ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਤੇ ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ

ਮੁੱਲਾਂਪੁਰ ਦਾਖਾ,  ( ਵਿਜੇ ਭਾਂਬਰੀ )- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਤੇ ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਰਿਟਾ. ਆਈ.ਪੀ.ਐੱਸ. ਇਕਬਾਲ ਸਿੰਘ ਗਿੱਲ, ਸੂਬਾ ਪ੍ਰਧਾਨ ਫਾਊਂਡੇਸ਼ਨ ਕਰਨੈਲ ਸਿੰਘ ਗਿੱਲ, ਜਰਨਲ ਸਕੱਤਰ ਫਾਊਂਡੇਸ਼ਨ ਜਸਵੰਤ ਸਿੰਘ ਛਾਪਾ, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਲਵੀਰ ਸਿੰਘ ਸਰਪੰਚ ਮੁੱਲਾਪੁਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।
              ਇਸ ਸਮੇਂ ਮੁਗਲ ਸਾਮਰਾਜ ਦੇ ਜ਼ੁਲਮ ਖਿਲਾਫ ਤਲਵਾਰ ਉਠਾਉਣ ਵਾਲੇ ਜਿਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਜਾਲਮਾਂ ਨੂੰ ਸਬਕ ਸਿਖਾਇਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਗਤ ਕਬੀਰ ਜੀ ਜਿਨਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕੀਤੀ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਪਾਠ ਉਪਰੰਤ ਅਰਦਾਸ ਕਰਕੇ, ਭੋਗ ਲਵਾ ਕੇ ਹਾਜ਼ਰ ਸੰਗਤਾਂ ਨੇ ਮਨਾਇਆ।
              ਇਸ ਸਮੇਂ ਬਾਵਾ, ਦਾਖਾ, ਗਿੱਲ ਨੇ ਕਿਹਾ ਕਿ ਮਹਾਨ ਗੁਰੂਆਂ ਤੇ ਭਗਤਾਂ ਦਾ ਜੀਵਨ ਸਾਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ। ਉਹਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਸਾਡੀ ਕੁਰਾਹੇ ਪਏ ਮਨ ਦੀ ਚੰਚਲਤਾ ਨੂੰ ਪ੍ਰਭੂ ਦੇ ਲੜ ਲੱਗ ਕੇ ਜ਼ਿੰਦਗੀ ਦੇ ਸਹੀ ਅਰਥਾਂ ਨੂੰ ਸਮਝਾਉਂਦੀ ਹੈ ਇਸ ਸਮੇਂ ਜਸਵਿੰਦਰ ਸਿੰਘ, ਹਰਿੰਦਰ ਸਿੰਘ, ਮਾਸਟਰ ਗੁਰਚਰਨ ਸਿੰਘ, ਰਿਟਾ. ਸੂਬੇਦਾਰ ਦਰਸ਼ਨ ਸਿੰਘ ਛ਼ੋਕਰ, ਅਰਜੁਨ ਬਾਵਾ, ਸਾਹਿਰ ਆਹਲੂਵਾਲੀਆ, ਸਿਦਕ ਆਹਲੂਵਾਲੀਆ, ਅਮਰਜੀਤ ਕੌਰ, ਗੁਰਸਿਮਰਨਜੀਤ ਸਿੰਘ, ਅਨਮੋਲਜੀਤ ਕੌਰ, ਹਰਸ਼ਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published.


*