August 17, 2026

Justice News

ਅਵਾਮ ਦੀ ਆਵਾਜ਼

ਜਿਲਾ ਤਰਨ ਤਾਰਨ ਪੁਲਿਸ ਨੇ ਦਰਜ ਕੀਤੇ ਝੂਠੇ 182 ਦੇ ਕੇਸ ਵਿੱਚ ਅਦਾਲਤ ਨੇ ਕੀਤਾ ਇਨਸਾਫ਼- ਨਵਦੀਪ ਸਿੰਘ 

ਪੱਟੀ (  ਪੱਤਰਕਾਰ )
ਦੇਰ ਸ਼ਾਮ ਅਦਾਲਤ ਦੇ ਆਰਡਰ ਦਿਖਾਉਂਦਿਆ ਨਵਦੀਪ ਸਿੰਘ ਨੇ ਕਿਹਾ ਕਿ ਸਾਲ 2019 ਚ ਥਾਣਾ ਸਿਟੀ ਪੱਟੀ ਜ਼ਿਲਾ ਤਰਨ ਤਾਰਨ ਪੁਲਿਸ ਨੇ ਸਿਆਸੀ ਰੰਜਿਸ਼ ਤਹਿਤ ਮੇਰੇ ਅਤੇ ਹਰਪ੍ਰੀਤ ਸਿੰਘ ਖਿਲਾਫ਼ ਝੂਠਾ 182 ਦਾ ਕੇਸ ਦਰਜ ਕਰ ਕੇ ਸੱਚਾਈ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਹਰਾਸਮੈਂਟ ਕੀਤਾ । ਨਵਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੈਂ ਆਪਣੀ ਲੜਾਈ ਜਾਰੀ ਰੱਖੀ ਅਤੇ ਆਖਿਰ ਪੱਟੀ ਸਿਵਲ ਅਦਾਲਤ ਦੇ ਮਾਣਯੋਗ ਜੱਜ ਸਾਹਿਬ ਜਗਜੀਤ ਸਿੰਘ ਜੀ ਵੱਲੋ ਸਾਨੂੰ ਇਸ ਕੇਸ ਵਿੱਚੋ ਡਿਸਚਾਰਜ ਕਰਕੇ ਕੇਸ ਬੰਦ ਕਰ ਦਿੱਤਾ ਅਤੇ ਥਾਣਾ ਸਿਟੀ ਪੱਟੀ ਪੁਲਿਸ ਦਾ ਝੂਠ ਸਾਹਮਣੇ ਆ ਗਿਆ ਹੈ ।
ਨਵਦੀਪ ਸਿੰਘ ਨੇ ਕਿਹਾ ਕਿ ਉਸ ਸਮੇ ਏ.ਐਸ.ਆਈ ਰਸਾਲ ਸਿੰਘ , ਪੁਲਿਸ ਮੁਲਾਜ਼ਮ ਗੁਰਦਿਆਲ ਸਿੰਘ ਅਤੇ ਦਲਬੀਰ ਸਿੰਘ ਨੇ ਮੇਰੇ ਤੇ ਹਰਪ੍ਰੀਤ ਸਿੰਘ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸ ਸਮੇ ਦੇ ਥਾਣਾ ਸਿਟੀ ਪੱਟੀ ਦੇ ਐਸ.ਐਚ.ਓ ਬਲਕਾਰ ਸਿੰਘ , ਡੀ.ਐਸ.ਪੀ ਪੱਟੀ ਆਜ਼ਾਦਦਵਿੰਦਰ ਸਿੰਘ ਸਮੇਤ ਉੱਚ ਪੁਲਿਸ ਅਧਿਕਾਰੀਆ ਅਤੇ ਵਿਧਾਇਕ ਦੇ ਦਬਾਅ ਕਾਰਨ ਇਹ ਕੇਸ ਦਰਜ ਹੋਇਆ ਸੀ । ਜਿਸ ਕਰਕੇ ਮੈਨੂੰ ਲੰਮਾ ਸਮਾਂ ਖੁਦ ਇਸ ਕੇਸ ਦੀ ਲੜਾਈ ਲੜਨੀ ਪਈ ਅਤੇ ਹੁਣ ਪੱਟੀ ਅਦਾਲਤ ਨੇ ਕਰੀਬ 80 ਮਹੀਨੇ ਬਾਅਦ ਮੈਨੂੰ ਡਿਸਚਾਰਜ ਕਰਕੇ ਇਨਸਾਫ਼ ਕੀਤਾ ਹੈ । ਨਵਦੀਪ ਸਿੰਘ ਨੇ ਕਿਹਾ ਕਿ ਝੂਠਾ ਕੇਸ ਦਰਜ ਕਰਵਾਉਣ ਵਾਲੇ ਅਧਿਕਾਰੀਆ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਪਾਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.