ਹਰਿਆਣਾ ਖ਼ਬਰਾਂ

ਹਰਿਆਣਾ ਦੇ ਸਕਿਲਡ ਵਰਕਰਸ ਨੂੰ ਗੋ ਗਲੋਬਲ ਮਿਸ਼ਨ ਤਹਿਤ ਮਿਲਣਗੇ ਰੁਜਗਾਰ ਦੇ ਕੌਮਾਂਤਰੀ ਮੌਕੇ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  ( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਸਕਿਲਡ ਵਰਕਰਸ ਦੀ ਕੋਈ ਕਮੀ ਨਹੀਂ ਹੈ। ਸਾਡਾ ਯਤਨ ਹੈ ਕਿ ਇਹ ਨੌਜੁਆਨ ਪੱਕੇ ਅਤੇ ਸੁਰੱਖਿਅਤ ਢੰਗ ਨਾਲ ਵਿਦੇਸ਼ ਜਾਣ ਅਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ‘ਤੇ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪ੍ਰਾਪਤ ਹੋਣ। ਇਸ ਦੇ ਲਈ ਰਾਜ ਸਰਕਾਰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਪਾਰਦਰਸ਼ੀ ਅਤੇ ਭਰੋਸੇਮੰਦ ਪ੍ਰਕ੍ਰਿਆ ਯਕੀਨੀ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਗੋ ਗਲੋਬਲ ਦ੍ਰਿਸ਼ਟੀਕੋਣ ਨੌਜੁਆਨਾ ਨੂੰ ਕੌਮਾਂਤਰੀ ਰੁਜਗਾਰ ਬਾਜਾਰ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰੇਗਾ ਅਤੇ ਸੂਬੇ ਦੀ ਆਰਥਕ ਪ੍ਰਗਤੀ ਨੂੰ ਤੇਜੀ ਦਵੇਗਾ। ਮੁੱਖ ਮੰਤਰੀ ਨੇ ਸਾਰੇ ਸਟੇਕਹੋਲਡਰਸ ਨਾਲ ਮਿਲ ਕੇ ਡੰਕੀ ਰੂਟ ਵਰਗੇ ਅਵੈਧ ਗਤੀਵਿਧੀਆਂ ‘ਤੇ ਸਖਤ ਲਗਾਮ ਲਗਾਉਣ ਅਤੇ ਸਹੀ ਦਿਸ਼ਾ ਵਿੱਚ ਤਾਲਮੇਲ ਯਤਨ ਕਰਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਸਰਕਾਰ ਦੇ ਵਿਦੇਸ਼ ਸਹਿਯੋਗ ਵਿਭਾਗ ਵੱਲੋਂ ਅੱਜ ਹਰਿਆਣਾ ਨਿਵਾਸ, ਚੰਡੀਗੜ੍ਹ ਵਿੱਚ ਆਯੋਜਿਤ ਇੱਕ ਮਹਤੱਵਪੂਰਣ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੀਟਿੰਗ ਦਾ ਉਦੇਸ਼ ਸੂਬੇ ਦੇ ਨੌਜੁਆਨਾਂ ਲਈ ਵਿਦੇਸ਼ਾਂ ਵਿੱਚ ਰੁਜਗਾਰ ਦੇ ਮੌਕਿਆਂ ਨੂੰ ਪ੍ਰੋਤਸਾਹਨ ਦੇਣਾ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਦੀ ਰਣਨੀਤੀ ਤਿਆਰ ਕਰਨਾ ਸੀ।

ਮੀਟਿੰਗ ਵਿੱਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਅਤੇ ਵੱਖ-ਵੱਖ ਵਿਦੇਸ਼ੀ ਪਲੇਸਮੈਂਟ ਕੰਪਨੀਆਂ ਦੇ ਨਾਲ ਤਾਲਮੇਲ ਸਥਾਪਿਤ ਕਰਨ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਲਗਭਗ 20 ਭਰਤੀ ਏਜੰਸੀਆਂ ਨੇ ਹਿੱਸਾ ਲਿਆ।

ਵਿਸ਼ੇਸ਼ ਸਹਿਯੋਗ ਵਿਭਾਗ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਨੇ ਮੀਟਿੰਗ ਵਿੱਚ ਵਿਭਾਗ ਦੀ ਉਪਲਬਧੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜੁਆਨਾਂ ਨੂੰ ਵਿਦੇਸ਼ ਭੇਜਣ ਲਈ ਹੁਣ ਤੱਕ ਕਈ ਪ੍ਰਭਾਵੀ ਪਹਿਲਾਂ ਕੀਤੀਆਂ ਗਈਆਂ ਹਨ। ਇੰਨ੍ਹਾਂ ਪਹਿਲਾਂ ਤਹਿਤ ਨੌਜੁਆਨਾਂ ਨੂੰ ਸੁਰੱਖਿਆਤ ਅਤੇ ਪਾਰਦਰਸ਼ੀ ਢੰਗ ਨਾਲ ਕੌਮਾਂਤਰੀ ਰੁਜਗਾਰ ਦੇ ਮੌਕੇ ਉਪਲਬਧਕਰਾਉਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਇਸ ਪਹਿਲ ਤਹਿਤ ਨੌਜੁਆਨਾਂ ਨੂੰ ਨਾ ਸਿਰਫ ਰੁਜਗਾਰ ਦੇ ਮੌਕੇ ਉਪਲਬਧ ਕਰਾਏ ਜਾਣਗੇ, ਸਗੋ ਉਨ੍ਹਾਂ ਨੂੰ ਜਰੂਰੀ ਸਕਿਲ, ਭਾਸ਼ਾ ਸਿਖਲਾਈ ਅਤੇ ਕੌਮਾਂਤਰੀ ਮਾਨਕਾਂ ਅਨੁਰੂਪ ਤਿਆਰ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਰਹੇ ਹਨ।

ਵਰਨਣਯੋਗ ਹੈ ਕਿ ਸਰਕਾਰ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ 5700 ਖਾਲੀ ਅਹੁਦਿਆਂ ਨੂੰ ਆਨਲਾਇਨ ਜਾਰੀ ਕੀਤਾ ਹੈ, ਜਿਸ ‘ਤੇ ਹਰਿਆਣਾ ਦੇ ਨੌਜੁਆਨ ਆਪਣੀ ਯੋਗਤਾ ਅਨੁਸਾਰ ਬਿਨੈ ਕਰ ਸਕਦੇ ਹਨ। ਇੰਨ੍ਹਾਂ ਖਾਲੀ ਅਸਾਮੀਆਂ ਰਾਹੀਂ ਨੁੌਜੁਆਨਾਂ ਨੂੰ ਮਾਰੀਸ਼ਸ, ਇਜ਼ਰਾਇਲ, ਰੂਸ, ਨਾਰਵੇ, ਜਰਮਨੀ, ਦੁਬਈ ਅਤੇ ਹੋਰ ਦੇਸ਼ਾਂ ਵਿੱਚ ਪਾਰਦਰਸ਼ੀ ਢੰਗ ਨਾਲ ਬਿਨ੍ਹਾ ਖਰਚੀ-ਪਰਚੀ ਭੇਜਣ ਦੀ ਵਿਵਸਥਾ ਸਰਕਾਰ ਵੱਲੋਂ ਕੀਤੀ ਗਈ ਹੈ।

ਇਸ ਮੌਕੇ ‘ਤੇ ਉਦਯੋਗ, ਵਪਾਰ ਅਤੇ ਜੰਗਲਾਤ-ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਵਿਦੇਸ਼ ਮੰਤਰਾਲਾ ਦੇ ਸਕੱਤਰ ਸ੍ਰੀ ਏ.ਕੇ. ਚਟਰਜੀ, ਵਿਦੇਸ਼ ਮੰਤਰਾਲਾ ਦੀ ਸਕੱਤਰ ਸ੍ਰੀਮਤੀ ਨੀਨਾ ਮਲਹੋਤਰਾ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਰਿਕਰੂਟਿੰਗ ਏਜੰਸੀ ਦੇ ਪ੍ਰਤੀਨਿਧੀ ਮੌਜੂਦ ਰਹੇ।

ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਹਰਿਆਣਾ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਦਾਂ ਦ੍ਰਿੜਸੰਕਲਪ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ ( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਸਿਰਫ ਇੱਕ ਸਰਕਾਰੀ ਪਹਿਲ ਨਹੀਂ, ਸਗੋ ਇੱਕ ਜਨ ਅੰਦੋਲਨ ਹੈ, ਜਿਸ ਵਿੱਚ ਨੌਜੁਆਨਾਂ, ਮਹਿਲਾਵਾਂ, ਬੱਚਿਆਂ, ਵਿਦਿਅਕ ਅਦਾਰਿਆਂ, ਸਵੈਸੇਵੀ ਸੰਗਠਨਾਂ, ਸੰਤ-ਮਹਾਤਮਾਵਾਂ ਅਤੇ ਸਮਾਜਿਕ ਅਦਾਰਿਆਂ ਦੀ ਸਰਗਰਮ ਭਾਗੀਦਾਰੀ ਜਰੂਰੀ ਹੈ। ਜਦੋਂ ਨੌਜੁਆਨ ਸ਼ਕਤੀ ਨਸ਼ੇ ਦੀ ਗਿਰਫਤ ਤੋਂ ਮੁਕਤ ਹੋਵੇਗੀ, ਉਦੋ ਭਾਰਤ ਨੂੰ ਯਕੀਨੀ ਤੌਰ ‘ਤੇ ਵਿਕਸਿਤ ਰਾਸ਼ਟਰ ਬਨਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ।

ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਨਸ਼ਾ ਮੁਕਤ ਭਾਰਤ ਮੁਹਿੰਮ ਦੀ 5ਵੀਂ ਵਰ੍ਹੇਗੰਢ ਮੌਕੇ ‘ਤੇ ਆਯੋਜਿਤ ਰਾਜ ਪੱਧਰੀ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਪੰਜ ਸਾਲ ਪਹਿਲਾਂ 15 ਅਗਸਤ, 2020 ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵੱਲੋਂ ਨਸ਼ਾ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੁਹਿੰਮ ਦਾ ਉਦੇਸ਼ ਦੇਸ਼ ਨੂੰ ਇੱਕ ਸਿਹਤਮੰਦ, ਖੁਸ਼ਹਾਲ ਅਤੇ ਉਜਵੱਲ ਭਵਿੱਖ ਦੇ ਵੱਲ ਲੈ ਜਾਣਾ ਅਤੇ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੁਕ ਅਤੇ ਇੱਕਜੁੱਟ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰਿਆਣਾ ਨੂੰ ਵੀ ਨਸ਼ਾ ਮੁਕਤ ਕਰਨ ਦਾ ਸੰਕਲਪ ਲਿਆ ਹੈ, ਜਿਸ ਦੇ ਤਹਿਤ ਪਿਛਲੇ ਦਿਨਾਂ ਸਾਈਕਲੋਥਾਨ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੌਜੁਆਨਾਂ ਨੇ ਹਿੱਸਾ ਲਿਆ ਅਤੇ ਨਸ਼ੇ ਤੋਂ ਦੂਰ ਰਹਿਣ ਦਾ ਸੰਕਲਪ ਕੀਤਾ। ਨਸ਼ਾ ਮੁਕਤ ਭਾਰਤ ਮੁਹਿੰਮ ਨੇ ਨਸ਼ੇ ਖਿਲਾਫ ਇੱਕ ਵਿਆਪਕ ਜਨ-ਅੰਦੋਲਨ ਖੜਾ ਕੀਤਾ ਹੈ। ਇਸ ਅੰਦੋਲਨ ਨਾਲ ਨੌਜੁਆਨ, ਮਹਿਲਾਵਾਂ, ਬੱਚੇ, ਵਿਦਿਅਕ ਅਦਾਰਿਆਂ ਅਤੇ ਸਵੈ ਸੇਵੀ ਸੰਸਥਾਵਾਂ ਜੁੜੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਸੰਤ-ਮਹਾਤਮਾ ਅਤੇ ਖਾਪ ਪੰਚਾਇਤਾ ਵੀ ਆਪਣੀ ਸਹਿਯੋਗ ਤੇ ਸਮਰਥਨ ਦੇ ਰਹੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਦੇਸ਼ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਵਿਸ਼ਵ ਦੀ ਚੌਥੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨਾਲ ਭਾਰਤ ਨੇ ਦੁਨੀਆ ਨੂੰ ਆਪਣੀ ਰਣਨੀਤਕ ਸ਼ਕਤੀ ਨੂੰ ਪੇਸ਼ ਕੀਤਾ ਹੈ। ਖੇਡਾਂ ਦੇ ਖੇਤਰ ਵਿੱਚ ਸਾਡੇ ਨੌਜੁਆਨ ਵੱਡੀ ਕਾਮਯਾਬੀ ਹਾਸਲ ਕਰ ਰਹੇ ਹਨ। ਸਾਡਾ ਦੇਸ਼ ਕਈ ਮਾਮਲਿਆਂ ਵਿੱਚ ਆਤਮਨਿਰਭਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਟੀਚਾ ਰੱਖਿਆ ਹੈ। ਵਿਕਾਸ ਦੀ ਇਸ ਰਫਤਾਰ ਵਿੱਚ ਰਾਸ਼ਟਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹਰਿਆਣਾ ਵੀ ਵਿਕਾਸ ਦੀ ਨਵੀਂ ਉਚਾਈਆਂ ਛੋਹ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਨੂੰ ਬਣਾਏ ਰੱਖਣ ਅਤੇ ਇਸ ਨੂੰ ਵਧਾਉਣ ਲਈ ਸਾਨੂੰ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਰਚਨਾਤਮਕ ਕੰਮ ਵਿੱਚ ਲਗਾਉਣਾ ਹੋਵੇਗਾ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਮੂਲ ਉਦੇਸ਼ ਵੀ ਇਹੀ ਹੈ। ਇਸ ਮੁਹਿੰਮ ਨੇ ਪਿਛਲੇ ਪੰਜ ਸਾਲਾਂ ਵਿੱਚ ਨਸ਼ੇ ਦੇ ਖਿਲਾਫ ਜਾਗਰੁਕਤਾ ਫੈਲਾਉਣ ਤੇ ਸਮਾਜ ਨੂੰ ਨਸ਼ੇ ਦੀ ਬੁਰੀ ਆਦਤਾਂ ਤੋਂ ਮੁਕਤ ਕਰਨ ਦੀ ਪੇ੍ਰਰਣਾਦਾਇਕ ਯਾਤਰਾ ਤੈਅ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਸ਼ੇ ਖਿਲਾਫ ਕਾਨੂੰਨ ਬਣਾਉਂਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੰਦੀ ਹੈ। ਨਸ਼ੇ ‘ਤੇ ਪੂਰੀ ਰੋਕਥਾਮ ਲਗਾਉਣ ਲਈ ਸਰਕਾਰ ਨੇ ਪੰਚਕੂਲਾ ਵਿੱਚ 7 ਸੂਬਿਆਂ ਦੇ ਨਾਲ ਮਿਲ ਕੇ ਇੱਕ ਇੰਟਰ-ਸਟੇਟ ਸਕੱਤਰੇਤ ਸਥਾਪਿਤ ਕੀਤਾ ਹੈ। ਇਸ ਸਕੱਤਰੇਤ ਵਿੱਚ ਸੂਬਿਆਂ ਦੇ ਪ੍ਰਤੀਨਿਧੀ ਆਪਸੀ ਤਾਲਮੇਲ ਸਥਾਪਿਤ ਕਰ ਨਸ਼ੇ ‘ਤੇ ਰੋਕਥਾਮ ਲਗਾਉਣ ਲਈ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ। ਪਰ ਸਮਾਜ ਤੋਂ ਨਸ਼ੇ ਨੁੰ ਮੁਕਤ ਕਰਨ ਦਾ ਕੰਮ ਸਿਰਫ ਕਾਨੂੰਨ ਨਾਲ ਸੰਭਵ ਨਹੀਂ ਹੈ, ਸਗੋ ਇਸ ਦੇ ਲਈ ਜਨ-ਜਾਗਰਣ, ਸਮਾਜਿਕ ਭਾਗੀਦਾਰੀ ਅਤੇ ਵਿਸ਼ੇਸ਼ਕਰ ਯੁਵਾ ਸ਼ਕਤੀ ਦੀ ਜਰੂਰਤ ਹੈ। ਸਾਡੀ ਸਰਕਾਰ ਹਰਿਆਣਾ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਕ੍ਰਿਤ ਸੰਕਲਪਿਤ ਹੈ।

ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮੇਂ ਦੇਣ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਤਾਂ ਜੋ ਬੱਚੇ ਰਸਤਾ ਨਾ ਭਟਕਣ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਸਿਰਫ ਇੱਕ ਵਿਅਕਤੀ ਨੂੰ ਨਹੀਂ, ਸਗੋ ਪੂਰੇ  ਪਰਿਵਾਰ ਅਤੇ ਸਮਾਜ ਨੂੰ ਖੋਖਲਾ ਕਰਦਾ ਹੈ। ਸਾਡੀ ਸਾਰਿਆਂ ਦੀ ਜਿਮੇਵਾਰੀ ਹੈ ਕਿ ਯੁਵਾ ਪੀੜੀ ਨੂੰ ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੁਕ ਕਰਨ। ਜਿਨ੍ਹਾਂ ਨੌਜੁਆਨਾਂ ਨੂੰ ਨਸ਼ੇ ਦੀ ਆਦਤ ਲੱਗ ਗਈ ਹੈ, ਉਨ੍ਹਾਂ ਤੋਂ ਦੂਰੀ ਬਨਾਵੁਣ ਦੀ ਥਾਂ ਉਨ੍ਹਾਂ ਨੂੰ ਨਸ਼ਾ ਛੋੜਨ ਲਈ ਸਹਿਯੋਗ ਦੇਣ ਅਤੇ ਪੇ੍ਰਰਿਤ ਕਰਨ। ਇਸ ਦੇ ਲਈ ਸੱਭ ਤੋਂ ਵੱਡੀ ਜਿਮੇਵਾਰੀ ਸਮਾਜ ਤੇ ਮਾਤਾ-ਪਿਤਾ ਦੀ ਹੈ। ਇਹ ਬਹੁਤ ਜਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮੇਂ ਦੇਣ ਅਤੇ ਉਨ੍ਹਾਂ ਦੀ ਗੱਲ ਸੁਨਣ। ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦੇਣ ਤਾਂ ਜੋ ਉਹ ਰਸਤਾ ਨਾ ਭਟਕਣ। ਇਸ ਦੌਰਾਨ ਮੁੱਖ ਮੰਤਰੀ ਨੇ ਮੌਜੂਦ ਜਨਤਾ ਨੂੰ ਨਸ਼ਾ ਨਾ ਕਰਨ ਅਤੇ ਦੂਜਿਆਂ ਨੂੰ ਨਸ਼ਾ ਛੱਡਵਾਉਣ ਦੀ ਸੁੰਹ ਚੁਕਾਈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੀ ਯੁਵਾ ਸ਼ਕਤੀ ਜੇਕਰ ਸਕਾਰਾਤਮਕ ਦਿਸ਼ਾ ਵਿੱਚ ਵਧੇ, ਤਾਂ ਭਾਰਤ ਨੂੰ ਦੁਨੀਆ ਦੀ ਸੱਭ ਤੋਂ ਵੱਡੀ ਸ਼ਕਤੀ ਬਨਣ ਤੋਂ ਕੋਈ ਨਹੀਂ ਰੋਕ ਸਕਦਾ। ਸਵਾਮੀ ਵਿਵੇਕਾਨੰਦ ਜੀ ਨੇ ਵੀ ਕਿਹਾ ਹੈ ਕਿ ਉਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਆਪਣਾ ਟੀਚਾ ਹਾਸਲ ਨਾ ਕਰ ਲਵੋ। ਅੱਜ ਭਾਰਤ ਦੀ ਸੱਭ ਤੋਂ ਵੱਡੀ ਤਾਕਤ ਸਾਡੀ ਯੁਵਾ ਆਬਾਦੀ ਹੈ। ਜੇਕਰ ਅਸੀਂ ਆਪਣੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾ ਪਾਏ, ਤਾਂ ਉਹ ਸਿਖਿਆ, ਖੇਡ, ਵਿਗਿਆਨ, ਖੇਤੀਬਾੜੀ, ਉਦਯੋਗ ਅਤੇ ਸਟਾਰਟਅੱਪ ਵਿੱਚ ਨਵੀਂ ਉਚਾਈਆਂ ਹਾਸਲ ਕਰਣਗੇ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਦੇਣਗੇ।

ਨਸ਼ਾ ਮੁਕਤ ਹਰਿਆਣਾ ਮੁਹਿੰਮ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੰਤ ਸਮਾਜ ਨੇ ਦਿੱਤਾ ਸਾਧੂਵਾਦ

ਪ੍ਰੋਗਰਾਮ ਦੌਰਾਨ ਮੌਜੂਦ ਸੰਤ ਸਮਾਜ ਨੈ ਇੱਕ ਮੱਤ ਨਾਲ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਨੌਜੁਆਨਾਂ ਅਤੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਾਧੂਵਾਦ ਦਿੱਤਾ। ਸੰਤਾਂ ਨੇ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਤਾਂਹੀ ਸੰਭਵ ਹੈ ਜਦੋਂ ਸਮਾਜ ਨਸ਼ਾ ਮੁਕਤ ਹੋਵੇ। ਨਸ਼ਾ ਸਾਡੀ ਯੁਵਾ ਪੀੜੀ ਨੂੰ ਕਮਜੋਰ ਕਰ ਰਿਹਾ ਹੈ ਅਤੇ ਇਹ ਦੇਸ਼ ਦੀ ਰੀੜ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ। ਇਸ ਬੁਰਾਈ ਦੇ ਖਿਲਾਫ ਲੜਾਈ ਵਿੱਚ ਸਰਕਾਰ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਦਾ ਯੋਗਦਾਨ ਬਹੁਤ ਮਹਤੱਵਪੂਰਣ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸੰਕਲਪ ਹੈ ਕਿ ਹਰਿਆਣਾ ਤੋਂ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ ਅਤੇ ਇੱਕ ਉਜਵੱਲ, ਸਿਹਤਮੰਦ ਸਮਾਜ ਦਾ ਨਿਰਮਾਣ ਕੀਤਾ ਜਾਵੇ। ਨੌਜੁਆਨਾਂ ਵਿੱਚ ਵੱਧ ਰਹੀ ਨਸ਼ੇ ਦੀ ਬੁਰਾਈ ‘ਤੇ ਚਿੰਤਾ ਜਾਹਰ ਕਰਦੇ ਹੋਏ ਸੰਤਾਂ ਨੇ ਕਿਹਾ ਕਿ ਨਸ਼ਾ ਨ ਸਿਰਫ ਸਿਹਤ ਸਗੋ ਸਮਾਜ ਅਤੇ ਰਾਸ਼ਟਰ ਦੇ ਭਵਿੱਖ ਲਈ ਵੀ ਘਾਤਕ ਹੈ।

ਸੰਤਾਂ ਨੇ ਸਮਾਜਸੇਵੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਮੁਕਤੀ ਨੂੰ ਜਨ-ਅੰਦੋਲਨ ਦਾ ਰੂਪ ਦੇਣ ਅਤੇ ਭਾਰਤ ਨੂੰ ਨਸ਼ਾ ਮੁਕਤ ਬਨਾਉਣ ਵਿੱਚ ਆਪਣਾ ਯੋਗਦਾਨ ਦੇਣ। ਸੰਤ ਸਮਾਜ ਵੱਲੋਂ ਇਸ ਮੁਹਿੰਮ ਨੂੰ ਸਫਲ ਕਰਨ ਵਿੱਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਪ੍ਰੋਗਰਾਮ ਵਿੱਚ ਰਾਜਸਭਾ ਸਾਂਸਦ ਸ੍ਰੀਮਤੀ ਰੇਖਾ ਸ਼ਰਮਾ, ਪੰਚਕੂਲਾ ਦੇ ਮੇਅਰ ਸ੍ਰੀ ਕੁਲਭੂਸ਼ਨ ਗੋਇਲ, ਸਾਬਕਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਸਮੇਤ ਪਿੰਡਾਂ ਦੇ ਸਰਪੰਚ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਇੱਕ ਮਹੀਨੇ ਵਿੱਚ ਪੂਰਾ ਹੋਇਆ ਸੰਕਲਪ, ਸੂਬੇ ਦੇ 22 ਜ਼ਿਲ੍ਹਿਆਂ ਵਿੱਚ 1 ਲੱਖ ਪਰਿਵਾਰਾਂ ਨੂੰ ਮਿਲਿਆ ਮਿੱਟੀ ਖੁਦਾਈ ਦਾ ਅਧਿਕਾਰ

ਚੰਡੀਗੜ੍ਹ  (ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਜਾਪਤੀ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਾਰੰਪਰਿਕ ਕਲਾ ਨੂੰ ਆਧੁਨਿਕ ਤਕਨੀਕ ਨਾਲ ਜੋੜਦੇ ਹੋਏ ਉਸ ਨੂੰ ਸਸ਼ਕਤ ਬਨਾਉਣ। ਨਾਲ ਹੀ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਦੇ ਹੋਏ ਨਵੀਂ ਤਕਨੀਕਾਂ ਨੂੰ ਅਪਨਾ ਕੇ ਅਤੇ ਆਪਣੇ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਬਾਜਾਰ ਦੀ ਮੰਗ ਅਨੁਸਾਰ ਕੰਮ ਕਰਦੇ ਹੋਏ ਅੱਗੇ ਵੱਧਣ।

ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿੱਚ ਪ੍ਰਜਾਪਤੀ ਸਮਾਜ ਦੇ ਪਰਿਵਾਰਾਂ ਨੂੰ ਯੋਗਤਾ ਸਰਟੀਫਿਕੇਟ ਵੰਡ ਲਈ ਆਯੋਜਿਤ ਇੱਕ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਯੋਜਨਾ ਦੇ ਲਾਭਾਰਥਿਆਂ ਨੂੰ ਸਰਟੀਫਿਕੇਟ ਸੌਂਪੇ। ਇਹ ਪ੍ਰੋਗਰਾਮ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਇੱਕ ਸਾਥ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਗਭਗ 1,00,000 ਪਰਿਵਾਰਾਂ ਨੂੰ ਭੂਮੀ ਯੋਗਤਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਯੋਜਨਾ ਤਹਿਤ ਲਗਭਗ 1700 ਪਿੰਡਾਂ ਵਿੱਚ ਪ੍ਰਜਾਪਤੀ ਸਮਾਜ ਨੂੰ ਮਿੱਟੀ ਖੁਦਾਈ ਦਾ ਸਾਮੁਹਿਕ ਅਧਿਕਾਰ ਦੇਣ ਲਈ ਯੋਗਤਾ ਸਰਟੀਫਿਕੇਟ ਜਾਰੀ ਕੀਤੇ ਗਏ ਹਨ।

ਇਹ ਸਰਕੀਫਿਕੇਟ ਗ੍ਰਾਮ ਸ਼ਾਮਲਾਤ ਭੂਮੀ ਨਿਯਮਾਵਲੀ 1964 ਤਹਿਤ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਸਰਟੀਫਿਕੇਟਾਂ ਰਾਹੀਂ ਪ੍ਰਜਾਪਤੀ ਸਮਾਜ ਦੇ ਲੋਕਾਂ ਨੂੰ ਆਪਣੀ ਕਲਾ ਨੂੰ ਨਵੀਂ ਦਿਸ਼ਾ ਦੇਣ ਦਾ ਮੌਕਾ ਮਿਲੇਗਾ, ਉਨ੍ਹਾਂ ਦੇ ਸੁਪਨਿਆਂ ਨੂੰ ਨਵੇ ਪੰਖ ਲਗਣਗੇ ਅਤੇ ਹੁਣ ਉਨ੍ਹਾਂ ਨੂੰ ਆਪਣੇ ਉਤਪਾਦ ਨਿਰਮਾਣ ਲਈ ਦੂਰ ਨਹੀਂ ਜਾਣਾ ਪਵੇਗਾ।

ਵਰਣਯੋਗ ਹੈ ਕਿ ਗਤ 13 ਜੁਲਾਈ ਨੂੰ ਭਿਵਾਨੀ ਵਿੱਚ ਆਯੋਜਿਤ ਦਕਸ਼ ਪ੍ਰਜਾਪਤੀ ਜੈਯੰਤੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਜਾਪਤੀ ਸਮਾਜ ਨੂੰ ਭੂਮੀ ਯੋਗਤਾ ਸਰਟੀਫਿਕੇਟ ਪ੍ਰਦਾਨ ਕਰਨ ਦਾ ਸੰਕਲਪ ਲਿਆ ਸੀ, ਜਿਸ ਨੂੰ ਸਿਰਫ਼ ਇੱਕ ਮਹੀਨੇ ਅੰਦਰ ਪੂਰਾ ਕੀਤਾ ਗਿਆ ਹੈ। ਇਹ ਰਾਜ ਸਰਕਾਰ ਦੀ ਕਾਰਜਸ਼ੈਲੀ ਦਾ ਪ੍ਰਮਾਣ ਹੈ ਜਿਸ ਵਿੱਚ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀ ਹੈ।

ਪ੍ਰਜਾਪਤੀ ਸਮਾਜ ਨੂੰ ਮਿਹਨਤੀ, ਇਮਾਨਦਾਰ ਅਤੇ ਹੁਨਰਮੰਦ ਦੱਸਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਿੱਟੀ ਦੇ ਬਰਤਨ ਬਨਾਉਦ ਦੀ ਕਲਾ ਸਾਡੀ ਸਭਿਆਚਾਰਕ ਵਿਰਾਸਤ ਰਹੀ ਹੈ ਪਰ ਸਮੇ ਦੇ ਨਾਲ ਇਸ ਹੁਨਰ ਨੂੰ ਉਹ ਮਨਮਾਨ ਅਤੇ ਮੌਕੇ ਨਹੀਂ ਮਿਲੇ, ਜਿਸ ਦਾ ਪ੍ਰਜਾਪਤੀ ਸਮਾਜ ਹੱਕਦਾਰ ਸੀ। ਨਵੀਂ ਪੀਢੀ ਨੂੰ ਇਸ ਕਲਾ ਨਾਲ ਜੋੜਨ ਲਈ ਜਰੂਰੀ ਸਰੋਤ ਸਮੇ ਸਿਰ ਮੁਹੱਈਆ ਨਹੀਂ ਕਰਾਏ ਗਏ।

ਕਾਂਗ੍ਰੇਸ ਸ਼ਾਸਨ ਵਿੱਚ ਪ੍ਰਜਾਪਤੀ ਸਮਾਜ ਦੇ ਕਾਰਜਸਥਲਾਂ ‘ਤੇ ਹੋਏ ਕਬਜੇ- ਮੁੱਖ ਮੰਤਰੀ

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹਰੇਕ ਪਿੰਡ ਵਿੱਚ ਪ੍ਰਜਾਪਤੀ ਸਮਾਜ ਲਈ ਮਿੱਟੀ ਲੈਣ ਲਈ ਭੂਮੀ ਉਪਲਬਧ ਹੁੰਦੀ ਸੀ ਪਰ ਪਹਿਲਾਂ ਦੀ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਕਾਂਗ੍ਰੇਸ ਸ਼ਾਸਨਕਾਲ ਵਿੱਚ ਤਾਂ ਪ੍ਰਜਾਪਤੀ ਸਮਾਜ ਦੇ ਕਾਰਜਸਥਲਾਂ ‘ਤੇ ਕਬਜੇ ਤੱਕ ਕਰ ਲਏ ਗਏ। ਇਨ੍ਹਾਂ ਹੀ ਨਹੀਂ ਉਸ ਸਮੇ ਸੱਤਾ ਵਿੱਚ ਬੈਠੇ ਲੋਕਾਂ ਨੇ ਪ੍ਰਜਾਪਤੀ ਸਮਾਜ ਦੇ ਵਿਰੁਧ ਸ਼ੜਯੰਤਰ ਰਚਕੇ ਉਨ੍ਹਾਂ ਦਾ ਰੁਜਗਾਰ ਖੋਹਣ ਦਾ ਯਤਨ ਕੀਤਾ। ਪਿੰਡਾਂ ਵਿੱਚ 100-100 ਵਰਗ ਗਜ ਦੇ ਪਲਾਟ ਦੇਣ ਦਾ ਦਿਖਾਵਟੀ ਵਾਦਾ ਕੀਤਾ ਗਿਆ ਅਤੇ ਉਹ ਪਲਾਟ ਉਸੇ ਭੂਮੀ ‘ਤੇ ਕੱਟੇ ਗਏ ਜਿੱਥੇ ਪ੍ਰਜਾਪਤੀ ਸਮਾਜ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। ਅਜਿਹੀ ਨੀਤੀਆਂ ਕਾਰਨ ਇਸ ਸਮਾਜ ਦਾ ਰੁਜਗਾਰ ਲਗਭਗ ਠਪ ਹੋ ਗਿਆ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਭਦਾ ਸਾਥ, ਸਭਦਾ ਵਿਕਾਸ, ਸਭਦਾ ਵਿਸ਼ਵਾਸ ਅਤੇ ਸਭਦਾ ਪ੍ਰਯਾਸ ਦੇ ਮੰਤਰ ਨੂੰ ਸਾਕਾਰ ਕਰਦੇ ਹੋਏ ਹਰਿਆਣਾ ਸਰਕਾਰ ਸੂਬੇ ਦੇ ਹਰੇਕ ਮਿਹਨਤਕਸ਼ ਸਮਾਜ ਨੂੰ ਸਨਮਾਨ ਅਤੇ ਤਰੱਕੀ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਰਾਜ ਸਰਕਾਰ ਵੱਲੋਂ ਪਿਛੜਾ ਵਰਗ ਦੇ ਉਤਥਾਨ ਅਤੇ ਭਲਾਈ ਲਈ ਚਲਾਈ ਜਾ ਰਹੀ ਵੱਖ ਵੱਖ ਯੋਜਨਾਵਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਮਾਟੀ ਦੀ ਕਲਾ ਦਾ ਗਠਨ ਕੀਤਾ ਗਿਆ ਹੈ ਜਿਸ ਨਾਲ ਮਿੱਟੀ ਦੇ ਬਰਤਨ ਅਤੇ ਕਲਾਤਮਕ ਚੀਜਾਂ ਬਨਾਉਣ ਵਾਲਿਆਂ ਨੂੰ ਪ੍ਰੋਤਸਾਹਨ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛੜਾ ਵਰਗ ਲਈ ਕ੍ਰੀਮੀ ਲੇਅਰ ਦੀ ਸਾਲਾਨਾ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਗਈ ਹੈ। ਨਾਲ ਹੀ ਪੰਚਾਇਤ ਰਾਜ ਸੰਸਥਾਵਾਂ ਵਿੱਚ ਪਿਛੜਾ ਵਰਗ ੲ ਨੂੰ 8 ਫੀਸਦੀ ਪ੍ਰਤੀਨਿਧੀਤਵ ਦਿੱਤਾ ਗਿਆ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਸਿੱਖਿਆ, ਸਮਾਜ ਭਲਾਈ, ਸਕੋਲਰਸ਼ਿਪ ਅਤੇ ਹੋਰ ਖੇਤਰਾਂ ਵਿੱਚ ਪਿਛੜਾ ਵਰਗ ਦੀ ਭਲਾਈ ਸੰਚਾਲਿਤ ਯੋਜਨਾਵਾਂ ਦਾ ਵੀ ਵਿਸਥਾਰ ਨਾਲ ਵਰਣਨ ਕੀਤਾ।

ਹਰਿਆਣਾ ਸਰਕਾਰ ਦੇ 217 ਵਿੱਚੋਂ 41 ਸੰਕਲਪ ਪੂਰੇ, 90 ਇਸ ਸਾਲ ਦੇ ਅੰਤ ਤੱਕ ਪੂਰੇ ਹੋਣਗੇ

ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਕੀਤੇ ਗਏ 217 ਸੰਕਲਪਾਂ ਵਿੱਚੋਂ 41 ਸੰਕਲਪ ਪੂਰੇ ਕਰ ਲਏ ਹਨ ਅਤੇ ਸਾਲ ਦੇ ਅੰਤ ਤੱਕ 90 ਹੋਰ ਸੰਕਲਪ ਪੂਰੇ ਕਰ ਲਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਮਹਿਲਾਵਾਂ ਨੂੰ 500 ਰੁਪਏ ਵਿੱਚ ਰਸੋਈ ਗੈਸ ਸਿਲੇਂਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇੱਕ ਰੁੱਖ ਮਾਂ ਦੇ ਨਾਮ ਅਤੇ ਸਵੱਛਤਾ ਅਭਿਆਨ ਵਿੱਚ ਜੁੜਨ ਦੀ ਅਪੀਲ

ਉਨ੍ਹਾਂ ਨੇ ਮੌਜ਼ੂਦ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੱਕ ਰੁੱਖ ਮਾਂ ਦੇ ਨਾਮ ਅਭਿਆਨ ਵਿੱਚ ਸਰਗਰਮੀ ਭਾਗੀਦਾਰੀ ਨਿਭਾਉਣ ਅਤੇ ਕਿਸੇ ਵੀ ਮਹੱਤਵਪੂਰਨ ਮੌਕੇ ‘ਤੇ ਇੱਕ ਰੁੱਖ ਜਰੂਰ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਨ ਤਾਂ ਜੋ ਵਾਤਾਵਰਣ ਸਰੰਖਣ ਵਿੱਚ ਯੋਗਦਾਨ ਦਿੱਤਾ ਜਾ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛਤਾ ਅਭਿਆਨ ਵਿੱਚ ਵੀ ਸਰਗਰਮੀ ਮਦਦ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਵਿੱਚ 1 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਕਾਨ ਉਪਲਬਧ ਕਰਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇ ਵਿੱਚ ਇਸ ਯੋਜਨਾ ਨੂੰ ਹੋਰ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ।

ਵਿਦੇਸ਼ਾਂ ਤੱਕ ਪਹੁੰਚੇਗੀ ਪ੍ਰਜਾਪਤੀ ਸਮਾਜ ਦੀ ਕਲਾ, ਸਾਂਝਾ ਬਾਜਾਰ ਤੋਂ ਮਿਲੇਗਾ ਨਵਾਂ ਮੰਚ

ਇਸ ਮੌਕੇ ‘ਤੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਦੂਰਦਰਸ਼ੀ ਸੋਚ ਹੈ ਕਿ ਪ੍ਰਜਾਪਤੀ ਸਮਾਜ ਦੀ ਕਲਾ ਨੂੰ ਸਿਰਫ਼ ਪਿੰਡ ਤੱਕ ਸੀਮਤ ਨਾ ਰੱਖ ਕੇ ਵਿਦੇਸ਼ਾਂ  ਤੱਕ ਪਹੁੰਚਾਇਆ ਜਾਵੇ ਅਤੇ ਪਰੰਪਰਾ ਦੀ ਮਹੱਤਾ ਨੂੰ ਦਰਸ਼ਾਉਂਦਾ ਹੈ। ਸ੍ਰੀ ਪੰਵਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਰਾਜ ਸਰਕਾਰ ਸੰਤਾਂ ਅਤੇ ਗੁਰੂਆਂ ਦੀ ਜੈਯੰਤੀ ਨੂੰ ਸਰਕਾਰੀ ਪੱਧਰ ‘ਤੇ ਮਨਾਉਣ ਦਾ ਕੰਮ ਕਰ ਰਹੀ ਹੈ। ਨਾਲ ਹੀ ਸੈਲਫ਼ ਹੈਲਪ ਗਰੁਪ ਲਈ ਸਾਂਝਾ ਬਾਜਾਰ ਖੋਲਣ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਹੱਥਾਂ ਨਾਲ ਬਣੇ ਉਤਪਾਦਾਂ ਨੂੰ ਇੱਕ ਸਥਾਈ ਮੰਚ ਅਤੇ ਬਾਜਾਰ ਮੁਹੱਈਆ ਹੋ ਸਕੇ ਅਤੇ ਉਹ ਆਪਣੇ ਉਤਪਾਦ ਆਸਾਨੀ ਨਾਲ ਬੇਚ ਸਕਣ।

ਭਿਵਾਨੀ ਵਿੱਚ ਮੁੱਖ ਮੰਤਰੀ ਦਾ ਐਲਾਨ ਹੋਇਆ ਸਾਰਥਕ-ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ

ਇਸ ਦੌਰਾਨ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਵੱਲੋਂ ਬਣਾਏ ਗਏ ਬਰਤਨਾਂ ਵਿੱਚ ਪੰਚਤੱਤ ਮੌਜ਼ੂਦ ਹੁੰਦੇ ਹਨ ਜੋ ਸਾਡੀ ਸਿਹਤ ਲਈ ਲਾਭਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਗਾਂ ਜਰੂਰ ਪਾਲਣੀ ਚਾਹੀਦੀ ਹੈ ਜਿਸ ਨਾਲ ਸਾਡੀ ਸੰਸਕ੍ਰਿਤੀ ਵੀ ਜਿੰਦਾ ਰਵੇਗੀ। ਸੂਬਾ ਸਰਕਾਰ ਵੱਲੋਂ ਦੇਸੀ ਗਾਂ ਖਰੀਦਣ ‘ਤੇ 30,000 ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਭਿਵਾਨੀ ਵਿੱਚ ਕੀਤੀ ਗਈ ਘੋਸ਼ਣਾ ਅੱਜ ਸਾਰਥਕ ਸਾਬਿਤ ਹੋ ਰਹੀ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਚੇਅਰਮੈਨ ਸ੍ਰੀ ਧਰਮ ਸਿੰਘ ਮਿਰਜਾਪੁਰ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਤਜੇਂਦਰ ਸਿੰਘ ਗੋਲਡੀ, ਜੈਭਗਵਾਨ ਸ਼ਰਮਾ ਸਮੇਤ ਪ੍ਰਜਾਪਤੀ ਸਮਾਜ ਦੇ ਕਈ ਮਾਣਯੋਗ ਵਿਅਕਤੀ ਵੀ ਮੌਜ਼ੂਦ ਰਹੇ।

ਮੁੱਖ ਮੰਤਰੀ ਨੇ ਕੀਤੀ ਹਰ ਪਿੰਡ, ਹਰ ਘਰ, ਹਰ ਗਲੀ ਵਿੱਚ ਤਿਰੰਗਾ ਮੁਹਿੰਮ ਚਲਾਉਣ ਦੀ ਅਪੀਲ

ਚੰਡੀਗੜ੍ਹ  (  ਜਸਟਿਸ ਨਿਊਜ਼ ) ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਿਰੰਗਾ ਯਾਤਰਾ ਰਾਹੀਂ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਨ ਦਾ ਦਿਨ ਹੈ, ਜਿਨ੍ਹਾਂ ਦੇ ਬਲਿਦਾਨ ਦੀ ਬਦੌਲਤ ਅਸੀਂ ਸਾਰੇ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ। ਅਜਿਹੇ ਮੌਕੇ ‘ਤੇ ਕ੍ਰਾਂਤੀਕਾਰੀ ਵੀਰਾਂ ਅਤੇ ਸ਼ਹੀਦਾਂ ਨੂੰ ਯਾਦ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜਾਦੀ ਦੇ 75 ਸਾਲ ਪੂਰੇ ਹੋਣ ‘ਤੇ ਆਜਾਦੀ ਦਾ ਮਹੋਤਸਵ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਸੂਬੇ ਵਿੱਚ ਪੂਰਜੋਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰ ਵਿਅਕਤੀ ਆਪਣੇ ਘਰ ‘ਤੇ ਤਿਰੰਗਾ ਲਗਾਏ। ਅੱਜ ਹਰ ਵਿਅਕਤੀ ਵਿੱਚ ਦੇਸ਼ ਪਿਆਰ ਦੀ ਭਾਵਨਾ ਮਜਬੂਤ ਹੋਈ ਹੈ। ਪੂਰੇ ਦੇਸ਼ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆ ਹਨ। ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਘਰ, ਹਰ ਪਿੰਡ, ਹਰ ਗਲੀ ਵਿੱਚ ਤਿਰੰਗਾ ਮੁਹਿੰਮ ਚੱਲੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕੁਰੂਕਸ਼ੇਤਰ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ। ਤਿਰੰਗਾ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਨੌਜੁਆਨਾਂ, ਮਹਿਲਾਵਾਂ ਅਤੇ ਬਜੁਰਗਾਂ ਨੇ ਹਿੱਸਾ ਲਿਆ। ਹੱਥਾਂ ਵਿੱਚ ਤਿਰੰਗਾ ਝੰਡਾ ਫੜ ਯਾਤਰਾ ਵਿੱਚ ਸ਼ਾਮਿਲ ਲੋਕਾਂ ਨੇ ਭਾਰਤ ਮਾਤਾ ਦੀ ਜੈਯ ਦੇ ਜੈਕਾਰੇ ਲਗਾਏ। ਤਿਰੰਗਾ ਯਾਤਰਾ ਅਨਾਜ ਮੰਡੀ ਪਿਪਲੀ ਤੋਂ ਸ਼ੁਰੂ ਹੋ ਕੇ ਨੈਸ਼ਨਲ ਹਾਈਵੇ ਨੂੰ ਕ੍ਰਾਸ ਕਰਦੇ ਹੋਏ ਕੁਰੂਕਸ਼ੇਤਰ ਦੇ ਪੂਜਾ ਮਾਡਲ ਸਕੂਲ ਤੱਕ ਕੱਢੀ ਗਈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਿਰਫ਼ ਇੱਕ ਆਯੋਜਨ ਹਨੀਂ, ਸਗੋ ਰਾਸ਼ਟਰਭਗਤੀ ਦੇ ਜਜਬੇ ਅਤੇ ਬਲਿਦਾਨ ਦੀ ਭਾਵਨਾ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਮੌਕਾ ਹੈ। ਅਸੀਂ ਇੱਥੇ ਤਿਰੰਗਾ ਯਾਤਰਾ ਰਾਹੀਂ ਉਨ੍ਹਾਂ ਮਹਾਨ ਸਪੂਤਾਂ ਨੂੰ ਨਮਨ ਕਰਨ ਲਈ ਇੱਕਠਾ ਹੋਏ ਹਾਂ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕੀਤੀ ਅਤੇ ਉਨ੍ਹਾਂ ਦੀ ਬਦੌਲਤ ਅੱਜ ਅਸੀਂ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜ ਮੌਜੂਦ ਸਾਰੇ ਲੋਕ ਇਸ ਤਿਰੰਗਾ ਯਾਤਰਾ ਰਾਹੀਂ ਸੰਕਲਪ ਲੈਣ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਮੇਸ਼ਾ ਇੱਕਜੁੱਟ ਖੜੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਵੀਰ ਭੂਮੀ ਤੋਂ ਲੱਖਾਂ ਜਵਾਨ ਭਾਰਤ ਮਾਤਾ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਇਸ ਤਿਰੰਗਾ ਯਾਤਰਾ ਰਾਹੀਂ ਤੁਸੀਂ ਪੂਰੇ ਹਰਿਆਣਾ ਅਤੇ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਦੇਸ਼ ਭਗਤੀ ਪਿੰਡ ਦੀ ਮਿੱਟੀ ਦੇ ਕਣ-ਕਣ ਵਿੱਚ ਵਸੀ ਹੋਈ ਹੈ।

ਇਸ ਮੌਕੇ ‘ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਸ੍ਰੀ ਤਿਜੇਂਦਰ ਸਿੰਘ ਗੋਲਡੀ, ਚੇਅਰਮੈਨ ਸ੍ਰੀ ਧਰਮਬੀਰ ਮਿਰਜਾਪੁਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਈਵੀਐਮ ‘ਤੇ ਕਾਂਗ੍ਰੇਸ ਦਾ ਭ੍ਰਮ ਫੈਲਾਉਣਾ ਗਲਤ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ (  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ 10 ਸੀਟਾਂ ਅਜਿਹੀ ਹਨ, ਜਿੱਥੇ 100 ਵੋਟਾਂ ਤੋਂ ਲੈਅ ਕੇ 1000 ਵੋਟਾਂ ਤੱਕ ਦੇ ਅੰਤਰ ਨਾਲ ਕਾਂਗ੍ਰੇਸ ਚੌਣ ਜਿੱਤੀ ਹੈ। ਜੇਕਰ ਈਵੀਐਮ ਵਿੱਚ ਕੋਈ ਗੜਬੜੀ ਹੁੰਦੀ ਤਾਂ ਕਾਂਗ੍ਰੇਸ ਇਹ ਸੀਟਾਂ ਨਹੀਂ ਜਿੱਤ ਪਾਂਦੀ। ਇਸ ਗੱਲ ਨੂੰ ਲੈਅ ਕੇ ਜਨਤਾ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ। ਕਾਂਗ੍ਰੇਸੀ ਆਪਣੇ ਨੇਤਾ ਰਾਹੁਲ ਗਾਂਧੀ ਨੂੰ ਸਮਝਾਉਣ  ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਨਹੀਂ ਤਾਂ ਝੂਠ ਦਾ ਕੋਈ ਇਲਾਜ ਨਹੀਂ ਹੈ।

ਮੁੱਖ ਮੰਤਰੀ ਬੁੱਧਵਾਰ ਨੂੰ ਕੁਰੂਕਸ਼ੇਤਰ ਵਿੱਚ ਤਿਰੰਗਾ ਯਾਤਰਾ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਚੇਅਰਮੈਨ ਧਰਮਵੀਰ ਮਿਰਜਾਪੁਰ ਵੀ ਮੌਜ਼ੂਦ ਰਹੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਵੀ ਦੇਸ਼ ਜਾਂ ਸੂਬੇ ਵਿੱਚ ਚੌਣਾਂ ਦਾ ਪਰਿਣਾਮ ਆਉਂਦਾ, ਤਾਂ ਕਾਂਗ੍ਰੇਸ ਈਵੀਐਮ ਨੂੰ ਦੋਸ਼ੀ ਠਹਿਰਾਉਂਦੀ ਰਹੀ। ਇਹ ਹੀ ਨਹੀ ਇਸ ਵਾਰ ਚੌਣਾਂ ਵਿੱਚ ਤਾਂ ਕਾਂਗ੍ਰੇਸ ਨੇਤਾ ਕਹਿੰਦੇ ਰਹੇ ਕਿ ਜੇਕਰ ਤਿੱਜੀ ਵਾਰ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਸੰਵਿਧਾਨ ਨੂੰ ਖਤਰਾ ਹੋ ਜਾਵੇਗਾ। ਪਰ ਦੇਸ਼ ਦੀ ਜਨਤਾ ਨੇ ਉਨ੍ਹਾਂ ਦੀਆਂ ਝੂੱਠੀ ਗੱਲਾਂ ‘ਤੇ ਭਰੋਸਾ ਨਹੀਂ ਕੀਤਾ ਅਤੇ ਤਿੱਜੀ ਵਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਚੁਣਿਆ ਅਤੇ ਹਰਿਆਣਾ ਵਿੱਚ ਵੀ ਤਿੱਜੀ ਵਾਰ ਨਾਨ ਸਟਾਪ ਭਾਜਪਾ ਸਰਕਾਰ ਬਣੀ।

ਉਨ੍ਹਾਂ ਨੇ ਕਿਹਾ ਕਿ ਕਾਂਗ੍ਰੇਸ ਕੋਲ ਹੁਣ ਕੋਈ ਮੁੱਦਾ ਨਹੀ ਹੈ। ਕਾਂਗੇ੍ਰਸ ਨੇ ਦੇਸ਼ ‘ਤੇ 55 ਸਾਲ ਰਾਜ ਕੀਤਾ। ਅੱਜ ਭਾਜਪਾ ਦੇ ਸ਼ਾਸਨ ਵਿੱਚ ਮਜਬੂਤੀ ਨਾਲ ਹੋ ਰਹੇ ਵਿਕਾਸ ਨੂੰ ਵੇਖ ਕੇ ਕਾਂਗ੍ਰੇਸੀ ਆਪਣਾ ਮਾਨਸਿਕ ਸੰਤੁਲਨ ਖੋਹ ਚੁੱਕੀ ਹੈ। ਭਾਜਪਾ ਸਰਕਾਰ ਵੱਲੋਂ ਗਰੀਬ ਵਿਅਕਤੀ ਦਾ ਭਲਾ ਕੀਤਾ ਜਾਣਾ ਕਾਂਗੇ੍ਰਸ ਨੂੰ ਰਾਸ ਨਹੀਂ ਆ ਰਿਹਾ। ਕਾਂਗੇ੍ਰਸ ਹਰ ਵਾਰ ਝੂੱਠ ਦਾ ਸਹਾਰਾ ਲੈਅ ਕੇ ਲੋਕਾਂ ਵਿੱਚਕਾਰ ਆਉਂਦੀ ਹੈ। ਹੁਣ ਦੇਸ਼ ਅਤੇ ਸੂਬੇ ਦੇ ਲੋਕ ਕਾਂਗੇ੍ਰਸ ਦੇ ਝੂੱਠ ਨੂੰ ਸਮਝ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਰਾਜਨੀਤੀ ਦੀ ਪ੍ਰਬਲ ਇੱਛਾ ਰੱਖਣ ਵਾਲਿਆਂ ਕਾਰਨ ਇਸ ਦੇਸ਼ ਦਾ ਬਟਵਾਰਾ ਹੋਇਆ ਸੀ। ਆਜਾਦੀ ਤੋਂ ਇੱਕ ਦਿਨ ਪਹਿਲਾਂ ਦੇਸ਼ ਦੇ ਲੋਕਾਂ ਨੇ ਇਸ ਵਿਭਾਜਨ ਦੇ ਦੁੱਖ ਨੂੰ ਝੇਲਿਆ ਹੈ। ਆਜਾਦੀ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਪੀੜਾ ਨੂੰ ਝੇਲਨ ਵਾਲੇ ਪਰਿਵਾਰਾਂ ਦੇ ਦਰਦ ਨੂੰ ਸਮਝਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀ ਅਜਿਹੇ ਲੱਖਾਂ ਵੀਰਾਂ ਨੂੰ ਯਾਦ ਕਰਣਗੇ ਜਿਨ੍ਹਾਂ ਨੇ ਇਸ ਵਿਭਾਜਨ ਦੇ ਦੁੱਖ ਨੂੰ ਝੇਲਿਆ। ਇਸ ਲਈ ਉਨ੍ਹਾਂ ਨੇ 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਦਿਵਸ ਵਜੋਂ ਮਨਾਉਣ ਦੀ ਪਹਿਲ ਕੀਤੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸੰਤ ਕਬੀਰ ਕੁਟੀਰ ਵਿੱਚ ਲਗਾਇਆ ਤਿਰੰਗਾ

ਚੰਡੀਗੜ੍ਹ( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੰਤ ਕਬੀਰ ਕੁਟੀਰ ਵਿੱਚ ਹਰ ਘਰ ਤਿਰੰਗਾ ਮੁਹਿੰਮ ਤਹਿਤ ਤਿਰੰਗਾ ਲਗਾਇਆ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ, ਜੋ ਸਾਡੇ ਰਾਸ਼ਟਰ ਨੂੰ ਅਖੰਡਤਾ, ਬਲਿਦਾਨ ਅਤੇ ਗੌਰਵਪੂਰਣ ਇਤਿਹਾਸ ਦੀ ਯਾਦ ਦਿਵਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਦੇਸ਼ ਦੇ ਹਰ ਨਾਗਰਿਕ ਦੇ ਮਨ ਵਿੱਚ ਰਾਸ਼ਟਰ ਦੇ ਪ੍ਰਤੀ ਮਾਣ ਅਤੇ ਜਿੰਮੇਵਾਰੀ ਦੀ ਭਾਵਨਾ ਜਗਾਉਣ ਦਾ ਇੱਕ ਅਨੋਖਾ ਯਤਨ ਹੈ।

ਉਨ੍ਹਾਂ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਨਾ ਸਿਰਫ਼ ਦੇਸ਼ਭਗਤੀ ਦੀ ਭਾਵਨਾ ਨੂੰ ਜਗਾਉਂਦਾ ਹੈ, ਸਗੋਂ ਇਹ ਰਾਸ਼ਟਰੀ ਏਕਤਾ ਅਤੇ ਭਾਈਚਾਰੇ ਨੂੰ ਵੀ ਮਜਬੂਤ ਕਰਦਾ ਹੈ। ਤਿਰੰਗੇ ਦਾ ਸਨਮਾਨ ਕਰਨਾ ਹਰ ਭਾਰਤੀ ਦੀ ਜਿੰਮੇਵਾਰੀ ਹੈ। ਇਹ ਨਾ ਸਿਰਫ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਬਲਿਦਾਨ ਦਾ ਪ੍ਰਤੀਕ ਹੈ, ਸਗੋ ਸਾਡੇ ਦੇਸ਼ ਦੀ ਪ੍ਰਗਤੀ, ਸਭਿਆਚਾਰ ਅਤੇ ਮਾਣ ਦਾ ਪ੍ਰਤੀਨਿਧੀਤਵ ਵੀ

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin