August 17, 2026

Justice News

ਅਵਾਮ ਦੀ ਆਵਾਜ਼

ਖੇਲੋ ਇੰਡੀਆਂ ਮਹਿਲਾਂ ਸਾਈਕਲਿੰਗ ਲੀਗ 3 ਸਤੰਬਰ ਤੋਂ

ਅੰਮ੍ਰਿਤਸਰ‌ ///// ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆਂ ਵੱਲੋਂ ਖੇਲੋ ਇੰਡੀਆਂ ਵੂਮੈਨ ਲੀਗ, ਰੋਡ ਸਾਈਕਲਿੰਗ, ਉੱਤਰੀ ਜ਼ੋਨ, ਅੰਮ੍ਰਿਤਸਰ ਵਿਖੇ 3 ਤੋਂ 4 ਸਤੰਬਰ ਤੱਕ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆਂ ਦੇ ਸੰਯੁਕਤ ਸਕੱਤਰ ਨੀਰਜ਼ ਤੰਵਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਵਿੱਚੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹਿਲਾਂ ਸਾਈਕਲਿਸਟ ਭਾਗ ਲੈ ਰਹੀਆਂ ਹਨ।
ਇਸ ਲੀਗ ਵਿੱਚ ਪੰਜਾਬ, ਹਰਿਆਣਾ, ਲੇਹ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਇਸ ਲੀਗ ਦਾ ਉਦਘਾਟਨ 3 ਸਤੰਬਰ ਨੂੰ ਕੀਤਾ ਜਾਵੇਗਾ। ਲੀਗ ਵਿੱਚ ਜੂਨੀਅਰ, ਸਬ ਜੂਨੀਅਰ ਅਤੇ ਸੀਨੀਅਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਸ਼੍ਰੀ ਤੰਵਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਹਨਾਂ ਮੁਕਾਬਲਿਆਂ ਨੂੰ ਦੇਖਣ ਲਈ ਪੁੱਜਣ ਤੇ ਖਿਡਾਰਨਾਂ ਦੀ ਹੌਂਸਲਾ ਅਫਜ਼ਾਈ ਕਰਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.