"ਤੇਰੇ ਮਨ ਕੀ ਗੰਗਾ ਔਰ ਮੇਰੇ ਮਨ ਕੀ ਯੁਮਨਾ ਕਾ ਬੋਲ ਸੰਗਮ ਹੋਗਾ ਕੇ ਨਹੀਂ" ਸਾਬਕਾ ਮੰਤਰੀ ਸਾਧੂ ਧਰਮਸੋਤ ਗ੍ਰਿਫਤਾਰ?

“ਤੇਰੇ ਮਨ ਕੀ ਗੰਗਾ ਔਰ ਮੇਰੇ ਮਨ ਕੀ ਯੁਮਨਾ ਕਾ ਬੋਲ ਸੰਗਮ ਹੋਗਾ ਕੇ ਨਹੀਂ” ਸਾਬਕਾ ਮੰਤਰੀ ਸਾਧੂ ਧਰਮਸੋਤ ਗ੍ਰਿਫਤਾਰ?

ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਸਰਕਾਰ ਵਿਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ।ਇਹ ਗ੍ਰਿਫਤਾਰੀ ਪਿੱਛੇ ਅਸਲੀਅਤ ਕੀ ਹੈ ਸਾਹਮਣੇ ਆਏਗੀ ਜਾਂ ਨਹੀਂ ਇਹ ਤਾਂ ਵਕਤ ਦੱਸੇਗਾ।ਪਰ ਇੱਕ ਹੈਰਾਨੀਜਨਕ ਤੱਥ ਇਹ ਜਰੂਰ ਸਾਹਮਣੇ ਅਇਆ ਹੈ ਕਿ ਜੋ ਕਾਂਗਰਸ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਉਹਨਾਂ ਖਿਲਾਫ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਹੀਂ।

ਸਾਧੂ ਸਿੰਘ ਧਰਮਸੋਤ ‘ਤੇ ਜੰਗਲਾਤ ਮੰਤਰੀ ਰਹਿੰਦੀਆਂ ਘੁਟਾਲੇ ਦੇ ਇਲਜ਼ਾਮ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਨਵੇਂ ਬੂਟੇ ਲਗਾਉਣ ‘ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਸਾਬਕਾ ਕੈਬਿਨੇਟ ਮੰਤਰੀ ਧਰਮਸੋਤ ‘ਤੇ ਹੁਣ ਤੱਕ 3 ਕਰੋੜ ਲੈਣ ਦੇ ਇਲਜ਼ਾਮ ਲੱਗੇ ਹਨ। ਨਵੇਂ ਬੂਟੇ ਲਗਾਉਣ ‘ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ।

ਭ੍ਰਿਸ਼ਟਾਚਾਰ ਕੇਸ ‘ਚ ਸਾਬਕਾ ਜੰਗਲਾਤ ਮੰਤਰੀਆਂ ‘ਤੇ ਪੰਜਾਬ ਸਰਕਾਰ ਐਕਸ਼ਨ ਵਿੱਚ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਕਾਨੂੰਨ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਢੀ੍ਰ ‘ਚ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਸ਼ਾਮਿਲ ਹੈ। ਗਿਲਜੀਆਂ ਚਰਨਜੀਤ ਚੰਨੀ ਸਰਕਾਰ ‘ਚ ਜੰਗਲਾਤ ਮੰਤਰੀ ਸਨ। ਫਛਅ ਦੀ ਧਾਰਾ 7, 7(ਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ੀਫਛ ਦੀ ਧਾਰਾ 120(ਬੀ) ਵੀ ਲਾਈ ਗਈ ਹੈ। ਧਰਮਸੋਤ ਨੂੰ ਵਿਜੀਲੈਂਸ ਬਿਓਰੋ ਨੇ ਤੜਕੇ ਤਿੰਨ ਵਜੇ ਅਮਲੋਹ ਤੋਂ ਗ੍ਰਿਫ਼ਤਾਰ ਕੀਤਾ ਹੈ। ਧਰਮਸੋਤ ‘ਤੇ ਦਰੱਖ਼ਤਾਂ ਦੀ ਕਟਾਈ ‘ਚ ਘੁਟਾਲੇ ਦੇ ਇਲਜ਼ਾਮ ਲੱਗੇ ਹਨ । ਜਿੰਨ੍ਹਾਂ ਧਾਰਾਵਾਂ ਦੀ ਤਹਿਤ ਮਾਮਲਾ ਦਰਜ ਕੀਤਾ ਗਿਆ।ਉਹ ਇਹ ਹਨ:- ਫਛਅ ਦੀ ਧਾਰਾ 7 : ਸਰਕਾਰੀ ਅਹੁਦੇ ‘ਤੇ ਰਹਿੰਦਿਆਂ ਰਿਸ਼ਵਤ ਲੈਣਾ। ਫਛਅ ਦੀ ਧਾਰਾ 7ਅ : ਸਰਕਾਰੀ ਮੁਲਾਜ਼ਮ ਤੋਂ ਗਲਤ ਕੰਮ ਕਰਵਾਉਣਾ। ਫਛਅ ਦੀ ਧਾਰਾ 13: ਘੱਟ ਤੋਂ ਘੱਟ 1 ਸਾਲ ਤੇ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਨਾਲ ਜ਼ੁਰਮਾਨ ਵੀ ਹੋ ਸਕਦਾ ਹੈ,ੀਫਛ ਦੀ ਧਾਰਾ 120ਭ: ਅਪਰਾਧਿਕ ਸਾਜ਼ਿਸ਼ ਦਾ ਹਿੱਸਾਫਛਅ ਦੀ ਧਾਰਾ 7: ਸਰਕਾਰੀ ਅਹੁਦੇ ‘ਤੇ ਰਹਿੰਦਿਆਂ ਰਿਸ਼ਵਤ ਲੈਣਾ।ਫਛਅ ਦੀ ਧਾਰਾ 7ਅ : ਸਰਕਾਰੀ ਮੁਲਾਜ਼ਮ ਤੋਂ ਗਲਤ ਕੰਮ ਕਰਵਾਉਣਾ। ਫਛਅ ਦੀ ਧਾਰਾ 13 : ਘੱਟੋ-ਘੱਟ 1 ਸਾਲ ਤੇ ਵੱਧ ਤੋਂ ਵੱਧ 7 ਸਾਲ ਦੀ ਸਜ਼ਾ, ਜ਼ੁਰਮਾ ਵੀ ਹੋ ਸਕਦਾ ਹੈ। ੀਫਛ ਦੀ ਧਾਰਾ 120ਭ: ਅਪਰਾਧਿਕ ਸਾਜ਼ਿਸ਼ ਦਾ ਹਿੱਸਾ।

ਢੀ੍ਰ ‘ਚ ਕਿਸ-ਕਿਸ ਦੇ ਨਾਮ ? 1. ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ। 2. ਸੰਗਤ ਸਿੰਘ ਗਿਲਜੀਆਂ, ਸਾਬਕਾ ਜੰਗਲਾਤ ਮੰਤਰੀ। 3. ਗੁਰਅਮਨਪ੍ਰੀਤ ਸਿੰਘ, ਵਣ ਮੰਡਲ ਅਫ਼ਸਰ, ਮੁਹਾਲੀ। 4. ਅਮਿਤ ਚੌਹਾਨ, ਜੰਗਲਾਤ ਅਫ਼ਸਰ। 5. ਦਿਲਪ੍ਰੀਤ ਸਿੰਘ, ਵਣ ਗਾਰਡ। 6. ਚਮਕੌਰ ਸਿੰਘ, ਧਰਮਸੋਤ ਦੇ ੌਸ਼ਧ। 7. ਕੁਲਵਿੰਦਰ ਸਿੰਘ ਸੇਰਗਿੱਲ, ਗਿਲਜੀਆਂ ਦੇ ਫਅ।
ਪੁੱਛਗਿੱਛ ‘ਚ ਕਮਲਜੀਤ ਸਿੰਘ ਦਾ ‘ਕਬੂਲਨਾਮਾ’:- ਖੈਰ ਦੇ ਦਰੱਖ਼ਤ ਦੀ ਕਟਾਈ ‘ਤੇ ਕਮਿਸ਼ਨ ! 500 ਰੁਪਏ- ਮੰਤਰੀ, 200 ਰੁਪਏ- ਧਢੌ ,100 ਰੁਪਏ- ਰੇਂਜ ਅਫ਼ਸਰ ,100 ਰੁਪਏ- ਬਲੌਕ ਅਫ਼ਸਰ, 100 ਰੁਪਏ- ਜੰਗਲਾਤ ਗਾਰਡ।

ਪੰਜਾਬ ਦੀ ਤ੍ਰਾਸਦੀ ਹੁਣ ਸਾਹਮਣੇ ਆ ਰਹੀ ਹੈ ਕਿ ਇਸ ਦੇ ਖਜ਼ਾਨੇ ਦਾ ਕੋਈ ਵੀ ਸਾਂਈ ਖਸਮ ਨਹੀਂ ਜੋ ਵੀ ਤਾਕਤ ਵਿਚ ਹੁੰਦਾ ਹੈ ੳੇੁਹ ਇਸ ਨੂੰ ਲੁੱਟਦਾ ਰਹਿੰਦਾ ਹੈ ਜਦਕਿ ਖੁਫੀਆ ਏਜੰਸੀਆਂ, ਚੌਕਸੀ ਵਿਭਾਗ ਉਸ ਸਮੇਂ ਕਿਹੜੀ ਗੂੜ੍ਹੀ ਨੀਂਦ ਸੁੱਤੇ ਰਹਿੰਦੇ ਹਨ ਜਦੋਂ ਕਿ ਇਹ ਲੱੁਟ -ਖਸੁੱਟ ਲੰਬਾ ਸਮਾਂ ਜਾਰੀ ਰਹਿੰਦੀ ਹੈ। ਜੇਕਰ ਭਗਵੰਤ ਮਾਨ ਮੱੁਖ ਮੰਤਰੀ ਆਪਣੇ ਸਿਹਤ ਮੰਤਰੀ ਦੇ 53 ਦਿਨ ਦੇ ਕਾਰਜਕਾਲ ਦੌਰਾਨ 1 ਕਰੋੜ 18 ਲੱਖ ਦੀ ਕਮਿਸ਼ਨ ਹੜੱਪਣ ਨੂੰ ਫੜ ਸਕਦੇ ਹਨ ਤਾਂ ਕੀ ਉਸ ਸਮੇਂ ਦੇ ਮੱੁਖ ਮੰਤਰੀ ਹਿੱਸੇਦਾਰ ਸਨ ਜਾਂ ਫਿਰ ਉਹਨਾਂ ਨੇ ਮਹਾਂਭਾਰਤ ਦੀ ਗੰਧਾਰੀ ਵਾਂਗੂੰ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਸੀ, ਜੋ ਕਿ ਹੁਣ ਹਾਰਨ ਤੋਂ ਬਾਅਦ ਉਹਨਾਂ ਨੇ ਉਤਾਰ ਲਈ ਹੈ ਅਤੇ ਉਹ ਸਾਰੇ ਪਰਦੇ ਖੋਲ੍ਹ ਰਹੇ ਹਨ ਜਦਕਿ ਕੈਪਟਨ ਅਮਰਿਂੰਦਰ ਸਿੰਘ ਨੇ ਤਾਂ ਸੱਤ੍ਹਾ ਤੇ ਪਾਰਟੀ ਤੋਂ ਬਾਹਰ ਹੋਣ ਉਪਰੰਤ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਨੂੰ ਵੀ ਜਾਹਿਰ ਕਰ ਦਿੱਤਾ ਸੀ। ਹੁਣ ਸਾਧੂ ਸਿੰਘ ਧਰਮਸੋਤ ਦੇ ਫੜ੍ਹੇ ਜਾਣ ਤੋਂ ਬਾਅਦ ਇਸ ਸਾਰੇ ਘਪਲੇ ਵਿਚ ਹਿੱਸੇਦਾਰ ਕਹੀਏ ਜਾਂ ਫਿਰ ਜਿੰਨ੍ਹਾਂ ਮੱੁਖ ਮੰਤਰੀਆਂ ਦੀ ਛਤਰਛਾਇਆ ਹੇਠ ਇਹ ਸਭ ਕੱੁਝ ਹੋਇਆ ਕੀ ੳੇੁਹਨਾਂ ਤਾਂਈਂ ਵੀ ਵਿਜੀਲੈਂਸ ਦਾ ਸ਼ਿਕੰਜਾ ਪਹੁੰਚੇਗਾ ? ਕਿਉਂਕਿ ਇਸੇ ਹੀ ਮੰਤਰੀ ਵੱਲੋਂ ਗਰੀਬ ਵਿਿਦਆਰਥੀਆਂ ਦੇ ਵਜੀਫੇ ਵਿਚ ਜਦੋਂ ਘਪਲੇਬਾਜ਼ੀ ਕੀਤੀ ਸੀ ਤਾਂ ੳੇੁਸ ਸਮੇਂ ਇਸ ਗੱਲ ਨੂੰ ਲੈਕੇ ਬਹੁਤ ਵੱਡੇ ਪੱਧਰ ਦੀ ਵਿਰੋਧਤਾ ਹੋਈ ਸੀ। ਪਰ ਕੋਈ ਵੀ ਕਾਰਵਾਈ ਹੋਂਦ ਵਿਚ ਨਹੀਂ ਸੀ ਲਿਆਂਦੀ ਗਈ ਸੀ ਅਜਿਹਾ ਕਿਉਂ ? ਕੀ ਇਸ ਸਭ ਦੀ ਜਾਂਚ ਹੋਵੇਗੀ ?

ਅੱਜ ਜੇਕਰ ਸੋਚਿਆ ਜਾਵੇ ਤਾਂ ਪੰਜਾਬ ਤਿੰਨ ਲੱਖ ਕਰੋੜ ਦਾ ਐਵੇਂ ਹੀ ਕਰਜ਼ਾਈਂ ਨਹੀਂ ਹੋਇਆ ਪੰਜਾਬ ਦੇ ਖਜ਼ਾਨੇ ਦਾ ਪੈਸਾ ਮੰਤਰੀਆਂ ਤੋਂ ਲੈ ਕੇ ਸੰਤਰੀਆਂ ਤੱਕ ਜਿੰਨ੍ਹਾਂ ਦੀਆਂ ਤਿਜੌਰੀਆਂ ਵਿਚ ਗਿਆ ਹੈ ਉੇਸ ਇੱਕ ਇੱਕ ਪੈੇਸੇ ਦਾ ਹਿਸਾਬ ਕਿਤਾਬ ਹੁਣ ਕੇਂਦਰੀ ਏਜੰਸੀਆਂ ਕੇਂਦਰੀ ਸਰਕਾਰ ਦੀ ਰਹਿਨੁਮਾਈ ਵਿਚ ਕਰਨਗੀਆਂ। ਕਿਉਂਕਿ ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਅਤੇ ਮੇਅਰ ਸਾਹਿਬਾਨਾਂ ਦਾ ਇੱਕ ਦਮ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹਣਾ ਅਤੇ ਉਹਨਾਂ ਵਿੱਚ ਜਾ ਕੇ ਸੱਚੇ-ਸੱੁਚੇ ਹੋਣਾ ਅਤੇ ਹਾਰਦਿਕ ਪਟੇਲ ਜਿਹੇ ਦੇਸ਼ ਧ੍ਰੋਹਾਂ ਦਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਕੇ ਦੇਸ਼ ਭਗਤ ਬਣ ਜਾਣਾ ਵੀ ਕਈ ਨਵੀਂ ਕਿਸਮ ਦੇ ਸ਼ੰਕਿਆਂ ਨੂੰ ਜਨਮ ਦਿੰਦਾ ਹੈ।

ਜਿਸ ਤਰ੍ਹਾਂ ਨੋਟਬੰਦੀ ਦੌਰਾਨ ਸਾਰੇ ਨੋਟ ਬੰਦ ਹੋਣ ਦੇ ਬਾਅਦ ਵੀ ਕਾਲਾ ਧੰਨ ਬਾਹਰ ਨਹੀਂ ਆਇਆ ਉਸੇ ਤਰ੍ਹਾਂ ਹੀ ਮੰਤਰੀ ਭਾਵੇਂ ਜਿੰਨੇ ਮਰਜ਼ੀ ਗ੍ਰਿਫਤਾਰ ਕਰ ਲਵੋ 3 ਲੱਖ ਕਰੋੜ ਦੇ ਕਰਜ਼ੇ ਦੀ ਵਸੂਲੀ ਕਦੀ ਵੀ ਨਹੀਂ ਹੋਣੀ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*