ਪੁਲਿਸ ਚੌਂਕੀ ਗਲਿਆਰਾਂ ਵੱਲੋਂ 4 ਲਗਜ਼ਰੀ ਮੋਬਾਈਲ ਫ਼ੋਨਾਂ ਸਮੇਤ ਇੱਕ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆਂ, ਏਡੀਸੀਪੀ ਸਿਟੀ-1 ਅਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਰਿੰਦਰ ਸਿੰਘ ਏਸੀਪੀ ਸੈਂਟਰਲ, ਅੰਮ੍ਰਿਤਸਰ ਦੀ ਨਿਗਰਾਨੀ ਪਰ  ਇੰਸਪੈਕਟਰ ਮਨਜੀਤ ਕੌਰ, ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਦੀ ਪੁਲਿਸ ਪੁਲਿਸ ਪਾਰਟੀ ਏ.ਐਸ.ਆਈ. ਬਲਜਿੰਦਰ ਸਿੰਘ, ਇੰਚਾਰਜ਼ ਪੁਲਿਸ ਚੌਂਕੀ ਗਲਿਆਰਾ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆ ਹੋਇਆਂ ਇੱਕ ਵਿਅਕਤੀ ਅਕਾਸ਼ਦੀਪ ਸਿੰਘ ਉਰਫ਼ ਗੋਰਾ ਪੁੱਤਰ ਤਰਸੇਮ ਸਿੰਘ ਵਾਸੀ ਗਲੀ ਪ੍ਰਧਾਨ ਵਾਲੀ ਮੁਹੱਲਾ ਗੋਕਲਪੁਰਾ ਜੰਡਿਆਲਾ ਰੋਡ ਥਾਣਾ ਸਿਟੀ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰਕੇ ਮੁਕੱਦਮਾਂ ਨੰਬਰ 63 ਮਿਤੀ 19.5.2024 ਜੁਰਮ 379,411, IPC ਥਾਣਾ ਈ-ਡਵੀਜਨ, ਅੰਮ੍ਰਿਤਸਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਅਕਾਸ਼ਦੀਪ ਸਿੰਘ ਉਰਫ਼ ਗੋਰਾ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ 04 ਮੋਬਾਇਲ ਫ਼ੋਨ
( IPhone 15 Pro, IPhone Xs Max,  Samsung M02 ਅਤੇ OPPO F19 Pro) ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।

Leave a Reply

Your email address will not be published.


*