ਲੁਧਿਆਣਾ, (Justice news) – ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਸੂਬਾ ਆਬਕਾਰੀ ਵਿਭਾਗ ਨੇ ਸਥਾਨਕ ਪੁਲਿਸ ਅਤੇ ਨਾਰਕੋਟਿਕਸ ਸੈੱਲ ਨਾਲ ਮਿਲ ਕੇ ਮੰਗਲਵਾਰ ਨੂੰ ਲਾਡੋਵਾਲ ਇਲਾਕੇ ਵਿੱਚ ਛਾਪੇਮਾਰੀ ਕਰ ਕੇ ਪਿੰਡ ਭੋਲੇਵਾਲ ਜਦੀਦ (ਸਤਲੁਜ ਦਰਿਆ ਦੇ ਕੰਢੇ) ਨੇੜੇ 52000 ਲੀਟਰ ਲਾਹਣ ਬਰਾਮਦ ਕੀਤੀ।
ਸਹਾਇਕ ਕਮਿਸ਼ਨਰ (ਆਬਕਾਰੀ) ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਇਹ ਛਾਪੇਮਾਰੀ ਜ਼ਿਲ੍ਹਾ ਚੋਣ ਅਫ਼ਸਰ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਅਤੇ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਜ਼ੋਨ ਦੀਆਂ ਹਦਾਇਤਾਂ ‘ਤੇ ਕੀਤੀ ਜਾ ਰਹੀ ਹੈ।ਛਾਪੇਮਾਰੀ ਕਰਨ ਵਾਲੀਆਂ ਟੀਮਾਂ ਵਿੱਚ ਆਬਕਾਰੀ ਅਧਿਕਾਰੀ ਹਰਜੋਤ ਸਿੰਘ ਦੀ ਅਗਵਾਈ ਵਿੱਚ ਐਕਸਾਈਜ਼ ਇੰਸਪੈਕਟਰ ਹਰਜੀਤ ਸਿੰਘ, ਐਕਸਾਈਜ਼ ਪੁਲਿਸ, ਪੁਲਿਸ ਸਟਾਫ਼ ਥਾਣਾ ਲਾਡੋਵਾਲ ਅਤੇ ਐਂਟੀ ਨਾਰਕੋਟਿਕ ਸੈੱਲ ਦਾ ਸਟਾਫ਼ ਸ਼ਾਮਲ ਸ
ਲਾਹਨ ਨੂੰ 17 ਤਰਪਾਲਾਂ, 1 ਲੋਹੇ ਦੇ ਡਰੰਮ, 3 ਪਲਾਸਟਿਕ ਦੇ ਡਰੰਮਾਂ ਅਤੇ 2 ਪਲਾਸਟਿਕ ਦੇ ਡੱਬਿਆਂ ਵਿੱਚ ਸਟੋਰ ਕੀਤਾ ਗਿਆ ਸੀ। ਲਾਹਣ ਨੂੰ ਅਧਿਕਾਰੀਆਂ ਦੀ ਟੀਮ ਨੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ।
Leave a Reply