August 17, 2026

Justice News

ਅਵਾਮ ਦੀ ਆਵਾਜ਼

ਸਿਹਤ ਤੇ ਰੋਜਗਾਰ ਕੈਂਪ ਦਾ ਆਯੋਜਨ 12 ਫਰਵਰੀ ਨੂੰ= ਕਿਸ਼ੋਰੀ ਲਾਲ ਜੇਠੀ (ਲੜਕੀਆਂ) ਸਕੂਲ ਆਫ ਐਮੀਨੈਂਸ, ਖੰਨਾ ’ਚ ਲੱਗਣ ਵਾਲੇ ਕੈਂਪ ਦੌਰਾਨ ਉੱਘੀਆਂ ਕੰਪਨੀਆਂ ਲੈਣਗੀਆਂ ਹਿੱਸਾ

ਲੁਧਿਆਣਾ,

( ਜਸਟਿਸ ਨਿਊਜ਼  )

ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਿਸ਼ੋਰੀ ਲਾਲ ਜੇਠੀ (ਲੜਕੀਆਂ) ਸਕੂਲ ਆਫ ਐਮੀਨੈਂਸ, ਖੰਨਾ ਵਿਖੇ 12 ਫਰਵਰੀ ਨੂੰ ਸਿਹਤ ਤੇ ਰੋਜਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਔਰਤਾਂ ਨੂੰ ਸਮਰੱਥ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਸਕੂਲ ਆਫ ਐਮੀਨੈਂਸ, ਬੱਸ ਅੱਡੇ ਦੇ ਪਿੱਛੇ, ਜੀ.ਟੀ.ਬੀ. ਮਾਰਕੀਟ, ਖੰਨਾ ਵਿਖੇ 12 ਫਰਵਰੀ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 09:30 ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸਿਰਫ ਲੜਕੀਆਂ ਹੀ ਭਾਗ ਲੈ ਸਕਦੀਆਂ ਹਨ, ਜਿਨ੍ਹਾਂ ਦੀ ਵਿਦਿਅਕ ਯੋਗਤਾ 10ਵੀਂ, 12ਵੀਂ, ਡਿਪਲੋਮਾ, ਆਈ.ਟੀ.ਆਈ., ਗ੍ਰੇਜੂਏਟ, ਪੋਸਟ ਗ੍ਰੇਜੂਏਟ, ਬੀ.ਟੈਕ ਅਤੇ ਐਮ.ਬੀ.ਏ. ਪਾਸ ਹੋਵੇ। ਚਾਹਵਾਨ ਪ੍ਰਾਰਥੀਆਂ ਲਈ ਆਪਣੀ ਅਕਾਦਮਿਕ ਯੋਗਤਾਵਾਂ ਦੇ ਅਸਲ ਸਰਟੀਫਿਕੇਟਾਂ ਸਮੇਤ ਰੀਜਿਉਮ ਦੀਆਂ 2 ਫੋਟੋ ਕਾਪੀਆਂ ਲੈ ਕੇ ਆਉਣਾ ਲਾਜਮੀ ਹੈ।ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਵੱਲੋਂ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ. ਦੀ ਈ-ਮੇਲ ਆਈ.ਡੀ.  [email protected] ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.