ਹਰਿਆਣਾ ਨਿਊਜ਼

ਚੰਡੀਗੜ੍ਹ, 12 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਯੁਵਾ ਪੀੜੀ ਆਪਣੇ ਪ੍ਰਭਾਵ ਨਾਲ ਸਮਾਜ ਵਿਚ ਬਦਲਾਅ ਲਿਆਉਣ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਲੈਣ ਤਾਂ ਜੋ ਪ੍ਰਧਾਨ ਮੰਤਰੀ ਦਾ ਵਿਕਸਿਤ ਭਾਰਤ ਦਾ ਸਪਨਾ ਸਾਕਾਰ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਦੀ ਲੋਕਤੰਤਰ ਵਿਚ ਜਿੰਨ੍ਹੀ ਵੱਧ ਭਾਗੀਦਾਰੀ ਹੋਵੇਗੀ, ਦੇਸ਼ ਤੇ ਸੂਬਾ ਨੂੰ ਉਨ੍ਹਾਂ ਦਹੀ ਲਾਭ ਹੋਵੇਗਾ। ਸਰਕਾਰ ਵੱਲੋਂ ਨੋਜੁਆਨਾਂ ਦੇ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਨੌਜੁਆਨ ਇੰਨ੍ਹਾਂ ਯੋਜਨਾਵਾਂ ਦਾ ਲਾਭ ਚੁੱਕ ਕੇ ਭਾਰਤ ਨੁੰ ਵਿਕਸਿਤ ਰਾਸ਼ਟਰ ਬਨਾਉਣ ਵਿਚ ਆਪਣਾ ਯੋਗਦਾਨ ਦੇਣ। ਵਿਕਸਿਤ ਭਾਰਤ ਦਾ ਪਸਨਾ ਸਿਰਫ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਹੀ ਨਹੀਂ ਹੈ ਸਗੋ ਹਰ ਨਾਗਰਿਕ ਦਾ ਸਪਨਾ ਹੈ। ਸਾਰਿਆਂ ਨੁੰ ਨਾਲ ਲੈ ਕੇ ਇਸ ਵਿਜਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

          ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਕੌਮਾਂਤਰੀ ਯੂਥ ਡੇ (ਯੁਵਾ ਦਿਵਸ) ‘ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਨੁੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਡਰੋਨ ਦੀਦੀ ਯੋਜਨਾ, ਕਾਂਟ੍ਰੈਕਟਰ ਸਮਰੱਥ ਯੁਵਾ ਯੋਜਨਾ ਤੇ ਆਈਟੀ ਸਮਰੱਥ ਯੁਵਾ ਯੋਜਨਾ ਦਾ ਵੀ ਉਦਘਾਟਨ ਕੀਤਾ।

ਡਰੋਨ ਤੇ ਸਮੱਗਰੀਆਂ ਨੂੰ ਖਰੀਦਣ ਲਈ ਐਸਐਚਜੀ ਨੂੰ 80 ਫੀਸਦੀ ਜਾਂ ਵੱਧ ਤੋਂ ਵੱਧ 8 ਲੱਖ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨ ਨਮੋ ਡਰੋਨ ਦੀਦੀ ਯੋਜਨਾ ਰਾਜ ਵਿਚ ਲਾਗੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਸਾਲ 2025 ਤਕ 500 ਮਹਿਲਾਵਾਂ ਅਤੇ ਸਵੈ ਸਹਾਇਤਾ ਸਮੂਹ ਦੀ 500 ਮਹਿਲਾਵਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਅਤੇ ਸਵੈ ਸਹਾਇਤਾ ਸਮੂਹਾਂ ਨੂੰ ਇਕ ਡਰੋਨ ਉਪਲਬਧ ਕਰਵਾਇਆ ਜਾਵੇਗਾ, ਜੋ ਖੇਤੀਬਾੜੀ ਖੇਤਰ ਵਿਚ ਕਿਸਾਨਾਂ ਨੂੰ ਸਹਾਇਤਾ ਪ੍ਰਾਦਨ ਕਰੇਗਾ। ਉਨ੍ਹਾਂ ਨੇ ਡਰੋਨ ਤੇ ਸਮੱਗਰੀਆਂ ਨੂੰ ਖਰੀਦਣ ਲਈ ਐਸਐਚਜੀ ਨੂੰ 80 ਫੀਸਦੀ ਜਾਂ ਵੱਧ ਤੋਂ ਵੱਧ 8 ਲੱਖ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ। ਇਸ ਕੰਮ ‘ਤੇ ਲਗਭਗ 54 ਕਰੋੜ ਰੁਪਏ ਦੀ ਲਾਗਤ ਆਵੇਗੀ।

          ਉਨ੍ਹਾਂ ਨੇ ਕਿਹਾ ਕਿ ਕਾਂਟ੍ਰੈਕਟਰ ਸਮਰੱਥ ਯੁਵਾ ਯੋਜਨਾ ਦੇ ਤਹਿਤ ਇੰਜੀਨੀਅਰਿੰਗ ਦੀ ਡਿਗਰੀ ਤੇ ਡਿਪਲੋਮਾ ਕਰਨ ਵਾਲੇ 10 ਹਜਾਰ ਨੌਜੁਆਨਾਂ ਨੂੰ ਸਕਿਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਕਾਂਟ੍ਰੈਕਟਰ ਬਣ ਸਕਣ। ਇੰਨ੍ਹਾਂ ਨੌਜੁਆਨਾਂ ਨੂੰ ਹਰਿਆਣਾ ਇੰਜੀਨੀਅਰਿੰਗ ਵਰਕਸ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰਵਾਉਣਾ ਹੋਵੇਗਾ। ਇਸ ਦੇ ਬਾਅਦ ਉਨ੍ਹਾਂ ਨੁੰ ਇਕ ਸਾਲ ਦੇ ਲਈ 3 ਲੱਖ ਰੁਪਏ ਤਕ ਦਾ ਵਿਆਜ ਮੁਕਤ ਕਰਜਾ ਵੀ ਮਹੁਇਆ ਕਰਵਾਇਆ ਜਾਵੇਗਾ। ਇਸ ਤਰ੍ਹਾ ਅਜਿਹੇ ਯੁਵਾ ਪੰਚਾਇਤੀ ਰਾਜ ਸੰਸਥਾਵਾਂ ਅਤੇ ਨਿਗਮਾਂ ਵਿਚ 25 ਲੱਖ ਰੁਪਏ ਤਕ ਦੇ ਠੇਕੇ ਲੈ ਸਕਣਗੇ।

ਸਮਰੱਥ ਯੁਵਾ ਯੋਜਨਾਂ ਦੇ ਤਹਿਤ ਰਜਿਸਟਰਡ ਨੌਜੁਆਨਾਂ ਨੂੰ ਮਿਲਣ ਵਾਲੇ ਬੇਰੁਜਗਾਰੀ ਭੱਤੇ ਵਿਚ ਵਾਧੇ ਦਾ ਐਲਾਨ

          ਉਨ੍ਹਾਂ ਨੇ ਕਿਹਾ ਕਿ ਆਈਟੀ ਸਮਰੱਥ ਯੋਜਨਾ ਤਹਿਤ ਆਈ ਖੇਤਰ ਵਿਚ ਕਰੀਅਰ ਬਨਾਉਣ ਵਾਲੇ ਨੌਜੁਆਨਾਂ ਦੇ ਲਈ ਸਕਿਲ ਯੂਨੀਵਰਸਿਟੀ ਵੱਲੋਂ ਨੈਟਵਰਕਿੰਗ, ਮੋਬਾਇਲ ਆਦਿ ਤਕਨੀਕੀ ਖੇਤਰ ਵਿਚ ਕੋਰਸ ਤਿਆਰ ਕੀਤੇ ਜਾਣਗੇ, ਜਿਸ ਨਾਲ ਨੌਜੁਆਨਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਨਿਜੀ ਖੇਤਰ ਵਿਚ ਰੁਜਗਾਰ ਦੇ ਮੌਕੇ ਮਿਲਣਗੇ। ਮੁੱਖ ਮੰਤਰੀ ਨੇ ਸਮਰੱਥ ਯੁਵਾ ਯੋਜਨਾ ਦੇ ਤਹਿਤ ਰਜਿਸਟਰਡ ਨੌਜੁਆਨਾਂ ਨੂੰ ਮਿਲਣ ਵਾਲੀ ਬੇਰੁਜਗਾਰੀ ਭੱਤੇ ਵਿਚ ਵਾਧਾ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਸਤ ਮਹੀਨੇ ਤੋਂ ਹੁਣ 12ਵਹਂ ਪਾਸ ਨੌਜੁਆਨਾਂ ਨੂੰ 900 ਤੋਂ 1200 ਰੁਪਏ, ਗਰੈਜੂਏਟ ਨੂੰ 1500 ਤੋਂ 2000 ਰੁਪਏ ਅਤੇ ਪੋਸਟ ਗਰੈਜੂਏਟ ਨੂੰ 3000 ਤੋਂ ਵਧਾ ਕੇ 3500 ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ।ਇਸ ਐਲਾਨ ਨਾਲ ਸੂਬੇ ਦੇ 2 ਲੱਖ 61 ਹਜਾਰ ਨੌਜੁਆਨਾਂ ਨੂੰ ਲਾਭ ਮਿਲੇਗਾ।

          ਮੁੱਖ ਮੰਤਰੀ ਨੇ ਪ੍ਰੋਗ੍ਰਾਮ ਦੌਰਾਨ ਮੇਧਾਵੀ ਸਕਾਲਰਸ਼ਿਪ ਯੋਜਨਾ ਤਹਿਤ 12ਵੀਂ ਕਲਾਸ ਵਿਚ 90 ਫੀਸਦੀ ਨੰਬਰ ਲੈਣ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ 1 ਲੱਖ 11 ਹਜਾਰ ਰੁਪਏ ਦੇ ਚੈਕ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਸਕਿਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਯਾਤਰਾ ਸੂਬੇ ਦੇ ਨੌਜੁਆਨਾਂ ਨੂੰ ਕੌਸ਼ਲ ਦੇ ਪ੍ਰਤੀ ਜਾਗਰੁਕ ਅਤੇ ਸਚੇਤ ਕਰਨ ਦਾ ਕੰਮ ਕਰੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੁੰਦੀ। ਸਰਕਾਰ ਨੌਜੁਆਨਾਂ ਦੀ ਸੋਚ ਨੂੰ ਮੂਰਤਰੂਪ ਦੇਣ ਲਈ ਸਮਰਪਿਤ ਯਤਨ ਕਰ ਰਹੀ ਹੈ। ਮੇਕ ਇੰਨ ਇੰਡੀਆ, ਸਟਾਰਟ ਅੱਪ ਇੰਡੀਆ ਵਰਗੇ ਅਨੇਕ ਪ੍ਰਭਾਵੀ ਪ੍ਰੋਗ੍ਰਾਮ ਲਾਗੂ ਕਰ ਨੌਜੁਆਨਾਂ ਦੇ ਲਈ ਰੁਜਗਾਰ ਦੇ ਮੌਕੇ ਵਧਾਉਣ, ਨੌਜੁਆਨਾਂ ਨੂੰ ਕੁਸ਼ਲ ਬਨਾਉਣ ਅਤੇ ਉਨ੍ਹਾਂ ਵਿਚ ਨਵੇਂ ਉਤਸਾਹ ਦਾ ਸੰਚਾਰ ਕਰਨ ਦੀ ਦਿਸ਼ਾ ਵਿਚ ਸਫਲ ਯਤਨ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਤੇ ਸੂਬੇ ਦੇ ਆਰਥਕ ਸਥਿਤੀ ਨੂੰ ਹੋਰ ਵੱਧ ਮਜਬੂਤ ਬਣਾਇਆ ਜਾ ਸਕੇ।

          ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਨਾਲ-ਨਾਲ ਕਈ ਤਕਨੀਕੀ ਸੰਸਥਾਨਾਂ ਵਿਚ ਨੌਜੁਆਨਾਂ ਨੂੰ ਕੌਸ਼ਲ ਵਿਕਾਸ ਵਿਚ ਨਿਪੁੰਣ ਬਨਾਉਣ ਲਈ ਆਧੁਨਿਕ ਯੁਵਾ ਸਿਖਲਾਈ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ। ਇਸ ਵਿਚ ਇਕ ਲੱਖ ਤੋਂ ਵੱਧ ਨੌਜੁਆਨਾਂ ਨੂੰ ਸਕਿਲ  ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਨੌਜੁਆਨ ਆਤਮਨਿਰਭਰ ਬਣ ਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਇਸ ਤੋਂ ਇਲਾਵਾ, ਸਮਰੱਥ , ਛੋਟੇ ਤਅੇ ਮੱਧਮ ਦਰਜੇ ਦੇ ਉਦਯੋਗਾਂ ਨੁੰ ਪ੍ਰੋਤਸਾਹਨ ਦੇਣ ਲਈ ਐਮਐਸਐਮਈ ਵਿਭਾਗ ਦਾ ਗਠਨ ਕੀਤਾ ਗਿਆ ਹੈ।

ਸੂਬੇ ਦੇ ਹਰ ਯੁਵਾ ਨੂੰ 2030 ਤਕ ਹੁਨਰਮੰਦ ਬਨਾਉਣ ਲਈ ਐਨਈਪੀ ਵਿਚ ਕੀਤੇ ਬਦਲਾਅ

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਵੀਂ ਕੌਮੀ ਸਿਖਿਆ ਨੀਤੀ ਤਹਿਤ ਕਈ ਬਦਲਾਅ ਕੀਤੇ ਗਏ ਹਨ। ਇਸ ਦੇ ਨਾਲ ਹੀ ਤਕਨੀਕੀ ਸੰਸਥਾਨਾਂ ਨੁੰ ਉਦਯੋਗਾਂ ਨਾਲ ਜੋੜਿਆ ਗਿਆ ਹੈ ਅਤੇ ਇੰਨ੍ਹਾਂ ਵਿਚ ਸਕਿਲ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ ਤਾਂ ਜੋ 2030 ਤਕ ਸੂਬੇ ਦੇ ਹਰ ਯੁਵਾ ਨੂੰ ਹੁਨਰਮੰਦ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਇਸ ‘ਤੇ ਬਿਹਤਰ ਢੰਗ ਨਾਲ ਕੰਮ ਕਰ ਰਹੀ ਹੈ ਤਾਂ ਜੋ ਲਗਾਤਾਰ ਵਿਕਾਸ ਦੇ ਇਸ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕੇ।

          ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ 1.44 ਲੱਖ ਅਹੁਦਿਆਂ ਨੁੰ ਯੋਗਤਾ ਦੇ ਆਧਾਰ ‘ਤੇ ਭਰਨ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ, 37 ਹਜਾਰ ਅਹੁਦਿੇ ਜਲਦੀ ਹੀ ਭਰੇ ਜਾਣਗੇ। ਉੀਂਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਵਿਦੇਸ਼ਾਂ ਵਿਚ ਰੁਜਗਾਰ ਦਿਵਾਉਣ ਅਤੇ ਜਾਲਸਾਜੀ ਤੋਂ ਬਚਾਉਣ  ਲਈ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਗਿਆ ਹੈ ਅਤੇ ਕਾਲਜਾਂ ਵਿਚ ਸਿਖਿਆ ਪ੍ਰਾਪਤ ਕਰਨ ਵਾਲੇ ਹਜਾਰਾਂ ਨੌਜੁਆਨਾਂ ਦੇ ਪਾਸਪੋਰਟ ਬਨਾਵੁਣ ਦਾ ਕੰਮ ਕੀਤਾ ਗਿਆ ਹੈ। ਸਟਾਰਟ ਅੱਪ ਦੀ ਨਵੀਂ ਨੀਤੀ ਬਣਾਈ ਗਈ ਹੈ ਜਿਸ ਤੋਂ ਰਾਜ ਇਕ ਬਿਹਤਰ ਕੇਂਦਰ ਵਜੋ ਉਭਰ ਰਿਹਾ ਹੈ।

ਹਰਿਆਣਾ ਦੇ ਨੌਜੁਆਨਾਂ ਨੇ ਖੇਡਾਂ ਵਿਚ ਪੂਰੀ ਦੁਨੀਆ ਵਿਚ ਦੇਸ਼ ਦਾ ਨਾਂਅ ਚਮਕਾਇਆ

          ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦੇ ਨੌਜੁਆਨਾਂ ਓਲੰਪਿਕ ਖੇਡਾਂ ਵਿਚ ਪੂਰੀ ਦੁਨੀਆ ਵਿਚ ਦੇਸ਼ ਦਾ ਨਾਂਅ ਚਮਕਾਉਣ ਦਾ ਕੰਮ ਕਰ ਰਹੇ ਹਨ। ਖੇਡਾਂ ਵਿਚ ਮਿਲ ਰਹੀ ਉਪਲਬਧੀਆਂ ਨਾਲ ਸੂਬਾ ਦਾ ਸੀਨਾ ਮਾਣ ਨਾਲ ਉੱਚਾ ਹੋ ਰਿਹਾ ਹੈ। ਦੇਸ਼ ਦੇ 5 ਮੈਡਲ ਜੇਤੂ ਖਿਡਾਰੀਆਂ ਨੇ ਦੇਸ਼ ਦੇ ਸੂਬੇ ਦਾ ਮਾਣ ਵਧਾਇਆ ਹੈ। ਸਰਕਾਰ ਦੀ ਖੇਡ ਨੀਤੀ ਤਹਿਤ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੁੰ ਕਰੋੜਾਂ ਰੁਪਏ ਦੇ ਪੁਰਸਕਾਰ ਪ੍ਰਦਾਨ ਕੀਤੇ ਜਾ ਰਹੇ ਹਨ।

ਕੱਚੇ ਕਰਮਚਾਰੀਆਂ ਦੀ ਨੌਕਰੀ ਸੁਰੱਖਿਅਤ ਕਰ ਦਿੱਤੀ ਸਾਰੀ ਸਹੂਲਤਾਂ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਨੌਜੁਆਨਾਂ ਨੂੰ ਸਵਾਵਲੰਬੀ, ਆਤਮਨਿਰਭਰ ਅਤੇ ਸਮਰੱਥ ਬਨਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਸਾਕਰਾਤਮਕ , ਧੀਰਜਵਾਨ, ਸਮੇਂ ਦੀ ਸਹੀ ਵਰਤੋ ਕਰਨ, ਆਪਣੀ ਜਿਮੇਵਾਰੀਆਂ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਅੱਗੇ ਵੱਧਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਸਰਕਾਰ ਨੇ 1.20 ਲੱਖ ਕੱਚੇ ਕਰਮਚਾਰੀਆਂ ਦੀ ਨੌਕਰੀ ਸੁਰੱਖਿਅਤ ਕਰ ਉਨ੍ਹਾਂ ਨੂੰ ਪੱਕੇ ਕਰਮਚਾਰੀਆਂ ਦੀ ਤਰ੍ਹਾਂ ਸਾਰੀ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ।

          ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਤੇ ਮਾਣਯੋਗ ਵਿਅਕਤੀ ਮੌਜੂਦ ਰਹੇ।

ਅੰਤੋਂਦੇਯ ਪਰਿਵਾਰਾਂ ਨੂੰ 500 ਰੁਪਏ ਵਿਚ ਮਿਲੇਗਾ ਘਰੇਲੂ ਗੈਸ ਸਿਲੇਂਡਰ, ਲਗਭਗ 50 ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ  ਮੁੱਖ ਮੰਤਰੀ

ਚੰਡੀਗੜ੍ਹ, 12 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਲੀ ਤੀਜ ਦੇ ਤਿਉਹਾਰ ‘ਤੇ ਜੀਂਦ ਦੀ ਪਵਿੱਤਰ ਧਰਤੀ ‘ਤੇ ਹੋਏ ਸਮੇਲਨ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਲਗਭਗ 50 ਲੱਖ ਅੰਤੋਂਦੇਯ ਪਰਿਵਾਰਾਂ ਨੂੰ 500 ਰੁਪਏ ਵਿਚ ਘਰੇਲੂ ਗੈਸ ਦਾ ਸਿਲੇਂਡਰ ਮਿਲੇਗਾ। ਅੱਜ ਉਸ ਐਲਾਨ ਦੇ ਤਹਿਤ ਹਰ ਘਰ -ਹਰ ਗ੍ਰਹਿਣੀ ਯੋਜਨਾ ਦੇ ਨਾਂਅ ਨਾਲ ਆਨਲਾਇਨ  ਪੋਰਟਲ ਲਾਂਚ ਕਰ ਕੇ ਮੂਰਤ ਰੂਪ ਦਿੱਤਾ ਗਿਆ ਹੈ। ਇਸ ਯੋਜਨਾ ਨਾਲ ਸੂਬੇ ਦੀ ਭੈਣਾਂ ਨੂੰ 1500 ਕਰੋੜ ਰੁਪਏ ਸਲਾਨਾ ਦਾ ਲਾਭ ਮਿਲੇਗਾ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਦਾ ਉਦੇਸ਼ ਹੈ ਕਿ ਗਰੀਬ ਅਤੇ ਅੰਤੋਂਦੇਯ ਦੇ ਜੀਵਨ ਨੁੰ ਸਰਲ ਬਨਾਉਣਾ ਹੈ। ਇਸੀ ਲੜੀ ਵਿਚ ਪੋਰਟਲ ਦੇ ਤਹਿਤ 50 ਲੱਖ ਬੀਪੀਐਲ ਪਰਿਵਾਰਾਂ ਨੁੰ 500 ਰੁਪਏ ਵਿਚ ਗੈਸ ਦਾ ਸਿਲੇਂਡਰ ਕੀਤਾ ਜਾਵੇਗਾ। ਸਿਲੇਂਡਰ ‘ਤੇ 500 ਰੁਪਏ ਵੱਧ ਖਰਚ ਹੋਣ ਵਾਲੀ ਰਕਮ ਹਰਿਆਣਾ ਸਰਕਾਰ ਖਰਚ ਕਰੇਗੀ। ਖਪਤਕਾਰ ਦੇ ਖਾਤੇ ਵਿਚ ਸਬਸਿਡੀ ਦਾ ਪੈਸਾ ਵਾਪਸ ਪਾ ਦਿੱਤਾ ਜਾਵੇਗਾ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਖਪਤਕਾਰ ਘਰ ਬੈਠੇ ਹੀ ਇਕ ਵਾਰ ਹੀ https.//epds.haryanafood.gov.in ਲਿੰਕ ‘ਤੇ ਰਜਿਸਟ੍ਰੇਸ਼ਣ ਕਰਵਾ ਕੇ ਯੋਜਨਾ ਦਾ ਲਾਭ ਲੈ ਸਕਦੇ ਹਨ। ਖਪਤਕਾਰ ਸਾਲ ਵਿਚ 12 ਸਿਲੇਂਡਰ ਭਰਵਾ ਸਕਦੇ ਹਨ। ਗੈਸ ਸਿਲੇਂਡਰ ਭਰਵਾਉਣ ‘ਤੇ ਬਾਕੀ ਰਕਮ (500 ਰੁਪਏ ਤੋਂ ਵੱਧ) ਹਰਕੇ ਮਹੀਨੇ ਉਨ੍ਹਾਂ ਦੇ ਖਾਤੇ ਵਿਚ ਵਾਪਸ ਪਾ ਦਿੱਤੀ ਜਾਵੇਗੀ। ਇਸ ਦੀ ਸੂਚਨਾ ਖਪਤਕਾਰ ਦੇ ਮੋਬਾਇਲ ਫੋਨ ‘ਤੇ ਐਸਐਮਐਸ ਦੇ ਜਰਇਏ ਦਿੱਤੀ ਜਾਵੇਗੀ।

          ਇਸ ਮੌਕੇ ‘ਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਸੂਚਨਾ, ਜਨਸੰਪਰਕ ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਵੀ ਮੌਜੂਦ ਰਹੇ।

ਨਾਇਬ ਸਿੰਘ ਸੈਨੀ ਨੇ ਕਾਲਕਾ ਮੰਡੀ ਤੋਂ ਤਿੰਰਗਾ ਯਾਤਰਾ ਨੂੰ ਕੀਤਾ ਰਵਾਨਾ

ਚੰਡੀਗੜ੍ਹ, 12 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਤਿਰੰਗਾ ਸਾਡੀ ਸ਼ਾਨ ਹੈ, ਜਾਨ ਹੈ ਅਤੇ ਇਸ ਦਾ ਸਨਮਾਨ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਚਲਾਈ ਗਈ ਹਰ ਘਰ ਤਿਰੰਗਾ ਮੁਹਿੰਮ ਵਿਚ ਭਾਗੀਦਾਰੀ ਕਰਦੇ ਹੋਏ ਆਪਣੇ ਘਰਾਂ ਅਤੇ ਸੰਸਥਾਨਾਂ ‘ਤੇ ਤਿਰੰਗਾ ਲਗਾਉਣ ਅਤੇ ਦੇਸ਼ ਲਈ ਮਰ-ਿਮਿੱਟਣ ਵਾਲੇ ਰਣਬਾਂਕੁਰਾਂ ਵੱਲੋਂ ਦੇਖੇ ਗਏ ਨਵੇਂ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਆਪਣਾ ਯੋਗਦਾਨ ਦੇਣ।

          ਸ੍ਰੀ ਨਾਇਸ ਸਿੰਘ ਸੈਨੀ ਅੱਜ ਜਿਲ੍ਹਾ ਪੰਚਕੂਲਾ ਦੇ ਕਾਲਕਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਭਾਰਤ ਮਾਤਾ ਦੀ ਜੈਯ ਦੇ ਜੈਕਾਰਿਆਂ ਦੇ ਨਾਲ ਤਿਰੰਗਾ ਯਾਤਰਾ ਨੂੰ ਰਵਾਨਾ ਕੀਤਾ। ਦੇਸ਼ ਭਗਤੀ ਨਾਲ ਭਰੇ ਇਹ ਯਾਤਰਾ ਕਲਕਾ ਮੰਡੀ ਤੋਂ ਸ਼ੁਰੂ ਹੋ ਕੇ ਸ੍ਰੀ ਕਾਲੀ ਮਾਤਾ ਮੰਦਿਰ, ਕਾਲਕਾ ਵਿਚ ਸਪੰਨ ਹੋਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਿਰ ਕਾਲਕਾ ਵਿਚ ਮਾਤਾ ਦੇ ਦਰਸ਼ਨ ਕਰਨ ਆਸ਼ੀਰਵਾਦ ਲਿਆ। ਉਨ੍ਹਾਂ ਨੇ ਗੁਰੂਦੁਆਰਾ ਸਾਹਿਬ ਵਿਚ ਵੀ ਸੀਸ ਨਵਾ ਕੇ ਆਸ਼ੀਰਵਾਦ ਲਿਆ।

          ਸ੍ਰੀ ਕਾਲੀ ਮਾਤਾ ਮੰਦਿਰ ਤੋਂ ਕਾਲਮਾ ਮੰਡੀ ਪ੍ਰੋਗ੍ਰਾਮ ਸਥਾਨ ਤਕ ਸਥਾਨਕ ਲੋਕਾਂ ਅਤੇ ਬੱਚਿਆਂ ਨੇ ਮੁੱਖ ਮੰਤਰੀ ਦਾ ਫੁੱਲਾਂ ਨਾਲ ਸਵਾਗਤ ਕੀਤਾ। ਮੁੱਖ ਮੰਤਰੀ ਨੇ ਵੀ ਮਹਾਰਿਸ਼ੀ ਲੋਕਾਂ ਦਾ ਅਭਿਨੰਦਰ ਸਵੀਕਾਰ ਕੀਤਾ।

ਸੁਤੰਤਰਤਾ ਦਿਵਸ ਕ੍ਰਾਂਤੀਕਾਰੀਆਂ ਅਤੇ ਵੀਰ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ

          ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ 15 ਅਗਸਤ ਨੂੰ ਸੁਤੰਤਰਤਾ ਦਿਵਸ ‘ਤੇ ਖੁਸ਼ੀ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਕ੍ਰਾਂਤੀਕਾਰੀਆਂ ਅਤੇ ਵੀਰ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਸਾਡੀ ਭਾਰਤ ਮਾਂ ਦੀ ਰੱਖਿਆ ਲਈ ਆਪਣੀ ਜਾਣ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਤੋਂ ਹਰ ਘਰ ਤਿਰੰਗਾ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਅਸੀਂ ਦੇਸ਼ ਨੂੰ ਆਜਾਦੀ ਦਿਵਾਉਣ ਵਾਲੇ ਅਣਗਿਣਤ ਵੀਰਾਂ ਦੀ ਸ਼ਹਾਦਤ ਨੂੰ ਯਾਦ ਕਰ ਸਕਣ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤਕ ਇਕ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਲਿਆ ਹੈ ਅਤੇ ਇਸ ਨੂੰ ਪੂਰਾ ਕਰਨ ਵਿਚ 140 ਕਰੋੜ ਦੇਸ਼ਵਾਸੀ ਆਪਣੀ ਭੁਕਿਮਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵੀ ਪ੍ਰਧਾਨ ਮੰਤਰੀ ਦੇ ਇਸ ਸੰਕਲਪ ਨੁੰ ਪੂਰਾ ਕਰਨ ਵਿਚ ਪਿੱਛੇ ਨਹੀਂ ਹਨ ਅਤੇ ਸੂਬੇ ਦਾ ਇਕ-ਇਕ ਨਾਗਰਿਕ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਆਪਣਾ ਯੋਗਦਾਨ ਦੇ ਰਿਹਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰ ਵਰਗ ਦੀ ਭਲਾਈ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਚੁੱਕਦੇ ਹੋਏ ਉਨ੍ਹਾਂ ਨੇ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੇ ਤਹਿਤ ਉਨ੍ਹਾਂ ਨੇ ਲੋਕਾਂ ਨੂੰ ਪੀਲ ਕੀਤੀ ਹੈ ਕਿ ਉਹ ਜਨਮਦਿਨ, ਵਰ੍ਹੇਗੰਢ ਜਾਂ ਪਰਿਵਾਰ ਵਿਚ ਹੋਰ ਖੁਸ਼ੀਆਂ ਦੇ ਮੌਕਿਆਂ ‘ਤੇ ਘੱਟ ਤੋਂ ਘੱਟ ਇਕ ਪੇੜ ਜਰੂਰ ਲਗਾਉਣ ਅਤੇ ਉਨ੍ਹਾਂ ਦਾ ਸਰੰਖਣ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਪ੍ਰਾਚੀਣ ਯੋਗ ਸ਼ੈਲੀ ਨੂੰ ਕੌਮਾਂਤਰੀ ਪੱਧਰ ‘ਤੇ ਪਹਿਚਾਣ ਦਿਵਾਈ ਹੈ।

          ਇਸ ਮੌਕੇ ‘ਤੇ ਸਾਬਕਾ ਵਿਧਾਇਕਾ ਲਤਿਕਾ ਸ਼ਰਮਾ, ਸੀਨੀਅਰ ਨੇਤਰੀ ਬੰਤੋ ਕਟਾਰਿਆ, ਡਿਪਟੀ ਕਮਿਸ਼ਨਰ ਯੱਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਚੰਡੀਗੜ੍ਹ, 12 ਅਗਸਤ – ਹਰਿਆਣਾ ਦੇ ਟ੍ਰਾਂਸਪੋਰਟ , ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ ਨਨਯੌਲਾ ਨੇ ਕਿਹਾ ਕਿ ਅੰਬਾਲਾ ਸ਼ਹਿਰ ਵਿਚ ਜਲਭਰਾਵ ਦੀ ਸਮਸਿਆ ਦੇ ਸਥਾਈ ਹੱਲ ਲਈ ਇਕ ਵਿਸਤਾਰ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਸ਼ਹਿਰ ਨੂੰ ਜਲਭਰਾਵ ਦੀ ਸਮਸਿਆ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਦੇ ਨਾਲ-ਨਾਲ ਜਨਸਿਹਤ ਵਿਭਾਗ ਵੱਲੋਂ ਅੰਬਾਲਾ ਦੀ ਦਸ਼ਮੇਸ਼ ਮਾਰਕਿਟ, ਇੰਦਰਪੁਰੀ ਤੇ ਜੜੌਤ ਰੋਡ ਦੇ ਨੇੜੇ ਸਟ੍ਰੀਮ ਵਾਟਰ ਡਿਸਪੋਜਲ ਸਿਸਟਮ ਬਣਾਇਆ ਜਾਵੇਗਾ। ਇਸ ਦੇ ਅੱਜ ਤੇ ਕੱਲ ਟੈਂਡਰ ਖੋਲੇ ਜਾਣਗੇ ਅਤੇ ਇਸ ਵਿਚ ਕਪੜਾ ਮਾਰਕਿਟ, ਨਦੀ ਮੋਹੱਲਾ , ਜੜੌਤ ਰੋਡ ਖੇਤਰ ਤੇ ਇੰਦਰਪੁਰੀ ਤੇ ਨੇੜੇ ਦੇ ਖੇਤਰਾਂ ਨੁੰ ਕਾਫੀ ਹੱਦ ਤਕ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਮਦਦ ਮਿਲੇਗੀ।

          ਟ੍ਹਾਂਸਪੋਰਟ ਮੰਤਰੀ ਅੱਜ ਅੰਬਾਲਾ ਵਿਚ ਜਲਭਰਾਵ ਵਾਲੇ ਖੇਤਰਾਂ ਦਾ ਦੌਰਾ ਕਰ ਰਹੇ ਸਨ।

          ਸ੍ਰੀ ਅਸੀਮ ਕੋਇਲ ਨਨਯੌਲਾ ਵੱਲੋਂ ਕਰਨ ਦੇ ਬਾਅਦ ਕਿਹਾ ਕਿ ਕੋਈ ਵੀ ਸ਼ਹਿਰ ਇਸ ਤਰ੍ਹਾ ਡਿਜਾਇਨ ਕੀਤੇ ਜਾਂਦੇ ਹਨ ਕਿ ਉਹ 24 ਘੰਟੇ ਵਿਚ 50 ਐਮਐਮ ਦੀ ਬਰਸਾਤ ਝੇਲ ਲੈਣ ਪਰ ਪਿਛਲੇ 22 ਤੋਂ 24 ਘੰਟਿਆਂ ਵਿਚ ਪੰਜ ਗੁਣਾ ਵੱਧ ਯਾਨੀ 250 ਐਮਐਮ ਤੋਂ ਵੱਧ ਬਰਸਾਤ ਅੰਬਾਲਾ ਸ਼ਹਿਰ ਵਿਚ ਮਾਪੀ ਗਈ ਹੈ। ਇਸ ਦੇ ਚਲਦੇ ਹੀ ਕੁੱਝ ਖੇਤਰਾਂ ਵਿਚ ਜਲਭਰਾਵ ਦੀ ਸਥਿਤੀ ਉਤਪਨ ਹੋਈ ਹੈ। ਅੱਜ ਕਾਫੀ ਹੱਦ ਤਕ ਕੁੱਝ ਖੇਤਰਾਂ ਤੋਂ ਪਾਣੀ ਉਤਰਿਆ ਵੀ ਹੈ ਅਤੇ ਕੁੱਝ ਖੇਤਰਾਂ ਵਿਚ ਜਲਭਰਾਵ ਹੁਣ ਵੀ ਹੈ। ਇੰਨ੍ਹਾਂ ਖੇਤਰਾਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਹੋ ਸਕੇ, ਇਸ ਦੇ ਲਈ ਵਿਭਾਗ ਦੀ ਟੀਮ ਫੀਲਡ ਵਿਚ ਰਹਿ ਕੇ ਕੰਮ ਵੀ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ 48 ਪੰਪਾਂ ਰਾਹੀਂ ਪਾਣੀ ਨਿਕਾਸੀ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਸਿਹਤ ਵਿਭਾਗ ਵੱਲੋਂ ਬਨੂੜੀ ਨਾਕਾ ਡਿਸਪੋਜਲ , ਗਣੇਸ਼ ਵਿਹਾਰ, ਇੰਦਰਪੁਰੀ ਤੇ ਇਕ ਹੋਰ ਡਿਸਪੋਜਲ ਰਾਹੀਂ ਪਾਣੀ ਨਿਕਾਸੀ ਦਾ ਕੰਮ ਕੀਤਾ ਜਾ ਰਿਹਾ ਹੈ।

          ਟ੍ਰਾਂਸਪੋਰਟ ਮੰਤਰੀ ਨੇ ਅੱਜ ਨਗਰ ਨਿਗਮ, ਜਨਸਿਹਤ ਵਿਭਾਗ, ਸਿੰਚਾਈ ਵਿਭਾਗ, ਲੋਕ ਨਿਰਮਾਣ ਵਿਭਾਗ, ਸ਼ਹਿਰੀ ਵਿਕਾਸ ਅਥਾਰਿਟੀ ਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਕਪੜਾ ਮਾਰਕਿਟ, ਸ਼ੁਕਲਕੁੰਡ ਰੋਡ, ਖੇਡ ਪੈਲੇਸ ਰੋਡ, ਮਾਨਵ ਚੌਕ, ਸੈਕਟਰ 8 ਤੇ 9, ਜੰਡਲੀ ਤੇ ਹੋਰ ਖੇਤਰਾਂ ਦਾ ਦੌਰਾ ਕਰਦੇ ਹੋਏ ਜਲ ਭਰਾਵ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੁੰ ਇੰਨ੍ਹਾਂ ਖੇਤਰਾਂ ਤੋਂ ਪਾਣੀ ਨਿਕਾਸੀ ਲਈ ਤਾਲਮੇਲ ਬਣਾ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਭਰਾਵ ਦੀ ਸਥਿਤੀ ਨਾਲ ਨਜਿਠਣ ਲਈ ਪ੍ਰਸ਼ਾਸਨ ਪੂਰੀ ਤਿਆਰੀ ਨਾਲ ਕੰਮ ਕਰ ਰਿਹਾ ਹੈ ਅਤੇ ਜਲਭਰਾਵ ਦੀ ਸਥਿਤੀ ਨਾਲ ਨਜਿਠਣ ਲਈ ਹਰ ਸੰਭਵ ਕੰਮ ਕੀਤਾ ਜਾਵਗਾ।

          ਇਸ ਤੋਂ ਪਹਿਲਾਂ ਅਸੀਮ ਗੋਹਿਲ ਨਨਯੌਲਾ ਨੇ ਜਲਭਰਾਵ ਦੀ ਸਥਿਤੀ ਦੇ ਸਥਾਈ ਹੱਲ ਦੇ ਮੱਦੇਨਜਰ ਅੱਜ ਸਵੇਰੇ ਰੇਸਟ ਹਾਊਸ ਅੰਬਾਲਾ ਸ਼ਹਿਰ ਵਿਚ ਚੰਡੀਗੜ੍ਹ ਤੋਂ ਆਏ ਉੱਚ ਅਧਿਕਾਰੀਆਂ ਤੇ ਜਿਲ੍ਹਾ ਅੰਬਾਲਾ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਕੀਤੀ।

Leave a Reply

Your email address will not be published.


*