ਮਜੀਠ (ਰਾਜਾ ਕੋਟਲੀ) ਕਸਬਾ ਕੱਥੂਨੰਗਲ ਦੇ ਨੇੜਲੇ ਪਿੰਡ ਅਜੈਬਵਾਲੀ ਵਿੱਚ ਹੰਸਲੀ ਦੇ ਪੁਲ ਤੇ ਲੰਮੇ ਸਮੇਂ ਤੋਂ ਨਿਰਮਾਣ ਅਧੀਨ ਅਧੂਰੇ ਪੁਲ ਦੇ ਕਾਰਣ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਦਾ ਨਿਕਾਸ ਨਾਂ ਹੋਣ ਕਾਰਨ ਤਬਾਹ ਹੋ ਗਈ
ਅੱਜ ਭਰੇ ਮਨ ਨਾਲ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਦੇ ਵਿਰੱਧ ਨਾਅਰੇਬਾਜ਼ੀ ਕੀਤੀ ਤੇ ਸਬੰਧਤ ਮਹਿਕਮੇ ਤੇ ਠੇਕੇਦਾਰ ਵਿਰੁੱਧ ਵੀ ਭੜਾਸ ਕੱਢਦਿਆਂ ਮੁਰਦਾਬਾਦ ਦੇ ਨਾਅਰੇ ਲਗਾਏ ਤੁਰੰਤ ਮੌਕੇ ਤੇ ਪਹੁੰਚੇ ਹਲਕਾ ਮਜੀਠਾ ਤੋ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਮਹਿਕਮੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੇਂ ਸਮੇਂ ਤੋਂ ਜਾਣੂ ਕਰਵਾਉਂਦੇ ਰਹੇ ਹਾਂ ਕਿ ਠੇਕੇਦਾਰ ਤੇ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਪੁਲ ਦਾ ਨਿਰਮਾਣ ਸਹੀ ਢੰਗ ਨਾਲ ਤੇ ਸਮਾਂ ਬੰਦ ਤਰੀਕੇ ਨਾਲ ਨਹੀਂ ਹੋ ਰਿਹਾ ਤੇ ਨਾ ਹੀ ਰਾਹਗੀਰਾਂ ਵਾਸਤੇ ਕੋਈ ਬਦਲਵੇਂ ਪੁਖਤਾ ਪ੍ਰਬੰਧ ਕੀਤੇ ਗਏ ਹਨ
ਦੱਸਣ ਯੋਗ ਹੈ ਕਿ ਇਹ ਸੜਕ ਹਲਕੇ ਦੀ ਸਬ ਤੋ ਵੱਧ ਚੱਲ਼ਣ ਵਾਲੀ ਹੈ ਕਿਉਂਕਿ ਹਰੇਕ ਵਿਅਕਤੀ ਨੂੰ ਤਹਿਸੀਲ , ਬੀ ਡੀ ਪੀ ਓ, ਡੀ ਐਸ ਪੀ , ਥਾਣਾ ਮਜੀਠਾ , ਸਿਵਲ ਹਸਪਤਾਲ ਤੇ ਹੋਰਨਾ ਕੰਮਾਂ ਲਈ ਵੀ ਇੱਥੋਂ ਲੰਘਕੇ ਜਾਣਾ ਪੈਂਦਾ ਹੈ ਪਰ ਕੁੰਭਕਰਨੀ ਨੀਂਦ ਸੁੱਤੀ ਇਸ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ,ਇਸ ਬਾਰੇ ਪਿੰਡ ਦੇ ਅਗਾਂਹਵਧੂ ਕਿਸਾਨ ਬਾਬਾ ਅਜੀਤ ਸਿੰਘ ਨੇ ਕਿਹਾ ਕਿ
ਜੇਕਰ ਅਣਗਹਿਲੀ ਵਰਤਣ ਵਾਲੇ ਸਬੰਧਿਤ ਅਧਿਕਾਰੀਆਂ ਤੇ ਠੇਕੇਦਾਰ ਵਿਰੁੱਧ ਕਾਰਵਾਈ ਨਾ ਹੋਈ ਤਾਂ ਅਸੀ ਕਿਸਾਨ ਯੂਨੀਅਨਾਂ ਦੀ ਮਦਦ ਨਾਲ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਇਸ ਪੁਲ਼ ਤੇ ਪੱਕਾ ਮੋਰਚਾ ਲਾਵਾਂਗੇ ਤੇ ਸਰਕਾਰ ਕੋਲ਼ੋਂ ਹੋਏ ਨੁਕਸ਼ਾਨ ਦੀ ਭਰਪਾਈ ਵੀ ਕਰਾਵਾਂਗੇ। ਇਸ ਮੌਕੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ
Leave a Reply