August 17, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ਪੁਲਿਸ ਵੱਲੋਂ 2.100 ਕਿੱਲੋ ਹੈਰੋਇਨ, 8.75 ਲੱਖ ਡਰੱਗ ਮਨੀ ਸਮੇਤ 3 ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਜੋਗਾ ਸਿੰਘ) ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਮਾਮਲੇ ਦੀ ਤਫ਼ਤੀਸ਼ ਦੇ ਤਹਿਤ ਮੁਕੱਦਮਾਂ ਨੰਬਰ 91 ਮਿਤੀ 26.4.2024 U/s 21-ਸੀ ਐਨਡੀਪੀਐਸ ਐਕਟ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੇ ਪਿੱਛਲੇ ਅਤੇ ਅੱਗੇ ਦੇ ਸਬੰਧਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹਵਾਲਾ ਆਪਰੇਟਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਨਾਂ ਮਨਪ੍ਰੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਗਲੀ ਫੱਟ ਵਾਲੀ, ਸੁਲਤਾਨਵਿੰਡ ਗੇਟ ਅੰਮ੍ਰਿਤਸਰ ਅਤੇ ਮਨਦੀਪ ਸਿੰਘ ਉਰਫ਼ ਸੰਨੀ ਪੁੱਤਰ ਰਜਿੰਦਰ ਸਿੰਘ ਵਾਸੀ ਗਲੀ ਫੱਟ ਵਾਲੀ, ਸੁਲਤਾਨਵਿੰਡ ਗੇਟ, ਅੰਮ੍ਰਿਤਸਰ ਹਨ।
ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਿੱਲੋ 100 ਗ੍ਰਾਮ ਹੈਰੋਇਨ, 8.75 ਲੱਖ ਡਰੱਗ ਮਨੀ, ਇੱਕ ਕਾਰ ਟਾਟਾ ਪੰਚ ਅਤੇ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਅਮਨਦੀਪ ਸਿੰਘ ਵਾਸੀ ਰਣੀਆਂ ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਕੋਲੋਂ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵੈਂਟੋ ਕਾਰ ਬਰਾਮਦ ਕੀਤੀ ਗਈ ਸੀ।
ਇਸ ਨਾਲ ਇਹਨਾਂ ਕੋਲੋਂ ਕੁੱਲ ਰਿਕਵਰੀ 2 ਕਿੱਲੋ 100 ਗ੍ਰਾਮ ਹੈਰੋਇਨ, 8.75 ਲੱਖ ਦੀ ਡਰੱਗ ਮਨੀ ਅਤੇ ਨਸ਼ਾ ਤਸਕਰੀ ਲਈ ਵਰਤੇ ਗਏ ਦੋ ਵਾਹਨ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਦੇ ਫਾਰਵਰਡ ਅਤੇ ਬੈਕਵਰਡ ਸਬੰਧਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.