August 17, 2026

Justice News

ਅਵਾਮ ਦੀ ਆਵਾਜ਼

ਪੁਲਿਸ ਚੌਂਕੀ ਗਲਿਆਰਾ ਵੱਲੋਂ ਹੁਸ਼ਿਆਰਪੁਰ ਵਿਖੇ ਹੋਏ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਕਾਬੂ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਥਾਣਾ ਈ-ਡਵੀਜ਼ਨ ਅੰਮ੍ਰਿਤਸਰ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਗਲਿਆਰਾ ਦੇ ਇੰਚਾਰਜ਼ ਬਲਜਿੰਦਰ ਸਿੰਘ ਸਮੇਤ ਪੁਲਿਸ ਟੀਮ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੋਰੀਂ ਕਰਦੇ ਇੱਕ ਦੋਸ਼ੀ ਨੂੰ ਕਾਬੂ ਕੀਤਾ।
        ਗ੍ਰਿਫ਼ਤਾਰ ਦੋਸ਼ੀ ਤਰਨਵੀਰ ਸਿੰਘ ਉਰਫ਼ ਤਰਨਾ ਉਰਫ਼ ਮੋਟਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਥਾਣਾ ਮਾਡਲ ਟਾਊਨ, ਜ਼ਿਲਾਂ ਹੁਸ਼ਿਆਰਪੁਰ ਜੋਂ ਕਿ ਹੁਸ਼ਿਆਰਪੁਰ ਵਿਖੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ ਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਇਸ ਸਮੇਂ ਅੰਮ੍ਰਿਤਸਰ ਵਿਖੇ ਛੁਪਿਆ ਹੋਇਆ ਸੀ। ਇਹ ਦੁੱਖ ਭੰਜਨੀ ਬੇਰੀ ਸਾਹਿਬ, ਨੇੜੇ ਸੇਵਾ ਕਰ ਰਿਹਾ ਸੀ।
ਇਸ ਤੇ ਮੁਕੱਦਮਾਂ ਨੰਬਰ 110 ਮਿਤੀ 14-5-2024 ਜੁਰਮ 302 ਭ:ਦ, ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਵਿਖੇ ਦਰਜ਼ ਹੈ, ਇਸ ਮੁਕੱਦਮੇ ਵਿੱਚ ਔਕਟੇਵ ਸ਼ੋਅਰੂਮ ਦੇ ਬਾਹਰ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਰਾਹੁਲ ਗਿੱਲ ਦਾ ਕਤਲ ਕੀਤਾ ਸੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.