August 19, 2026

Justice News

ਅਵਾਮ ਦੀ ਆਵਾਜ਼

506 ਗ੍ਰਾਮ ਹੈਰੋਇਨ ਅਤੇ 5500/- ਰੁਪਏ ਨਗਦ ਸਮੇਤ ਕੀਤਾ ਦੋ ਵਿਅਕਤੀਆ ਨੂੰ ਗ੍ਰਿਫਤਾਰ  ! 

Oplus_131072

ਹੁਸ਼ਿਆਰਪੁਰ  ( ਤਰਸੇਮ ਦੀਵਾਨਾ ) ਸੁਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਹੁਸ਼ਿਆਰਪੁਰ, ਸਰਬਜੀਤ ਸਿੰਘ ਬਾਹੀਆਂ ਐੱਸ.ਪੀ  ਇਨਵੈਸਟੀਗੇਸ਼ਨ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ,ਅਤੇ  ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ
ਅਨੁਸਾਰ  ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਹਦਾਇਤ ਤੇ ਥਾਣਾ ਮੁਖੀ ਬਲਜਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਨੇ ਡੱਲੇਵਾਲ ਤੋਪਿੱਪਲੀਵਾਲ ਰੋਡ ਨੇੜੇ  ਪੀਰਾ ਦੀ ਜਗ੍ਹਾ ਦੇ ਕੋਲ ਇੱਕ ਗੱਡੀ ਵਿੱਚੋ  ਜਿਸਦਾ ਨੰਬਰ  ਪੀ ਬੀ-10-ਬੀ ਐਲ-1188 ਵਿਕਾਸ ਸਿੰਘ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਬੀਣੇਵਾਲ ਥਾਣਾ ਗੜ੍ਹਸ਼ੰਕਰ  ਅਤੇ ਰਜੇਸ਼ ਕੁਮਾਰ ਉਰਫ ਘਾਸੂ ਪੁੱਤਰ ਲੇਟ ਕਮਲਜੀਤ ਵਾਸੀ ਪਿੰਡ ਪਿੱਪਲੀਵਾਲ ਥਾਣਾ ਗੜ੍ਹਸ਼ੰਕਰ  ਨੂੰ ਕਾਬੂ ਕਰਕੇ ਉਹਨਾਂ ਪਾਸੋ ਹੈਰੋਇਨ ਵਜਨੀ 506 ਗ੍ਰਾਮ ਅਤੇ ਇੱਕ ਡਿਜੀਟਲ ਕੰਡਾ ਅਤੇ ਡਰੱਗ ਮਨੀ 5500/-ਰੁਪਏ ਭਾਰਤੀ ਕਰੰਸੀ  ਬ੍ਰਾਮਦ ਕਰਕੇ ਉਹਨਾਂ ਦੇ ਖਿਲਾਫ ਥਾਣਾ ਗੜਸੰਕਰ ਵਿਖੇ  ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ
ਉਹਨਾ ਦੱਸਿਆ ਕਿ ਵਿਕਾਸ ਸਿੰਘ ਉਰਫ ਵਿੱਕੀ ਅਤੇ ਰਜੇਸ਼ ਕੁਮਾਰ ਉਰਫ ਘਾਸੂ ਉਕਤਾਂਨ ਪਾਸੋ  ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ

Leave a Reply

Your email address will not be published. Required fields are marked *

Copyright © All rights reserved. | Newsphere by AF themes.