30 ਮਈ ਨੂੰ ਸ਼ਾਮ 06 ਵਜੇ ਤੋਂ 01 ਜੂਨ ਚੋਣਾਂ ਵਾਲੇ ਦਿਨ ਸ਼ਾਮ 06 ਡਾ. ਪੱਲਵੀਵਜੇ ਤੱਕ ਤੱਕ ਡਰਾਈ-ਡੇ ਘੋਸ਼ਿਤ – ਜ਼ਿਲ੍ਹਾ ਮੈਜਿਸਟਰੇਟ
ਮਾਲੇਰਕੋਟਲਾ :(ਮੁਹੰਮਦ ਸ਼ਹਿਬਾਜ਼) ਜ਼ਿਲ੍ਹਾ ਮੈਜਿਸਟਰੇਟ -ਕਮ-ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 30 ਮਈ 2024 ਤੋਂ ਵੋਟਾਂ ਵਾਲੇ ਦਿਨ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ (04 ਜੂਨ) ਸ਼ਰਾਬ ਦੀ ਵਿੱਕਰੀ ਉੱਪਰ ਰੋਕ ਲਗਾਈ ਜਾਂਦੀ ਹੈ।
ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਲੇਰਕੋਟਲਾ ਵਿੱਚ 30 ਮਈ 2024 ਨੂੰ ਸ਼ਾਮ 06 ਵਜੇ ਤੋਂ ਲੈ ਕੇ ਚੋਣਾਂ ਵਾਲੇ ਦਿਨ 01 ਜੂਨ 2024 ਨੂੰ ਸ਼ਾਮ 06 ਵਜੇ ਤੱਕ (48 ਘੰਟੇ ਲਈ) ਪੂਰੀ ਤਰ੍ਹਾਂ ਡਰਾਈ ਡੇਅ ਰਹਿਣ ਦੇ ਨਾਲ-ਨਾਲ ਸ਼ਰਾਬ ਦੀ ਵਿੱਕਰੀ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 04 ਜੂਨ 2024 ਨੂੰ ਵੀ ਪੂਰੇ ਦਿਨ ਦਾ ਡਰਾਈ ਡੇ ਘੋਸ਼ਿਤ ਕੀਤਾ ਹੈ ,ਪੂਰੇ ਦਿਨ ਸ਼ਰਾਬ ਦੀ ਵਿੱਕਰੀ ਉੱਪਰ ਰੋਕ ਰਹੇਗੀ।