August 17, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਖ਼ਬਰਾਂ

ਚੰਡੀਗੜ੍ਹ   (  ਜਸਟਿਸ ਨਿਊਜ਼ )ਹਰਿਆਣਾ ਸਰਕਾਰ ਜੀਰੋ ਟਾਲਰੇਂਸ ਫਾਰ ਕਰਾਇਮ ਦੀ ਨੀਤੀ ‘ਤੇ ਕੰਮ ਕਰਦੇ ਹੋਏ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਪਹਿਲਾਂ ਤੋਂ ਕਿਧਰੇ ਵੱਧ ਮਜ਼ਬੂਤ ਅਤੇ ਪ੍ਰਭਾਵੀ ਬਣਾਉਣ ਲਈ ਕਦਮ ਚੁੱਕ ਰਹੀ ਹੈ। ਪਿਛਲੇ ਸਾਲਾਂ ਦੀ ਤੁਲਨਾ ਵਿਚ ਅਪਰਾਧ ਦਰ ਵਿਚ ਵਣਨਯੋਗ ਕਮੀ ਆਈ ਹੈ। ਸੂਬੇ ਵਿਚ ਮਹਿਲਾਵਾਂ ਦੀ ਸੁਰੱਖਿਆ, ਸਾਇਬਰ ਕਰਾਇਮ ‘ਤੇ ਕੰਟ੍ਰੋਲ, ਨਸ਼ਾ ਮਾਫਿਆ ਖਿਲਾਫ ਕਾਰਵਾਈ ਅਤੇ ਗੈਂਗਸਟਰਾਂ ‘ਤੇ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ।

ਸਰਕਾਰੀ ਬੁਲਾਰੇ ਨੇ ਵਿਰੋਧੀਆਂ ਵੱਲੋਂ ਸੂਬੇ ਵਿਚ ਅਪਰਾਧ ਦਰ ਨੂੰ ਲੈਕੇ ਦਿੱਤੇ ਗਏ ਬਿਆਨਾਂ ਨੂੰ ਗੁਮਰਾਹ, ਤੱਥਹੀਣ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਨਤਾ ਵਿਚ ਡਰ ਦਾ ਮਾਹੌਲ ਪੈਦਾ ਕਰਨ ਅਤੇ ਗੁਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਵਿਰੋਧੀ ਨੇਤਾ ਜੇਕਰ ਇਕ ਵਾਰ ਪੁਲਿਸ ਵਿਭਾਗ ਵੱਲੋਂ ਸਾਲ 2004 ਅਤੇ 2014 ਤੋਂ 2024 ਦੇ ਜਾਰੀ ਕੀਤੇ ਗਏ ਤੱਥਾ ਵਾਲੇ ਆਂਕੜੇ ਵੇਖ ਲੈਂਦੇ ਤਾਂ ਸ਼ਾਇਦ ਉਹ ਇਸ ਤਰ੍ਹਾਂ ਦੀ ਬਿਆਨਬਾਜੀ ਪ੍ਰੈਸ ਸਾਹਮਣੇ ਸਾਂਝਾ ਕਰਦੇ।

ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਲੈਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਹੁਤ ਗੰਭੀਰ ਹਨ ਅਤੇ ਪਿਛਲੇ ਦਿਨਾਂ ਡਿਪਟ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨਾਲ ਮੀਟਿੰਗ ਵਿਚ ਮੁੱਖ ਮੰਤਰੀ ਨੇ ਸੂਬੇ ਵਿਚ ਮਜ਼ਬੂਤ ਅਤੇ ਪ੍ਰਭਾਵੀ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਸਾਫ ਅਤੇ ਸਖਤ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਆਮ ਨਾਗਰਿਕਾਂ ਨੂੰ ਸਰੁੱਖਿਅਤ ਮਾਹੌਲ ਮਹੁੱਇਆ ਕਰਵਾਉਣ ਸੂਬਾ ਸਰਕਾਰ ਦੀ ਸੱਭ ਤੋਂ ਉੱਚ ਪਹਿਲ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਲਾਹਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਨੂੰਨ ਵਿਵਸਥਾ ਦੀ ਮਜ਼ਬੂਤ ਹੀ ਵਿਕਾਸ ਅਤੇ ਸ਼ਾਂਤੀ ਦੀ ਨੀਂਹ ਹੈ ਅਤੇ ਇਸ ਦਿਸ਼ਾ ਵਿਚ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

ਮੁੱਖ ਮੰਤਰੀ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈਕੇ ਸਮੀਖਿਆ ਕਰਦੇ ਹਨ ਅਤੇ ਸਮੇਂ-ਸਮੇਂ ‘ਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹਨ ਤਾਂ ਜੋ ਹਰ ਪੱਧਰ ‘ਤੇ ਜਵਾਬਦੇਹੀ ਯਕੀਨੀ ਕੀਤੀ ਜਾ ਸਕੇ।

ਬੁਲਾਰੇ ਨੇ ਹਰਿਆਣਾ ਰਾਜ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਆਂਕੜੇ ਸਾਂਝੇ ਕਰਦੇ ਹੋਏ ਦਸਿਆ ਕਿ ਸਾਲ 2004-14 ਵਿਚਕਾਰ ਅਪਰਾਧਾਂ ਵਿਚ ਔਸਤਨ ਸਾਲਾਨਾ ਵਾਧਾ 18.69 ਫੀਸਦੀ ਸੀ, ਜਦੋਂ ਕਿ 2014 ਤੋਂ 2024 ਵਿਚਕਾਰ ਸੈਕਚਿੰਗ ਨੂੰ ਛੱਡ ਕੇ ਜ਼ਿਆਦਾਤਰ ਮਾਮਲਿਆਂ ਵਿਚ ਇਹ ਵਾਧਾ ਮਾਇਨਸ (-) ਵਿਚ ਰਹੀ, ਜੋ ਕਾਂਗਰਸ ਦੇ 10 ਸਾਲਾਂ ਦੇ ਸਮੇਂ ਹਮੇਸ਼ਾ ਪਲਸ (+) ਵਿਚ ਰਹੀ ਸੀ।

ਬੁਲਾਰੇ ਨੇ ਦਸਿਆ ਕਿ ਸਾਲ 2004 ਵਿਚ ਹਤਿਆ ਦੇ 733 ਮਾਮਲੇ ਦਰਜ ਹੋਏ ਸਨ, ਜੋ ਸਾਲ 2014 ਵਿਚ ਵੱਧ ਕੇ 1106 ਮਾਮਲੇ ਹੋ ਗਏ ਅਤੇ ਇਸ ਤਰ੍ਹਾਂ ਇੰਨ੍ਹਾਂ ਵਿਚ ਸਾਲਾਨਾ ਵਾਧਾ 3.81 ਫੀਸਦੀ ਦਰਜ ਕੀਤੀ ਗਈ। ਸਾਲ 2014 ਵਿਚ ਵੱਧ ਤੋਂ ੳੱਧ 1106 ਮਾਮਲੇ ਸਨ, ਤਾਂ ਸਾਲ 2024 ਵਿਚ 966 ਦਰਜ ਕੀਤੇ ਗਏ, ਜਿਸ ਦਾ ਸਾਲਾਨਾ ਵਾਧਾ ਫੀਸਦੀ -1.22 ਰਹੀ। ਹਰੇਕ ਥਾਣਾ ਅਤੇ ਜਿਲਾ ਪੱਧਰ ‘ਤੇ ਨਿਗਰਾਨੀ ਵਿਵਸਥਾ ਨੂੰ ਡਿਜੀਟਲੀ ਮਜ਼ਬੂਤ ਕੀਤਾ ਗਿਆ ਹੈ। ਸੀਸੀਟੀਵੀ ਨੈਟਵਰਕ ਦਾ ਵਿਸਥਾਰ, ਮਹਿਲਾ ਹੈਲਪਲਾਇਨ, ਅਪਰਾਧ ਕੰਟ੍ਰੋਲ ਰੂਮ ਅਤੇ ਫਾਸਟ ਟ੍ਰੈਕ ਕੋਰਟ ਦੀ ਸਥਾਪਨਾ ਨਾਲ ਨਿਆਂ ਪ੍ਰਕ੍ਰਿਆ ਨੂੰ ਗਤੀ ਮਿਲੀ ਹੈ।

 

ਚੰਡੀਗੜ੍(  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਹਰਾਦੂਨ ਤੋਂ ਭਾਜਪਾ ਦੇ ਰਾਜ ਸਭਾ ਸਾਂਸਦ ਤੇ ਕੌਮੀ ਸਹਿ-ਖਜ਼ਾਚੀ ਨਰੇਸ਼ ਬਾਂਸਲ ਦੀ ਮਾਤਾ 92ਵੇਂ ਸਾਲਾਂ ਸਵਰਗੀ ਸ੍ਰੀਮਤੀ ਪਰਮੇਸ਼ਵਰੀ ਦੇਵੀ ਦੇ ਨਿਧਨ ‘ਤੇ ਉਨ੍ਹਾਂ ਦੀ ਰਿਹਾਇਸ਼ ‘ਤੇ ਦੇਹਰਾਦੂਨ ਪੁੱਜ ਕੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਉਨ੍ਹਾਂ ਨੇ ਦੁੱਖੀ ਪਰਿਵਾਰ ਦੇ ਮੈਂਬਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਉਂਦੇ ਹੋਏ ਕਿਹਾ ਕਿ ਮੈਂ ਪਰਮਪਿਤਾ ਤੋਂ ਇਹੀ ਕਾਮਨਾਂ ਕਰਦਾ ਹਾਂ ਕਿ ਵਿਛੁੱੜੀ ਰੂਹ ਨੂੰ ਆਪਣੇ ਚਰਣਾਂ ਵਿਚ ਥਾਂ ਦੇਵੇ।

ਇਸ ਮੌਕੇ ‘ਤੇ ਹਰਿਆਣਾਂ ਦੇ ਰਾਜ ਸਭਾ ਸਾਂਸਦ ਰਾਮਚੰਦਰ ਜਾਂਗੜਾ ਤੋਂ ਇਲਾਵਾ ਮੰਨੇ-ਪ੍ਰਮੰਨੇ ਵਿਅਕਤੀ ਹਾਜ਼ਿਰ ਸਨ।

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਦੇਹਰਾਦੂਨ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਰਸਮੀ ਮੁਲਾਕਾਤ ਕੀਤੀ।

ਇਸ ਦੌਰਾਨ ਸ੍ਰੀ ਸੈਣੀ ਨੇ ਹਰਿਆਣਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਸਾਂਝਾ ਕੀਤੀ ਅਤੇ ਦਸਿਆ ਅਤੇ ਪਿਛਲੇ 11 ਸਾਲਾਂ ਵਿਚ ਰਾਜ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਨਾਲ ਲੋਕਾਂ ਦੀ ਜੀਵਨ ਪੱਧਰ ਵਿਚ ਕਾਫੀ ਬਦਲਾਅ ਆਇਆ ਹੈ। ਸਰਕਾਰ ਦੀ ਇੰਨ੍ਹਾਂ ਨੀਤੀਆਂ ਕਾਰਣ ਤੀਜੀ ਵਾਰ ਨਾਨ-ਸਟਾਪ ਸਰਕਾਰ ਬਣੀ ਹੈ।

ਇਸ ਮੌਕੇ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਦੇਹਰਾਦੂਨ ਪੁੱਜਣ ‘ਤੇ ਸੁਆਗਤ ਕੀਤੀ।

 

ਚੰਡੀਗੜ੍ਹ    ( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਸੂਬੇ ਵਿਚ ਤੀਜੀਅ ਵਾਰ ਨਾਨ-ਸਟਾਪ ਸਰਕਾਰ ਬਣਾਈ ਹੈ, ਕੰਮ ਵਿਚ ਕੋਈ ਕਸਰ ਨਹੀਂ ਛੱਡਾਂਗੇ। ਵਿਰੋਧੀਆਂ ਦੇ ਕੁੜ ਪ੍ਰਚਾਰ ਤੋਂ ਘਬਰਾਓਣ ਦੀ ਲੋਂੜ ਨਹੀਂ ਹੈ, ਸਗੋਂ ਤੱਥਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਜਵਾਬ ਦੇਣ।

ਮੁੱਖ ਮੰਤਰੀ ਅੱਜ ਇੱਥੇ ਸੰਤ ਕਬੀਰ ਕੁਟੀਰ ਵਿਚ ਪਿਛੜਾ ਵਰਗ ਸਮਾਜ ਦੇ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਹ ਲੋਕ ਪਿਛੜਾ ਵਰਗ ਲਈ ਸਰਕਾਰ ਵੱਲੋਂ ਲਾਗੂ ਕੀਤੀ ਗਈ ਭਲਾਈ ਯੋਜਨਾਵਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਨ ਆਏ ਸਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਪਿਛੜਾ ਵਰਗ ਦੇ ਬੈਕਲਾਗ ਨੂੰ ਯੋਗ ਉਮੀਦਵਾਰ ਨਹੀਂ ਮਿਲਣ ਦਾ ਬਾਹਨਾ ਬਣਾ ਕੇ ਖਾਲੀ ਛੱਡ ਦਿੱਤਾ ਜਾਂਦਾ ਸੀ, ਜਦੋਂ ਕਿ ਮੌਜ਼ੂਦਾ ਸਰਕਾਰ ਨੇ ਪਿਛੜਾ ਵਰਗ ਤੋਂ ਪ੍ਰੋਫੈਸਰ, ਡਾਕਟਰ, ਇੰਜੀਨਿਅਰ ਤਕ ਭਰਤੀ ਕਰਕੇ ਵਿਖਾ ਦਿੱਤਾ ਹੈ ਕਿ ਇਸ ਵਰਗ ਦੇ ਲੋਕ ਹਮੇਸ਼ਾ ਤੋਂ ਹੀ ਯੋਗ ਰਹੇ ਹਨ, ਲੇਕਿਨ ਪਹਿਲਾਂ ਦੀ ਸਰਕਾਰਾਂ ਦੀ ਨਿਯਤ ਸਹੀ ਨਹੀਂ ਸੀ।

ਪਿਛੜਾ ਵਰਗ ਵੱਲੋਂ ਉਨ੍ਹਾਂ ਨੂੰ ਸਨਮਾਨ ਦੇ ਤੌਰ ‘ਤੇ ਪਗੜੀਪ ਪਹਿਨਾਏ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਗੜੀ ਦੇ ਮਾਨ-ਸਨਮਾਨ ਨੂੰ ਹਮੇਸ਼ਾ ਉੱਚਾ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮੇਂ-ਸਮੇਂ ‘ਤੇ ਮਾਰਗਦਰਸ਼ਨ ਲੈਂਦੇ ਰਹਿੰਦੇ ਹਨ ਅਤੇ ਪੂਰੇ ਸੂਬੇ ਵਿਚ ਇਕ ਬਰਾਬਰ ਵਿਕਾਸ ਕਰਵਾਉਣ

Leave a Reply

Your email address will not be published. Required fields are marked *

Copyright © All rights reserved. | Newsphere by AF themes.