ਵਿਰੋਧ ਕਰਨ ਵਾਲੇ ਸ੍ਰ ਭੂੰਦੜ ਤੇ ਬੀਬਾ ਬਾਦਲ ਦੇ ਕੰਮ ਕਰਨ ਦੀ ਸ਼ੈਲੀ ਤੋਂ ਪ੍ਰੇਰਣਾ ਲੈਣ  -ਸੋਢੀ

ਮਾਨਸਾ ( ਡਾ.ਸੰਦੀਪ ਘੰਡ) ਆਪਣੀ ਕਰਮ ਭੂਮੀ ਦਾ ਖਿਆਲ ਰੱਖਣ ਵਾਲੇ ਰਾਜਨੀਤਿਕ ਆਗੂ ਸਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਪਰ ਜੋ ਲੋਕ ਆਪਣੀ ਕਰਮ ਭੂਮੀ ਦੇ ਕੰਮ ਕਾਰ ਛੱਡਣ ਤੇ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਰਾਜਨੀਤਿਕ ਠਿੱਬੀਆਂ ਲਗਾਉਣ ਦੀਆਂ ਸਕੀਮਾਂ ਬਣਾਉਂਣ ਵਾਲੇ ਸ਼ਖ਼ਸਾਂ ਨੇ ਆਪਣੇ ਰਾਜਨੀਤਿਕ ਭਵਿੱਖ ਨੂੰ ਤਾਂ ਧੁੰਦਲਾ ਕਰਨਾ ਹੀ ਹੁੰਦਾ ਹੈ । ਆਪਣੀ ਪਾਰਟੀ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਹਨ । ਅੱਜ ਆਪਣੀ ਪਾਰਟੀ ਦੇ ਕੁਝ ਆਗੂਆ ਵੱਲੋ ਵਿਰੋਧੀ ਪਾਰਟੀਆ ਦੀਆ ਨੀਯਤ ਤੇ ਨੀਤੀਆ ਵਿੱਚ ਅਨੇਕਾਂ ਕਮੀਆਂ ਹੋਣ ਦੇ ਬਾਵਜੂਦ ਆਪਣੀ ਹੀ ਪਾਰਟੀ ਵਿੱਚ ਕਮੀਆਂ ਦਿਖਾਈ ਦੇ ਰਹੀਆਂ ਹਨ ਜੋ ਕਿ ਬਹੁਤ ਮੰਦਭਾਗਾ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ ਨੇ ਕਰਦੇ ਹੋਏ ਕਿਹਾ ਕਿ ਮਾਨਸਾ ਜ਼ਿਲ੍ਹੇ ਤੇ ਲੋਕ ਸਭਾ ਬਠਿੰਡਾ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ।
ਉਹਨਾ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ  ਦੂਰ ਅੰਦੇਸ਼ੀ ਸੋਚ , ਨੇਕ ਦਿਲ , ਮੇਹਨਤੀ , ਅਣਥੱਕ ਤੇ ਉਹ ਸ਼ਖਸੀਅਤ ਹਨ ਜਿਸ ਇਨਸਾਨ ਕੋਲ ਪੰਜਾਬ ਦੇ ਹਰ ਵਰਗ ਦੇ ਵਿਕਾਸ ਲਈ ਪਲਾਨ ਹੈ । ਜੋ ਕਦੇ ਕਿਸੇ ਦੇ ਵਿਰੱਧ ਸਾਜ਼ਿਸ਼ਾਂ ਨਹੀ ਰਚਦਾ ਜੋ ਕਹਿਨੀ ਕਥਨੀ ਅਤੇ ਕਰਨੀ ਅਤੇ ਜੋ ਦਿਲ ਵਿੱਚ ਹੈ ਉਹੀ ਜੁਬਾਨ ਤੇ ਹੈ । ਉਹਨਾ ਕਿਹਾ ਕਿ ਬਾਦਲ ਪ੍ਰੀਵਾਰ ਦਿਨ ਰਾਤ ਆਪਣੀ ਪਾਰਟੀ, ਪੰਜਾਬ ਤੇ ਕੌਮ ਦੇ ਭਲੇ ਲਈ ਯਤਨਸ਼ੀਲ ਹੈ। ਲੋਕ ਸੇਵਾ ਕਰਨੀ ਉਹਨਾ ਦੇ ਸੁਭਾਅ ਵਿੱਚ ਸ਼ਾਮਲ ਹੈ ।
ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਕੋਰ ਕਮੇਟੀ ਵੱਲੋਂ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਉਹਨਾ ਨੇ ਆਪਣੇ ਤੇ ਲਾਗੂ ਕੀਤਾ । ਪੰਜਾਬ ਦਾ ਹਰ ਰਾਜਨੀਤਿਕ ਸਮਝ ਰੱਖਣ ਵਾਲਾ ਇਨਸਾਨ ਜਾਣਦਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਫਿਰੋਜਪੁਰ ਤੋ ਲੋਕ ਸਭਾ ਚੋਣ ਲੜਦੇ ਤਾਂ ਜਿੱਤ ਯਕੀਨੀ ਸੀ । ਪਰ ਉਹਨਾਂ ਪਾਰਟੀ ਦੇ ਫੈਸਲੇ ਅੱਗੇ ਸਿਰ ਝੁਕਾਇਆ ਤੇ ਚੋਣ ਲੜਨ ਤੋਂ ਇਨਕਾਰ ਕੀਤਾ ।
ਮਾਨਸਾ ਜ਼ਿਲ੍ਹੇ ਦੇ ਲੋਕ ਭਾਗਾਂ ਵਾਲੇ ਹਨ ਕਿਉਂਕਿ ਪਾਰਟੀ ਦੇ ਦਿੱਗਜ਼ ਆਗੂ ਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਦਾ ਜੱਦੀ ਜ਼ਿਲ੍ਹਾ ਵੀ ਮਾਨਸਾ ਹੈ । ਸ੍ਰ ਭੂੰਦੜ ਨੇ ਸਾਰੀ ਉਮਰ ਇੱਕ ਹਲਕੇ ਇੱਕ ਪਾਰਟੀ ਦੇ ਲਈ ਕੰਮ ਕਰਦਿਆਂ ਗੁਜ਼ਾਰੀ ਹੈ । ਉਹਨਾਂ ਦੇ ਸਾਥੀ ਅਕਸਰ ਗੱਲਾਂ ਕਰਦੇ ਹਨ ਕਿ ਸ੍ਰੀ ਭੂੰਦੜ ਨੇ ਜ਼ਿੰਦਗੀ ਵਿੱਚ ਕਦੇ ਜੋ ਫੈਸਲਿਆ ਦੇ ਨਾਲ ਵਿਚਾਰਕ ਸਹਿਮਤੀ ਨਾ ਵੀ ਰੱਖਦੇ ਹੋਣ ਤੇ ਉਹ ਪਾਰਟੀ ਦੀ ਕੋਰ ਕਮੇਟੀ ਨੇ ਪਾਸ ਕਰ ਦਿੱਤੇ ਹੋਣ ਤਾਂ ਉਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਆਪਣਾ ਇਖਲਾਕੀ ਫਰਜ਼ ਸਮਝਦੇ ਹੋਏ ਆਪਣੀ ਪੂਰੀ ਵਾਹ ਲਗਾ ਦੇਣਾ ਉਹਨਾਂ ਦੇ ਸੁਭਾਅ ਦਾ ਅਹਿਮ ਹਿੱਸਾ ਹੈ । ਇਸ ਤੋ ਸਭ ਨੂੰ ਅਨੁਸ਼ਾਸਨ ਦਾ ਸਬਕ ਲੈਣਾ ਚਾਹੀਦਾ ਹੈ ।
ਬੀਬਾ ਹਰਸਿਮਰਤ ਕੋਰ ਬਾਦਲ ਜਿੰਨਾ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਲਗਾਤਾਰ ਇੱਕੋ ਹਲਕੇ ਤੋ ਚੌਥੀ ਵਾਰ ਚੋਣ ਜਿੱਤ ਕੇ ਆਪਣੇ ਰਾਜਨੀਤਿਕ ਪਕੜ ਮਜ਼ਬੂਤ ਕੀਤੀ ਹੈ । ਆਪਣੇ ਹਲਕੇ ਤੇ ਹਮੇਸ਼ਾ ਧਿਆਨ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਸਰਬਪੱਖੀ ਵਿਕਾਸ ਨੂੰ ਪਹਿਲ ਦੇਣੀ ਉਹਨਾ ਦੇ ਸੁਭਾਅ ਦਾ ਅਹਿਮ ਹਿੱਸਾ ਹੈ । ਆਪਣੇ ਰਾਜਨੀਤਿਕ ਮਾਮਲਿਆਂ ਤੇ ਹਰ ਗੱਲ ਦੇ ਪਹਿਲੂ ਨੂੰ ਬਰੀਕੀ ਨਾਲ ਪੜਤਾਲ ਕਰਨਾ ਧਰਤੀ ਨਾਲ ਜੁੜੇ ਰਹਿਣਾ, ਆਧੁਨਿਕ ਗਿਆਨ ਵਿਗਿਆਨ ਦੀ ਸਮਝ ਲੋਕਾਂ ਦੀ ਜ਼ਿੰਦਗੀ ਵਿੱਚ ਰੋਜ਼ਾਨਾ ਲੋੜਾਂ ਨੂੰ ਸਮਝਣਾ ਉਹਨਾਂ ਨੂੰ ਇਹ ਕਾਮਯਾਬੀ ਦਿੰਦਾ ਹੈ । ਪੰਜਾਬ ਵਿੱਚ ਜਿੱਥੇ ਸ਼੍ਰੌਮਣੀ ਅਕਾਲੀ ਦਲ ਦੇ ਆਗੂਆਂ ਉੱਥੇ ਦੂਸਰੀਆ ਪਾਰਟੀਆਂ ਦੇ ਆਗੂਆਂ ਨੂੰ ਵੀ ਬੀਬਾ ਬਾਦਲ ਦੇ ਕੰਮ ਕਰਨ ਦੀ ਸ਼ੈਲੀ ਤੋਂ ਪ੍ਰੇਰਣਾ ਲੈ ਕੇ ਇੱਕ ਸਥਾਪਕ ਆਗੂ ਬਣਨਾ ਚਾਹੀਦਾ ਹੈ । ਸ੍ਰੀ ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਿੱਟੀ ਵਿੱਚੋਂ ਪੈਦਾ ਹੋਈ ਪੰਜਾਬ ਦੇ ਹਰ ਵਰਗ ਲਈ ਸੰਘਰਸ਼ ਤੇ ਕੁਰਬਾਨੀਆ ਵਾਲੀ ਪਾਰਟੀ ਹੈ ਜੋ ਬਹੁਤ ਜਲਦ ਵਿਰੋਧੀਆਂ ਦੇ ਭਰਮ ਭੁਲੇਖੇ  ਦੂਰ ਕਰ  ਪੰਜਾਬੀਆ ਦੇ ਦਿਲਾਂ ਤੇ ਰਾਜ ਕਰਦੀ ਦਿਖਾਈ ਦੇਵੇਗੀ ।

Leave a Reply

Your email address will not be published.


*