August 19, 2026

Justice News

ਅਵਾਮ ਦੀ ਆਵਾਜ਼

48 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਲੁਟੇਰੇ ਫਰਾਰ 

ਪਰਮਜੀਤ ਸਿੰਘ, ਜਲੰਧਰ
ਮਹਾਨਗਰ ਜਲੰਧਰ ਦੇ ਸਭ ਤੋਂ ਵਿਅਸਤ ਕੰਪਨੀ ਬਾਗ ਚੌਕ ਵਿੱਚ ਸਥਿਤ ਮਸ਼ਹੂਰ ਦਵਾਈਆਂ ਦੀ ਦੁਕਾਨ ਇੰਪੀਰੀਅਲ ਮੈਡੀਕਲ ਹਾਲ ਤੋਂ ਦਿਨ-ਦਿਹਾੜੇ ਦੋ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਹਜ਼ਾਰਾਂ ਰੁਪਏ ਲੁੱਟ ਲਏ। ਸੂਤਰਾਂ ਦੀ ਮੰਨੀਏ ਤਾਂ ਘਟਨਾ ਦੇ ਸਮੇਂ ਦੁਕਾਨ ਦੇ ਅੰਦਰ ਗਾਹਕ ਵੀ ਮੌਜੂਦ ਸਨ। ਮੋਟਰਸਾਈਕਲ ‘ਤੇ ਆਏ ਦੋ ਲੁਟੇਰਿਆਂ ਨੇ ਦੁਕਾਨ ‘ਚ ਦਾਖਲ ਹੋ ਕੇ ਪਹਿਲਾਂ ਕਾਊਂਟਰ ‘ਤੇ ਹਮਲਾ ਕੀਤਾ ਅਤੇ ਫਿਰ ਨਕਦੀ ਲੁੱਟ ਕੇ ਫਰਾਰ ਹੋ ਗਏ।ਵਾਰਦਾਤ ਸਮੇਂ ਇੱਕ ਲੁਟੇਰੇ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ ਅਤੇ ਦੂਜੇ ਦੇ ਹੱਥ ਵਿੱਚ ਹਥਿਆਰ ਵਰਗੀ ਕੋਈ ਚੀਜ਼ ਸੀ। ਦਸਿਆ ਜਾ ਰਿਹਾ ਹੈ ਕਿ ਲੁਟੇਰੇ ਦੁਕਾਨ ਦੇ ਅੰਦਰ ਪਏ ਕੈਸ਼ ਬਾਕਸ ਵਿੱਚੋਂ ਕਰੀਬ 48 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ।
ਲੁੱਟ ਦੀ ਵਾਰਦਾਤ ਬਾਰੇ ਦੁਕਾਨ ਮਾਲਕ ਜੀਵਨੇਸ਼ ਨੇ ਦੱਸਿਆ ਕਿ ਜਿਵੇਂ ਹੀ ਉਹ ਅੰਦਰ ਵੜਿਆ ਤਾਂ ਲੁਟੇਰਿਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਹ ਗੋਲੀ ਚਲਾ ਦੇਣਗੇ। ਜਿਸ ਕਾਰਨ ਉਹ ਡਰ ਗਿਆ ਅਤੇ ਲੁਟੇਰੇ ਕੈਸ਼ ਬਾਕਸ ਵਿੱਚ ਪਈ ਸਾਰੀ ਰਕਮ ਲੈ ਕੇ ਭੱਜ ਗਏ।ਥਾਣਾ ਡਵੀਜ਼ਨ ਨੰਬਰ 4 ਦੇ ਐਸਐਚਓ ਹਰਵੇਦ ਸਿੰਘ ਨੇ ਲੁੱਟ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਦੁਕਾਨਦਾਰ ਅਨੁਸਾਰ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਨੁਕਸ ਸੀ ਜਿਸ ਕਾਰਨ ਘਟਨਾ ਸੀਸੀਟੀਵੀ ਵਿੱਚ ਕੈਦ ਨਹੀਂ ਹੋ ਸਕੀ। ਪੁਲਿਸ ਹੁਣ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.