August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਮੈਂਬਰ ਪਾਰਸ ਡੋਡਾ ਦਾ ਜਨਮਦਿਨ ਮਨਾਇਆ

ਫਾਜ਼ਿਲਕਾ  (  ਪੱਤਰਕਾਰ   ) : ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਮੈਂਬਰ ਪਾਰਸ ਡੋਡਾ ਦਾ ਜਨਮਦਿਨ ਪਾਕਪਟਨੀਆਂ ਦੀ ਹੱਟੀ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਉਪ ਚੇਅਰਮੈਨ ਲੀਲਾਧਰ ਸ਼ਰਮਾ, ਪ੍ਰਧਾਨ ਬਖਸ਼ੀਸ਼ ਸਿੰਘ (ਹੈਪੀ), ਸਕੱਤਰ ਸੁਨੀਲ ਨਾਗਪਾਲ, ਉਪ ਪ੍ਰਧਾਨ ਰਾਜਨ ਕੁੱਕੜ, ਰਾਜੀਵ ਦਾਵੜਾ, ਆਰ.ਬੀ ਲਾਈਵ ਮੀਡੀਆ ਦੇ ਡਾਇਰੈਕਟਰ ਰੁਪੇਸ਼ ਬਾਂਸਲ, ਉਮੇਸ਼ ਕੁਮਾਰ, ਰਾਜੇਸ਼ ਅਨੇਜਾ, ਧੀਰਜ ਕੁਮਾਰ (ਸੰਨੀ ਦੁਮੜਾ), ਮਨੀਸ਼ ਛਾਬੜਾ, ਕਪਿਲ ਖੱਤਰੀ, ਜਸਪ੍ਰੀਤ ਦੁਰੇਜਾ, ਸੰਦੀਪ ਕੱਕੜ, ਅਰੁਣ ਵਾਟਸ ਨੇ ਪਾਰਸ ਡੋਡਾ ਨੂੰ ਜਨਮਦਿਨ ਦੀ ਵਧਾਈ ਦਿੱਤੀ।

 

ਇਸ ਮੌਕੇ ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪ੍ਰਧਾਨ ਬਖਸ਼ੀਸ਼ ਸਿੰਘ (ਹੈਪੀ) ਅਤੇ ਸੀਨੀਅਰ ਪੱਤਰਕਾਰ ਲੀਲਾਧਰ ਸ਼ਰਮਾ ਨੇ ਕਿਹਾ ਕਿ ਐਸੋਸੀਏਸ਼ਨ ਨਾਲ ਜੁੜਿਆ ਹਰ ਪੱਤਰਕਾਰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ ਅਤੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਉਹ ਵਚਨਬੱਧ ਹਨ। ਆਰ.ਬੀ ਲਾਈਵ ਮੀਡੀਆ ਦੇ ਡਾਇਰੈਕਟਰ ਰੁਪੇਸ਼ ਬਾਂਸਲ ਅਤੇ ਉਮੇਸ਼ ਕੁਮਾਰ ਨੇ ਪਾਰਸ ਡੋਡਾ ਨੂੰ ਜਨਮ ਦਿਨ ਦੀ ਮੁਬਾਰਕ ਦਿੰਦਿਆਂ ਉਨ੍ਹਾਂ ਦੀ ਲੰਮੇਰੀ ਅਤੇ ਖ਼ੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਖ਼ਜ਼ਾਨਚੀ ਬਲਜੀਤ ਸਿੰਘ, ਰਾਕੇਸ਼ ਛਾਬੜਾ, ਕਪਿਲ ਜਸੂਜਾ, ਸਾਜਨ ਗੁਗਲਾਨੀ, ਵਿਸ਼ੂ ਛਾਬੜਾ, ਸੰਜੂ ਗਿਲਹੋਤਰਾ, ਸੁਖਵਿੰਦਰ ਸਿੰਘ ਪ੍ਰਦੇਸੀ ਵੱਲੋਂ ਪਾਰਸ ਡੋਡਾ ਨੂੰ ਵਿਸ਼ੇਸ਼ ਤੋਰ ਤੇ ਵਧਾਈ ਦਿੱਤੀ ਗਈ। ਅੰਤ ਵਿਚ ਪੱਤਰਕਾਰ ਪਾਰਸ ਡੋਡਾ ਨੇ ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਪੱਤਰਕਾਰ ਭਾਈਚਾਰੇ ਦਾ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.