August 17, 2026

Justice News

ਅਵਾਮ ਦੀ ਆਵਾਜ਼

ਬੀਕੇਯੂ ਉਗਰਾਹਾਂ ਨੇ ਰੁਕਵਾਈ ਗਰੀਬ ਦੇ ਘਰ ਦੀ ਕੁਰਕੀ 

ਸੰਗਰੂਰ,;;;;;;;;;;

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ  ਤੇ ਇਕਾਈ ਸੰਗਰੂਰ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਇੱਕ ਗਰੀਬ ਪਰਿਵਾਰ ਨੀਰਜ ਸ਼ਰਮਾ ਦੇ ਘਰ ਦੀ ਕੁਰਕੀ ਰੋਕੀ ਗਈ । ਇਸ ਸਮੇਂ ਯੂਨੀਅਨ ਦੇ

ਬਲਾਕ ਆਗੂ ਹਾਕਮ ਸਿੰਘ ਖੇੜੀ ਤੇ ਕਰਮਜੀਤ ਸਿੰਘ ਮੰਡੇਰ ਨੇ ਦੱਸਿਆ ਇਸ ਪਰਿਵਾਰ ਨੇ ਐਚਡੀਐਫਸੀ ਬੈਕ ਤੋਂ ਲੋਨ ਲਿਆ ਸੀ ਜਦੋਂ ਕਿ ਘਰ ਦੇ ਮੁਖੀ ਨੀਰਜ ਸ਼ਰਮਾ ਦੀ ਮੌਤ ਹੋ ਚੁੱਕੀ ਹੈ ,ਉਨਾਂ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਨੇ ਪੇਮੈਟ ਬੈਂਕ ਨੂੰ ਦੇ ਦਿੱਤੀ ਸੀ,ਪਰ ਹੁਣ ਬੈਂਕ ਹੋਰ ਬਕਾਇਆ ਕੱਢ ਰਹੀ ਹੈ[
ਤੇ ਗਰੀਬ ਪਰਿਵਾਰ ਪੈਸੇ ਭਰਨ ਦੇ ਸਮਰੱਥ ਨਹੀਂ ਹੈ ਤੇ ਹੁਣ ਬੈਂਕ ਘਰ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਜਥੇਬੰਦੀ ਉਗਰਾਹਾਂ ਕਿਸੇ ਵੀ ਹਾਲਤ ਵਿੱਚ ਗਰੀਬ ਦੇ ਘਰ ਤੇ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਵੇਗੀ।ਇਸ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.