ਖੇਡਾਂ ਵਤਨ ਪੰਜਾਬ ਦੀਆਂ 2024 –

ਲੁਧਿਆਣਾ ///// ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ ਅਤੇ ਵੇਟਲਿਫਟਿੰਗ ਦੇ ਰੋਮਾਂਚਕ ਮੁਕਾਬਲੇ ਹੋਏ।
ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਨੈੱਟਬਾਲ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰ14 ਗਰੁੱਪ ਵਿੱਚ – ਸ ਸ ਸ ਸ ਸਕੂਲ ਭੈਣੀ ਬੜਿੰਗਾਂ ਦੀ ਟੀਮ ਨੇ ਪਹਿਲਾ, ਜੀ.ਐਚ.ਜੀ. ਖਾਲਸਾ ਸ ਸ ਸ ਮੰਡੀ ਬਹਾਦਰਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ17 ਗਰੁੱਪ ਵਿੱਚ ਸ ਸ ਸ ਸ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ, ਜੀ.ਐਚ.ਜੀ. ਖਾ ਸ ਸ ਸ ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਦੂਜਾ ਸਥਾਨ: ਅੰ21 ਗਰੁੱਪ ਵਿੱਚ –  ਪਿੰਡ ਭੈਣੀ ਬੜਿੰਗਾ ਦੀ ਟੀਮ ਨੇ ਪਹਿਲਾ, ਸ ਸ ਸ ਸ ਸਕੂਲ ਭੈਣੀ ਬੜਿੰਗਾ ਦੀ ਟੀਮ ਨੇ ਦੂਜਾ ਸਥਾਨ ਅਤੇ ਜੀ.ਐਚ.ਜੀ. ਖਾ. ਸ ਸ ਸ ਮੰਡੀ ਗੋਬਿੰਦਗੜ੍ਹ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਫਟਬਾਲ ਅੰ14 ਲੜਕਿਆਂ ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ – ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੇ ਬੀ.ਸੀ.ਐਮ. ਸਕੂਲ ਫੋਕਲ ਪੁਆਇੰਟ ਦੀ ਟੀਮ ਨੂੰ 7-3 ਦੇ ਫਰਕ ਨਾਲ ਅਤੇ ਡੀ.ਜੀ.ਐਸ.ਜੀ. ਸਕੂਲ ਸ਼ਿਂਮਲਾਪੁਰੀ ਦੀ ਟੀਮ ਨੇ ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੂੰ 12-1 ਦੇ ਫਰਕ ਨਾਲ ਹਰਾਇਆ। ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੀ.ਸੀ.ਐਮ. ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਸ ਪ ਸ ਸਰਕਾਰੀ ਸੀ ਸੈ ਸਕੂਲ ਗਿੱਲ ਦੀ ਟੀਮ ਨੂੰ 5-1 ਦੇ ਫਰਕ ਨਾਲ ਹਰਾਇਆ। ਅੰ17 ਦੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਬੀ ਸੀ ਐਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਸਕੂਲ ਦੀ ਟੀਮ ਨੂੰ 9-4 ਦੇ ਫਰਕ ਨਾਲ ਹਰਾਇਆ।
ਬਾਕਸਿੰਗ ਅੰ14 ਲੜਕੀਆਂ ਦੇ ਕਿਸੋਰੀ ਲਾਲ ਜੇਠੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਮੁਕਾਬਲਿਆਂ ਵਿੱਚ 30-32 ਕਿਲੋਗ੍ਰਾਮ ਵਿੱਚ – ਅਨੰਨਯਾ (ਜਗਤ ਕਲੋਨੀ ਖੰਨਾ) ਨੇ ਪਹਿਲਾ, ਕੋਮਲਪ੍ਰੀਤ ਕੌਰ (ਚਕਰ) ਨੇ ਦੂਜਾ, ਦੀਆ ਸ਼ਰਮਾ (ਖੰਨਾ) ਅਤੇ ਅੰਜਲੀ (ਚਕਰ) ਨੇ ਤੀਜਾ ਸਥਾਨ; 32-34 ਕਿਲੋਗ੍ਰਾਮ ਵਿੱਚ – ਸੁਭਨੀਤ ਕੌਰ ਨੇ ਪਹਿਲਾ, ਸੁਖਦੀਪ ਕੌਰ (ਚੂਹੜਚੱਕ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। 34-36 ਕਿਲੋਗ੍ਰਾਮ ਵਿੱਚ – ਜਸਮੀਤ ਕੌਰ (ਚਕਰ) ਨੇ ਪਹਿਲਾ, ਜਸਨਪ੍ਰੀਤ ਕੌਰ (ਜਰਖੜ) ਨੇ ਦੂਜਾ ਅਤੇ ਗੁਰਲੀਨ ਕੌਰ (ਵਿਰਕ) ਨੇ ਤੀਜਾ ਸਥਾਨ; 36-38 ਕਿਲੋਗ੍ਰਾਮ ਵਿੱਚ – ਸੁਖਵੀਰ ਕੌਰ (ਚਕਰ) ਨੇ ਪਹਿਲਾ, ਗੁਰਨੂਰ ਕੌਰ (ਸਾਹਪੁਰ) ਨੇ ਦੂਜਾ ਅਤੇ ਪ੍ਰਭਜੋਤ ਕੌਰ (ਚਕਰ) ਨੇ ਤੀਜਾ ਸਥਾਨ; 38-40 ਕਿਲਗ੍ਰਾਮ ਵਿੱਚ – ਅਮਨਪ੍ਰੀਤ ਕੌਰ ਨੇ ਪਹਿਲਾ, ਜਸਲੀਨ ਕੌਰ (ਸੋਹੀਆਂ) ਨੇ ਦੂਜਾ ਸਥਾਨ ਪਾਪਤ ਕੀਤਾ। 40-42 ਕਿਲੋਗ੍ਰਾਮ ਵਿੱਚ – ਜੈਸਮੀਨ ਕੌਰ (ਚਕਰ) ਨੇ ਪਹਿਲਾ, ਅਮ੍ਰਿਤ ਕੌਰ (ਖਾਨਪੁਰਾ) ਨੇ ਦੂਜਾ, ਖੁਸ਼ੀ ਕੁਮਾਰੀ ਅਤੇ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 42-44 ਕਿਲੋਗ੍ਰਾਮ ਵਿੱਚ – ਗੁਰਲੀਨ ਕੌਰ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵੇਟਲਿਫਟਿੰਗ ਅੰ21 ਲੜਕੀਆਂ ਦੇ ਨਰੇਸ ਚੰਦਰ ਸਟੇਡੀਅਮ, ਖੰਨਾ ਵਿਖੇ ਹੋਏ ਮੁਕਾਬਲਿਆਂ ਵਿੱਚ 45 ਕਿਲੋਗ੍ਰਾਮ ਵਿੱਚ – ਜਸਪ੍ਰੀਤ ਕੌਰ ਨੇ ਪਹਿਲਾ, ਪਵਨਜੋਤ ਕੌਰ ਨੇ ਦੂਜਾ ਅਤੇ ਨੈਨਸੀ ਨੇ ਤੀਜਾ ਸਥਾਨ; 49 ਕਿਲੋਗ੍ਰਾਮ ਵਿੱਚ- ਵਾਨੀਪੁਰੀ ਨੇ ਪਹਿਲਾ, ਕਰਮਜੀਤ ਕੌਰ ਨੇ ਦੂਜਾ ਅਤੇ ਪ੍ਰਿਯੰਕਾ ਨੇ ਤੀਜਾ ਸਥਾਨ; 55 ਕਿਲੋਗ੍ਰਾਮ ਵਿੱਚ- ਪ੍ਰਭਜੋਤ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਰਿਧਿਮਾ ਨੇ ਤੀਜਾ ਸਥਾਨ; 59 ਕਿਲੋਗ੍ਰਾਮ ਵਿੱਚ- ਉਜਾਲਾ ਨੇ ਪਹਿਲਾ, ਪੂਜਾ ਤਿਵਾੜੀ ਨੇ ਦੂਜਾ ਅਤੇ ਜਸ਼ਨਦੀਪ ਕੌਰ ਨੇ ਤੀਜਾ ਸਥਾਨ; 64 ਕਿਲੋਗ੍ਰਾਮ ਵਿੱਚ – ਪ੍ਰਭਜੋਤ ਕੌਰ (ਪੁੱਤਰੀ ਗੁਰਚਰਨ ਸਿੰਘ) ਨੇ ਪਹਿਲਾ, ਪ੍ਰਭਜੋਤ ਕੌਰ (ਪੁੱਤਰੀ ਗੁਰਬਾਜ ਸਿੰਘ) ਨੇ ਦੂਜਾ ਅਤੇ ਗਗਨਜੋਤ ਕੌਰ ਨੇ ਤੀਜਾ ਸਥਾਨ; 71 ਕਿਲੋਗ੍ਰਾਮ ਵਿੱਚ – ਦੀਪਾ ਰਾਣੀ ਨੇ ਪਹਿਲਾ, ਨੀਤੂ ਨੇ ਦੂਜਾ ਅਤੇ ਇਸ਼ਿਕਾ ਨੇ ਤੀਜਾ ਸਥਾਨ; 76 ਕਿਲੋਗ੍ਰਾਮ ਵਿੱਚ – ਹੀਨਾ ਸੂਦ ਨੇ ਪਹਿਲਾ, ਜਸਮੀਨ ਕੌਰ ਨੇ ਦੂਜਾ ਅਤੇ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin