August 17, 2026

Justice News

ਅਵਾਮ ਦੀ ਆਵਾਜ਼

ਪਿੰਡ ਮਾਝੀ ਵਿਖੇ ਸੀਮੰਟ ਦੀਆਂ ਟਾਈਲਾਂ ਬਣਾਉਣ ਵਾਲੀ ਇਕ ਫੈਕਟਰੀ ਵਿੱਚ ਚੋਰ ਦੀ ਘਟਨਾ ਦਾ ਸਮਚਾਰ ਹੈ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਸਥਾਨਕ ਇਲਾਕੇ ‘ਚ ਸਰਗਰਮ ਚੋਰ ਗਿਰੋਹ ਵੱਲੋਂ ਨੇੜਲੇ ਪਿੰਡ ਮਾਝੀ ਵਿਖੇ ਸੀਮੰਟ ਦੀਆਂ ਟਾਈਲਾਂ ਬਣਾਉਣ ਵਾਲੀ ਇਕ ਫੈਕਟਰੀ ‘ਚ ਚੋਰ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਫੈਕਟਰੀ ’ਚੋਂ ਐੱਲ.ਈ.ਡੀ, ਇਨਵਰਟਰ ਬੈਟਰਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਸ਼ਪ ਟਾਈਲ ਫੈਕਟਰੀ ਦੇ ਮਾਲਕ ਵਰਿੰਦਰ ਗੋਇਲ ਪੁੱਤਰ ਨਰੇਸ਼ ਕੁਮਾਰ ਵਾਸੀ ਦਸ਼ਮੇਸ਼ ਨਗਰ ਭਵਾਨੀਗੜ੍ਹ ਨੇ ਦੱਸਿਆ ਕਿ ਕੱਲ ਦੀ ਰਾਤ ਨੂੰ ਉਹ ਆਪਣੀ ਫੈਕਟਰੀ ਦੇ ਗੇਟ ਬੰਦ ਕਰਕੇ ਘਰ ਚਲਾ ਗਿਆ ਸੀ, ਪਰ ਅੱਜ ਦੀ ਸਵੇਰ ਨੂੰ ਜਦੋਂ ਉਹ ਆਪਣੀ ਫੈਕਟਰੀ ਵਿਖੇ ਆਇਆ ਤਾਂ ਗੇਟ ਖੁੱਲ੍ਹੇ ਪਏ ਸਨ ਤੇ ਫੈਕਟਰੀ ਦੇ ਦਫ਼ਤਰ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ।
ਜਦੋਂ ਉਸ ਨੇ ਦਫ਼ਤਰ ਅੰਦਰ ਦੇਖਿਆਂ ਤਾਂ ਦਫ਼ਤਰ ਅੰਦਰੋਂ ਸੋਨੀ ਕੰਪਨੀ ਦੀ ਐੱਲ.ਈ.ਡੀ, ਇਨਵਰਟਰ, ਬੈਟਰਾ, ਗੀਜ਼ਰ, 12 ਪਾਣੀ ਵਾਲੀਆਂ ਟੂਟੀਆਂ, 2 ਹਾਊਸ ਪਾਵਰ ਦੀ ਮੋਟਰ ਤੇ ਕਰਾਸ ਵੈਗਰਾ ਗਾਇਬ ਸਨ। ਵਰਿੰਦਰ ਗੋਇਲ ਨੇ ਦੱਸਿਆ ਕਿ ਉਸ ਦੀ ਫੈਕਟਰੀ ਅੰਦਰ ਚੋਰਾਂ ਨੇ ਲਗਾਤਾਰ ਤੀਜੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਉਸ ਵੱਲੋਂ ਹਰ ਵਾਰ ਪੁਲਸ ਨੂੰ ਇਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਇਨ੍ਹਾਂ ਚੋਰਾਂ ਨੂੰ ਫੜਣ ‘ਚ ਨਾਕਾਮਯਾਬ ਸਿੱਧ ਹੋਈ ਹੈ। ਚੋਰੀ ਦੀ ਇਸ ਘਟਨਾ ਸਬੰਧੀ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਵਰਿੰਦਰ ਗੋਇਲ ਦੀ ਸ਼ਿਕਾਇਤ ਉੱਪਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.