ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਮੋਗਾ ਵੱਲੋਂ 03 ਦਸੰਬਰ ਬੁੱਧਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਡਾ. ਮਾਲਤੀ ਥਾਪਰ ਹਸਪਤਾਲ, ਜੀ.ਟੀ.ਰੋਡ, ਮੋਗਾ ਵਿਖੇ ਰੋਜ਼ਗਾਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਕੈਂਪ ਵਿੱਚ ਬੀ.ਏ ਆਈ.ਟੀ, ਐਮ.ਬੀ.ਏ, ਏ.ਐਨ.ਐਮ, ਜੀ. ਐਨ.ਐਮ,ਬੀ.ਐੱਸ.ਸੀ ਯੋਗਤਾ ਰੱਖਣ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ।ਇਸ ਤੋਂ ਇਲਾਵਾ ਕਾਰ ਡਰਾਈਵਰ, ਬੱਸ ਡਰਾਈਵਰ, ਸਵੀਪਰ, ਗਾਰਡਨਰ, ਸਕਿਉਰਟੀ ਗਾਰਡ ਅਸਾਮੀਆਂ ਲਈ ਵੀ ਇੰਟਰਵਿਊ ਹੋਵੇਗੀ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 96461-32509 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
Leave a Reply