ਜੰਡਿਆਲਾ ਗੁਰੂ ਵਿਖੇ ਹੋਈ ਰਿਕਾਰਡਤੋੜ ਰੈਲੀ ਵਿੱਚ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਕਾਂਗਰਸ ਪਾਰਟੀ ਵੜਿੰਗ ਤੇ ਖਹਿਰਾ ਨੇ ਆਪਣੇ ਆਪਣੇ ਅੰਦਾਜ਼ ਵਿੱਚ ਪਾਈਆਂ ਗੂੰਜਾਂ

  ਜੰਡਿਆਲਾ ਗੁਰੂ
(ਮਲਕੀਤ ਸਿੰਘ ਚੀਦਾ )
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਖੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ “ਮਨਰੇਗਾ ਬਚਾਓ” ਦੇ ਚੱਲ ਰਹੇ ਸੰਘਰਸ਼ ਅਧੀਨ ਇੱਕ ਵਿਸ਼ਾਲ ਤੇ ਰਿਕਾਰਡ ਤੋੜ ਰੈਲੀ ਕਰਵਾਈ ਗਈ । ਇਸ ਮੌਕੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਇੰਚਾਰਜ਼ ਸ੍ਰੀ ਭੁਪੇਸ਼ ਬਘੇਲ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਰੱਜ ਕੇ ਕੋਸਿਆ ਤੇ ਗ਼ਰੀਬ ਵਰਗ ਨੂੰ ਕੋਈ ਹੋਰ ਰੁਜ਼ਗਾਰ ਦੇਣ ਦੀ ਬਜਾਏ ਸਗੋਂ ਇਕੋ ਇੱਕ ਆਖ਼ਰੀ ਆਸਰਾ ” ਮਨਰੇਗਾ” ਦੀ ਵੀ ਉਲਟ ਬਾਜ਼ੀ ਲਗਾ ਦਿੱਤੀ ਜਿਸ ਅਧੀਨ ਦੇਸ਼ ਦੇ ਹਰ ਲੋੜ ਵੰਦ ਨੂੰ ਸਾਲ ਵਿੱਚ 100 ਦਿਨ ਦਾ ਕੰਮ ਦਿੱਤਾ ਜਾਂਦਾ ਸੀ ਅਤੇ ਜੋ ਕਿ ਡਾਕਟਰ ਮਨਮੋਹਨ ਸਿੰਘ ਨੇ ਬੇਰੁਜ਼ਗਾਰਾਂ | ਲਈ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਮ ਅਧੀਨ ਸਕੀਮ ਚਲਾਈ ਸੀ ਪਰ ਭਾਰਤ ਵਰਗੇ ਬਹੁਕੌਮੀ ਦੇਸ਼ ਵਿੱਚ ਦਲਿੱਤ ਭਾਈਚਾਰੇ ਨਾਲ ਧੱਕਾ ਕਰਦਿਆਂ ਇਸ ਸਕੀਮ ਨੂੰ ਵਿਗਾੜਦਿਆਂ ਕਈ ਬਦਲਾਅ ਕਰ ਦਿੱਤੇ ਹਨ। ਜਿਸ ਕਾਰਣ ਲੋੜਵੰਦਾਂ ਮਾਂ ਨੰ ਨੂੰ ਰੁਜ਼ਗਾਰ ਮਿਲਣ ਦੇ ਮੌਕੇ ਖ਼ਤਮ ਹੋ ਗਏ । ਨਰਿੰਦਰ ਮੋਦੀ ਦੀ ਇਸ ਸ਼ਰਾਰਤ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਸਰਕਾਰ ਦਲਿੱਤ ਸਰਕਾਰ ਹੈ । ਜੰਡਿਆਲਾ ਗੁਰੂ ਵਿਖੇ ਹੋਈ ਰਿਕਾਰਡਤੋੜ ਰੈਲੀ ਵਿੱਚ | ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਜਿੰਨਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ, ਆਲ ਇੰਡੀਆ ਕਾਂਗਰਸ ਦੇ ਕਿਸਾਨ ਸੈੱਲ ਦੇ ਕੌਮੀ ਪ੍ਰਧਾਨ ਸ੍ਰ ਸੁਖਪਾਲ ਸਿੰਘ ਖਹਿਰਾ, ਐਮ ਪੀ ਸੁਖਜਿੰਦਰ ਸਿੰਘ ਰੰਧਾਵਾ, ਐਮ ਪੀ ਗੁਰਜੀਤ ਸਿੰਘ ਔਜਲਾ, ਵਿਜੇਇੰਦਰ ਸਿੰਗਲਾ, ਸੂਰਜ਼ ਠਾਕਰ, ਨਰਿੰਦਰ ਡਾਬਰੀ, ਸਾਬਕਾ ਸਪੀਕਰ ਕੰਵਰਪਾਲ ਸਿੰਘ ਰਾਣਾ, ਜਸਬੀਰ ਸਿੰਘ ਡਿੰਪਾ ਸਾਬਕਾ ਐਮ ਪੀ, ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਅਨਿੱਲ ਜੋਸ਼ੀ, ਕੈਪਟਨ ਸੰਦੀਪ ਸੰਧੂ, ਹਰਪਤਾਪ ਸਿੰਘ ਅਜਨਾਲਾ, ਸੁਨੀਲ ਦੱਤੀ, ਬਲਵਿੰਦਰ ਸਿੰਘ ਧਾਲੀਵਾਲ ਭਗਵੰਤਪਾਲ ਸਿੰਘ ਸੱਚਰ ਅਤੇ ਵਿਕਾਸ ਦੌਰਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਇਸ ਮੌਕੇ ਪਹੁੰਚੀ ਸੀਨੀਅਰ ਲੀਡਰਸ਼ਿਪ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾਂ ਤੋਂ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੇ ਅੰਦਾਜ਼ ਵਿੱਚ ਦਹਾੜਦਿਆਂ ਕਿਹਾ ਕਿ ਮੋਦੀ ਤੇ ਮਾਨ ਦੋਵੇਂ ਦਲਿੱਤ ਵਿਰੋਧੀ ਹਨ । ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਮਨਰੇਗਾ ਸਕੀਮ ਅਧੀਨ 100 ਦਿਨ ਕੰਮ ਕਿਸੇ ਨੂੰ ਮਿਲਿਆ ਨਹੀਂ ਪਰ ਹੁਣ ਨਵੀਂ ਸਕੀਮ ਤਹਿਤ 125 ਦਿਨ ਕਰਨ ਦਾ ਕੀ ਫਾਇਦਾ ਹੋਵੇਗਾ ਅਤੇ ਰਾਜਾ ਵੜਿੰਗ ਨੇ ਸਾਬਕਾ ਮੰਤਰੀ ਸ੍ਰੀ ਸਰਦੂਲ ਸਿੰਘ ਬੰਡਾਲਾ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇੱਥੇ ਇਹ ਖਾਸ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਦੇ ਪਿੰਡਾਂ ਚੋਂ ਆ ਰਹੇ ਕਾਂਗਰਸੀ ਵਰਕਰਾਂ ਬੜੇ ਵਧੀਆ ਢੰਗ ਤਰੀਕੇ ਨਾਲ ਹਲਕਾ ਆਹੁਦੇਦਾਰਾਂ ਥਾਂਓ ਥਾਈਂ ਬਠਾਇਆ, ਜਿਸ ਨਾਲ ਵੱਡੀ ਗਿਣਤੀ ਵਿੱਚ ਆਏ ਵਰਕਰਾਂ ਨੂੰ ਕੋਈ ਮੁਸ਼ਕਲ ਨਹੀਂ ਆਈ।
ਇਸ ਮੌਕੇ,ਤੇ ਹਲਕੇ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਹੀ ਡਾਵਾਂਡੋਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਦਿਨ ਦਿਹਾੜੇ ਅਪਰਾਧਕ ਵਾਰਦਾਤਾਂ ਹੋ ਰਹੀਆਂ ਹਨ, ਫਿਰੌਤੀਆਂ ਦੀਆਂ ਕਾਲਾਂ, ਕਤਲੋਗਾਰਤ ਦੀਆਂ ਘਟਨਾਵਾਂ ਅਤੇ ਦਹਿਸ਼ਤਗਰਦੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਇਸ ਮੌਕੇ,ਤੇ ਨਾਲ ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਟੱਕਰ ਜਾਣੀਆਂ ਸਰਪੰਚ ਪਰਮਜੀਤ ਸਿੰਘ ਨੰਗਲ ਗੁਰੂ ਹਲਕਾ ਜੰਡਿਆਲਾ ਗੁਰੂ ਦੇ ਕੁਆਟਨੀਟੇਰ ਡਾਕਟਰ ਲਖਵਿੰਦਰ ਸਿੰਘ ਬੰਡਾਲਾ ਰਾਜਬੀਰ ਸਿੰਘ ਨਾਮਧਾਰੀ ਸੋਸਲ ਮੀਡੀਆਂ ਦੇ ਜਰਨਲ ਸੈਕਟਰੀ ਪੰਜਾਬ ਕਾਂਗਰਸ ਪਿੰਡ ਵਡਾਲਾ ਜੋਹਲ, ਕਾਂਗਰਸ ਪਾਰਟੀ ਦੇ ਆਗੂ ਰਾਜਵੰਤ ਸਿੰਘ ਸੰਧੂ ਰਾਏਪੁਰ ਕਲਾ  ਬਲਾਕ ਸੰਮਤੀ ਚੇਅਰਮੈਨ ਹਰਜੀਤ ਸਿੰਘ ਬੰਡਾਲਾ ਸਾਬਕਾ ਸਰਪੰਚ ਦਿਲਬਾਗ ਸਿੰਘ ਜੋਹਲ ਮੈਬਰ ਸਵਿੰਦਰ ਸਿੰਘ ਸੇਠ ਵਡਾਲਾ ਜੋਹਲ  ਮੈਬਰ ਪ੍ਰਦੀਪ ਸਿੰਘ ਪੀ ਏ ਗੁਰਪ੍ਰੀਤ ਸਿੰਘ ਗੋਪੀ ਜਿਲ੍ਰਾ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਬਾਠ ਬੰਡਾਲਾ ਜਗਜੀਤ ਸਿੰਘ ਜੱਗੀ ਬੰਡਾਲਾ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਜੰਡ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ ਪ੍ਰਧਾਨ ਦਿਲਬਾਗ ਸਿੰਘ ਬਾਗਾ ਵਡਾਲਾ ਜੋਹਲ ਪ੍ਰਧਾਨ ਜਸਬੀਰ ਸਿੰਘ ਹੰਸ ਦਿਲਬਾਗ ਸਿੰਘ ਜੋਹਲ ਬਲਾਕ ਸੰਮਤੀ ਮੈਬਰ ਰਕੇਸ਼ ਕੁਮਾਰ ਖੱਤਰੀ ਬਾਊ ਗਹਿਰੀ ਮੰਡੀ ਕਿਸਾਨ ਯੂਨੀਅਨ ਪ੍ਰਧਾਨ ਜਗਤਾਰ ਸਿੰਘ ਜੱਗਾ ਵਡਾਲਾ ਜੋਹਲ ਵਿਰਸਾ ਜੋਹਲ ਪ੍ਰਭ ਜੋਹਲ ਸਾਬਕਾ ਮੈਬਰ ਲੱਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਪ੍ਰਧਾਨ ਹਰਪਾਲ ਕੋਰ ਗਹਿਰੀ ਮੰਡੀ ਮੈਬਰ ਸਤਨਾਮ ਸਿੰਘ ਵਿਨੋਦ ਕਾਕਾ ਮੋਬਾਇਲਾ ਵਾਲਾ ਗਹਿਰੀ ਮੰਡੀ ਡਾਕਟਰ ਕੁਲਵਿੰਦਰ ਸਿੰਘ ਗਹਿਰੀ ਮੰਡੀ ਨੰਬਰਦਾਰ ਸੁਖਦੇਵ ਸਿੰਘ ਮਿੰਟੂ ਠੱਠੀਆ ਵੀਰ ਧਰਮਿੰਦਰ ਸਿੰਘ ਠੱਠੀਆਂ ਸਰਪੰਚ ਮਲਕੀਤ ਸਿੰਘ ਸਰਜਾ ਪ੍ਰਧਾਨ ਰਾਜਵਿੰਦਰ ਕੋਰ ਗਹਿਰੀ ਮੰਡੀ ਬਲਵਿੰਦਰ ਸਿੰਘ ਬਿੱਲਾ ਪੰਪਵਾਲਾ ਗਹਿਰੀ ਮੰਡੀ ਪ੍ਰਧਾਨ ਗੱਗੂ ਖਲੈਹਿਰਾ ਅਵਤਾਰ ਸਿੰਘ ਚੰਨੀ ਵਡਾਲਾ ਜੋਹਲ ਪ੍ਰਧਾਨ ਬਲਜੀਤ ਸਿੰਘ ਖਲੈਹਿਰਾ ਸਰਪੰਚ ਸਿਮਰਨਜੀਤ ਸਿੰਘ ਜੋਧਾਨਗਰੀ ਪ੍ਰਧਾਨ ਬੱਬੂ ਜੱਬੋਵਾਲ ਹੋਰ ਆਦਿ ਹਾਜਰ ਸਨ

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin