August 17, 2026

Justice News

ਅਵਾਮ ਦੀ ਆਵਾਜ਼

ਪੁਲਿਸ ਨੇ 56 ਲੱਖ ਰੁਪਏ ਦੀ ਕੀਮਤ ਦੇ 250 ਫੋਨ ਕੀਤੇ ਅਸਲ ਮਾਲਕਾਂ ਦੇ ਹਵਾਲੇ – ਐਸਐਸਪੀ ਗੌਰਵ ਤੂਰਾ 

ਕਪੂਰਥਲਾ
 (ਬਿਊਰੋ  )
ਕਪੂਰਥਲਾ ਪੁਲਿਸ ਨੇ ਕਰੀਬ 56 ਲੱਖ ਰੁਪਏ ਦੀ ਕੀਮਤ ਦੇ 250 ਤੋਂ ਵੱਧ ਗੁੰਮ ਹੋਏ/ਚੋਰੀ ਹੋਏ/ਖੋਹ ਹੋਏ
ਮੋਬਾਇਲ ਫੋਨ ਰਿਕਵਰ ਕਰ ਅਸਲ ਮਾਲਕਾਂ ਦੇ ਹਵਾਲੇ ਕੀਤੇ।
ਇਸ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਰਿਕਵਰ ਕੀਤੇ ਗਏ  ਫੋਨ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤੇ ਗਏ ਹਨ।
ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਪੁਲਿਸ ਕਪਤਾਨ ਹੈਡਕੁਆਰਟਰ ਕਪੂਰਥਲਾ, ਮਾਧਵੀ ਸ਼ਰਮਾ ਪੁਲਿਸ ਕਪਤਾਨ ਫਗਵਾੜਾ, ਦਲਜੀਤ ਸਿੰਘ ਉੱਪ ਪੁਲਿਸ ਕਪਤਾਨ, ਸਾਈਬਰ ਕਰਾਈਮ ਕਪੂਰਥਲਾ ਦੀ ਯੋਗ ਅਗਵਾਈ ਹੇਠ ਥਾਣਾ ਸਾਈਬਰ ਕਰਾਈਮ ਕਪੂਰਥਲਾ ਦੀ ਟੀਮ ਅਤੇ ਕਪੂਰਥਲਾ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੰਮ ਕਰਕੇ ਫੋਨਾਂ ਦੀ ਬਰਾਮਦਗੀ ਕੀਤੀ ਗਈ ।
ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ  ਉਕਤ ਫੋਨਾ ਦੀ ਪ੍ਰੌਪਰ ਵੈਰੀਫਿਕੇਸ਼ਨ ਕਰਕੇ ਉਹਨਾਂ ਦੇ ਮਾਲਕਾ ਹਵਾਲੇ ਕਰ ਦਿੱਤਾ ਗਿਆ ਹੈ।
ਇਹਨਾ ਫੋਨਾ ਨੂੰ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਬਾਹਰਲੀਆ ਸਟੇਟਾਂ ਤੋਂ ਵੀ ਰਿਕਵਰ ਕੀਤਾ ਗਿਆ ਹੈ। ਦੂਜੇ ਸੂਬਿਆਂ, ਬਿਹਾਰ  ਤੋਂ 04, ਪੱਛਮ ਬੰਗਾਲ  ਤੋਂ 3, ਉੱਤਰ ਪ੍ਰਦੇਸ਼ – 06, ਹਰਿਆਣਾ – 08, ਦਿੱਲੀ ਤੋਂ 5, ਰਾਜਸਥਾਨ – 05 ਅਤੇ ਹਿਮਾਚਲ ਪ੍ਰਦੇਸ਼ ਤੋਂ 2 ਫੋਨ ਰਿਕਵਰ ਕੀਤੇ ਗਏ ਹਨ ਅਤੇ ਬਾਕੀ ਫੋਨ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਵੀ ਰਿਕਵਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਜੇਕਰ ਕਿਸੇ  ਦਾ ਫੋਨ ਗੁੰਮ ਹੁੰਦਾ ਹੈ ਤਾ ਇਸ ਸਬੰਧੀ ਜਿਲਾ ਕਪੂਰਥਲਾ ਦੇ ਸਾਝ ਕੇਦਰ ਜਾ ਕੇ ਰਿਪੋਰਟ ਲਿਖਵਾ ਸਕਦੇ ਹੋ ਅਤੇ ਫੋਨ ਦੀ ਰਿਕਵਰੀ ਦਾ ਅੱਪਡੇਟ ਆਪ ਦੇ ਫੋਨ  ਤੇ ਹੀ CEIR ਪੋਰਟਲ ਰਾਹੀ ਦੇ ਦਿੱਤਾ ਜਾਦਾ ਹੈ ਜਾਂ ਇਸ ਸਬੰਧੀ ਥਾਣਾ ਸਾਈਬਰ ਕਰਾਈਮ ਕਪੂਰਥਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਗੁੰਮ ਹੋਏ ਮੋਬਾਇਲ ਫੋਨ ਦੀ ਰਿਪੋਰਟ ceir.sancharsathi.gov.in ‘ਤੇ ਵੀ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.