August 17, 2026

Justice News

ਅਵਾਮ ਦੀ ਆਵਾਜ਼

ਗਾਇਕ ਗੁਰਬਖਸ਼ ਸੌਂਕੀ ਦੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ

ਲਹਿਰਾਗਾਗਾ (ਪੱਤਰ ਪ੍ਰੇਰਕ )  ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਤ ਗਾਇਕ ਗੁਰਬਖਸ਼ ਸੌਂਕੀ
 ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਗਾਏ ਹੋਏ ਸਦਾਬਹਾਰ ਗੀਤਾਂ ਕਰਕੇ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਦੇ ਗਾਇਕ ਹਨ ਪ੍ਰਸਿੱਧ ਗਾਇਕ ਗੁਰਬਖਸ਼ ਸੌਂਕੀ
ਆਪਣੀ ਬੁਲੰਦ ਆਵਾਜ ਦੀ ਬਦੌਲਤ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਉਨ੍ਹਾਂ ਨੇ ਆਪਣੇ ਗਾਏ ਹੋਏ ਹਰੇਕ ਗੀਤ ਰਾਹੀਂ ਸਰੋਤਿਆਂ ਨੂੰ ਕੋਈ ਨਾ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ
ਅੱਜ ਸੌਂਕੀ
ਦੀ ਆਵਾਜ ਵਿੱਚ ਆ ਰਹੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਵੀਡੀਓ ਡਾਇਰੈਕਟਰ ਗੱਗੀ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਗਈ ।ਇਸ ਨਵੇਂ ਸਿੰਗਲ ਟਰੈਕ ਬਾਰੇ ਜਾਣਕਾਰੀ ਦਿੰਦੇ ਹੋਏ ਵੀਡੀਓ ਡਾਇਰੈਕਟਰ ਗੱਗੀ ਸਿੰਘ ਨੇ ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਕ ਗੁਰਬਖਸ਼ ਸੌਂਕੀ ਦੇਨਵੇਂ ਸਿੰਗਲ ਟਰੈਕ ਦਾ ਮਿਊਜ਼ਿਕ ਵਿਨੇ ਕਮਲ ਵੱਲੋਂ ਤਿਆਰ ਕੀਤਾ ਗਿਆ ਹੈ ਗੀਤਕਾਰ ਹਰਜੀਤ ਸਿੰਘ ਮਾਵੀ ਵੱਲੋਂ ਗਾਇਕ ਗੁਰਬਖਸ਼ ਸ਼ੋਕੀ ਲਈ ਬਹੁਤ ਹੀ ਵਧੀਆ ਗੀਤ ਲਿਖਿਆ ਗਿਆ ਹੈ ਵੀਡੀਓ ਡਾਇਰੈਕਟਰ ਗੱਗੀ ਸਿੰਘ ਨੇ ਇਤਿਹਾਸਕ ਨਗਰਾਂ ਵਿਚ ਸ਼ਾਮਲ ਉੱਚਾ ਜਟਾਣਾਂ ਵਿਖੇ ਸੌਂਕੀ ਦੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ ।
ਇਸ ਗੀਤ ਨੂੰ ਤਿਆਰ ਕਰਨ ਵਿਚ ਜੋਤੀ ਸਹਿਗਲ ਨੇ ਬਹੁਤ ਹੀ ਵਧੀਆ ਕਲਾਕਾਰਾਂ ਨੂੰ ਲੈ ਕੇ ਬਹੁਤ ਹੀ ਵਧੀਆ ਗੀਤ ਤਿਆਰ ਕੀਤਾ ਹੈ ।ਗਾਇਕ ਗੁਰਬਖਸ਼ ਸ਼ੋਕੀ ਦੇ ਲਾਡਲੇ ਸਪੁੱਤਰ ਅਕਾਸ਼ਦੀਪ ਸ਼ੋਕੀ  ਵੱਲੋਂ ਗੀਤ ਤਿਆਰ ਕਰਨ ਲਈ ਵਧੀਆ ਸਹਿਯੋਗ ਦਿੱਤਾ ਹੈ ਗਾਇਕ ਗੁਰਬਖਸ਼ ਸ਼ੋਕੀ ਦੇ ਤਿਆਰ ਕੀਤੇ ਜਾ ਰਹੇ ਨਵੇਂ ਸਿੰਗਲ ਟਰੈਕ ਵਿਚ ਅਦਾਕਾਰ ਰਿਸ਼ੀ ਕੌਸ਼ਲ, ਮਨਜੀਤ ਸ਼ਰਮਾ ਜੇਈ ਸਾਹਿਬ, ਅਸ਼ੋਕ ਮਸਤੀ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਕਲਾਕਾਰਾਂ ਨੇ ਆਪਣੀ ਅਦਾਕਾਰੀ ਕੀਤੀ ਹੈ ਗਾਇਕ ਗੁਰਬਖਸ਼ ਸ਼ੋਕੀ ਨੇ ਦੱਸਿਆ ਕਿ ਮੇਰੀ ਆਵਾਜ ਵਿੱਚ ਤਿਆਰ ਕੀਤੇ ਗਏ ਨਵੇਂ ਸਿੰਗਲ ਟਰੈਕ ਨੂੰ ਬਹੁਤ ਛੇਤੀ ਵੱਡੇ ਪੱਧਰ ਤੇ ਰਿਲੀਜ ਕੀਤਾ ਜਾਵੇਗਾ ਮੈਨੂੰ ਮੇਰੇ ਰੱਬ ਵਰਗੇ ਸਰੋਤਿਆਂ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਮੇਰੇ ਗਾਏ ਹੋਏ ਨਵੇਂ ਸਿੰਗਲ ਟਰੈਕ ਨੂੰ ਪਹਿਲਾਂ ਦੀ ਤਰ੍ਹਾਂ ਪਸੰਦ ਕਰਨਗੇ ।

Leave a Reply

Your email address will not be published. Required fields are marked *

Copyright © All rights reserved. | Newsphere by AF themes.