September 22, 2026

Justice News

ਅਵਾਮ ਦੀ ਆਵਾਜ਼

ਤਿੰਨ ਮਹੀਨੇ ਤੋਂ ਬਾਅਦ ਵੀ ਚਲਾਨ ਨਾ ਭਰਨ ਵਾਲੇ ਵਾਹਨ ਮਾਲਕਾਂ ਦੇ ਵਾਹਨ ਹੋਣਗੇ ਬਲੈਕਲਿਸਟ

ਮੋਗਾ  ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ  )

   ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਚਲਾਨ ਨਾ ਭਰਨ ਵਾਲੇ  ਵਾਹਨ ਮਾਲਕਾਂ ਦੇ ਵਾਹਨਾਂ ਨੂੰ ਟਰਾਂਸਪੋਰਟ ਦਫਤਰ ਵੱਲੋਂ ਬਲੈਕਲਿਸਟ ਕਰ ਦਿੱਤਾ ਜਾਵੇਗਾ।  ਇਹ ਜਾਣਕਾਰੀ  ਸਹਾਇਕ ਰੀਜ਼ਨਲ ਟਰਾਂਸਪੋਰਟ ਅਫ਼ਸਰ ਮੋਗਾ ਸ਼ਮਿੰਦਰ ਮਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮੋਗਾ ਨਾਲ ਸਬੰਧਤ ਵਿਅਕਤੀ ਜਿਹਨਾਂ ਨੇ ਆਪਣੇ ਵਾਹਨਾਂ ਦੇ ਚਲਾਨਾਂ ਨੂੰ ਤਿੰਨ ਮਹੀਨੇ ਗੁਜਰਨ ਦੇ ਬਾਅਦ ਵੀ ਜਮ੍ਹਾਂ ਨਹੀਂ ਕਰਵਾਇਆ ਉਹ ਤੁਰੰਤ ਪ੍ਰਭਾਵ ਨਾਲ ਵਾਹਨਾਂ ਦੇ ਚਲਾਨਾਂ ਨੂੰ ਜਮ੍ਹਾਂ ਕਰਵਾਉਣ। ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਅਜਿਹੇ ਵਾਹਨ ਮਿਲਦੇ ਹਨ ਤਾਂ ਉਹਨਾਂ ਉੱਪਰ ਕਾਨੂੰਨੀ ਕਰਵਾਈ ਕੀਤੀ ਜਾਂਦੀ ਹੈ। ਉਹਨਂ ਅੱਗੇ ਕਿਹਾ ਕਿ ਆਪਣੇ ਵਾਹਨਾਂ ਨੂੰ ਜਬਤ ਹੋਣ ਤੋਂ ਬਚਾਉਣ ਲਈ ਜਲਦ ਤੋਂ ਜਲਦ ਆਪਣੇ ਪੈਡਿੰਗ ਚਲਾਨ ਜਮ੍ਹਾਂ ਕਰਵਾਏ ਜਾਣ।  ਜਿਕਰਯੋਗ ਹੈ ਕਿ ਪੈਡਿੰਗ ਚਲਾਨਾਂ ਦੀ ਸੂਚਨਾ ਡਿਪਟੀ ਕਮਿਸ਼ਨਰ ਦਫਤਰ ਦੇ ਸੂਚਨਾ ਬੋਰਡ, ਆਰ.ਟੀ.ਓ. ਦਫਤਰ ਅਤੇ ਐਸ.ਐਸ.ਪੀ. ਦਫਤਰ ਵਿਖੇ ਚਸਪਾ ਕੀਤੀ ਗਈ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.