ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਗਰਮੀ ਦਾ ਪ੍ਰਕੋਪ ਜਿੰਨਾ ਵੱਧ ਰਿਹਾ ਹੈ, ਉੰਨਾ ਹੀ ਨੇਤਾਵਾਂ ਦਾ ਆਪਣੇ ਹਲਕਿਆਂ ਚ ਬੈਠਕਾਂ’ ਤੇ ਚੋਣ ਪ੍ਰਚਾਰ ਦਾ ਜ਼ੋਰ ਵੀ ਵੱਧ ਰਿਹਾ ਹੈ | ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਲੋਕਸਭਾ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਆਪਣੀਆਂ ਬੈਠਕਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਹੁਣ ਤੱਕ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਵਿਚ ਕਰ ਵਿਖਾਇਆ ਹੈ | ਸਿਖਿਆ, ਸਿਹਤ, ਰੋਜ਼ਗਾਰ ਕਿਸੀ ਵੀ ਖੇਤਰ ਦੀ ਗੱਲ ਕਰੀਏ, ਆਪ ਸਰਕਾਰ ਨੇ ਆਮ ਜਨਤਾ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ. ਜਿਹੜੇ ਸਿਵਿਲ ਹਸਪਤਾਲਾਂ ਚ ਪਹਿਲਾਂ ਲੋਕ ਸਹੂਲਤਾਂ ਤੋਂ ਸੱਖਣੇ ਸਨ, ਹੁਣ ਓਥੇ ਹਰ ਤਰ੍ਹਾਂ ਦੇ ਟੈਸਟ, ਸਕੈਨਿੰਗ, ਦਵਾਈਆਂ ਉਪਲਬਧ ਹਨ | ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਦਾ ਵੀ ਆਮ ਜਨਤਾ ਨੂੰ ਬਹੁਤ ਫਾਇਦਾ ਪਹੁੰਚਿਆ ਹੈ | ਸਕੂਲਾਂ ਵਿਚ ਸਿਖਿਆ ਦਾ ਪੱਧਰ ਚੁੱਕਿਆ, 43000 ਸਰਕਾਰੀ ਨੌਕਰੀਆਂ ਦਿੱਤੀਆਂ | ਡਾ ਰਾਜ ਨੇ ਯਕੀਨ ਜ਼ਾਹਿਰ ਕੀਤਾ ਕਿ ਇਹਨਾਂ ਸਭ ਕੰਮਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਪੰਜਾਬੀ ਜ਼ਰੂਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਵਿਚ ਵੀ ਆਪਣਾ ਸਮਰਥਨ ਦੇਣਗੇ | ਉਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਅਤੇ ਆਪਣੇ ਹਲਕਾ ਵਾਸੀਆਂ ਦੀ ਬਿਹਤਰੀ ਲਈ ਹਰ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਉਹ ਆਪਣੇ ਵਲੋਂ ਕਿਸੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦੇਣਗੇ | ਇਸ ਮੌਕੇ ‘ਤੇ ਹਲਕਾ ਵਾਸੀਆਂ ਨੇ ਵੀ ਡਾ ਰਾਜ ਵਿਚ ਆਪਣਾ ਵਿਸ਼ਵਾਸ ਜਤਾਉਂਦਿਆਂ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਕਰਾਰ ਕੀਤਾ |
Like this:
Like Loading...
Related
Leave a Reply