ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਟਾਊਨ ਹਾਲ ਵਿੱਖੇ ਨਸ਼ੇ ਖਿਲਾਫ਼ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ) ਨਸ਼ੇ ਦਾ ਲਾਹਨਤ ਨੂੰ ਸਮਾਜ਼ ਵਿੱਚੋਂ ਖ਼ਤਮ ਕਰਨ ਲਈ ਅਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾਂ ਅੱਜ ਟਾਊਨ ਹਾਲ ਕੋਤਵਾਲੀ, ਅੰਮ੍ਰਿਤਸਰ ਵਿੱਖੇ ਇੱਕ ਪ੍ਰੋਗਰਾਮ ਆਯੋਜ਼ੀਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਣਜੀਤ ਸਿੰਘ ਢਿੱਲੋਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਪੁੱਜਣ ਤੇ ਡਾ. ਦਰਪਣ ਆਹਲੂਵਾਲੀਆਂ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ, ਹਰਕਮਲ ਕੌਰ ਏਡੀਸੀਪੀ ਸਥਾਨਿਕ ਅੰਮ੍ਰਿਤਸਰ, ਅਤੇ ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਵੱਲੋਂ ਸਵਾਗਤ ਕੀਤਾ ਗਿਆ।
ਇਸ ਉਪਰੰਤ ਸ਼ਹੀਦ ਭਗਤ ਸਿੰਘ ਨਾਟਕ ਮੰਡਲੀ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ। ਜਿਸ ਵਿੱਚ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਨਸ਼ੇ ਦੀ ਲਤ ਕਾਰਨ ਇੱਕ ਇੰਨਸਾਨ ਆਪਣੀ ਖੁਸ਼ੀਆਂ ਭਰੀ ਜਿੰਦਗੀ ਨੂੰ ਨਰਕ ਵਿੱਚ ਝੋਕ ਕੇ ਬਰਬਾਦ ਹੋ ਜਾਂਦਾ ਹੈ, ਇੱਥੋਂ ਤੱਕ ਕੀ ਆਪਣੀ ਜਾਨ ਵੀ ਗਵਾ ਲੈਂਦਾ ਹੈ। ਪਿੱਛੇ ਪਰਿਵਾਰ ਨੂੰ ਪੀੜ ਦਾ ਸਾਹਮਣਾਂ ਕਰਨਾ ਪੈਂਦਾ ਹੈ।  ਨਸ਼ੇ ਨੂੰ ਭੁੱਲ ਕੇ ਵੀ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ l                    ਕਮਿਸ਼ਨਰ ਪੁਲਿਸ ਨੇ ਕਿਹਾ ਕਿ ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਅਸੀਂ ਸਾਰੇ ਰਲ ਕੇ ਹੀ ਖ਼ਤਮ ਕਰ ਸਕਦੇ ਹਾਂ। ਇਸ ਵਿੱਚ ਪੁਲਿਸ ਦਾ ਉਹਨਾਂ ਪਬਲਿਕ ਵੱਲੋਂ ਪੂਰਨ ਸਹਿਯੋਗ ਮੰਗਿਆ ਗਿਆ।
 ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਪ੍ਰਣ ਕੀਤਾ ਕਿ ਉਹ ਨਸ਼ੇ ਦੀ ਦਲਦਲ ਵਿੱਚ ਕਦੇ ਨਹੀਂ ਫਸਣਗੇ ਅਤੇ ਜਿਹੜੇ ਇਸ ਦਲਦਲ ਵਿੱਚ ਫ਼ਸ ਗਏ ਹਨ, ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਇਸ ਦਲਦਲ਼ ਵਿੱਚੋਂ ਬਾਹਰ ਕੱਢਣਗੇ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਇੰਸਟਾਗ੍ਰਾਮ ਪੇਜ਼ shareurdrugproblemamritsar ਅਤੇ ਮੋਬਾਇਲ ਫ਼ੋਨ ਨੰਬਰ 77101-04818 ਤੇ 97811-00166 ਜਾਰੀ ਕੀਤੇ ਗਏ ਹਨ, ਨਸ਼ਾਂ ਤੱਸਕਰਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਇਹਨਾਂ ਪਰ ਸੰਪਰਕ ਕੀਤਾ ਜਾ ਸਕਦਾ ਹੈ, ਸੂਚਨਾਂ ਦੇਣ ਵਾਲੇ ਦਾ ਨਾਮ ਪਤਾ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਪੁਲਿਸ ਹੈਲਪਲਾਈਨ ਨੰਬਰ 112 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*