ਹੁਸ਼ਿਆਰਪੁਰ 19 ਮਈ ( ਤਰਸੇਮ ਦੀਵਾਨਾ )ਸਾਨੂੰ ਆਪਣੇ ਰਹਿਬਰਾਂ ਦੇ ਪ੍ਰਕਾਸ਼ ਦਿਹਾੜੇ ਪੂਰੇ ਉਤਸ਼ਾਹ,ਪਿਆਰ ਅਤੇ ਸਤਿਕਾਰ ਨਾਲ ਮਨਾਉਣੇ ਚਾਹੀਦੇ ਹਨ ਭਾਵੇਂ ਅਸੀਂ ਵਿਦੇਸ਼ਾ ਵਿੱਚ ਵੀ ਕਿਉਂ ਨਾ ਰਹਿ ਰਹੀਏ ਹੋਈਏ ਸਾਨੂੰ ਆਪਣੇ ਸਤਿਗੁਰਾਂ ਨੂੰ ਕਿਸੇ ਵੀ ਹਲਾਤ ਵਿੱਚ ਭੁੱਲਣਾ ਨਹੀ ਚਾਹੀਦਾ । ਇਹ ਸ਼ਬਦ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਨੇ ਕਨੇਡਾ ਦੇ ਐਡਮਿੰਟਨ ,ਟੋਰਾਟੋ ,ਵਰੈਪਟਨ ਵਿਖੇ ਸੰਗਤਾਂ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਗੁਰੂ ਰਵਿਦਾਸ ਨਾਮ ਲੇਵਾ ਸੰਗਤਾ ਵਲੋ ਆਪਣੇ ਆਪਣੇ ਘਰਾ ਵਿੱਚ ਕਰਵਾਏ ਜਾ ਰਹੇ ਸਮਾਗਮ ਮੌਕੇ ਆਖੇ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਉਨ੍ਹਾ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਥੇ ਸੰਗਤਾਂ ਨੇ ਇੱਕਜੁੱਟ ਹੋ ਕੇ ਆਲੀਸ਼ਾਨ ਗੁਰੂਘਰ ਉਸਾਰੇ ਹਨ, ਜਿਥੇ ਰੋਜਾਨਾਂ ਸੰਗਤਾਂ ਨੂੰ ਪ੍ਰਬੰਧਕਾ ਵਲੋਂ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ। ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ, ਸੰਤ ਡਾ. ਲਛਮਣ ਦਾਸ ਭਰੋਮਜਾਰਾ,ਅੱਜ ਕੱਲ ਕਨੇਡਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗਏ ਹੋਏ ਹਨ ਉਹਨਾਂ ਦੱਸਿਆ ਕਿ ਕਨੇਡਾ ਦੀ ਧਰਤੀ ਤੇ ਬਸੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮਨਾਉਣ ਸਬੰਧੀ ਬਹੁਤ ਉਤਸ਼ਾਹ ਹੈ ਉਹਨਾਂ ਦੱਸਿਆ ਕਿ ਲੋਕ ਗੁਰਦੁਆਰਾ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮਨਾਉਣ ਦੇ ਨਾਲ ਨਾਲ ਆਪਣੇ ਆਪਣੇ ਘਰਾਂ ਵਿੱਚ ਵੀ ਮਨਾ ਰਹੇ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਕੌਰ ਮਿਆਣੀ ਬੀਬੀ ਜਸਵਿੰਦਰ ਕੌਰ ਰਵਿੰਦਰ ਰਵੀ ਸੁਖਵਿੰਦਰ ਸੁਮਨ ਨਿਰੰਜਨ ਸੁਮਨ ਜੋਰਾ ਸਿੰਘ ਭਾਟੀਆ ਪ੍ਰੀਆ ਭਾਟੀਆ ਆਦਿ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਲਈ ਹਾਜ਼ਰ ਸਨ । ਕਨੇਡਾ ਦੀਆ ਸੰਗਤਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮਨਾਉਣ ਸਬੰਧੀ ਬਹੁਤ ਉਤਸ਼ਾਹ ਹੈ [
Leave a Reply