Haryana News

ਚੰਡੀਗੜ੍ਹ, 27 ਜੁਲਾਈ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 15 ਆਈਏਐਸ ਅਤੇ 2 ਐਚਸੀਐਸ ਅਧਿਕਾਰੀਆਂ ਦੇ ਤਬਾਦਲਾ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

            ਯੁਵਾ ਸਸ਼ਕਤੀਕਰਣ ਤੇ ਇੰਟਰਪ੍ਰਾਇਜਿੰਗ ਵਿਭਾਗ, ਸੈਨਿਕ ਤੇ ਨੀਮ ਫੌਜੀ ਭਲਾਈ ਵਿਭਾਗਾਂ ਦੇ ਪ੍ਰਧਾਨ ਸਕੱਤਰ, ਹਰਿਆਣਾ ਸਰਸਵਤੀ ਹੈਰੀਟੇਜ ਵਿਕਾਸ ਬੋਰਡ ਦੇ ਸੀਈਓ ਅਤੇ ਹਰਿਆਣਾ ਆਮਦਨ ਵਾਧਾ ਬੋਰਡ ਦੇ ਓਐਸਡੀ ਵਿਜੇਂਦਰ ਕੁਮਾਰ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਮਨੁੱਖੀ ਸਰੋਤ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਾਧੂ ਕਾਰਜਭਾਰ ਦਿੱਤਾ ਹੈ।

            ਡੀ.ਸੁਰੇਸ਼ ਨੂੰ ਰਿਹਾਇਸ਼ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਅਤੇ ਉੱਚੇਰੀ ਸਿੱਖਿਆ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਹੈ।

            ਵਧੀਕ ਰਿਹਾਇਸ਼ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਅਤੇ ਨਗਰ ਨਿਗਮ ਫਰੀਦਾਬਾਦ ਦੀ ਕਮਿਸ਼ਨਰ ਸ੍ਰੀਮਤੀ ਏ.ਮੋਨਾ ਸ੍ਰੀਨਿਵਾਸ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਫਰੀਦਾਬਾਦ ਸਮਾਰਟ ਸਿਟੀ ਲਿਮਟਿਡ, ਫਰੀਦਾਬਾਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਦਿੱਤਾ ਹੈ।

            ਪੰਚਕੂਲਾ ਦੇ ਡਿਪਟੀ ਕਮਿਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਪੰਚਕੂਲਾ ਦੇ ਮੁੱਖ ਪ੍ਰਸ਼ਾਸਕ ਯਸ਼ ਗਰਗ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਹਰਿਆਣਾ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਅਤੇ ਹਰਿਆਣਾ ਵਿੱਤ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਦਿੱਤਾ ਹੈ।

            ਸੁਸ਼ੀਲ ਸਰਵਾਰ ਨੂੰ ਕੁਰੂਕਸ਼ੇਤਰ, ਪਾਰਥ ਗੁਪਤਾ ਨੂੰ ਅੰਬਾਲਾ, ਮਨਦੀਪ ਕੌਰ ਨੂੰ ਫਤਿਹਾਬਾਦ ਦਾ ਡਿਪਟੀ ਕਮਿਸ਼ਨਰ ਲਗਾਇਆ ਹੈ।

            ਪਾਣੀਪਤ ਦੇ ਡਿਪਟੀ ਕਮਿਸ਼ਨਰ ਵਿਰੇਂਦਰ ਕੁਮਾਰ ਦਹਿਯਾ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਨਿਦੇਸ਼ਕ ਚੌਗਿਰਦਾ, ਵਣ ਤੇ ਜੰਗਲੀ ਜੀਵ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਕਾਰਜਭਾਰ ਦਿੱਤਾ ਹੈ।

            ਰਾਹੁਲ ਹੁੱਡਾ ਨੂੰ ਉੱਚੇਰੀ ਸਿਖਿਆ ਵਿਭਾਗ ਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਲਗਾਇਆ ਹੈ।

            ਨੇਹਾ ਸਿੰਘ ਨੂੰ ਹਰਿਆਣਾ ਸ਼ਹਿਰ ਵਿਕਾਸ ਅਥਾਰਿਟੀ, ਪੰਚਕੂਲਾ ਦਾ ਪ੍ਰਸ਼ਾਸਕ ਅਤੇ ਵਧੀਕ ਨਿਦੇਸ਼ਕ, ਸ਼ਹਿਰੀ ਸੰਪਦਾ ਪੰਚਕੂਲਾ ਲਗਾਇਆ ਹੈ।

            ਸ਼ਾਂਤਨੂ ਸ਼ਰਮਾ ਨੂੰ ਸਿਰਸਾ, ਅਭਿਸ਼ੇਕ ਮੀਣਾ ਨੂੰ ਰਿਵਾੜੀ, ਰਾਹੁਲ ਨਰਵਾਲ ਨੂੰ ਚਰਖੀ ਦਾਦਰੀ, ਡਾ. ਹਰੀਸ਼ ਕੁਮਾਰ ਵਾਸ਼ਿਠ ਨੂੰ ਪਲਵਲ ਦਾ ਡਿਪਟੀ ਕਮਿਸ਼ਨਰ ਲਗਾਇਆ ਹੈ।

            ਨੀਰਜ ਨੂੰ ਕਰਨਾਲ ਦਾ ਜਿਲਾ ਨਗਰ ਕਮਿਸ਼ਨਰ ਅਤੇ ਨਗਰ ਨਿਗਮ ਕਰਨਾਲ ਦਾ ਕਮਿਸ਼ਨਰ ਲਗਾਇਆ ਹੈ।

            ਮੰਨਤ ਰਾਣਾ ਨੂੰ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ, ਪੰਚਕੂਲਾ ਦਾ ਸੰਯੁਕਤ ਸੀਈਓ ਲਗਾਇਆ ਹੈ।

            ਵਿਸ਼ਵਨਾਥ ਨੂੰ ਪੰਚਕੂਲਾ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।

ਚੰਡੀਗੜ੍ਹ, 27 ਜੁਲਾਈ – ਭਾਜਪਾ ਸੂਬਾ ਪ੍ਰਧਾਨ ਤੇ ਰਾਈ ਤੋਂ ਵਿਧਾਇਥ ਮੋਹਨ ਲਾਲ ਬੜੌਲੀ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸੂਬੇ ਦੇ ਲੱਖਾਂ ਬਜੁਰਗਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਅਗਵਾਈ ਹੇਠ ਇਸ ਯੋਜਨਾ ਦੇ ਤਹਿਤ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਵੱਖ-ਵੱਖ ਤੀਰਥਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਹੁਣ ਤਕ ਵੱਡੀ ਗਿਣਤੀ ਵਿਚ ਬਜੁਗਰ ਇਸ ਯੋਜਨਾ ਦਾ ਲਾਭ ਲੈਕੇ ਤੀਰਥਾਂ ਦੇ ਦਰਨ ਕਰ ਚੁੱਕੇ ਹਨ। ਸ੍ਰੀ ਮੋਹਨ ਲਾਲ ਬੜੌਲੀ ਅੱਜ ਸੋਨੀਤ ਤੋਂ ਅਯੋਧਿਆ ਧਾਮ ਲਈ 47 ਬਜੁਰਗ ਤੀਰਥ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੰਬੋਧਤ ਕਰ ਰਹੇ ਸਨ।

            ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਜਿੰਨ੍ਹੀ ਲਾਘਾ ਕੀਤਾ ਜਾਵੇ, ਉਨ੍ਹੀ ਘੱਟ ਹੈ। ਇਸ ਯੋੋਜਨਾ ਦਾ ਹੋਰ ਸੂਬੇ ਵੀ ਅਨੁਸਰਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਦੀ ਸਭਿਯਤਾ ਅਤੇ ਸਭਿਆਚਾਰ ਵੱਡੀ ਖੁੀਹਾਲੀ ਹੈ, ਜਿਸ ਵਿਚ ਹਾਰਾਂ ਸਾਲ ਪੁਰਾਣੇ ਉਹ ਧਾਰਮਿਕ ਥਾਂਵਾਂ ਹਨ, ਜਿੰਨ੍ਹਾਂ ਦੀ ਪੁਰਾਣੀ ਮਾਨਤਾ ਹੈ। ਹਰੇਕ ਧਾਰਮਿਕ ਖਿਆਲ ਵਾਲਾ ਇਨਸਾਨ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਅਜਿਹੀ ਥਾਂਵਾਂ ਤੇ ਜਾਣ ਦਾ ਮੌਕਾ ਮਿਲੇ। ਇਹੀ ਮੌਕਾ ਸਰਕਾਰ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਵਿਚ ਸਰਕਾਰ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਮੁਫਤ ਤੀਰਥ ਯਾਤਰਾ ਕਰਵਾ ਰਹੀ ਹੈ। ਇਸ ਯੋਜਨਾ ਵਿਚ ਉਹ ਪਰਿਵਾਰ ਆਉਂਦੇ ਹਨ, ਜਿੰਨ੍ਹੀ ਆਮਦਨ 1.80 ਲੱਖ ਰੁਪਏ ਤਕ ਜਾਂ ਇਸ ਤੋਂ ਘੱਟ ਹੈ।

            ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਰਧਾਲੂਆਂ ਦੀ ਆਸਥਾ ਨੂੰ ਵੀ ਸਨਮਾਨ ਮਿਲ ਰਿਹਾ ਹੈ। ਬਜੁਰਗ ਲੋਕਾਂ ਨੂੰ ਧਾਰਮਿਕ ਥਾਂਵਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਯੋਜਨਾ ਦਾ ਲਾਭ ਲੈਣ ਲਈ ਇਛੁੱਕ ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਦਰਨ ਯੋਜਨਾ ਦੇ ਪੋਟਰਲ ਤੇ ਰਜਿਸਟਰੇਨ ਕਰਵਾਉਣਾ ਲਾਜਿਮੀ ਹੈ। ਇਸ ਦੌਰਾਨ ਰਧਾਲੂਆਂ ਨੂੰ ਸੂਚਨਾ, ਲੋਕ ਸੰਪਰਕ, ਭਾਾ ਤੇ ਸਭਿਆਚਾਰਕ ਵਿਭਾਗ ਵੱਲੋਂ ਕਿੱਟਾਂ ਵੀ ਮਹੁੱਇਆ ਕਰਵਾਈ ਗਈ।

ਸਲਸਵਿਹ/2024

ਚੰਡੀਗੜ੍ਹ, 27 ਜੁਲਾਈ – ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਬਿੰਬਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਅੰਤਯੋਦਯ ਪਰਿਵਾਰਾਂ ਦੀ ਭਲਾਈ ਲਈ ਨਵੀਂ-ਨਵੀਂ ਭਲਾਈ ਯੋਜਨਾਵਾਂ ਲਾਗੂ ਕਰ ਰਹੀ ਹੈ। ਇਸ ਨਾਲ ਅੰਤਯੋਦਯ ਪਰਿਵਾਰਾਂ ਦੇ ਘਰਾਂ ਵਿਚ ਖੁਹਾਲੀ ਆ ਰਹੀ ਹੈ। ਸਰਕਾਰ ਨੇ ਪਾਤਰ ਲੋਕਾਂ ਨੂੰ ਘਰ ਬੈਠੇ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਆਨਲਾਇਨ ਸਿਸਟਮ ਲਾਗੂ ਕੀਤਾ ਹੈ ਅਤੇ ਲੋਕ ਭਲਾਈ ਯੋਜਨਾਵਾਂ ਨੂੰ ਪਰਿਵਾਰ ਪਛਾਣ ਪੱਤਰ ਨਾਲ ਜੋੜਿਆ ਹੈ।

            ਸ੍ਰੀ ਬਿੰਬਰ ਸਿੰਘ ਅੱਜ ਜਿਲਾ ਭਿਵਾਨੀ ਦੇ ਬਵਾਨੀਖੇੜ ਵਿਚ ਮੁੱਖ ਮੰਤਰੀ ਅੰਤਯੋਦਯ ਪਰਿਵਾਰ ਟਰਾਂਸਪੋਰਟ ਯੋਜਨਾ ਦੇ ਤਹਿਤ ਪਾਤਰ ਵਿਅਕਤੀਆਂ ਨੂੰ ਹੈਪੀ ਕਾਰਡ ਭੇਂਟ ਕਰ ਰਹੇ ਸਨ।

            ਉਨ੍ਹਾਂ ਕਿਹਾ ਕਿ ਇਹ ਵੱਡੀ ਹੀ ਮਹੱਤਵਕਾਂਗੀ ਯੋਜਨਾ ਹੈ, ਜਿਸ ਵਿਚ ਅੰਤਯੋਦਯ ਪਰਿਵਾਰਾਂ ਦੇ ਲੋਕ ਸਾਲ ਵਿਚ 1000 ਕਿਲੋਮੀਟਰ ਦੀ ਯਾਤਰਾ ਮੁਫਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਤਹਿਤ ਉਹ ਪਰਿਵਾਰ ਆਉਂਦੇ ਹਨ, ਜਿੰਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਜਾਂ ਇਸ ਤੋਂ ਘੱਟ ਹੈ।

            ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਬਹੁਤ ਵੱਡੀ ਸਾਹਰਾ ਮਿਲਿਆ ਹੈ। ਇਸ ਨਾਲ ਅੰਤਯੋਦਯ ਪਰਿਵਾਰਾਂ ਦੇ ਮੈਂਬਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਸਰਕਾਰੀ ਲਾਇਨ ਵਿਚ ਖੜੇ ਆਖਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਉਨ੍ਹਾਂ ਦਸਿਆ ਕਿ ਹੁਣ ਤਕ ਜਿਲਾ ਭਿਵਾਨੀ ਵਿਚ 56,538 ਲੋਕਾਂ ਨੂੰ ਹੈਪੀ ਕਾਰਡ ਦਿੱਤੇ ਜਾ ਚੁੱਕੇ ਹਨ।

ਚੰਡੀਗੜ੍ਹ, 27 ਜੁਲਾਈ – ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੰਵਰਪਾਲ ਨੇ ਜਿਲਾ ਯਮੁਨਾਨਗਰ ਦੇ ਪਿੰਡ ਕਿਨਪੁਰਾ ਵਿਚ ਕਰੀਬ 2.78 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ।

            ਇਸ ਮੌਕੇ ਤੇ ਉਨ੍ਹਾਂ ਨੇ ਪੌਂਟਾ ਸਾਹਿਬ ਤੋਂ ਪਿੰਡ ਕਿਨਪੁਰ ਤਕ ਡੇਢ ਕਿਲੋਮੀਟਰ ਲੰਬੀ 95.26 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਤੇ 8 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਂਗਨਬਾੜੀ ਭਵਨ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਭੂਮੀ ਪੂਜਨ ਕਰਕੇ 1.40 ਕਰੋੜ ਰੁਪਏ ਤੋਂ ਬਣਨ ਵਾਲੇ ਜੰਜ ਘਰ ਦਾ ਨੀਂਹ ਪੱਥਰ ਰੱਖਿਆ। ਨਾਲ ਹੀ ਉਨ੍ਹਾਂ ਨੇ ਕਿਨਪੁਰਾ ਤੋਂ ਪਿੰਡ ਕੜਕੋਲੀ ਤਕ 34.88 ਲੱਖ ਰੁਪਏ ਨਾਲ ਬਣਨ ਵਾਲੇ ਪੱਕੇ ਰਸਤੇ ਦਾ ਵੀ ਨੀਂਹ ਪੱਥਰ ਰੱਖਿਆ।

            ਖੇਤੀਬਾੜੀ ਮੰਤਰੀ ਨੇ ਇਸ ਦੌਰਾਨ ਹਾਜਿਰ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ 10 ਸਾਲ ਪਹਿਲਾਂ ਜਿੰਨ੍ਹਾਂ ਕੰਮ ਸਾਕਬਾ ਦੀ ਸਰਕਾਰ ਵਿਚ ਹੋਏ ਸਨ, ਮੌੂਦਾ ਸਰਕਾਰ ਦੇ ਸਮੇਂ ਦੌਰਾਨ ਉਸ ਤੋਂ 10 ਗੁਣਾ ਵੱਧ ਹੋਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਪਰਚੀ ਖਰਚੀ ਦੀ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਨੌਜੁਆਨਾਂ ਨੂੰ ਮਿਲ ਰਹੀ ਹੈ।

Leave a Reply

Your email address will not be published.


*