August 17, 2026

Justice News

ਅਵਾਮ ਦੀ ਆਵਾਜ਼

ਲਾਪਤਾ ਨਾਬਾਲਗ ਲੜਕੀ 2 ਘੰਟਿਆਂ ਵਿੱਚ ਲੱਭ ਕੇ ਵਾਰਸਾਂ ਹਵਾਲੇ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਹਨਾਂ ਨੂੰ ਲੜਕੀ ਦੇ ਪਰਿਵਾਰ ਵੱਲੋਂ ਸੂਚਨਾਂ ਮਿਲੀ ਕਿ ਅੱਜ ਮਿਤੀ 4.7.2024 ਵਾਸੀ 234, ਈਸਟ ਮੋਹਨ ਨਗਰ, 100 ਫੁੱਟੀ ਰੋਡ, ਅੰਮ੍ਰਿਤਸਰ ਨੇ ਇਤਲਾਹ ਦਿੱਤੀ ਸੀ ਕਿ ਉਹਨਾਂ ਦੀ ਲੜਕੀ ਉਮਰ ਕਰੀਬ 15 ਸਾਲ, ਉਹਨਾਂ ਨਾਲ ਨਰਾਜ਼ ਹੋ ਕੇ ਘਰੋਂ ਕਿਤੇ ਚਲੀ ਗਈ ਹੈ।
ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਦੇ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲਾਪਤਾ ਨਾਬਾਲਗ ਲੜਕੀ ਨੂੰ ਲੱਭਣ ਲਈ ਵੱਖ-ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਲੜਕੀ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਟੀਮ ਵੱਲੋਂ ਬਹੁਤ ਹੀ ਮੁਸ਼ੱਕਤ ਨਾਲ ਸਖ਼ਤ ਮਿਹਨਤ ਸਦਕਾ ਮਾਮਲਾ ਹੱਲ ਕਰਦੇ ਹੋਏ ਲਾਪਤਾ ਨਾਬਾਲਗ ਲੜਕੀ ਨੂੰ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਏਰੀਆ ਵਿੱਚੋਂ 2 ਘੰਟਿਆਂ ਦੇ ਅੰਦਰ-ਅੰਦਰ ਲੱਭ ਕੇ ਲੜਕੀ ਦੀ ਕਾਊਂਸਲਿਗ ਕਰਵਾ ਕੇ ਲੜਕੀ ਨੂੰ ਉਸਦੇ ਵਾਰਸਾਂ ਦੇ ਹਵਾਲੇ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.