਸਿਖਲਾਈ ਕਲਾਸਾਂ ਸ਼ੁਰੂ

ਕਪੂਰਥਲਾ
(ਬਿਊਰੋ )
ਸੀ-ਪਾਈਟ ਕੈਂਪ ਦੇ ਇੰਚਾਰਜ ਕੈਪਟਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਖੇ ਸਾਲ 2026 ਦੀ ਆਰਮੀ ਅਗੀਨੀਰ ਭਰਤੀ ਲਈ ਮੁਫ਼ਤ ਸਿਖਲਾਈ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਆਰਮੀ ਅਗਨੀਵੀਰ, ਪੰਜਾਬ ਪੁਲਿਸ, ਐੱਸ.ਐੱਸ.ਸੀ ਤੇ ਹੋਰਨਾਂ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਦੇ ਲਈ ਲਿਖਤੀ ਤੇ ਸਰੀਰਕ ਪੇਪਰ ਦੀ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਕੈਂਪ ਵਿਖੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ,ਦਸਵੀਂ ਕਲਾਸ ਜਾ ਬਾਰਵੀ ਕਾਲਸ ਦਾ ਸਰਟੀਫਿਕੇਟ,ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿਖੇ ਸਮਾਰਟ ਕਲਾਸ ਰੂਮ, 400 ਮੀਟਰ ਦਾ ਟ੍ਰੈਕ, ਜਿੰਮ, ਵਾਲੀਬਾਲ ਗਰਾਊਂਡ ਦਾ ਵੀ ਖਾਸ ਪ੍ਰਬੰਧ ਹੈ।
ਜ਼ਿਕਰਯੋਗ ਹੈ ਕਿ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨੂੰ ਰਿਹਾਇਸ਼, ਖਾਣਾ ਆਦਿ ਪੰਜਾਬ ਸਰਕਾਰ ਵਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਮੁਬਾਇਲ ਨੰਬਰ 836016-3527,69002-00733 ਅਤੇ 98720-85620 ‘ਤੇ ਸਪੰਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.