ਲੋਕ ਸੰਘਰਸ਼ ਦੀ ਹੋਈ ਜਿੱਤ ਡੀ.ਈ.ਓ. ਨੇ ਜਾਰੀ ਕੀਤੇ ਤਨਖਾਹ ਵਾਪਸੀ ਦੇ ਹੁਕਮ

ਸੰਗਰੂਰ,;;;;;;;;;;;;;;- ਅੱਜ ਉਸ ਸਮੇਂ ਪਿਛਲੇ ਲੰਮੇ ਸਮੇਂ ਤੋਂ ਲੜੇ ਜਾ ਰਹੇ ਲੋਕ ਸੰਘਰਸ਼ ਦੀ ਉਦੋਂ ਵੱਡੀ ਜਿੱਤ ਹੋਈ ਜਦੋਂ 16 ਫਰਵਰੀ ਦੀ ਹੜਤਾਲ ਕਰਨ ਬਦਲੇ ਜ਼ਿਲ੍ਹੇ ਦੇ ਅਧਿਆਪਕਾਂ ਦੀ ਕੱਟੀ ਤਨਖਾਹ ਨੂੰ ਵਾਪਸ ਕਰਨ ਦੀਆਂ ਹਿਦਾਇਤਾਂ ਦਾ ਪੱਤਰ ਡੀਈ.ਓ.(ਐ.ਸਿੱ.) ਸੰਗਰੂਰ ਨੂੰ ਜਾਰੀ ਕਰ ਦਿੱਤਾ। ਜਿਕਰਯੋਗ ਹੈ ਕਿ ਪਿਛਲੇ ਹਫਤੇ ਇਸ ਹੜਤਾਲ ਸਬੰਧੀ ਬਣੇ ਅਧਿਆਪਕਾਂ ਦੇ ਸਾਂਝੇ ਮੋਰਚੇ,ਸੰਯੁਕਤ ਕਿਸਾਨ ਮੋਰਚੇ,ਮਜ਼ਦੂਰਾਂ, ਵਿਦਿਆਰਥੀਆਂ ਅਤੇ ਜਨਤਕ ਜਥੇਬੰਦੀਆਂ ਦਾ ਵੱਡਾ ਵਫ਼ਦ ਡੀ.ਈ.ਓ. ਨੂੰ ਮਿਲਿਆ ਸੀ ਅਤੇ ਉਹਨਾਂ ਭਰੋਸਾ ਦਿੱਤਾ ਸੀ ਕਿ  ਤਨਖਾਹ ਵਾਪਸੀ ਦੀਆਂ ਹਿਦਾਇਤਾਂ ਇਸ ਹਫਤੇ ਜਾਰੀ ਕਰ ਦਿੱਤੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਜ਼ਿਲ੍ਹਾ ਸੰਗਰੂਰ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ ਸਨ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਹਿਰਾਗਾਗਾ,ਚੀਮਾ ਅਤੇ ਸੰਗਰੂਰ – 1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੇ ਆਪਣਾ ਅਧਿਆਪਕ ਅਤੇ ਲੋਕ ਵਿਰੋਧੀ ਕਿਰਦਾਰ ਦਿਖਾਉਂਦਿਆਂ ਅਤੇ ਜਥੇਬੰਦੀਆਂ ਨਾਲ ਰੰਜਿਸ਼ ਕੱਢਦਿਆਂ ਆਪਣੇ ਬਲਾਕਾਂ ਦੇ ਹੜਤਾਲੀ ਅਧਿਆਪਕਾਂ ਦੀ ਤਨਖਾਹ ਕੱਟ ਲਈ ਸੀ ਜਦੋਂ ਕਿ ਜ਼ਿਲ੍ਹੇ ਦੇ ਹੋਰ ਕਿਸੇ ਅਧਿਕਾਰੀ ਨੇ ਕਿਸੇ ਵੀ ਅਧਿਆਪਕ ਦੀ ਤਨਖਾਹ ਨਹੀਂ ਕੱਟੀ ਸੀ। ਇਸ ਮਸਲੇ ‘ਤੇ ਉਕਤ ਬੀ.ਪੀ.ਈ.ਓਜ਼. ਦੀਆਂ ਅਰਥੀਆਂ ਜਥੇਬੰਦੀਆਂ ਵੱਲੋਂ ਬਲਾਕ ਪੱਧਰ ‘ਤੇ ਫੂਕੀਆਂ ਗਈਆਂ ਸਨ ਅਤੇ ਜ਼ਬਰਦਸਤ ਰੋਹ ਦਾ ਮੁਜ਼ਾਹਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਡੀ.ਈ.ਓ. ਨਾਲ ਗੱਲਬਾਤ ਦਾ ਦੌਰ ਚੱਲਿਆ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਇਹ ਪੱਤਰ ਜਾਰੀ ਕਰ ਦਿੱਤਾ। ਇਸ ਤੋਂ ਇਲਾਵਾ ਡੀ.ਈ.ਓ. ਵੱਲੋਂ ਵਫ਼ਦ ਨੂੰ ਜਾਣਕਾਰੀ ਦਿੱਤੀ ਗਈ ਕਿ ਉਕਤ ਤਿੰਨਾਂ ਬੀ.ਪੀ.ਈ.ਓਜ਼. ਨੂੰ ਜੁਬਾਨੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਅੱਗੇ ਤੋਂ ਅਜਿਹੀਆਂ ਆਪ ਮੁਹਾਰੀਆਂ ਕਰਵਾਈਆਂ ਕਰਕੇ ਜ਼ਿਲ੍ਹੇ ਦਾ ਮਾਹੌਲ ਨਾ ਵਿਗਾੜਿਆ ਜਾਵੇ। ਆਗੂਆਂ ਨੇ ਇਸ ਨੂੰ ਲੋਕ ਸੰਘਰਸ਼ ਦੀ ਜਿੱਤ ਦੱਸਿਆ। ਅੱਜ ਵਫ਼ਦ ਵਿੱਚ ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਨਮੋਲ,ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਅਦਾਰਾ ਤਰਕਸ਼ ਮੈਗਜ਼ੀਨ ਦੇ ਇੰਨਜਿੰਦਰ ਖੀਵਾ ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਦਾਤਾ ਸਿੰਘ ਨਮੋਲ,ਬਲਬੀਰ ਲੌਂਗੋਵਾਲ,ਸੁਖਜਿੰਦਰ ਸੰਗਰੂਰ ਅਤੇ ਜਸਬੀਰ ਨਮੋਲ ਸ਼ਾਮਲ ਸਨ।

Leave a Reply

Your email address will not be published.


*