August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਰੰਗ ਲਿਆਈ- ਚੀਨੀ ਡੋਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ 

ਰਣਜੀਤ ਸਿੰਘ‌ ਮਸੌਣ/ਜੋਗਾ ਸਿੰਘ
ਅੰਮ੍ਰਿਤਸਰ ///////ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸੀ ਸਾਹਨੀ ਦੀ ਅਗਵਾਈ ਹੇਠ ਚਾਈਨਾ ਡੋਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੇ ਆਪਣਾ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਟੋਲ ਫ੍ਰੀ ਨੰਬਰ ਤੇ ਸੂਚਨਾਂ ਪ੍ਰਾਪਤ ਹੋਈ ਸੀ ਕਿ ਘਿਉ ਮੰਡੀ ਇਲਾਕੇ ਵਿੱਚ ਟਰਾਂਸਪੋਰਟ ਖੇਤਰ ਵਿੱਚ ਛਾਪਾ ਮਾਰਿਆ ਜਾਵੇ ਤਾਂ ਚਾਈਨਾ ਡੋਰ ਦੇ ਗੱਟੂ ਪ੍ਰਾਪਤ ਹੋ ਸਕਦੇ ਹਨ।
ਇਸ ਸੂਚਨਾਂ ਤੇ ਕਾਰਵਾਈ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਐਨ ਸੁਖਦੇਵ ਸਿੰਘ, ਐਸ.ਡੀ.ਓ ਵਿਨੋਦ ਕੁਮਾਰ ਅਤੇ ਜਸਮੀਤ ਸਿੰਘ ਵੱਲੋਂ ਘਿਓ ਮੰਡੀ ਵਿਖੇ ਛਾਪਾਮਾਰੀ ਕੀਤੀ ਗਈ ਅਤੇ ਟਰੱਕ ਉਪਰੋਂ ਚਾਈਨਾ ਡੋਰ ਅਨਲੋਡ ਕੀਤੀ ਜਾ ਰਹੀ ਸੀ। ਇਸ ਮੌਕੇ ਅਧਿਕਾਰੀਆਂ ਨੇ ਟਰੱਕ ਤੋਂ 1200 ਚਾਈਨਾ ਡੋਰ ਦੇ ਗੱਟੂ ਜ਼ਬਤ ਕੀਤੇ ਤੇ ਇਲਾਕ਼ਾ ਪੁਲਿਸ ਨੂੰ ਸੂਚਿਤ ਕਰਕੇ ਚਾਈਨਾ ਡੋਰ ਐਸ.ਐਚ.ਓ. ਦੇ ਹਵਾਲੇ ਕਰ ਦਿੱਤੀ ਗਈ। ਜਿਸ ਤੇ ਪੁਲਿਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਡਾ. ਅਰਦਸ਼ਪਾਲ ਵਿਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਰਹਿਨੁਮਾਈ ਹੇਠ ਜਾਰੀ ਕੀਤੇ ਗਏ ਟੋਲ ਫ੍ਰੀ ਨੰਬਰ ਦੇ ਤਹਿਤ ਚਾਈਨਾ ਡੋਰ ਵੇਚਣ, ਖ਼ਰੀਦ ਕਰਨ ਅਤੇ ਸਟੋਰ ਕਰਨ ਦੇ ਸਬੰਧ ਵਿੱਚ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੋਇਆ ਹੈ। ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ

Leave a Reply

Your email address will not be published. Required fields are marked *

Copyright © All rights reserved. | Newsphere by AF themes.