August 17, 2026

Justice News

ਅਵਾਮ ਦੀ ਆਵਾਜ਼

ਪੁਲਿਸ ਥਾਣਾ ਪਾਇਲ ਵੱਲੋਂ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਕਾਬੂ  

ਪਾਇਲ  (ਨਰਿੰਦਰ ਸਿੰਘ )ਪੁਲਿਸ  ਪਾਇਲ ਵੱਲੋਂ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਪਾਇਲ ਦੇ ਮੁਖੀ ਐੱਸਆਈ  ਸਤਨਾਮ ਸਿੰਘ ਨੇ ਦੱਸਿਆ ਏਐੱਸਆਈ ਸੋਹਨ ਸਿੰਘ ਸਮੇਤ ਏਐੱਸਆਈ ਸੁਰਜੀਤ ਸਿੰਘ, ਹੌਲਦਾਰ ਗਗਨਦੀਪ ਸਿੰਘ ,ਕਾਂਸਟੇਬਲ ਸਨਪ੍ਰੀਤ ਸਿੰਘ ਪੁਲਿਸ ਪਾਰਟੀ ਜਦੋ ਗਸ਼ਤ ਬ ਚੈਕਿੰਗ ਸਰਕਾਰੀ ਗੱਡੀ ਰਾਹੀਂ ਪਾਇਲ ਤੋਂ ਕੱਦੋਂ ਰੋਡ ਵੱਲ ਨੂੰ ਜਾ ਰਹੇ ਸਨ ਤਾ ਸ਼ਾਹਪੁਰ ਬਸ ਸਟੈਂਡ ਵਿਖੇ ਮੋਟਰਸਾਈਕਲ ਤੇ ਖੜਾ  ਨੌਜਵਾਨ ਤਲਵਿੰਦਰ ਸਿੰਘ ਸੋਨੂੰ ਸਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਸਾਹਪੁਰ ਜੋ ਕਿ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਗਿਆ  ਅਤੇ ਉਸਨੇ ਆਪਣੀ ਪਹਿਨੀ ਲੋਅਰ ਦੀ ਜੇਬ ਚੋ ਇਕ ਲਿਫ਼ਾਫ਼ੀ ਸੁੱਟਕੇ ਉਥੋਂ ਭੱਜਣ ਲੱਗਾ ਤਾ ਪੁਲਿਸ ਪਾਰਟੀ ਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੀ ਲਿਫ਼ਾਫ਼ੀ ਦੀ ਤਲਾਸ਼ੀ ਕੀਤੀ ਜਿਸ ਚੋ 10  ਗ੍ਰਾਮ ਨਸ਼ੀਲਾ ਪਾਊਡਰ  ਬਰਾਮਦ ਹੋਇਆ। ਉਕਤ ਨੌਜਵਾਨ ਵਿਰੁੱਧ ਮੁਕਦਮਾ ਨੰਬਰ 56  ਮਿਤੀ 21-6-24 ,22 /25/61 /85  ਐੱਨਡੀਪੀਐੱਸ  ਐਕਟ ਥਾਣਾ ਪਾਇਲ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ।ਇਸ ਮੌਕੇ ਏਐੱਸਆਈ ਸੋਹਨ ਸਿੰਘ,ਨਾਇਬ ਸਿੰਘ ,ਵਰਿੰਦਰ ਸਿੰਘ ਤੇ ਗਗਨਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.