August 17, 2026

Justice News

ਅਵਾਮ ਦੀ ਆਵਾਜ਼

ਨਾਬਾਰਡ ਨੇ ਲਗਾਇਆ ਅੰਮ੍ਰਿਤਸਰ ਵਿੱਚ ਕਿਸਾਨ ਮੇਲਾ 

ਅੰਮ੍ਰਿਤਸਰ, ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਨਾਬਾਰਡ ਵੱਲੋਂ ਅੰਮ੍ਰਿਤਸਰ ਵਿੱਚ 5  ਤੋਂ 7 ਜੁਲਾਈ ਤੱਕ ਤਰੰਗ ਨਾਮ ਹੇਠ ਕਿਸਾਨ ਮੇਲਾ ਅਤੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ । ਅੱਜ ਇਸ ਮੇਲੇ ਦਾ ਉਦਘਾਟਨ ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਸ੍ਰੀ ਰਘੂਨਾਥ ਬੀ ਨੇ ਕੀਤਾ। ਇਹ ਮੇਲਾ ਕੋਰਟ ਰੋਡ ਉਪਰ ਸਥਿਤ ਰਜਿੰਦਰਾ ਰਿਜੋਰਟ ਵਿੱਚ ਲਗਾਇਆ ਗਿਆ ਹੈ ਜੋ ਕਿ ਐਕਸਸ ਬੈਂਕ ਦੇ ਨੇੜੇ ਹੈ।
ਇਸ ਮੇਲੇ ਵਿੱਚ ਕਿਸਾਨਾਂ ਦੇ ਸਮੂਹਾਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਉਤਪਾਦ ਜਿਨਾਂ ਵਿੱਚ ਸ਼ਹਿਦ, ਮਲਟੀ ਗਰੇਨ ਆਟਾ, ਬਾਸਮਤੀ ਚੌਲ, ਦਾਲਾਂ, ਤੇਲ, ਹੱਥ ਕਿਰਤਾਂ, ਅਚਾਰ, ਡੇਅਰੀ ਉਤਪਾਦ ਅਤੇ ਹੋਰ ਸਮਾਨ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਇਸ ਨੂੰ ਵੇਚਿਆ ਵੀ ਜਾ ਰਿਹਾ ਹੈ।  ਇਹ ਮੇਲਾ ਸੱਤ ਜੁਲਾਈ ਤੱਕ ਚੱਲੇਗਾ ।
ਮੇਲੇ ਦਾ ਸਮਾਂ ਸਵੇਰੇ 10 ਤੋਂ ਸ਼ਾਮ 10 ਵਜੇ ਤੱਕ ਤੈਅ ਕੀਤਾ ਗਿਆ ਹੈ। ਨਾਬਾਰਡ ਤੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਮੇਲੇ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.