ਪੰਚਾਇਤੀ ਅਤੇ ਮਿਊਂਸਪਲ ਚੋਣਾਂ ਨਾ ਕਰਵਾਕੇ ਸੰਵਿਧਾਨ ਦਾ ਕਰ ਰਹੀ ਹੈ ਪੰਜਾਬ ਸਰਕਾਰ ਅਪਮਾਨ-ਕੱਕੜ

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ) ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਪਿਛਲੇ ਢਾਈ ਸਾਲਾਂ ਤੋਂ ਵਿਕਾਸ ਕਾਰਜ ਪੂਰੀ ਤਰਾਂ ਠੱਪ ਹੋ ਚੁੱਕੇ ਹਨ। ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜ਼ੂਦਾ ਵਿਧਾਇਕ ਵਿਕਾਸ ਪੁਰਸ਼ ਸੁਖਬਿੰਦਰ ਸਿੰਘ ਸਰਕਾਰੀਆ ਨੇ ਹਲਕੇ ਵਿੱਚ ਜੰਗੀ ਪੱਧਰ ਤੇ ਬਿਨਾਂ ਕਿਸੇ ਵਿੱਤਕਰੇ ਦੇ ਵਿਕਾਸ ਕਰਵਾਇਆ ਹੈ।ਸਰਕਾਰੀਆ ਨੇ ਹਲਕੇ ਵਿੱਚ ਸੜਕਾਂ ਦਾ ਜਾਲ ਵਿਛਾ ਦਿੱਤਾ ਸੀ ਪਰ ਮੌਜ਼ੂਦਾ ਆਪ ਸਰਕਾਰ ਆਪਣੇਂ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਉਹਨਾਂ ਸੜਕਾਂ ਨੂੰ ਮੁਰੰਮਤ ਤਕ ਨਹੀਂ ਕਰਵਾ ਸਕੀ। ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਬੁਲਾਰਾ ਜ਼ਿਲਾਂ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਅਤੇ ਮਿਊਂਸਪਲ ਚੋਣਾਂ ਨਾ ਕਰਵਾਕੇ ਸੰਵਿਧਾਨ ਦਾ ਅਪਮਾਨ ਕਰ ਰਹੀ ਹੈ। ਕੱਕੜ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਪੂਰੀ ਤਰਾਂ ਖ਼ਤਮ ਹੋ ਚੁੱਕਾ ਹੈ। ਦਿਨ ਦਿਹਾੜੇ ਲੋਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚੋਰੀਆਂ ਤੇ ਡਕੈਤੀਆਂ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ।ਪੰਜਾਬ ਵਿੱਚ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ। ਉਹਨਾਂ ਕਿਹਾ ਕਿ ਆਪਣੀਂ ਝੂਠੀ ਸ਼ੌਹਰਤ ਲਈ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਇਆ ਪੰਜਾਬ ਸਰਕਾਰ ਖ਼ਰਚ ਕਰ ਰਹੀ ਹੈ ਅਤੇ ਪੰਜਾਬ ਦੀ ਜਨਤਾ ਭੁੱਖੀ ਮਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਾਂਕੇ ਪੰਜਾਬ ਦੀ ਜਨਤਾ ਪਛਤਾ ਰਹੀ ਹੈ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੀ ਹੈ। ਬੜੀ ਬੇਸਬਰੀ ਨਾਲ ਪੰਜਾਬ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ਦਾ ਇੰਤਜ਼ਾਰ ਕਰ ਰਹੀ ਹੈ।
ਇਸ ਵਕਤ ਉਹਨਾਂ ਨਾਲ ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਇਸ ਹਰਸ਼ਾ ਛੀਨਾ, ਹਰਭੇਜ ਸਿੰਘ ਵਣੀਂਏਕੇ ਬਲਾਕ ਪ੍ਰਧਾਨ ਚੋਗਾਵਾਂ, ਗੁਰਦੇਵ ਸਿੰਘ ਸ਼ੂਹਰਾ, ਸਰਪੰਚ ਲਖਬੀਰ ਸਿੰਘ ਕੋਹਾਲੀ, ਬਲਵਿੰਦਰ ਸਿੰਘ ਕੋਹਾਲੀ, ਸਰਪੰਚ ਨਿਰਵੈਲ ਸਿੰਘ ਚੋਗਾਵਾਂ, ਸਰਪੰਚ ਸੋਨਾ ਸਿੱਧੂ ਬਲੱਗਣ, ਅਜੇਬੀਰ ਸਿੰਘ ਲੋਪੋਕੇ ਮੀਤ ਪ੍ਧਾਨ, ਬਲਜਿੰਦਰ ਸਿੰਘ ਧਾਰੀਵਾਲ ਜਨਰਲ ਸਕਤੱਰ, ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਜਸਕਰਨ ਸਿੰਘ ਕੋਹਰੀ ਪ੍ਰਧਾਨ ਯੂਥ ਕਾਂਗਰਸ ਰਾਜਾਸਾਂਸੀ, ਸਰਪੰਚ ਹਰਕੰਵਲਜੀਤ ਸਿੰਘ ਅਦਲੀਵਾਲਾ, ਸਰਪੰਚ ਮੇਜਰ ਸਿੰਘ ਕੱਕੜ ਮੀਤ ਪ੍ਰਧਾਨ, ਸੁਖਦੇਵ ਸਿੰਘ ਭੱਗੂਪੁਰ, ਸਰਪੰਚ ਦਿਲਬਾਗ ਸਿੰਘ ਪੰਜੂਰਾਏ, ਸੁਖਮਨਦੀਪ ਸਿੰਘ ਲੋਪੋਕੇ, ਸਰਪੰਚ ਨਿਸ਼ਾਨ ਸਿੰਘ ਮੰਝ, ਬਲਦੇਵ ਸਿੰਘ ਮੰਝ ਬਲਾਕ ਸੰਮਤੀ ਮੈਂਬਰ, ਸਰਪੰਚ ਗੁਰਮੀਤ ਸਿੰਘ ਡਾਲਾ, ਦਿਲਬਾਗ ਸਿੰਘ ਖਿਆਲਾ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ ਔਲਖ ਚੋਗਾਵਾਂ, ਡਾ ਪ੍ਗਟ ਸਿੰਘ ਭੁੱਲਰ ਕੋਆਰਡੀਨੇਟਰ, ਰਿੰਕੂ ਚੋਗਾਵਾਂ ਬੁਲਾਰਾ ਯੂਥ ਕਾਂਗਰਸ, ਗੁਰਜੰਟ ਸਿੰਘ ਮੁੱਧ, ਸੁਖਬੀਰ ਸਿੰਘ ਸ਼ਾਹ ਭਿੱਟੇਵੱਢ, ਸਰਪੰਚ ਸ਼ਮਸ਼ੇਰ ਸਿੰਘ ਸਾਰੰਗੜਾ, ਸਰਪੰਚ ਹਰਦੀਪ ਸਿੰਘ ਠੱਠਾ, ਬਾਬਾ ਦਲਬੀਰ ਸਿੰਘ ਪੱਧਰੀ, ਸਾਹਬੀ ਚੈਨਪੁਰ, ਸਰਪੰਚ ਰਾਜੂ ਲਾਵੇਂ, ਸਰਪੰਚ ਬੱਬੂ ਕਾਵੇਂ, ਸਰਪੰਚ ਲਖਵਿੰਦਰ ਸਿੰਘ ਭਿੱਟੇਵੱਢ, ਸੁਰਿੰਦਰਪਾਲ ਸਿੰਘ ਵਾਲੀਆ, ਗਿੰਦਰ ਲੋਪੋਕੇ, ਸਰਪੰਚ ਅਮਰਜੀਤ ਸਿੰਘ ਜੋਏਕੇ, ਆਦਿ ਹਾਜ਼ਰ ਸਨ।

Leave a Reply

Your email address will not be published.


*