August 17, 2026

Justice News

ਅਵਾਮ ਦੀ ਆਵਾਜ਼

ਪਾਇਲ ਪੁਲਿਸ ਦੀ ਟੀਮ ਦਾ ਐੱਸਐਸਪੀ ਖੰਨਾ ਵੱਲੋਂ  ਵਿਸ਼ੇਸ਼ ਸਨਮਾਨ

ਪਾਇਲ, 3 ਜੁਲਾਈ (ਨਰਿੰਦਰ ਸ਼ਾਹਪੁਰ )
ਇੱਥੋਂ ਦੀ ਪੰਜਾਬ ਪੁਲਿਸ ਪਾਰਟੀ ਦੇ ਮੁਲਾਜ਼ਮਾਂ ਨੂੰ ਵਧੀਆਂ ਸੇਵਾਵਾਂ ਨਿਭਾਉਣ ਬਦਲੇ ਡੀਜੀਪੀ ਪੰਜਾਬ ਵੱਲੋਂ ਭੇਜੇ ਪ੍ਰਸੰਸਾ ਪੱਤਰ ਐੱਸਐਸਪੀ ਖੰਨਾ ਸ੍ਰੀਮਤੀ ਅਮਨੀਤ ਕੌਂਡਲ ਵੱਲੋਂ ਦੇ ਕੇ ਸਨਮਾਨਿਤ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 27/10/2021 ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਦੋ ਬੱਚੀਆਂ ਜੁੜਵਾਂ (5 ਸਾਲ) ਨੂੰ ਛੱਡਕੇ ਜਾਣ ਦੀ ਸ਼ੋਸ਼ਣ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਸੰਬੰਧੀ ਥਾਣਾ ਪਾਇਲ ਅੰਦਰ ਇੱਕ ਮੁਕੱਦਮਾ ਦਰਜ ਹੋਇਆ ਸੀ।
ਪਾਇਲ ਪੁਲੀਸ ਵੱਲੋਂ ਤਫਤੀਸ਼ ਦੌਰਾਨ ਲੜਕੀਆਂ ਦੇ ਪਿਤਾ ਮਹਿੰਦਰ ਸਿੰਘ ਨੂੰ 4/11/2022 ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਮਾਂ ਬੰਤ ਕੌਰ ਗਾਇਬ ਹੋ ਗਈ ਸੀ, ਜਿਸ ਨੂੰ ਪਾਇਲ ਪੁਲੀਸ ਨੇ ਬੜੀ ਜੱਦੋਜਹਿਦ ਕਰਦਿਆਂ ਗੰਗਾਨਗਰ ਤੋਂ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਪਾਇਲ ਵਿੱਚ ਪੇਸ਼ ਕਰ ਦਿੱਤਾ। ਪਾਇਲ ਪੁਲੀਸ ਦੀ ਇਸ ਕਾਰਵਾਈ ‘ਤੇ ਡਾਇਰੈਕਟਰ ਜਨਰਲ ਪੁਲਿਸ  ਪੰਜਾਬ ਗੌਰਵ ਯਾਦਵ ਵੱਲੋਂ ਭੇਜੇ ਪ੍ਰਸੰਸਾ ਪੱਤਰ ਐੱਸਐਚਓ ਪਾਇਲ ਸਤਿਨਾਮ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਮਹਿਲਾ ਕਾਂਸਟੇਬਲ ਅੰਕਿਤਾ ਅਤੇ ਹੋਮਗਾਰਡ ਦੇ ਪਰਮਜੀਤ ਸਿੰਘ ਨੂੰ ਐੱਸਐਸਪੀ ਖੰਨਾ ਸ੍ਰੀਮਤੀ ਅਮਨੀਤ ਕੌਂਡਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.