August 17, 2026

Justice News

ਅਵਾਮ ਦੀ ਆਵਾਜ਼

ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ  ਸੁਧਾਈ ਦਾ ਕੰਮ ਜਾਰੀ – ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ=                                            ਵੋਟ ਦੀ ਵੈਰੀਫਿਕੇਸ਼ਨ ਲਈ ਵਿਆਹੀਆਂ ਲੜਕੀਆਂ ਪੇਕੇ ਘਰ ਦੇ ਵੋਟਰ ਸੂਚੀ ਵੇਰਵੇ ਸਬੰਧਤ ਬੀ.ਐਲ.ਓਜ ਨੂੰ ਕਰਵਾਉਣ ਮੁਹੱਈਆ

ਮੋਗਾ

(ਮਨਪ੍ਰੀਤ ਸਿੰਘ/ ਗੁਰਜੀਤ ਸੰਧੂ  )

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ  ਸੁਧਾਈ ਦਾ ਕੰਮ ਚੱਲ ਰਿਹਾ ਹੈ।  ਇਸ ਵਿਸ਼ੇਸ਼ ਸੁਧਾਈ ਦੇ ਕੰਮ ਤਹਿਤ ਵੋਟਰ ਸੂਚੀ ਸਾਲ 2023 ਦਾ ਮਿਲਾਨ 2025 ਦੀ ਵੋਟਰ ਸੂਚੀ ਨਾਲ ਕਰਕੇ ਵੋਟਰਾਂ ਦੀ ਵੋਟ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਗਾ ਮਨਜੀਤ ਸਿੰਘ ਰਾਜਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 073-ਮੋਗਾ ਦੀਆਂ ਉਹ ਵਿਆਹੀਆਂ ਲੜਕੀਆਂ ਜਿਹਨਾਂ ਦੀ ਉਮਰ 42 ਸਾਲ ਤੱਕ ਹੈ ਜਾਂ ਇਸ ਤੋਂ ਘੱਟ ਹੈ, ਲਈ ਜਰੂਰੀ ਹੈ ਕਿ ਉਹ ਆਪਣੇ ਪੇਕੇ ਘਰ/ਪਿੰਡ/ਸ਼ਹਿਰ ਦੇ ਬੀ.ਐਲ.ਓਜ ਪਾਸੋਂ ਵੋਟਰ ਸੂਚੀ ਸਾਲ 2023 ਅਨੁਸਾਰ ਆਪਣੇ ਪਿਤਾ ਜਾਂ ਮਾਤਾ ਦੀ ਵੋਟਰ ਕਾਰਡ ਦਾ ਲੜੀ ਨੰਬਰ, ਬੂਥ ਨੰਬਰ ਵਿਧਾਨ ਸਭਾ ਚੋਣ ਹਲਕੇ ਦਾ ਨੰਬਰ ਪ੍ਰਾਪਤ ਕਰਕੇ ਆਪਣੇ ਏਰੀਏ ਦੇ ਸਬੰਧਤ ਬੀ.ਐਲ.ਓਜ ਕੋਲ ਦੇਣ ਤਾਂ ਕਿ ਉਹਨਾਂ ਦੀ ਵੋਟ ਦੀ ਵੈਰੀਫਿਕੇਸ਼ਨ ਹੋ ਸਕੇ।

ਉਨ੍ਹਾਂ ਕਿਹਾ ਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਉਹਨਾਂ ਦੀ ਵੋਟ ਵੀ ਕੱਟੀ ਜਾ ਸਕਦੀ ਹੈ। ਉਨ੍ਹਾਂ 42 ਸਾਲ ਤੱਕ ਦੀ ਉਮਰ ਦੀਆਂ ਵਿਆਹੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੇਕਿਆਂ ਦੇ ਬੀ.ਐਲ.ਓਜ ਪਾਸੋਂ ਆਪਣੇ ਪਿਤਾ ਜਾਂ ਮਾਤਾ ਦੀ ਵੋਟ ਨਾਲ ਸਬੰਧਤ ਵੇਰਵੇ ਪ੍ਰਾਪਤ ਕਰਕੇ ਆਪਣੇ ਇਲਾਕੇ ਦੇ ਸਬੰਧਤ ਬੀ.ਐਲ.ਓ ਨੂੰ ਜਰੂਰ ਮੁਹੱਈਆ ਕਰਵਾਉਣ ਤਾਂ ਜੋ ਉਹਨਾਂ ਦੀ ਵੋਟ ਦੀ ਮੈਪਿੰਗ ਕੀਤੀ ਜਾ ਸਕੇ ਅਤੇ ਵੋਟ ਕੱਟੀ ਨਾ ਜਾ ਸਕੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.