80 ਫੀਸਦੀ ਸੜਕ ਦੁਰਘਟਨਾਵਾਂ ਦਾ ਮੁੱਖ ਕਾਰਨ ਮਨੁੱਖ ਗਲਤੀਆਂ – ਅਨਿਲ ਵਿਜ
ਚੰਡੀਗੜ੍ਹ, 9 ਜਨਵਰੀ – ਟ੍ਰਾਂਸਪੋਰਟ ਵਿਵਸਥਾ ਨੂੰ ਸੁਧਾਰਣਾ ਸਾਡੀ ਪ੍ਰਾਥਮਿਕਤਾ ਹੈ ਅਤੇ ਇਸ ਦੇ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਹਰਿਆਣਾ ਦੇ ਟ੍ਰਾਂਸਪੋਰਟ, ਉਰਜਾ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਇਹ ਗੱਲ ਦਿੱਲੀ ਦੌਰੇ ਦੇ ਬਾਅਦ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਮੀਡੀਆ ਨਾਲ ਗਲਬਾਤ ਦੌਰਾਨ ਕਹੀ। ਉਨ੍ਹਾਂ ਨੇ ਟ੍ਰਾਂਸਪੋਰਟ ਸੁਧਾਰ ਅਤੇ ਸੜਕ ਸੁਰੱਖਿਆ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝਾ ਕੀਤੇ।
ਸ੍ਰੀ ਅਨਿਲ ਵਿਜ ਨੇ ਦਸਿਆ ਕਿ ਦਿੱਲੀ ਵਿਚ ਪ੍ਰਬੰਧਿਤ ਮੀਟਿੰਗ ਵਿਚ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਵੱਖ-ਵੱਖ ਸੂਬਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਸੜਕ ਦੁਰਘਟਨਾਵਾਂ ਅਤੇ ਟ੍ਰਾਂਸਪੋਰਟਸੁਧਾਰ ਦੇ ਮੁੱਦਿਆਂ ‘ਤੇ ਵਿਸਤਾਰ ਨਾਲ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ 80 ਫੀਸਦੀ ਸੜਕ ਦੁਰਘਟਨਾਵਾਂ ਦਾ ਮੁੱਖ ਕਾਰਨ ਮਨੁੱਖ ਗਲਤੀਆਂ ਹਨ, ਜਿਨ੍ਹਾਂ ਵਿਚ ਡਰਾਈਵਰਾਂ ਦੀ ਬਹੁਤ ਵੱਧ ਥਕਾਨ ਇਕ ਸਮਸਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸੜਕਾਂ ਦੇ ਕਿਨਾਰੇ ਰੇਸਟ ਹਾਊਸ ਬਣਾਏ ਜਾਣ ਜਿੱਥੇ ਡਰਾਈਵਰ ਅਰਾਮ ਕਰ ਸਕਣ, ਅਤੇ ਖਾਣ-ਪੀਣ ਦੀ ਬਿਤਹਰ ਸਹੂਲਤਾਂ ਮਿਲਣ। ਹਰਿਆਣਾ ਟੂਰੀਜਮ ਦੇ ਨਾਲ ਮਿਲ ਕੇ ਪਬਲਿਕ ਟ੍ਰਾਂਸਪੋਰਟ ਵਿਚ ਗੁਣਵੱਤਾਪੂਰਣ ਭੋਜਨ ਵਿਵਸਥਾ ਉਪਲਬਧ ਕਰਾਉਣ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰੇਲਵੇ ਦੀ ਤਰਜ ‘ਤੇ ਖਾਣ ਪੀਣ ਸੇਵਾਵਾਂ ਨੂੰ ਸੁਧਾਰਨ ਲਈ ਅਧਿਅੇਨ ਕੀਤਾ ਜਾ ਰਿਹਾ ਹੈ।
ਆਲ ਇੰਡੀਆ ਰੋਡ ਟ੍ਰਾਂਸਪੋਰਟਰਸ ਦੇ ਨਾਲ ਹੋਈ ਮੀਟਿੰਗ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੁੰ ਨਿਰਦੇਸ਼ ਦਿੱਤੇ ਗਏ ਹਨ ਕਿ ਗੱਡੀਆਂ ਦੀ ਓਵਰਲੋਡਿੰਗ ਰੋਕਨ।
ਨਵੀਂ ਸੜਕਾਂ ਅਤੇ ਰਾਜਮਾਰਗਾਂ ਦੇ ਨਿਰਮਾਣ ‘ਤੇ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹਰਿਆਣਾ ਵਿਚ ਸੜਕਾਂ ਦਾ ਵਿਆਪਕ ਨੈਟਵਰਕ ਤਿਆਰ ਕੀਤਾ ਗਿਆ ਹੈ। ਨਵੀਂ ਸੜਕਾਂ ਨੇ ਸੂਬੇ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਇਆ ਹੈ, ਜਿਸ ਨਾਲ ਆਰਥਕ ਵਿਕਾਸ ਨੂੰ ਗਤੀ ਮਿਲੀ ਹੈ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤ ਤੇਜੀ ਨਾਲ ਪ੍ਰਗਤੀ ਕਰ ਰਿਹਾ ਹੈ। ਸ੍ਰੀ ਨਰੇਂਦਰ ਮੋਦੀ ਨੇ ਸਿਆਸਤ ਦੀ ਦਿਸ਼ਾ ਬਦਲਦੇ ਹੋਏ ਕੰਮ ਕਰਨ ਦੀ ਰਾਜਨੀਤੀ ਸ਼ੁਰੂ ਕੀਤੀ ਹੈ। ਸਾਲ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਨਾਉਣ ਦੇ ਉਨ੍ਹਾਂ ਦੇ ਸੰਕਲਪ ਨੂੰ ੧ਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਦਿੱਲੀ ਵਿਚ ਆਉਣ ਵਾਲੇ ਚੋਣਾਂ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਅਸੀਂ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਝੰਡਾ ਫਹਿਰਾ ਕੇ ਸ਼ੰਖਨਾਦ ਕਰ ਦਿੱਤਾ ਹੈ ਅਤੇ ਅਸੀਂ ਅਸ਼ਵੇਮਘ ਯੱਗ ਦਾ ਘੋੜਾ ਸਾਰੇ ਦੇਸ਼ ਲਈ ਛੱਡ ਦਿੱਤਾ ਹੈ ਅਤੇ ਇਹ ਜਿੱਥੇ-ਜਿੱਥੇ ਜਾਵੇਗਾ ਸਾਰੇ ਥਾ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇੱਥੇ ਦੇ ਬਾਅਦ ਮਹਾਰਾਸ਼ਟਰ ਦਾ ਚੋਣ ਹੋਇਆ, ਉੱਥੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਅਤੇ ਹੁਣ ਦਿੱਲੀ ਦੇ ਚੋਣ ਹੋਣ ਜਾ ਰਹੇ ਹਨ ਦਿੱਲੀ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਵੇਗੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਇਕ ਝੂਠੀ ਅਤੇ ਧੋਖੇਬਾਜ ਪਾਰਟੀ ਹੈ। ਇਸ ਪਾਰਟੀ ਦੇ ਸਾਰੇ ਨੇਤਾ ਅੰਨਾ ਹਜਾਰੇ ਦੇ ਅੰਦੋਲਨ ਤੋਂ ਨਿਕਲੇ ਹਨ ਜੋ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਹਨ। ਉਸ ਅੰਦੋਲਨ ਵਿਚ ਰਾਜਨੀਤੀ ਪਾਰਟੀ ਬਨਾਉਣ ਦਾ ਕੋਈ ਏਜੰਡਾ ਨਈਂ ਸੀ। ਜਨਤਾ ਸੱਭ ਕੁੱਝ ਜਾਣਦੀ ਹੈ ਅਤੇ ਇਸ ਪਾਰਟੀ ਦਾ ਦਿੱਲੀ ਚੋਣ ਵਿਚ ਕੋਈ ਭਵਿੱਖ ਨਹੀਂ ਹੈ।
ਹਰਿਆਣਾ ਨੂੰ ਇੱਕ ਵਾਰ ਫਿਰ ਮਿਲੀ ਕੌਮੀ ਪੱਧਰ ਦੀ ਪਹਿਚਾਣ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਨੇ ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦੂਰੀ ਵਪਾਰ ਵਰਧਨ ਵਿਭਾਗ ਵੱਲੋਂ ਪ੍ਰਬੰਧਿਤ ਲਾਜਿਸਟਿਕ ਈਜ਼ ਏਕ੍ਰਾਸ ਡਿਫਰੇਂਟ ਸਟੇਟਸ (ਲੀਡਸ) ਸਰਵੇਖਣ 2024 ਵਿਚ ਲੈਂਡਲਾਕਡ ਸਟੇਟਸ ਲਈ ”ਅਚਪਵਰਸ” ਸ਼੍ਰੇਣੀ ਵਿਚ ਪ੍ਰਤਿਸ਼ਠਤ ਸਥਾਨ ਪ੍ਰਾਪਤ ਕੀਤਾ ਹੈ। ਹਰਿਆਣਾ ਨੂੰ ਲਗਾਤਾਰ ਤੀਜੇ ਸਾਲ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਹੈ, ਜੋ ਸੂਬੇ ਦੀ ਲਾਜਿਸਟਿਕਸ ਨੀਤੀ ਰਾਹੀਂ ਲਾਜਿਸਟਿਕਸ ਢਾਂਚੇ ਨੂੰ ਵਧਾਉਣ ਅਤੇ ਲਾਜਿਸਟਿਕਸ ਇਕੋ ਸਿਸਟਮ ਨੂੰ ਮਜਬੂਤ ਕਰਨ ਵਿਚ ਸੂਬੇ ਦੇ ਵਧੀਆ ਯਤਨਾਂ ਨੂੰ ਰੇਖਾਂਕਿਤ ਕਰਦਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਡੀ ਸੁਰੇਸ਼ ਨੇ ਇਹ ਪ੍ਰਤਿਸ਼ਠਤ ਸਨਮਾਨ ਪ੍ਰਦਾਨ ਕੀਤਾ। ਹਾਲ ਹੀ ਵਿਚ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪੀਯੂ ਸ਼ ਗੋਇਲ ਵੱਲੋਂ ਹਰਿਆਣਾ ਸੂਬੇ ਦੀ ਵਰਨਣਯੋਗ ਉਪਲਬਧਤੀਆਂ ਨੂੰ ਮਾਨਤਾ ਦਿੰਦੇ ਹੋਏ ਨਵੀਂ ਦਿੱਲੀ ਵਿਚ ਇਹ ਸਨਮਾਨ ਪ੍ਰਦਾਨ ਕੀਤਾ ਗਿਆ ਸੀ।
ਲੀਡਸ ਸਰਵੇਖਣ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦਾ ਉਨ੍ਹਾਂ ਦੇ ਲਾਜਿਸਟਿਕਸ ਇੰਫ੍ਰਾਸਟਕਚਰ, ਲਾਜਿਸਟਿਕਸ ਸੇਵਾਵਾਂ, ਸੰਚਾਲਨ ਅਤੇ ਰੈਗੂਲੇਟਰੀ ਵਾਤਾਵਰਣ ਅਤੇ ਸਥਿਰਤਾ ਅਤੇ ਸਮਾਨ ਲਾਜਿਸਟਿਕਸ ਦੇ ਆਧਾਰ ‘ਤੇ ਮੁਲਾਂਕਨ ਕਰਦਾ ਹੈ। ਹਰਿਆਣਾ ਨੂੰ ”ਅਚੀਵਰਸ” ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਣਾ ਰਾਜ ਦੀ ਵਪਾਰ-ਅਨੁਕੂਲ ਮਾਹੌਲ ਨੂੰ ਪ੍ਰੋਤਸਾਹਨ ਦੇਣ ਅਤੇ ਦੇਸ਼ ਵਿਚ ਖੁਦ ਨੂੰ ਲਾਜਿਸਟਿਕਸ ਹੱਬ ਵਜੋ ਸਥਾਪਿਤ ਕਰਨ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਹਰਿਆਣਾ ਆਪਣੇ ਵਿਸ਼ਵਪੱਧਰੀ ਲਾਜਿਸਟਿਕਸ ਇੰਫ੍ਰਾਸਟਕਚਰ ਦੇ ਕਾਰਨ ਲਾਜਿਸਟਿਕਸ ਖੇਤਰ ਵਿਚ ਮੋਹਰੀ ਬਣ ਕੇ ਉਭਰਿਆ ਹੈ। ਰਾਜ ਨੇ ਆਪਣੇ ਸੜਕ ਨੈਟਵਰਕ, ਰੇਲ ਸਪੰਰਕ ਅਤੇ ਅੰਦਰੂਣੀ ਕੰਟੇਨਰ ਡਿਪੂ ਨੂੰ ਵਧਾਉਣ ਵਿਚ ਕਾਫੀ ਨਿਵੇਸ਼ ਕੀਤਾ ਹੈ। ਕੁੰਡਲੀ-ਮਾਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇ ਅਤੇ ਨਾਂਗਲ ਚੌਧਰੀ ਵਿਚ ਏਕੀਕ੍ਰਿਤ ਮਲਟੀ-ਮਾਡਲ ਲਾਜਿਸਟਿਕਸ ਹੱਬ (ਆਈਐਮਐਲਐਚ) ਸਮੇਤ ਪ੍ਰਮੁੱਖ ਪਰਿਯੋਜਨਾਵਾਂ ਨੇ ਕਨੈਟੀਵਿਟੀ ਨੂੰ ਕਾਫੀ ਪ੍ਰੋਤਸਾਹਨ ਦਿੱਤਾ ਹੈ, ਜਿਸ ਨਾਲ ਪੂਰੇ ਖੇਤਰ ਵਿਚ ਲਾਜਿਸਟਿਕਸ ਦਾ ਵਿਕਾਸ ਹੋਇਆ ਹੈ।
ਪੀਐਮ ਗਤੀ ਸ਼ਕਤੀ ਸੂਬਾ ਮਾਸਟਰ ਪਲਾਨ (ਐਸਐਮਪੀ) ਪੋਰਟਲ ਰਾਹੀਂ ਬੁਨਿਆਦੀ ਢਾਂਚੇ ਦੀ ਯੋਜਨਾ ਬਨਾਉਣ ਵਿਚ ਵੀ ਮਹਤੱਵਪੂਰਨ ਪ੍ਰਗਤੀ ਹੋਈ ਹੈ। ਹਰਿਆਣਾ ਨੇ ਜਰੂਰੀ ਕੀਤਾ ਹੈ ਕਿ 100 ਕਰੋੜ ਰੁਪਏ ਤੋਂ ਵੱਧ ਦੀ ਸਾਰੇ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਯੋਜਨਾ ਇਸ ਪੋਰਅਲ ਰਾਹੀਂ ਬਣਾਈ ਜਾਵੇ, ਜਿਸ ਨਾਲ ਬਿਹਤਰ ਤਾਲਮੇਲ ਅਤੇ ਪ੍ਰਮੁੱਖ ਪਹਿਲਾਂ ਦਾ ਸਮੇਂ ‘ਤੇ ਲਾਗੂ ਯਕੀਨੀ ਹੋ ਸਕੇ।
ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੇ ਨੇੜੇ ਸਥਿਤ ਹਰਿਆਣਾ ਨੇ ਉੱਤਰ ਭਾਰਤ ਦੇ ਲਾਜਿਸਟਿਕਸ ਅਤੇ ਵੇਅਰਹਾਊਸਿੰਗ ਖੇਤਰ ਵਿਚ ਇਕ ਮਹਤੱਵਪੂਰਨ ਕੇਂਦਰ ਬਨਣ ਲਈ ਆਪਣੀ ਭਗੋਲਿਕ ਨਿਕਟਤਾ ਦਾ ਲਾਭ ਚੁੱਕਿਆ ਹੈ। ਰਾਜ ਦੇ ਕਾਫੀ ਨਿਵੇਸ਼ ਖਿੱਚਿਆ ਹੈ ਅਤੇ ਰਾਜ ਨੂੰ ਲਾਜਿਸਟਿਕਸ ਖੇਤਰ ਵਿਚ ਇਕ ਮੇਜਰ ਪਲੇਅਰ ਵਜੋ ਸਥਾਪਿਤ ਕੀਤਾ ਹੈ।
ਰਾਜ ਨੇ ਆਪਣੇ ਲਾਜਿਸਟਿਕਸ ਖੇਤਰ ਵਿਚ ਸਥਿਰਤਾ ਨੂੰ ਵੀ ਅਪਣਾਇਆ ਹੈ। ਹਰਿਆਣਾ ਨੇ ਹਰਿਤ ਲਾਜਿਸਟਿਕਸ ਪਹਿਲ ਦੀ ਸ਼ੁਰੂਆਤ ਕੀਤੀ ਹੈ, ਜਿਵੇਂ ਕਿ ਮਾਲ ਟ੍ਹਾਂਸਪੋਰਟ ਲਈ ਇਲੈਕਟ੍ਰੋਨਿਕ ਵਾਹਨਾਂ (ਈਵੀ) ਨੁੰ ਪ੍ਰੋਤਸਾਹਨ ਦੇਣਾ। ਇਸ ਤੋਂ ਇਲਾਵਾ, ਇਸ ਤੋਂ ਇਲਾਵਾ, ਅਸੀਂ ਸਵੱਛ ਅਤੇ ਵੱਧ ਟਿਕਾਊ ਲਾਜਿਸਟਿਕਸ ਇਕੋ ਸਿਸਟਮ ਯਕੀਨੀ ਕਰਨ ਲਈ ਇਲੈਕਟ੍ਰਿਕ ਵਾਹਨ ਨੀਤੀ 2022 ਅਤੇ ਵਾਹਨ ਸਕ੍ਰੈਪੇਜ ਅਤੇ ਰਿਸਾਈਕਲਿੰਗ ਸਹੂਲਤ ਪ੍ਰੋਤਸਾਹਨ ਨੀਤੀ 2024 ਸਮੇਤ ਪ੍ਰਗਤੀਸ਼ੀਲ ਨੀਤੀਆਂ ਨੂੰ ਲਾਗੂ ਕੀਤਾ ਹੈ।
ਹਰਿਆਣਾ ਨੇ ਆਪਣੇ ਲਾਜਿਸਟਿਕਸ ਸੈਕਟਰ ਨੂੰ ਹੋਰ ਮਜਬੂਤ ਕਰਨ ਲਈ ਕੁਸ਼ਲ ਕਾਰਜਬੱਲ ਦੇ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਸੂਬੇ ਨੇ ਲਾਜਿਸਟਿਕਸ ਸਿਖਲਾਈ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਵਧਾਉਣ ਲਈ ਨਿਜੀ ਖੇਤਰ ਦੀ ਸੰਸਥਾਵਾਂ ਅਤੇ ਵਿਦਿਅਕ ਸੰਸਥਾਨਾਂ ਦੇ ਨਾਲ ਸਾਝੇਦਾਰੀ ਕੀਤੀ ਹੈ। ਲਿੰਗ ਸਮਾਵੇਸ਼ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਹਰਿਆਣਾ ਨੇ ਲਾਜਿਸਟਿਕਸ ਖੇਤਰ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਸਰਗਰਮ ਰੂਪ ਨਾਲ ਪ੍ਰੋਤਸਾਹਨ ਦਿੱਤਾ ਹੈ, ਜਿਸ ਨਾਲ ਸਾਰਿਆਂ ਲਈ ਸਨਮਾਨ ਰੁਜਗਾਰ ਦੇ ਮੌਕੇ ਯਕੀਨੀ ਹੋਏ ਹਨ।
ਡਬਲ ਇੰਜਨ ਦੀ ਸਰਕਾਰ ਕਿਸਾਨਾਂ ਦੇ ਉਥਾਨ ਲਈ ਲਗਾਤਾਰ ਕਰ ਰਹੀ ਕੰਮ – ਮੁੱਖ ਮੰਤਰੀ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਡਬਲ ਇੰਜਨ ਦੀ ਸਰਕਾਰ ਕਿਸਾਨਾਂ ਦੇ ਉਥਾਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਾਡਾ ਟੀਚਾ ਹੈ ਕਿ ਕਿਸਾਨਾਂ ਦੀ ਆਮਦਨ ਵਧੇ ਅਤੇ ਕਿਸਾਨ ਆਰਥਕ ਰੂਪ ਨਾਲ ਖੁਸ਼ਹਾਲ ਬਣੇ। ਸੂਬੇ ਦੇ 70 ਫੀਸਦੀ ਕਿਸਾਨ ਅਜਿਹੇ ਹਨ, ਜਿਨ੍ਹਾਂ ਦੇ ਕੋਲ ਜਮੀਨ ਘੱਟ ਹੈ। ਇਸ ਲਈ ਉਨ੍ਹਾਂ ਦੇ ਉਥਾਨ ਲਈ ਵੀ ਖਾਸ ਰਣਨੀਤੀ ਬਨਾਉਣੀ ਹੋਵੇਗੀ। ਨਾਲ ਹੀ ਕਿਸਾਨਾਂ ਨੂੰ ਵੱਧ ਮੁਨਾਫਾ ਮਿਲੇ, ਇਸ ਦੇ ਲਈ ਵੀ ਬਜਟ ਵਿਚ ਪ੍ਰਾਵਧਾਨ ਕਰਨੇ ਹੋਣਗੇ, ਤਾਂ ਜੋ ਕਿਸਾਨਾਂ ਨੂੰ ਮਜਬੂਤ ਬਣਾਇਆ ਜਾ ਸਕੇ।
ਮੁੱਖ ਮੰਤਰੀ ਕਿਸਾਨਾਂ ਦੇ ਉਥਾਨ ਨੂੰ ਲੈ ਕੇ ਅੱਜ ਜਿਲ੍ਹਾ ਹਿਸਾਰ ਵਿਚ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਤਹਿਤ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰਗਤੀਸ਼ੀਲ ਕਿਸਾਨਾਂ ਤੋਂ ਸੁਝਾਅ ਲੈ ਰਹੇ ਸਨ। ਇਸ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀ ਵਿਨੋਦ ਭਿਯਾਨਾ ਅਤੇ ਸ੍ਰੀ ਰਣਧੀਰ ਪਨਿਹਾਰ ਵੀ ਮੌਜੂਦ ਸਨ।
ਚਰਚਾ ਦੌਰਾਨ ਮੁੱਖ ਮੰਤਰੀ ਨੇ ਵਨ ਟੂ ਵਨ ਕਿਸਾਨ ਨਾਲ ਸੰਵਾਦ ਕੀਤਾ। ਪਹਿਲੇ ਸੈਸ਼ਨ ਵਿਚ 52 ਤੋਂ ਵੱਧ ਸੁਝਾਅ ਕਿਸਾਨਾਂ ਵੱਲੋਂ ਸੁਝਾਏ ਗਏ। ਇਸ ਵਿਚ ਪ੍ਰਗਤੀਸ਼ੀਲ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਮਾਹਰ ਵੀ ਸ਼ਾਮਿਲ ਸਨ। ਦੂਜੇ ਸੈਸ਼ਨ ਵਿਚ ਐਫਪੀਓ ਨਾਲ ਜੁੜੇ ਕਿਸਾਨਾਂ ਨਾਲ ਚਰਚਾ ਹੋਈ। ਐਫਪੀਓ ਦੀ ਫੈਡਰੇਸ਼ਨ ਨਾਲ ਜੁੜੇ ਮੈਂਬਰਾਂ ਨੇ ਵੀ ਆਪਣੇ ਸੁਝਾਅ ਦਿੱਤੇ।
ਛੋਟੀ ਜੋਤ ਵਾਲੇ ਕਿਸਾਨ ਵੀ ਚੰਗੇ ਆਮਦਨੀ ਅਰਜਿਤ ਕਰਨ, ਇਸ ਦਿਸ਼ਾ ਵਿਚ ਸਰਕਾਰ ਕਰ ਰਹੀ ਯਤਨ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀ ਚਰਚਾ ਵਿਚ ਜੋ ਸੁਝਾਅ ਆਏ ਹਨ ਉਨ੍ਹਾਂ ਨੂੰ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਲਈ ਖਾਸ ਤੌਰ ‘ਤੇ ਕੰਮ ਕਰ ਰਹੀ ਹੈ। ਸਰਕਾਰ ਇਸ ਗੱਲ ‘ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਕਿ ਕਿਸਾਨ ਦੀ ਆਮਦਨ ਕਿਵੇਂ ਵਧੇ, ਕਿਸਾਨ ਕਿਵੇ ਮਜਬੂਤ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਜੀਡੀਪੀ ਵਿਚ 18 ਫੀਸਦੀ ਯੋਗਦਾਨ ਖੇਤੀ ਖੇਤਰ ਤੋਂ ਹੈ। ਸਾਡੀ ਸੋਚ ਹੈ ਕਿ ਕਿਸਾਨਾਂ ਲਈ ਕੁੱਝ ਅਜਿਹੇ ਕਦਮ ਚੁੱਕੇ ਜਾਣ ਜਿਸ ਨਾਲ ਛੋਟੀ ਜੋਤ ਵਾਲੇ ਕਿਸਾਨ ਦੀ ਚੰਗੀ ਆਮਦਨੀ ਲੈ ਪਾਉਣ। ਇਸੀ ਲਙੀ ਵਿਚ ਈ-ਮੰਡੀ ਅਤੇ ਦੂਜੇ ਵਿਕਲਪ ਬਣਾਏ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੈਦਾਵਾਰ ਨੂੰ ਮੰਡੀ ਵਿਚ ਲੈ ਜਾਣਾ ਚਨੌਤੀ ਭਰਿਆ ਕੰਮ ਸੀ, ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਅੱਜ ਦੇਸ਼ ਅਤੇ ਸੂਬੇ ਵਿਚ ਸੜਕ-ਰੇਲ ਕਨੈਕਟੀਵਿਟੀ ਦਾ ਨੈਟਵਰਕ ਮਜਬੂਤ ਹੋਇਆ ਹੈ। ਹੁਣ ਫਸਲ ਨੂੰ ਇਸ ਇਕ ਸਥਾਨ ਤੋਂ ਦੂਜੇ ਸਥਾਨ ਲੈ ਜਾਣਾ ਆਸਾਨ ਹੋ ਗਿਆ ਹੈ। ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਨੇ ਤਰੱਕੀ ਕੀਤੀ ਹੈ। ਅੱਜ ਅਸੀਂ ਕਿਸਾਨਾਂ ਦੇ ਲਈ ਨਵੀਂ-ਨਵੀਂ ਪਹਿਲ ਕਰ ਰਹੇ ਹਨ। ਇਸੀ ਲੜੀ ਵਿਚ ਕਿਸਾਨਾਂ ਦੇ ਲਈ ਸਰਕਾਰ ਆਰਗੇਨਿਕ ਖੇਤੀ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਆਰਗੇਨਿਕ ਖੇਤੀ ਦੀ ਦਿਸ਼ਾ ਵਿਚ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਤਾਰੀਫ ਕੀਤੀ।
ਫਸਲ ਵਿਵਿਧੀਕਰਣ ਨੂੰ ਅਪਣਾਉਣ ਕਿਸਾਨ
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਫਸਲ ਵਿਵਿਧੀਕਰਣ ਨੂੰ ਅਪਨਾਉਣ। ਰਿਵਾਇਤੀ ਖੇਤੀ ਦੀ ਥਾਂ ਵਿਵਿਧੀਕਰਣ ਨਾਲ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਨਾਲ ਹੀ, ਕਿਸਾਨ ਮੋਟੇ ਅਨਾਜ ਦੇ ਉਤਪਾਦਨ ਨੂੰ ਵੀ ਪ੍ਰੋਤਸਾਹਨ ਦੇਣ। ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਨੂੰ ਵਿਸ਼ਵ ਪਟਲ ‘ਤੇ ਪਹੁੰਚਾਉਣ ਲਈ ਯਤਨ ਕੀਤੇ ਹਨ।
ਉਨ੍ਹਾਂ ਨੇ ਇਸ ਦੌਰਾਨ ਹਿਸਾਰ ਦੇ ਸਯਾਹਡਵਾ ਵਿਚ ਹੋਣ ਵਾਲੀ ਸਟ੍ਰਾਅਬੇਰੀ ਖੇਤੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਸ ਖੇਤਰ ਦੇ ਕਿਸਾਨ ਸਟ੍ਰਾਅਬੇਰੀ ਲਈ ਬਹੁਤ ਕੰਮ ਕਰ ਰਹੇ ਹਨ। ਇਸੀ ਤਰ੍ਹਾ ਨਾਲ ਸਿਰਸਾ ਦੇ ਏਰਿਆ ਵਿਚ ਕਿਨੂੰ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਇਸ ਤਰ੍ਹਾ ਦੀ ਰਿਵਾਇਤੀ ਖੇਤੀ ਤੋਂ ਹੱਟ ਕੇ ਕੁੱਝ ਵੱਖ ਕਰਨਾ ਹੋਵੇਗਾ, ਤਾਂਹੀ ਕਿਸਾਨ ਆਪਣੀ ਆਮਦਨੀ ਨੁੰ ਵਧਾ ਸਕਦੇ ਹਨ।
ਆਮ ਬਜਟ 2025 ਨੂੰ ਲੈ ਕੇ ਆਨਲਾਇਨ ਦੇ ਸਕਦੇ ਹਨ ਸੁਝਾਅ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਸਾਲ 2025-26 ਦੇ ਆਮ ਬਜਟ ਨਾਲ ਸਬੰਧਿਤ ਸੁਝਾਅ ਲਈ ਸੂਬਾ ਸਰਕਾਰ ਨੇ ਪੋਰਟਲ ਬਣਾਇਆ ਹੈ। ਇਸ ਪੋਰਅਲ ‘ਤੇ ਆਮ ਨਾਗਰਿਕ ਅਤੇ ਪ੍ਰਗਤੀਸ਼ੀਲ ਕਿਸਾਨ ਜਾਂ ਐਫਪੀਓ ਨਾਲ ਜੁੜੇ ਪ੍ਰਤੀਨਿਧੀ ਆਪਣੇ ਸੁਝਾਅ ਦੇ ਸਕਦੇ ਹਨ। ਇੰਨ੍ਹਾਂ ਸੁਝਾਟ ਨੂੰ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸਾਕੇਤ ਕੁਮਾਰ, ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਸਮੇਤ ਹੋਰ ਾਮਣਯੋਗ ਮਹਿਮਾਨ ਮੌਜੂਦ ਸਨ।
ਵਿਜੈ ਸਿੰਘ ਦਹੀਆ ਨੂੰ ਬਣਾਇਆ ਅੰਬਾਲਾ ਜਿਲ੍ਹੇ ਦਾ ਪ੍ਰਭਾਰੀ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਸਰਕਾਰ ਨੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਅਤੇ ਪਸ਼ੂਪਾਲਣ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਜੈ ਸਿੰਘ ਦਹਿਆ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਅੰਬਾਲਾ ਜਿਲ੍ਹੇ ਦਾ ਪ੍ਰਭਾਰੀ ਨਿਯੁਕਤ ਕੀਤਾ ਹੈ।
ਮੁੱਖ ਸਕੱਤਰ ਵੱਲੋਂ ਜਾਰੀ ਆਦੇਸ਼ ਅਨੁਸਾਰ ਸ੍ਰੀ ਵਿਜੈ ਸਿੰਘ ਦਹੀਆ 25 ਕਰੋੜ ਰੁਪਏ ਅਤੇ ਇਸ ਤੋਂ ਵੱਧ ਲਾਗਤ ਦੀ ਪਰਿਯੋਜਨਾਵਾਂ, ਅਪਰਾਧ ਅਤੇ ਘਿਨੌਣਾ ਅਪਰਾਧ ਦੀ ਘਟਨਾਵਾਂ, ਭ੍ਰਿਸ਼ਟਾਚਾਰ ਹੱਲ ਐਕਟ, 1988 ਦੀ ਧਾਰਾ 17ਏ ਅਤੇ 19 ਦੇ ਤਹਿਤ ਮੰਜੂਰੀ ਦੇ ਸੰਦਰਭਾ ਵਿਚ ਵਿਜੀਲੈਂਸ ਮਾਮਲਿਆਂ, ਸੇਵਾ ਦਾ ਅਧਿਕਾਰ ਐਕਟ ਦੇ ਪ੍ਰਾਵਧਾਨ ਅਨੁਸਾਰ ਸੇਵਾ ਵੰਡ ਸਿਸਟਮ ਦੀ ਪ੍ਰਭਾਵਾਕਰਿਤਾ ਅਤੇ ਕਾਰਜਪ੍ਰਣਾਲੀ ਅਤੇ ਸਿਹਤ, ਸਿਖਿਆ ਅਤੇ ਸਮਾਜਿਕ ਖੇਤਰਾਂ ਦੀ ਕਾਰਜਪ੍ਰਣਾਲੀ ਦੇ ਮਾਪਦੰਡਾਂ ਦੀ ਸਮੀਖਿਆ ਕਰਣਗੇ। ਇਸ ਤੋਂ ਇਲਾਵਾ, ਉਹ ਡੀਈਟੀਸੀ ਦੇ ਸਾਹਮਣੇ ਟੈਕਸਾਂ, ਜੀਐਸਟੀ ਆਦਿ ਦੇ ਸਬੰਧ ਵਿਚ ਰਹੀ ਰੁਕਾਵਟਾਂ ਦੀ ਵੀ ਸਮੀਖਿਆ ਕਰਣਗੇ।
ਇਸ ਤੋਂ ਇਲਾਵਾ, ਉਹ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਦੀ ਮੌਜੂਦਗੀ ਵਿਚ ਵਿਧਾਇਕਾਂ ਅਤੇ ਹੋਰ ਜਨਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਣਗੇ। ਉਹ ਸਿਹਤ ਅਤੇ ਸਿਖਿਆ ਵਿਭਾਗ ਨਾਲ ਸਬੰਧਿਤ ਕਿਸੇ ਇਕ ਮਹਤੱਵਪੂਰਨ ਸਥਾਨ ਦਾ ਵੀ ਦੌਰਾ ਕਰਣਗੇ।
ਜੰਗਲ ਸਫਾਰੀ ਪਰਿਯੋਜਨਾ ਨੂੰ ਪੂਰਾ ਕਰੇਗਾ ਵਨ ਵਿਭਾਗ – ਰਾਓ ਨਰਬੀਰ ਸਿੰਘ
ਚੰਡੀਗੜ੍ਹ, 9 ਜਨਵਰੀ – ਹਰਿਆਣਾ ਦੇ ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਰਾਵਲੀ ਮਾਊਂਟੇਨ ਰੇਂਜ ਵਿਚ ਇਕੋ-ਟੂਰੀਜ਼ਮ ਨੂੰ ਪ੍ਰੋਤਸਾਹਨ ਦੇਣ ਦੀ ਪਰਿਯੋਜਨਾ ਜੰਗਲ ਸਫਾਰੀ ‘ਤੇ ਤੇਜੀ ਨਾਲ ਕੰਮ ਕੀਤਾ ਜਾਵੇ ਅਤੇ ਨਿਜੀ ਰੂਪ ਨਾਲ ਉੱਥੇ ਜਾ ਕੇ ਸਥਿਤੀ ਦਾ ਜਾਇਜਾ ਲੈਣ, ਤਾਂ ਜੋ ਜਲਦੀ ਤੋਂ ਜਲਦੀ ਇਸ ਜਮੀਨੀੀ ਪੱਧਰ ‘ਤੇ ਲਿਆਇਆ ਜਾ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਪਰਿਯੋਜਨਾ ਦੀ ਜਿਮੇਵਾਰੀ ਹੁਣ ਸਿਦਾਂਤਿਕ ਰੂਪ ਨਾਲ ਸੈਰ-ਸਪਾਟਾ ਵਿਭਾਗ ਤੋਂ ਲੈ ਕੇ ਜੰਗਲ ਅਤੇ ਜੰਗਲੀ ਜੀਵ ਵਿਭਾਗ ਨੂੰ ਸੌਂਪ ਦਿੱਤੀ ਹੈ। ਇਸ ਲਈ ਹੁਣ ਵਿਭਾਗ ਦੇ ਅਧਿਕਾਰੀਆਂ ਦੀ ਜਿਮੇਵਾਰੀ ਹੈ ਕਿ ਕਿਸ ਜੀਵ ਜੰਤੂ ਨੂੰ ਇਸ ਸਫਾਰੀ ਵਿਚ ਕਿੱਥੇ ਰੱਖਣਾ ਹੈ, ਇਸ ਨੂੰ ਤੈਅ ਕਰਨਾ ਹੈ। ਜਿਸ ਏਜੰਸੀ ਨੂੰ ਵਿਸਥਾਰ ਪਰਿਯੋਜਨਾ ਰਿਪੋਰਟ ਤਿਆਰ ਕਰਨ ਦੀ ਜਿਮੇਵਾਰੀ ਦਿੱਤੀ ਗਈ ਹੈ ਉਸ ‘ਤੇ ਪੇਸ਼ਗੀ ਵੀ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਇਸ ਨੂੰ ਪਹਿਲਾਂ ਵੀ ਮੰਤਰੀ ਰਾਓ ਨਰਬੀਰ ਸਿੰਘ ਅਰਬੇਨਿਯਨ ਵਿਚ ਗ੍ਰੀਨ ਵਾਲ ਪਰਿਯੋਜਨਾ ਦਾ ਅਵਲੋਕਨ ਕਰ ਚੁੱਕੇ ਹਨ ਅਤੇ ਇਸ ਪਰਿਯੋਜਨਾ ਨੂੰ ਵੀ ਅਰਾਵਲੀ ਮਾਊਂਟੇਨ ਰੇਂਜ ਵਿਚ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਵਧਾ ਚੁੱਕੇ ਹਨ।
ਮੀਟਿੰਗ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਹਰਿਆਣਾ ਦੇ ਪ੍ਰਧਾਨ ਮੁੱਖ ਵਨ ਸਰੰਖਕ ਜਗਦੀਸ਼ ਚੰਦਰ ਤੇ ਹੋਰ ਅਧਿਕਾਰੀ ਮੌਜੂਦ ਰਹੇ।
Leave a Reply