August 17, 2026

Justice News

ਅਵਾਮ ਦੀ ਆਵਾਜ਼

ਸ਼ੋਸ਼ਲ ਸਾਇਟਾਂ ‘ਤੇ ਨਿੱਜੀ ਵੇਰਵੇ ਸਾਂਝੇ ਕਰਨ ਤੋਂ ਬਚਣ ਦਾ ਸੱਦਾ=ਮੋਗਾ ਵਿਖੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੀ ਅਗਵਾਈ ਵਿੱਚ ਮਨਾਇਆ ਸੁਰੱਖਿਅਤ ਇੰਟਰਨੈੱਟ ਦਿਵਸ

ਮੋਗਾ

( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )

ਐਨ.ਆਈ.ਸੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਦੇ ਕਰਮਚਾਰੀਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਵਿਸ਼ੇਸ਼ ਤੌਰ ਤੇ ਜਾਗਰੂਕਤਾ ਫੈਲਾਈ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਗਾਏ ਜਾਗਰੂਕਤਾ ਕੈਂਪ ਵਿੱਚ ਉਹਨਾਂ ਦੱਸਿਆ ਕਿ ਆਮ ਪਬਲਿਕ ਇੰਟਰਨੈੱਟ ਦੀ ਵਰਤੋਂ ਕਰਦੇ ਸਮੇ ਕੁਝ ਖਾਸ ਗੱਲਾਂ ਦਾ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਕਿਸੇ ਠੱਗੀ ਸ਼ਿਕਾਰ ਨਾ ਹੋਣ।ਉਨ੍ਹਾਂ ਕਿਹਾ ਕੁ ਆਰਟੀਫੀਸ਼ੀਅਲ  ਇੰਟੈਲੀਜੈਂਸ ਘੁਟਾਲੇ ਅਕਸਰ ਜ਼ਰੂਰੀ ਜਾਂ ਡਰ ਪੈਦਾ ਕਰਦੇ ਹਨ, ਕੰਮ ਕਰਨ ਤੋਂ ਪਹਿਲਾਂ ਰੁਕੋ, ਸੋਚੋ ਅਤੇ ਫਿਰ ਹੀ ਪੁਸ਼ਟੀ ਕਰੋ। ਡਾਕਟਰੀ, ਕਾਨੂੰਨੀ ਜਾਂ ਵਿੱਤੀ ਸਲਾਹ ਲਈ ਕਦੇ ਵੀ ਸਿਰਫ਼ ਏ.ਆਈ. ‘ਤੇ ਨਿਰਭਰ ਨਾ ਕਰੋ, ਅਸਲ ਮਾਹਿਰਾਂ ਨਾਲ ਸਲਾਹ ਕਰੋ। ਵੀਡੀਓਜ਼ ਵਿੱਚ ਗੈਰ-ਕੁਦਰਤੀ ਚਿਹਰੇ, ਬੁੱਲ੍ਹ ਜਾਂ ਆਵਾਜ਼ਾਂ ਏ.ਆਈ. ਹੇਰਾਫੇਰੀ ਦੇ ਚੇਤਾਵਨੀ ਸੰਕੇਤ ਹਨ। ਭਾਵਨਾਤਮਕ ਕਹਾਣੀਆਂ ਜਾਂ ਜ਼ਰੂਰੀ ਮੱਦਦ ਬੇਨਤੀਆਂ ਏ.ਆਈ. ਦੁਆਰਾ ਤਿਆਰ ਕੀਤੇ ਘੁਟਾਲੇ ਹੋ ਸਕਦੇ ਹਨ ਇਸ ਲਈ ਹਰੇਕ ਨਾਗਰਿਕ ਲਈ ਇਸ ਪ੍ਰਤੀ ਜਾਗਰੂਕਤਾ ਜਰੂਰੀ ਹੈ।

ਡੀ.ਪੀ.ਡੀ.ਪੀ. ਐਕਟ ਨਿੱਜੀ ਡੇਟਾ ਦੀ ਰੱਖਿਆ ਕਰਦਾ ਹੈ ਇਸਨੂੰ ਸਿਰਫ਼ ਜ਼ਰੂਰੀ ਹੋਣ ‘ਤੇ ਹੀ ਸਾਂਝਾ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਿੱਜੀ ਵੇਰਵੇ ਸਾਂਝੇ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ।ਉਹਨਾਂ ਕਿਹਾ ਕਿ ਐਪ ਅਨੁਮਤੀਆਂ ਦੀ ਨਿਯਮਿਤ ਤੌਰ ‘ਤੇ ਜਾਂਚ ਕਰੋ ਅਤੇ ਬੇਲੋੜੀ ਪਹੁੰਚ ਨੂੰ ਹਟਾਓ। ਕਦੇ ਵੀ ਆਪਣੇ ਸੰਵੇਦਨਸ਼ੀਲ ਵੇਰਵੇ ਜਿਵੇਂ ਕਿ ਓ.ਟੀ.ਪੀ., ਆਧਾਰ, ਪੈਨ ਜਾਂ ਬੈਂਕ ਪ੍ਰਮਾਣ ਪੱਤਰ ਫੋਨ ਤੇ ਸਾਂਝੇ ਨਾ ਕਰੋ। ਉੱਚ ਰਿਟਰਨ ਵਾਲੀਆਂ ਔਨਲਾਈਨ ਨਿਵੇਸ਼ ਪੇਸ਼ਕਸ਼ਾਂ ‘ਤੇ ਭਰੋਸਾ ਕਰਨ ਤੋਂ ਬਚੋ।

ਸੁਰੱਖਿਅਤ ਇੰਟਰਨੈੱਟ ਦਿਵਸ ਤੇ ਆਮ ਪਬਲਿਕ ਨੂੰ ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨੌਲੋਜੀ ਦੇ ਡੀ.ਆਈ.ਏ. (ਐਨ.ਆਈ.ਸੀ.)  ਕੋਮਲ ਦੇਵੀ, ਦੀਪਕ ਕੁਮਾਰ ਨੈੱਟਵਰਕ ਇੰਜ, ਵਰੁਨ ਸ਼ਰਮਾ ਨੈੱਟਵਰਕ ਇੰਜ, ਮਨਦੀਪ ਸਿੰਘ ਕੰਡਾ ਡੀ.ਆਰ.ਐਮ ਵੱਲੋਂ ਜਾਗਰੂਕ ਕੈਂਪ ਲਗਾਏ ਗਏ। ਡੀ.ਆਈ.ਏ. ਕੋਮਲ ਦੇਵੀ ਨੇ ਦੱਸਿਆ ਕਿ ਨਾਗਰਿਕਾਂ ਨੂੰ ਸਦਾ ਸਾਵਧਾਨ ਰਹਿਣਾ ਚਾਹੀਦਾ ਹੈ। ਕਿਸੇ ਵੀ ਕਾਲ ਤੇ ਅਮਲ ਨਾ ਕਰੋ ਜੋ ਕਹਿੰਦੀ ਹੈ ਕਿ ਇਹ ਟ੍ਰਾਈ ਜਾਂ ਟੈਲੀਕਮੂਨਿਕੇਸਨ ਵਿਭਾਗ ਤੋਂ ਹੈ।
ਉਹਨਾਂ ਕਿਹਾ ਕਿ ਅਸਲੀ ਕੋਰੀਅਰ ਸੇਵਾ-ਬੁੱਕ ਨਾ ਕੀਤੀਆਂ ਪਾਰਸਲਾਂ ਲਈ ਕਿਸੇ ਵੀ ਪ੍ਰਕਾਰ ਦੀ ਫੀਸ ਨਹੀਂ ਲੈਂਦੀ। ਉੱਚੇ ਮੁਨਾਫੇ ਦੇ ਨਾਲ ਆਨਲਾਈਨ ਨਿਵੇਸ਼ ਪੇਸ਼ਕਸ਼ਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ।  ਆਪਣੇ ਮੋਬਾਇਲ ਉੱਤੇ ਐਪਸ ਨੂੰ ਸਮੇ-ਸਮੇਂ ਤੇ ਸਮੀਖਿਆ ਕਰੋ ਅਤੇ ਨਾ ਵਰਤੇ ਜਾ ਰਹੇ ਐਪਸ ਨੂੰ ਹਟਾ ਦਿਓ।ਜਿਕਰਯੋਗ ਹੈ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਧੇਵਾਲਾ, ਡਿਪਟੀ ਕਮਿਸ਼ਨਰ ਦਫਤਰ ਮੋਗਾ ਤੇ ਹੋਰ ਵੱਖ ਵੱਖ ਸਥਾਨਾਂ ਤੇ ਜਾਗਰੂਕਤਾ ਕੈਂਪ ਲਗਾਏ ਗਏ।

Leave a Reply

Your email address will not be published. Required fields are marked *

Copyright © All rights reserved. | Newsphere by AF themes.