ਪੱਤਰਕਾਰ ਰਿੰਕੂ ਥਾਪਰ,ਰਾਜ ਕੁਮਾਰ ਤੇ ਦੇਸ਼ ਪ੍ਰਦੇਸ਼ ਅਖਬਾਰ ਦੇ ਮੁੱਖ ਸੰਪਾਦਕ ਵਿਜੈ ਬਾਂਸਲ ਨੂੰ ਕਾਨੂੰਨੀ ਨੋਟਿਸ ਜਾਰੀ ।

ਹੁਸ਼ਿਆਰਪੁਰ , ( ਤਰਸੇਮ ਦੀਵਾਨਾ  )
ਪੰਜਾਬੀ ਅਖਬਾਰ ਦੇਸ਼ ਪ੍ਰਦੇਸ਼ ਅਖਬਾਰ ਵਿੱਚ ਇੱਕ ਡੈਂਟਲ ਲੈਬ ਦੇ ਮਾਲਿਕ ਦੇ ਖਿਲਾਫ਼ ਬਿਨਾਂ ਤੱਥਾਂ ਤੇ ਸਬੂਤਾਂ ਤੋਂ ਅਤੇ ਬਿਨਾਂ ਕ਼ੋਈ ਪੱਖ ਲਏ ਅਧਾਰਹੀਣ ਖ਼ਬਰ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿੱਚ ਦੇਸ ਪ੍ਰਦੇਸ ਅਖਬਾਰ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਬਾਂਸਲ ਤੇ ਪੱਤਰਕਾਰ ਰਿੰਕੂ ਥਾਪਰ  ਨੂੰ ਜਨਤਕ ਤੋਰ ‘ਤੇ ਸਮਾਜਿਕ ਮਾਣ ਮਰਿਆਦਾ ਨੂੰ ਨੁਕਸਾਨ ਪੁਚਾਉਣ ਦੇ ਮਾਮਲੇ ਵਿੱਚ  ਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਨਵਜੋਤ ਸੂਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਕਲਾਇੰਟ ਪਰਲ ਸ਼ਾਇਨ ਡੈਂਟਲ ਲੈਬ ਸ਼ਾਮ ਚੁਰਾਸੀ ਦੇ ਮਾਲਿਕ ਗੁਰਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਤਲਵੰਡੀ ਅਰਾਈਆਂ ਦੀਆਂ ਹਿਦਾਇਤਾਂ ‘ਤੇ ਇਹ ਕਨੂੰਨੀ ਨੋਟਿਸ ਭੇਜੇ ਗਏ ਹਨ| ਉਹਨਾਂ ਦੱਸਿਆ ਕਿ ਦੇਸ ਪ੍ਰਦੇਸ ਅਖਬਾਰ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਬਾਂਸਲ ਨੇ ਆਪਣੀ ਅਖਬਾਰ ਦੇਸ਼ ਪ੍ਰਦੇਸ਼  ਵਿੱਚ 19,20 ਅਤੇ 24 ਅਪ੍ਰੈਲ 2024  ਨੂੰ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਮੇਰੇ ਕਲਾਇੰਟ ਗੁਰਦੀਪ ਸਿੰਘ ਉੱਪਰ ਪੈਸੇ ਲੈਣ ਦੇਣ ਦੇ ਮਾਮਲੇ ਵਿੱਚ ਅਜੇ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਨਿਊ ਦੀਪ ਨਗਰ ਹੁਸ਼ਿਆਰਪੁਰ ਨਾਲ ਫਰਾਡ ਕਰਨ ਦੇ ਇਲਜ਼ਾਮ ਲਗਾਏ ਗਏ ਇਸ ਖ਼ਬਰ ਵਿੱਚ ਲਾਏ ਗਏ ਦੋਸ਼ਾਂ ਬਾਰੇ ਮੇਰਾ ਪੱਖ ਵੀ ਪ੍ਰਕਾਸ਼ਿਤ ਨਹੀਂ ਕੀਤਾ ਜੋ ਨਾ ਸਿਰਫ ਕਾਨੂੰਨਨ ਜੁਰਮ ਬਣਦਾ ਹੈ ਸਗੋਂ ਇਸ ਨਾਲ ਨਾ ਸਿਰਫ ਮੇਰੇ ਕਲਾਇੰਟ ਦੀ ਬੇਇਜ਼ਤੀ ਹੋਈ ਹੈ ਸਗੋਂ ਸਮਾਜ ਵਿੱਚ ਉਸਦਾ ਅਕਸ ਵੀ ਖਰਾਬ ਹੋਇਆ ਹੈ। ਇਸ ਲਈ ਦੇਸ਼ ਪ੍ਰਦੇਸ਼ ਅਖਬਾਰ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਬਾਂਸਲ ਅਤੇ ਪੱਤਰਕਾਰ ਰਿੰਕੂ ਥਾਪਰ ਪੁੱਤਰ ਤਰਸੇਮ ਲਾਲ ਵਾਰਡ ਨੰਬਰ 1 ਨੇੜੇ ਪੂਰਨ ਦੀ ਚੱਕੀ ਵਾਸੀ ਸ਼ਾਮ ਚੁਰਾਸੀ ਹੁਸ਼ਿਆਰਪੁਰ  ਅਤੇ ਅਜੇ ਕੁਮਾਰ ਪੁੱਤਰ ਰਾਮ ਮੂਰਤੀ ਵਾਸੀ ਵਾਸੀ ਨਿਊ ਦੀਪ ਨਗਰ ਹੁਸ਼ਿਆਰਪੁਰ ਨੂੰ ਇਸ ਕਾਨੂੰਨੀ ਨੋਟਿਸ ਰਾਹੀਂ 15 ਦਿਨਾਂ ਵਿੱਚ ਬਿਨਾਂ ਸ਼ਰਤ ਮਾਫੀ ਮੰਗਣ ਤੇ ਇਸ ਨੂੰ ਆਪਣੀ ਅਖਬਾਰ ਵਿੱਚ ਪ੍ਰਮੁੱਖਤਾ ਨਾਲ ਸਪੱਸਟੀਕਰਨ ਪ੍ਰਕਾਸ਼ਿਤ ਕਰਨ ਦੀ ਹਦਾਇਤ ਕੀਤੀ ਗਈ ਹੈ। ਅਜਿਹਾ ਨਾਲ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published.


*