Haryana news

ਆਦਰਸ਼ ਪੱਤਰਕਾਰਿਤਾ ਦੇ ਸੰਵਾਹਕ ਸਨ ਦੇਵਰਿਸ਼ੀ ਨਾਰਦ  ਨਾਇਬ ਸਿੰਘ

ਚੰਡੀਗੜ੍ਹ, 30 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਦੇਵਰਿਸ਼ੀ ਨਾਰਦ ਆਦਰਸ਼ ਪੱਤਰਕਾਰਿਤਾ ਦੇ ਸੰਵਾਹਕ ਸਨ। ਦੇਵਰਿਸ਼ੀ ਨਾਰਦ ਘਟਨਾਵਾਂ ਦਾ ਵਿਸ਼ਲੇਸ਼ਣ ਕਰ ਕੇ ਵੱਖ-ਵੱਖ ਦ੍ਰਿਸ਼ਟੀਕੋਣ ਦੇ ਨਾਲ ਸਚਾਈ ਨੂੰ ਸਾਕਾਰਤਮਕ ਤੌਰ ‘ਤੇ ਪੇਸ਼ ਕਰਦੇ ਸਨ। ਆਜਾਦੀ ਤੋਂ ਲੈ ਕੇ ਅੱਜ ਆਧਨਿਕਤਾ ਵਜੋ ਪੱਤਰਕਾਰਿਤਾ ਦਾ ਅਹਿਮ ਯੋਗਦਾਨ ਰਿਹਾ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਪੰਚਕੂਲਾ ਵਿਚ ਵਿਸ਼ਵ ਸੰਵਾਦ ਕੇਂਦਰ ਹਰਿਆਣਾ ਵੱਲੋਂ ਦੇਵਰਿਸ਼ੀ ਨਾਰਦ  ਜੈਯੰਤੀ ਦੇ 9ਵੇਂ ਰਾਜ ਪੱਧਰੀ ਪੱਤਰਕਾਰ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਸਮਾਰੋਹ ਵਿਚ ਪਹੁੰਚਣ ‘ਤੇ ਹਰਿਆਣਾ ਵਿਸ਼ਵ ਸੰਵਾਦ ਕੇਂਦਰ ਦੇ ਚੇਅਰਮੈਨ ਡਾ. ਮਾਰਕਡੇਯ ਆਹੂਜਾ, ਸਕੱਤਰ ਰਾਜੇਸ਼ ਅਤੇ ਡਾ. ਰਾਜੇ ਚੌਹਾਨ ਨੇ ਗੁਲਦਸਤਾ ਭੇਂਟ ਕਰ ਸਵਾਗਤ ਕੀਤਾ।

          ਮੁੱਖ ਮੰਤਰੀ ਨੇ ਨਾਰਦ ਜੈਯੰਤੀ ਦੀ ਪੱਤਰਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੱਤਰਕਾਰਿਤਾ ਦਾ ਕ੍ਰੇਡਿਟ ਦੇਵਰਿਸ਼ੀ ਨਾਰਦ ਜੀ ਨੁੰ ਜਾਂਦਾ ਹੈ। ਉਸ ਦੌਰ ਤੋਂ ਲੈ ਕੇ ਅੱਜ ਦੇ ਇਸ ਆਧੁਨਿਕ ਦੌਰ ਵਿਚ ਪੱਤਰਕਾਰਿਤਾ ਨੇ ਅਨੇਕ ਮੁਕਾਮ ਤੈਅ ਕੀਤੇ ਹਨ। ਸਮੇਂ ਬਦਲਣ ਦੇ ਨਾਲ ਪੱਤਰਕਾਰਤਾ ਦੇ ਸਵਰੂਪ ਵਿਚ ਬਦਲਾਅ ਆਇਆ ਹੈ, ਪਰ ਸਚਾਈ ਦਾ ਰਾਹੀ ਉਹੀ ਹੈ।

          ਮੀਡੀਆਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਨੇ ਸੂਬੇ ਵਿਚ ਭਲਾਈਕਾਰੀ ਯੋਜਨਾਵਾਂ ਨੂੰ ਧਰਾਤਲ ‘ਤੇ ਉਤਾਰਿਆ ਹੈ। ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਵਿਧਾਨਸਭਾ ਚੋਣਾਂ ਵਿਚ ਭਾਜਪਾ ਤੀਜੀ ਵਾਰ ਸਰਕਾਰ ਬਣਾਏਗੀ।

ਆਜਾਦੀ ਦੀ ਲੜਾਈ ਵਿਚ ਪੱਤਰਕਾਰਿਤ ਦਾ ਅਹਿਮ ਯੋਗਦਾਨ

          ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਦੇਸ਼ ਵਿਚ ਪੱਤਰਕਾਰਿਤਾ ਮਿਸ਼ਨ ਵਜੋ ਹੈ। ਆਜਾਦੀ ਦੀ ਲੜਾਈ ਵਿਚ ਪੱਤਰਕਾਰਿਤਾ ਅਤੇ ਪੱਤਰਕਾਰਾਂ ਦੀ ਅਹਿਮ ਭੁਮਿਕਾ ਰਹੀ ਹੈ। ਬ੍ਰਿਟਿਸ਼ ਸ਼ਾਸਕਾਂ ਨੇ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਸਜਾ, ਜੁਰਮਾਨਾ ਤਕ ਵੀ ਲਗਾਇਆ ਗਿਆ।  ਮਗਰ ਸੁਤੰਤਰਤਾ ਦੇ ਦੀਵਾਨੇ ਪੱਤਰਕਾਰਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਜਾਦੀ ਦੀ ਅਲੱਖ ਜਾਰੀ ਰੱਖੀ। ਦੇਵਰਿਸ਼ੀ ਨਾਰਦ ਪ੍ਰੇਰਣਾ ਸਰੋਤ ਹਨ , ਜਿਨ੍ਹਾਂ ਨੇ ਸਮਾਜ ਵਿਚ ਸਭਿਆਚਾਰ ਅਤੇ ਮੁੱਲਾਂ ਨੂੰ ਜਿੰਦਾ ਰੱਖਣ ਲਈ ਪੱਤਰਕਾਰਤਾ ਕੀਤੀ।

ਪੱਤਰਕਾਰਾਂ ਦੀ ਹਿਤੇਸ਼ੀ ਹੈ ਹਰਿਆਣਾ ਸਰਕਾਰ

          ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਪੱਤਰਕਾਰਾਂ ਦੀ ਹਿਤੇਸ਼ੀ ਹੈ। ਪੱਤਰਕਾਰਾਂ ਨੂੰ ਪੈਂਸ਼ਣ ਦੇਣ ਦੇ ਨਾਲ ਬੀਮਾ ਸੁਰੱਖਿਆ ਕਵਰ ਅਤੇ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ ਚਾਰ ਹਜਾਰ ਕਿਲੋਮੀਟਰ ਮੁਫਤ ਯਾਤਰਾ ਦੀ ਸਹੂਲਤਾਂ ਦਿੱਤੀ ਜਾ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪੱਤਰਕਾਰ ਉਥਾਨ ਨੂੰ ਲੈ ਕੇ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ ਸੱਭ ਤੋਂ ਮਹਤੱਵਪੂਰਨ ਪੱਤਰਕਾਰ ਸਨਮਾਨ ਪੈਂਸ਼ਨ ਯੋਜਨਾ ਹੈ ਜਿਸ ਦੇ ਤਹਿਤ ਪੱਤਰਕਾਰਾਂ ਨੂੰ 15 ਹਜਾਰ ਰੁਪਏ ਮਹੀਨਾ ਪੈਂਸ਼ਨ ਦਿੱਤੀ ਜਾ ਰਹੀ ਹੈ 10 ਲੱਖ ਰੁਪਏ ਦੀ ਗਰੁੱਪ ਇੰਸ਼ੋਰੇਂਸ ਸਕੀਮ ਦਾ ਪ੍ਰੀਮੀਅਮ ਵੀ ਸਰਕਾਰ ਖੁਦ ਭੁਗਤਾਨ ਕਰ ਰਹੀ ਹੈ।

ਵਾਤਾਵਰਣ ਦੇ ਸੰਤੁਲਨ ਨੂੰ ਬਣਾਏ ਰੱਖਣ ਦਾ ਇਹੀ ਇਕਲੌਤਾ ਤਰੀਕਾ  ਨਾਇਬ ਸਿੰਘ

ਚੰਡੀਗੜ੍ਹ, 30 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਸੂਬੇ ਦੇ ਹਰੇਕ ਨਾਗਰਿਕ ਤੋਂ ਆਪਣੀ ਮਾਤਾ ਦੇ ਨਾਂਅ ‘ਤੇ ਇਕ ਪੇੜ ਲਗਾਉਣ ਦੀ ਅਪੀਲ ਕੀਤੀ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਨੂੰ ਪੇੜ ਲਗਾਉਣ ਦੇ ਬਾਅਦ ਉਸ ਨੁੰ ਵੱਡਾ ਹੋਣ ਤਕ ਉਸ ਦੀ ਸੰਭਾਲ ਵੀ ਰੱਖਣੀ ਹੈ। ਵਾਤਾਵਰਣ ਦੇ ਸੰਤੁਲਨ ਨੂੰ ਬਣਾਏ ਰੱਖਣ ਦਾ ਇਹੀ ਇਕਲੌਤਾ ਤਰੀਕਾ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਅੱਜ ਪਿੰਜੌਰ ਦੇ ਬੂਥ ਨੰਬਰ 70 ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗ੍ਰਾਮ ਦਾ 111ਵਾਂ ਏਪੀਸੋਡ  ਸੁਨਣ ਦੇ ਬਾਅਦ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਜੋ ਅਜਿਹੀ ਅਗਵਾਈ ਮਿਲੀ ਹੈ, ਜੋ ਦੇਸ਼ ਦੇ ਨਾਲ-ਨਾਲ ਵਿਸ਼ਵ ਨੂੰ ਵੀ ਰਸਤਾ ਦਿਖਾਉਣ ਦਾ ਕੰਮ ਕਰਦੇ ਹਨ। ਮਨ ਕੀ ਬਾਤ ਪ੍ਰੋਗ੍ਰਾਮ ਵਿਚ ਵੱਖ-ਵੱਖ ਖੇਤਰ ਵਿਚ ਪੂਰਾ ਦੇਸ਼ ਜੁੜਦਾ ਹੈ। ਪ੍ਰਧਾਨ ਮੰਤਰੀ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਵੱਖ-ਵੱਖ ਖੇਤਰਾਂ ਵਿਚ ਮਹਾਰਥ ਹਾਸਲ ਕਰਨ ਵਾਲੇ ਲੋਕਾਂ ਨਾਲ ਪਰਿਚੈ ਕਰਵਾਉਂਦੇ ਹਨ।  ਅਜਿਹੇ ਪਰਿਚੈ ਨਾਲ ਸਮਾਜ ਤੇ ਦੇਸ਼ ਦੇ ਪ੍ਰਤੀ ਕੰਮਕਰਨ ਦੀ ਪ੍ਰੇਰਣਾ ਮਿਲਦੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਦੇ ਅਸੰਤੁਲਨ ਦੇ ਕਾਰਨ ਅੱਜ ਵਾਤਾਵਰਣ ਵਿਚ ਤਾਪਮਾਨ ਕਾਫੀ ਵੱਧ ਰਿਹਾ ਹੈ। ਹੁਣ 50 ਡਿਗਰੀ ਤੋਂ ਵੱਧ ਤਾਪਮਾਨ ਵੀ ਦੇਖਣ ਨੁੰ ਮਿਲਦਾ ਹੈ। ਇਸੀ ਸੰਤੁਲਨ ਨੁੰ ਬਨਾਉਣ ਲਈ ਪ੍ਰਧਾਨ ਮੰਤਰੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ 6 ਜੁਲਾਈ ਤਕ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਗਰਮੀ ਵੱਧ ਹੁੰਦੀ ਹੈ, ਤਾਂ ਸਾਨੂੰ ਪਹਾੜਾਂ ਦੇ ਵੱਲ ਰੁੱਖ ਕਰਦੇ ਹਾਂ, ਉੱਥੇ ਵੱਧ ਪੇੜ-ਪੌਧੇ ਹੋਣ ਦੇ ਕਾਰਨ ਗਰਮੀ ਦਾ ਪ੍ਰਭਾਵ ਘੱਟ ਹੁੰਦਾ ਹੈ। ਸ੍ਰੀ ਨਾਇਬ ਸਿੰਘ ਨੇ ਸੰਕਲਪ ਲੈਂਦੇ ਹੋਏ ਕਿਹਾ ਕਿ ਸਾਨੂੰ ਆਪਣੇ ਜਨਮਦਿਨ ਸਮੇਤ ਹੋਰ ਸਮਾਜਿਕ ਸਮਾਰੋਹ ਵਿਚ ਵੱਧ ਤੋਂ ਵੱਧ ਪੇੜ ਲਗਾਉਣ  ਦਾ ਕੰਮ ਕਰਨਾ ਚਾਹੀਦਾ ਹੈ। ਪੇੜ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਵੀ ਯਕੀਨੀ ਕੀਤੀ ਜਾਵੇ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਜੋ ਕੰਮ ਪਿਛਲੇ 10ਸਾਲਾਂ ਵਿਚ ਕਰਵਾਏ ਹਨ, ਇਸ ਤੋਂ ਪਹਿਲਾਂ ਦੀ ਸਰਕਾਰਾਂ ਨੇ ਕੁੱਲ ਮਿਲਾ ਕੇ ਵੀ ਉਨ੍ਹੇ ਵਿਕਾਸ ਕੰਮ ਨਹੀਂ ਕਰਵਾਏ। ਉਨ੍ਹਾਂ ਨੇ ਕਿਹਾ ਕਿ ਜਦੋਂ ਰਸਤੇ  ‘ਤੇ ਨਜਰ ਪਾਉਂਦੇ ਹਨ ਤਾਂ ਚਾਰੋਂ ਪਾਸੇ ਨੈਸ਼ਨਲ ਹਾਈਵੇ, ਗ੍ਰੀਨ ਕੋਰੀਡੋਰ, ਐਕਸਪ੍ਰੈਸ-ਵੇ ਨਜਰ ਆਉਂਦੇ ਹਨ। ਰੇਲਵੇ ਲਾਇਨਾਂ ਦਾ ਬਿਜਲੀਕਰਣ ਕਰਨ ਤੋਂ ਇਲਾਵਾ ਦੇਸ਼ ਨੂੰ ਵੰਦੇ ਭਾਰਤ ਵਰਗੀ ਟ੍ਰੇਨਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਤੇ ਸੂਬੇ ਭਾਂਜਪਾ ਸਰਕਾਰ ਦੇ ਕੰਮਾਂ ਦਾ ਘਰ-ਘਰ ਤਕ ਪ੍ਰਚਾਰ ਕਰਨ।

ਸਿਹਤ ਵਿਭਾਗ ਦੀ ਟੀਮ ਵਧਾਈਯੋਗ  ਡਾ. ਕਮਲ ਗੁਪਤਾ

ਚੰਡੀਗੜ੍ਹ, 30 ਜੂਨ – ਹਰਿਆਣਾ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ 28 ਜੂਨ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਚ ਪ੍ਰਬੰਧਿਤ ਆਯੂਸ਼ਮਾਨ ਭਾਰਤ ਗੁਣਵੱਤਾ ਸਿਹਤ ਪ੍ਰੋਗ੍ਰਾਮ ਵਿਚ ਰਾਜ ਦੇ ਤਿੰਨ ਹਸਪਤਾਲਾਂ ਨੂੰ ਪੁਰਸਕ੍ਰਿਤ ਕੀਤਾ ਗਿਆ। ਹਰਿਆਣਾ ਵੱਲੋਂ ਡਾਇਰੈਕਟਰ ਜਨਰਲ ਸਿਹਤ ਸੇਵਾਵਾਂ, ਡਾ. ਰਣਦੀਪ ਸਿੰਘ ਪੁਨਿਆ, ਨਿਦੇਸ਼ਕ ਸਿਹਤ ਸੇਵਾਵਾਂ ਡਾ. ਕੁਲਦੀਪ ਸਿੰਘ ਤੇ ਸਬੰਧਿਤ ਜਿਲ੍ਹੇ ਦੇ ਸਿਵਲ ਸਰਜਨ ਨੇ ਪੁਰਸਕਾਰ ਪ੍ਰਾਪਤ ਕੀਤਾ। ਉਨ੍ਹਾਂ ਨੇ ਹਰਿਆਣਾ ਸਿਹਤ ਵਿਭਾਗ ਦੀ ਟੀਮ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।

          ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਭੀਰ ਰਾਜਪਾਲ ਨੇ ਟੀਮ ਨੁੰ ਵਧਾਈ ਦਿੰਦੇ ਹੋਏ ਕਿਹਾ ਕਿ ਆਯੂਸ਼ਮਾਨ ਗੁਣਵੱਤ ਸਿਹਤ ਪ੍ਰੋਗ੍ਰਾਮ ਵਿਚ ਰਾਜ ਦੇ ਤਿੰਨ ਹਸਪਤਾਲ ਨਾਂਅ ਸਿਵਲ ਹਸਪਤਾਲ ਸੈਕਟਰ-10, ਗੁਰੂਗ੍ਰਾਮ , ਉੱਪ ਜਿਲ੍ਹਾ ਹਸਪਤਾਲ ਹੋਡਲ, ਜਿਲ੍ਹਾ ਪਲਵਲ ਅਤੇ ਕੰਮਿਊਨਿਟੀ ਸਿਹਤ ਕੇਂਦਰ ਗਨੌਰ ਜਿਲ੍ਹਾ ਸੋਨੀਪਤ ਨੂੰ ਭਾਰਤ ਸਰਕਾਰ ਵੱਲੋਂ ਪੁਰਸਕਾਰ ਦਿੱਤਾ ਗਿਆ। ਇਸ ਸਿਹਤ ਸੰਸਥਾਨਾਂ ਨੂੰ ਮਹਤੱਵਪੂਰਨ ਰੋਗੀ ਦੇਖਭਾਲ  ਪ੍ਰਦਾਨ ਕਰਨ ਵਿਚ ਉਨ੍ਹਾਂ ਦੀ ਉਪਲਬਧ ਤੌਰ ਅਤੇ ਕੌਮੀ ਗੁਣਵੱਤਾ ਸਿਹਤ ਮਾਨਕਾਂ ਦੇ ਅਨੁਸਾਰ ਗੁਣਵੱਤਾ ਪ੍ਰਮਾਣ ਵਿਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੇ ਲਈ ਸਨਮਾਨਿਤ ਕੀਤਾ ਗਿਆ ਹੈ।

          ਉਨ੍ਹਾਂ ਨੇ ਦਸਿਆ ਕਿ ਰਾਜ ਦੇ ਸਾਰੇ ਸਿਹਤ ਸੰਸਥਾਨਾਂ ਦਾ 2026 ਤਕ ਗੁੱਣਵੱਤਾ (ਐਨਕਿਯੂਏਐਸ) ਪ੍ਰਮਾਣੀਕਰਣ ਦਾ ਟੀਚਾ ਰੱਖਿਆ ਗਿਆ ਹੈ।

          ਸ੍ਰੀ ਸੁਧੀਰ ਰਾਜਪਾਲ ਨੇ ਦਸਿਆ ਕਿ ਹਰਿਆਣਾ ਦੇ 158 ਸਰਕਾਰੀ  ਸਿਹਤ ਸੰਸਥਾਵਾਂ  ਕੌਮੀ ਗੁਣਵੱਤਾ ਭਰੋਸਾ ਮਾਨਕਾਂ ਦੇ ਪਾਲਣ ਲਈ ਕੇਂਦਰ ਸਰਕਾਰ ਵੱਲੋਂ ਗੁਣਵੱਤਾ ਪ੍ਰਮਾਣਤ ਹੈ। ਜਿਲ੍ਹਾ ਸਿਵਲ ਹਸਪਤਾਲ, ਪੰਚਕੁਲਾ ਅਤੇ ਸ਼ਹਿਰੀ ਪ੍ਰਾਥਮਿਕ ਸਿਹਤ ਕੇਂਦਰ ਕੁਰੂਕਸ਼ੇਤਰ ਐਨਕਿਯੂਐਸ ਪ੍ਰਮਾਣਨ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਜਿਲ੍ਹਾ ਹਸਪਤਾਲ ਹੈ। ਜਿਲ੍ਹਾ ਸਿਵਲ ਹਸਪਤਾਲ ਫਰੀਦਾਬਾਦ ਵੀ ਬਾਲ ਸਿਹਤ ਗੁਣਵੱਤਰ ਸੇਵਾਵਾਂ ਦੇ ਲਈ ਮੁਸਕਾਨ ਪ੍ਰਮਾਣਨ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਸਿਹਤ ਸੰਸਥਾਨ ਹੈ। ਸੋਨੀਪਤ ਦੇ ਆਯੂਸ਼ਮਾਨ ਆਰੋਗ ਮੰਦਿਰ ਸਬ-ਸਿਹਤ ਕੇਂਦਰ ਰਾਏਪੁਰ ਦਾ ਦੇਸ਼ ਵਿਚ ਪਹਿਲਾ ਐਨਕਿਯੂਏਐਸ  ਵਰਚੂਅਲ  ਨੈਸ਼ਨਲ ਅਸੇਸਮੈਂਟ ਹੋਇਆ ਹੈ ਜਿਸ ਦਾ ਐਨਕਿਯੂਏਐਸ ਪ੍ਰਮਾਣ ਪੱਤਰ ਵੀ ਭਾਰਤ ਸਰਕਾ ਦੇ ਉਪਰੋਕਤ ਆਯੂਸ਼ਮਾਨ ਭਾਰਤ ਗੁਣਵੱਤ ਸਿਹਤ ਪ੍ਰੋਗ੍ਰਾਮ ਵਿਚ ਪ੍ਰਦਰਸ਼ਿਤ ਕੀਤਾ ਗਿਆ।

ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਦੇ ਯਤਨਾਂ ਨਾਲ ਹਰਿਆਣਾ ਨੂੰ ਮਿਲਣਗੇ ਵੇਸਟ-ਟੂ-ਚਾਰਕੋਲ ਪਲਾਂਟ

ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ ਅਤੇ ਹਰਿਆਣਾ ਸਰਕਾਰ ਦੇ ਦੇ ਵਿਚ ਹੋਵੇਗਾ ਐਮਓਯੂ

ਚੰਡੀਗੜ੍ਹ, 30 ਜੂਨ – ਕੇਂਦਰੀ ਉਰਜਾ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਦੇ ਅਣਥੱਕ ਯਤਨਾਂ ਨਾਲ ਹਰਿਆਣਾ ਵਿਚ ਜਲਦੀ ਹੀ ਕੂੜੇ ਤੋਂ ਚਾਰਕੋਲ ਬਨਾਉਣ ਵਾਲੇ ਪਲਾਂਟ ਲੱਗਣਗੇ, ਜਿਨ੍ਹਾਂ ਨੁੰ ਗ੍ਰੀਨ ਕੋਲ ਪਲਾਂਟ ਗੀ ਕਿਹਾ ਜਾਂਦਾ ਹੈ। ਇਸ ਪਲਾਂਟ ਦੇ ਲਈ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ  (ਐਨਵੀਵੀਐਲਐਲ) ਅਤੇ ਹਰਿਆਣਾ ਸਰਕਾਰ ਦੇ ਵਿਚ ਜਲਦੀ ਹੀ ਸਮਝੌਤਾ ਮੈਮੋ (ਐਮਓਯੂ) ‘ਤੇ ਹਸਤਾਖਰ ਕੀਤੇ ਜਾਣਗੇ। ਗੁਰੂਗ੍ਰਾਮ -ਮਾਨੇਸਰ ਅਤੇ ਫਰੀਦਾਬਾਦ ਵਿਚ ਪਲਾਂਟ ਸਥਾਪਿਤ ਕਰਨ ਦੇ ਬਾਅਦ ਇਸ ਪਹਿਲ ਦਾ ਵਿਸਤਾਰ ਹਰਿਆਣਾ ਦੇ ਹੋਰ ਸ਼ਹਿਰਾਂ ਵਿਚ ਵੀ ਕੀਤਾ ਜਾਵੇਗਾ। ਐਨਵੀਵੀਐਨਐਲ ਦੇ ਅਧਿਕਾਰੀ ਜਲਦੀ ਹੀ ਹਰਿਤ ਕੋਇਲਾ ਪਲਾਂਟ (ਗ੍ਰੀਨ ਕੋਲ ਪਲਾਂਟ) ਸਥਾਪਿਤ ਕਰਨ ਦੇ ਲਈ ਕੁੱਝ ਸਥਾਨਾਂ ਦਾ ਦੌਰਾ ਕਰਣਗੇ।

          ਇੰਨ੍ਹਾਂ ਪਲਾਂਟਾਂ ਨੂੰ ਲਾਗੂ ਕਰਨ ਲਈ ਸ਼ੁਕਰਵਾਰ ਸ਼ਾਮ ਕਿਰਤ ਸ਼ਕਤੀ ਭਵਨ, ਨਵੀਂ ਦਿੱਲੀ ਵਿਚ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਹਰਿਆਣਾ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਸ਼ਹਿਰਾਂ ਵਿਚ ਲਗਾਤਾਰ ਵੱਧਦੇ ਠੋਸ ਕੂੜਾ ਤੋਂ ਨਿਜਾਤ ਪਾਉਣ ਲਈ ਨਗਰ ਨਿਗਮ ਵਿਚ ਠੋਸ ਵੇਸਟ ਦੇ ਪ੍ਰਬੰਧਨ ‘ਤੇ ਵਿਸਤਾਰ ਕੰਮ ਯੋਜਨਾ ਬਣਾਈ ਜਾ ਰਹੀ ਹੈ। ਮੀਟਿੰਗ ਦੌਰਾਨ ਠੋਸ ਵੇਸਟ ਨਾਲ ਗ੍ਰੀਨ ਕੋਲ ਬਨਾਉਣ ਦੀ ਐਨਵੀਵੀਐਨਐਲ ਦੀ ਪਹਿਲ ‘ਤੇਵਿਸਤਾਰ ਚਰਚਾ ਕੀਤੀ ਗਈ।

          ਵਰਨਣਯੋਗ ਹੈ ਕਿ ਗ੍ਰੀਨ ਕੋਲ ਜਿਸ ਨੂੰ ਜੈਵ-ਕੋਇਲਾ ਵੀ ਕਿਹਾ ਜਾਂਦਾ ਹੈ, ਪਾਰੰਪਰਿਕ ਵੇਸਟ ਦਾ ਇਕ ਸਥਾਈ ਵਿਕਲਪ ਹੈ, ਕਿਉਂਕਿ ਇਸ ਨੂੰ ਥਰਮਲ ਪਾਵਰ ਪਲਾਂਟ ਵਿਚ ਬਿਜਲੀ ਉਤਪਾਦਨ ਲਈ ਨਿਯਮਤ ਕੋਇਲੇ ਦੇ ਨਾਲ ਮਿਲਾਇਆ ਜਾ ਸਕਦਾ ਹੈ। ਐਨਵੀਵੀਐਨਐਲ ਨੇ ਹਾਲ ਹੀ ਵਿਚ ਠੋਸ ਵੇਸਟ ਤੋਂ ਗ੍ਰੀਨ ਕੋਲ ਬਨਾਉਣ ਲਈ ਵਾਰਾਣਸੀ ਵਿਚ ਇਕ ਪਲਾਂਟ ਸਥਾਪਿਤ ਕੀਤਾ ਹੈ। ਇਹ ਪਲਾਂਟ 600 ਟਨ ਵੇਸਟ ਦੀ ਵਰਤੋ ਕਰੇਗਾ ਅਤੇ 200 ਟਨ ਗ੍ਰੀਨ ਕੋਲ ਦਾ ਉਤਪਾਦਨ ਕਰੇਗਾ, ਜਿਸ ਤੋਂ ਬਹੁਤ ਘੱਟ ਵੇਸਟ ਬਚੇਗਾ। ਐਨਵੀਵੀਐਨਐਲ ਹਲਦਵਾੀਨ, ਵੜੌਦਰਾ, ਨੋਇਡਾ, ਗੌਰਖਪੁਰ ਅਤੇ ਭੋਪਾਲ ਵਿਚ ਵੀ ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਲਈ ਵੱਖ-ਵੱਖ ਪੜਾਆਂ ਵਿਚ ਕੰਮ ਕਰ ਰਿਹਾ ਹੈ।

          ਮੀਟਿੰਗ ਦੌਰਾਨ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਵਿਚ ਹਰਿਤ ਕੋਇਲਾ ਪਰਿਯੋਜਨਾਵਾਂ ਸਥਾਪਿਤ ਕੀਤੀਆਂ ਜਾਣ। ਨਗਰ ਨਿਗਮ ਕਮਿਸ਼ਨਰ ਡਾ. ਨਰਹਰੀ ਸਿੰਘ ਬਾਂਗੜ ਨੇ ਦਸਿਆ ਕਿ ਨਗਰ ਿਨਗਮ ਨੇ ਪਹਿਲਾਂ ਹੀ ਇਸ ਪ੍ਰਕ੍ਰਿਆ ਨੁੰ ਸ਼ੁਰੂ ਕਰ ਦਿੱਤਾ ਹੈ ਅਤੇ ਐਨਵੀਵੀਐਨਐਲ ਅਧਿਕਾਰੀਆਂ ਦੇ ਨਾਲ ਗੁਰੂਗ੍ਰਾਮ ਵਿਚ ਕੁੱਝ ਸਾਈਟਸ ਦਿਖਾਈਆਂ ਹਨ।

          ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਐਨਵੀਵੀਐਨਐਲ ਦੇ ਨਾਲ ਮਿਲ ਕੇ ਬੰਧਵਾੜੀ ਜਾਂ ਗੁਰੂਗ੍ਰਾਮ ਤੇ ਮਾਨੇਸਰ ਦੇ ਨੇੜੇ ਵੈਕਲਪਿਕ ਸਥਾਨਾਂ ‘ਤੇ ਇਕ ਗ੍ਰੀਨ ਕੋਲ -ਪਲਾਂਟ ਸਥਾਪਿਤ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਰੋਜਾਨਾ ਲਗਭਗ 1200 ਟਨ ਠੋਸ ਵੇਸ ਦਾ ਨਿਪਟਾਨ ਕਰਨ ਵਿਚ ਸਮਰੱਥ ਹੋਣਾ ਚਾਹੀਦਾ ਹੈ। ਇਸੀ ਤਰ੍ਹਾ, ਫਰੀਦਾਬਾਦ ਨਗਰ ਨਿਗਮ ਨੂੰ ਐਨਵੀਵੀਐਨਐਲ ਦੇ ਨਾਲ ਮਿਲ ਕੇ ਪਿੰਡ ਮੋਠਕਾ ਵਿਚ ਉਪਲਬਧ ਭੁਮੀ ‘ਤੇ 1000 ਟਨ ਰੋਜਾਨਾ ਸਮਰੱਥਾ ਦਾ ਪਲਾਂਟ ਸਥਾਪਿਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰਨੀ ਚਾਹੀਦੀ ਹੈ। ਗੁਰੂਗ੍ਰਾਮ -ਮਾਨੇਸਰ ਤੇ ਫਰੀਦਾਬਾਦ ਵਿਚ ਵੇਸਟ-ਟੂ-ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਨਾਲ ਨਾ ਸਿਰਫ ਵੇਸਟ ਸਮਸਿਆ ਦਾ ਸਥਾਈ ਹੱਲ ਹੋਵੇਗਾ, ਸਗੋ ਊਰਜਾ ਊਤਪਾਦਨ ਵਿਚ ਵੀ ਵਾਧਾ ਹੋਵੇਗਾ।

Leave a Reply

Your email address will not be published.


*