August 17, 2026

Justice News

ਅਵਾਮ ਦੀ ਆਵਾਜ਼

ਅਖਾੜਾ ਗੈਸ ਫੈਕਟਰੀ ਪੱਕੇ ਤੌਰ ਤੇ ਬੰਦ ਕਰਾਉਣ ਤੱਕ ਮੋਰਚਾ ਰਹੇਗਾ ਜ਼ਾਰੀ 

ਜਗਰਾਉਂ,::::::::::::::::::: 29ਵੇਂ ਦਿਨ ‘ਚ ਦਾਖਲ ਹੋਏ ਦਿਨ-ਰਾਤ ਦੇ ਅਖਾੜਾ ਪਿੰਡ ਦੇ ਸੰਘਰਸ਼ ਮੋਰਚੇ ਵੱਲੋਂ ਅੱਜ ਇਲਾਕੇ ਦੇ ਦਸ ਪਿੰਡਾਂ ਚ ਵਿਸ਼ਾਲ ਲੰਮਾ ਕਾਫ਼ਲਾ ਮਾਰਚ ਕਰਕੇ ਇਲਾਕੇ ਦੇ ਲੋਕਾਂ ਨੂੰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਨਾਲ ਜੋੜਣ ਦਾ ਸਫ਼ਲ ਉਪਰਾਲਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ‘ਚ ਇੱਕ ਹਜ਼ਾਰ ਦੇ ਕਰੀਬ ਔਰਤਾਂ ਮਰਦਾਂ ਨੇ ਡੇਢ ਸੋ ਦੇ ਕਰੀਬ ਵਹੀਕਲਾਂ ਸਮੇਤ ਇੱਕ ਸੋ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਲੋਕਾਂ ਦੇ ਜਨਜੀਵਨ ਦਾ ਖੋਅ ਬਨਣ ਵਾਲੀ ਗੈਸ ਫੈਕਟਰੀ ਪੱਕੇ ਤੌਰ ਤੇ ਬੰਦ ਕਰਾਉਣ ਲਈ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ। ਇਲਾਕੇ ਦੇ ਪਿੰਡਾਂ ਕਾਉਕੇ ਕਲਾਂ, ਡੱਲਾ, ਮੱਲਾ, ਦੇਹੜਕਾ, ਮਾਣੂਕੇ, ਭੰਮੀਪੁਰਾ, ਬੱਸੂਵਾਲ, ਚੀਮਾਂ , ਰੂਮੀ, ਅਖਾੜਾ ਆਦਿ ਪਿੰਡਾਂ ਚ ਪੰਜਾਬ ਸਰਕਾਰ ਤੋਂ ਪ੍ਰਦੂਸ਼ਨ ਫੈਲਾਓੁਣ ਵਾਲੀ ਗੈਸ ਫੈਕਟਰੀ ਬੰਦ ਕਰਾਓਣ ਦੇ ਨਾਅਰੇ ਗੁੰਜਾਉਂਦਾ ਇਹ ਵਿਸ਼ਾਲ ਲੰਮਾ ਕਾਫਲਾ ਲੰਘਿਆ। ਧੂਹਪਾਊ ਨਾਰੇ ਗੁੰਜਾਉਂਦੇ ਮਰਦ ਔਰਤਾਂ ਹੁੰਕਾਰ ਰਹੇ ਸਨ ਕਿ ਹਵਾ ਪਾਣੀ ਗੰਧਲਾ ਕਰਨ ਵਾਲੀ ਫੈਕਟਰੀ ਨਹੀ ਚੱਲਣ ਦਿਆਂਗੇ।
ਅੱਜ ਵੱਖ-ਵੱਖ ਪਿੰਡਾਂ ਚ ਅਪਣੇ ਸੰਬੋਧਨ ਦੋਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਇਕਾਈ ਪਰਧਾਨ ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਮਸਲਾ ਸਿਰਫ ਅਖਾੜਾ ਪਿੰਡ ਦਾ ਨਹੀ ਸਗੋਂ ਲੁਧਿਆਣਾ ਜਿਲੇ ਦੇ ਚਾਰ ਪਿੰਡਾਂ ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ, ਅਖਾੜਾ ਦੇ ਲੋਕ ਲੰਮੇ ਸਮੇਂ ਤੋਂ ਪ੍ਰਦੂਸ਼ਣ ਫੈਲਾਓੁਣ ਵਾਲੀਆਂ ਫ਼ੈਕਟਰੀਆਂ ਬੰਦ ਕਰਾਉਣ ਲਈ ਸੜਕਾਂ ਤੇ ਹਨ। ਸਭਨਾਂ ਵੋਟ ਪਾਰਟੀਆਂ ਤੋਂ ਨਿਰਾਸ਼ ਲੋਕਾਂ ਨੇ ਅੰਤ ਨੂੰ ਅੱਕ ਕੇ ਵੋਟਾਂ ਦੇ ਪੂਰਨ ਬਾਈਕਾਟ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੰਗਾਂ ਦਾ ਧਿਆਨ ਧਰਨ ਦੀ ਥਾਂ ਪ੍ਰਸ਼ਾਸ਼ਨ ਫੈਕਟਰੀ ਮਾਲਕਾਂ ਦੀ ਬੋਲੀ ਬੋਲਣ ਲੱਗ ਪਿਆ ਹੈ ਤਾਂ ਉਨਾਂ ਦਾ ਇਸ ਰਾਜ ਭਾਗ ਤੇ ਵਿਸਵਾਸ਼ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਕ ਜੂਨ ਤੋਂ ਬਾਅਦ ਸਾਰੇ ਸੰਘਰਸ਼ ਮੋਰਚਿਆਂ ਦੀ ਸਾਂਝੀ ਮੀਟਿੰਗ ਸੱਦ ਕੇ ਆਰ ਪਾਰ ਦੀ ਲੜਾਈ ਵਿੱਢੀ ਜਾਵਗੀ।
ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਦੌਧਰ, ਕੁਲਵਿੰਦਰ ਸਿੰਘ ਡੱਲਾ, ਨਿਰਮਲ ਸਿੰਘ ਭੰਮੀਪੁਰਾ, ਮਨਦੀਪ ਸਿੰਘ ਭੰਮੀਪੁਰਾ, ਕੁੰਡਾ ਸਿੰਘ ਕਾਉਂਕੇ, ਕੁਲਦੀਪ ਸਿੰਘ ਕੀਪਾ, ਪਰਮਜੀਤ ਸਿੰਘ ਚੀਮਾ, ਸੁਖਜੀਤ ਸਿੰਘ ਅਖਾੜਾ, ਸੁਖਦੇਵ ਸਿੰਘ, ਹਰਦੇਵ ਸਿੰਘ, ਜਗਦੇਵ ਸਿੰਘ, ਪਾਲ਼ਾ ਸਿੰਘ, ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁੱਖ ਸਮਰਾ, ਸ਼ੀਰਾ ਸਮਰਾ, ਤਾਰਾ ਸਿੰਘ, ਦੀਪਾ ਸਿੰਘ, ਰੂਪੀ ਸਮਰਾ, ਦਰਸ਼ਨ ਸਿੰਘ, ਨਾਨੂ ਗਿੱਲ, ਸੋਨੂ ਆਦਿ ਹਾਜ਼ਰ ਸਨ। ਦੇਹੜਕਾ ਪਿੰਡ ਵਾਸੀਆਂ ਵੱਲੋਂ ਚੌਲਾਂ ਦੇ ਲੰਗਰ ਰਾਹੀ, ਕਾਉਕੇ, ਭੰਮੀਪੁਰਾ, ਰੂਮੀ, ਬੱਸੂਵਾਲ ਚ ਪਾਣੀ ਦੀਆਂ ਛਬੀਲਾਂ ਰਾਹੀ ਜਲ ਸੇਵਾ ਕੀਤੀ ਗਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.