August 17, 2026

Justice News

ਅਵਾਮ ਦੀ ਆਵਾਜ਼

ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਸਖ਼ਤ ਨਰਾਜ਼ਗੀ ਪ੍ਰਗਟਾਈ     

 

ਸੰਗਰੂਰ,;;;;;;;;;;ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਸੰਗਰੂਰ  ਦੀ ਵਿਸ਼ੇਸ਼ ਮੀਟਿੰਗ ਸਥਾਨਕ  ਪੈਨਸ਼ਨ ਭਞਨ ਵਿਖੇ ਪ੍ਰਧਾਨ  ਜੀਤ ਸਿੰਘ  ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ।ਨੰਦ ਲਾਲ ਮਲਹੋਤਰਾ, ਲਾਭ ਸਿੰਘ, ਹਰਪਾਲ ਸਿੰਘ ਸੰਗਰੂਰਵੀ  ਦੀ ਦੇਖ ਰੇਖ ਹੋਈ ਇਸ ਮੀਟਿੰਗ ਵਿੱਚ  ਵੱਖ ਵੱਖ  ਵਿਭਾਗਾਂ ਵਿੱਚੋਂ ਸੇਵਾਮੁਕਤ ਹੋਏ  ਪੈਨਸ਼ਨਰਾਂ ਨੇ ਵੱਡੀ  ਗਿਣਤੀ ਵਿੱਚ  ਭਾਗ ਲਿਆ। ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਮੀਟਿੰਗ ਦੌਰਾਨ  ਵੱਖ ਵੱਖ ਬੁਲਾਰਿਆਂ ਜਗਜੀਤ ਇੰਦਰ ਸਿੰਘ ਚੇਅਰਮੈਨ, ਰਾਜ ਕੁਮਾਰ  ਅਰੋੜਾ ਜ਼ਿਲ੍ਹਾ ਪ੍ਰਧਾਨ, ਰਾਮ ਲਾਲ ਪਾਂਧੀ ਜ਼ਿਲ੍ਹਾ ਸਕੱਤਰ,  ਗੁਰਦੀਪ ਸਿੰਘ  ਮੰਗਵਾਲ ਸੀਨੀਅਰ ਮੀਤ ਪ੍ਰਧਾਨ, ਨਿਹਾਲ ਸਿੰਘ ਮਾਨ, ਡਾ.ਇਕਬਾਲ ਸਿੰਘ ਸਕਰੌਦੀ, ਸਤਪਾਲ ਸਿੰਗਲਾ, ਦਰਸ਼ਨ ਸਿੰਘ ਨੌਰਥ ਸਕੱਤਰ ਜਨਰਲ, ਸੁਰਿੰਦਰਪਾਲ ਸਿੰਘ ਸਿਦਕੀ ਪੈ੍ਸ ਸਕੱਤਰ ਆਦਿ ਨੇ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਜਾਇਜ  ਮੰਗਾਂ ਜਿਵੇਂ ਕਿ ਪੇ ਕਮਿਸ਼ਨ  ਦੀ ਸਿਫਾਰਿਸ਼  ਅਨੁਸਾਰ  2.59 ਦਾ ਵਾਧਾ ਨਾ ਦੇਣਾ,ਡੀ ਏ  ਦੀਆਂ  ਕਿਸਤਾਂ ਨਾ ਦੇਣਾ, ਜਨਵਰੀ 16 ਤੋਂ ਵਧੀ ਪੈਨਸ਼ਨ ਦਾ ਬਕਾਇਆ ਅਤੇ ਡੀ. ਏ.  ਦਾ  ਬਕਾਇਆ ਜਾਰੀ ਨਾ ਕਰਨ ਤੇ ਸਖਤ  ਨਰਾਜ਼ਗੀ ਪ੍ਗਟਾਈ। *ਉਨ੍ਹਾਂ ਨੇ ਕਿਹਾ ਕਿ ਜੇ ਪੇ ਕਮਿਸ਼ਨ ਰਿਪੋਰਟ ਨਹੀਂ, ਡੀ ਏ ਕਿਸ਼ਤਾਂ ਦਾ ਬਕਾਇਆ ਨਹੀਂ ਤਾਂ ਵੋਟ ਨਹੀਂ*। ਇਸ ਮੌਕੇ ਤੇ ਪੈਨਸ਼ਨਰ ਸਾਥੀ ਰਾਜ ਸਿੰਘ ਮੰਗਵਾਲ ਨੂੰ ਪੈਨਸ਼ਨਰਜ਼ ਦਫ਼ਤਰ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ, ਸਤਪਾਲ ਸਿੰਗਲਾ, ਜੀਤ ਸਿੰਘ ਢੀਂਡਸਾ ਅਤੇ ਹੋਰਾਂ ਨੇ ਵਿਸੇ਼ਸ਼ ਤੌਰ ਤੇ ਸਨਮਾਨਿਤ ਕੀਤਾ।ਅੰਤ ਵਿੱਚ  ਪ੍ਰਧਾਨ ਜੀਤ ਸਿੰਘ  ਢੀਂਡਸਾ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ  ਜਲੰਧਰ ਵਿਖੇ ਹੋਈ ਕਨਵੈਨਸ਼ਨ ਵਿੱਚ ਕੀਤੇ ਫੈਸਲੇ ਅਨੁਸਾਰ *ਲੋਕ  ਸਭਾ  ਚੋਣਾਂ  ਦੌਰਾਨ  ਹਰੇਕ ਉਮੀਦਵਾਰ  ਨੂੰ ਸਵਾਲ  ਕੀਤਾ ਜਾਵੇਗਾ  ਕਿ ਉਸ  ਨੇ ਤੇ ਉਨਾਂ ਦੀ ਪਾਰਟੀ ਨੇ ਵਿਧਾਨ  ਸਭਾ  ਵਿੱਚ  ਪੈਨਸ਼ਨਰਾਂ ਦੀ ਮੰਗਾਂ  ਸਬੰਧੀ ਮੁੱਦਾ ਕਿਉਂ  ਨਹੀਂ  ਚੁੱਕਿਆ ਅਤੇ ਹਾਕਮ ਸਰਕਾਰ ਦੇ ਨੁਮਾਇੰਦਿਆਂ ਨੂੰ  ਉਪਰੋਕਤ ਮੰਗਾਂ ਨਾ ਲਾਗੂ ਕਰਨ ਤੇ ਜਵਾਬ ਮੰਗਿਆ ਜਾਵੇਗਾ।। ਉਨ੍ਹਾਂ ਨੇ ਧੰਨਵਾਦੀ ਸ਼ਬਦ ਕਹਿੰਦੇ ਪੈਨਸ਼ਨਰਜ਼ ਸਾਥੀਆਂ ਨੂੰ ਜਾਣਕਾਰੀ ਦਿੱਤੀ ਕਿ 31 ਮਈ ਤੱਕ ਪੰਜਾਬ ਦੇ ਸਮੁੱਚੇ ਜ਼ਿਲਿਆਂ ਅੰਦਰ  ਜਨ-ਚੇਤਨਾ ਮੁਹਿੰਮ ਚਲਾਈ ਜਾਵੇਗੀ*। ਇਸ ਮੌਕੇ ਤੇ ਜਰਨੈਲ ਸਿੰਘ ਲੁਬਾਣਾ, ਅਵਿਨਾਸ਼ ਸ਼ਰਮਾ, ਭਜਨ ਸਿੰਘ, ਹਰਵਿੰਦਰ ਸਿੰਘ ਭੱਠਲ, ਓਮ ਪ੍ਰਕਾਸ਼ ਸ਼ਰਮਾਂ, ਗਿਰਧਾਰੀ ਲਾਲ, ਸੱਤਦੇਵ ਸ਼ਰਮਾ, ਬਲਦੇਵ ਰਾਜ ਮਦਾਨ, ਦਵਿੰਦਰ ਕੁਮਾਰ ਜਿੰਦਲ, ਗੁਰਦੇਵ ਸਿੰਘ ਲੂੰਬਾ, ਰਾਮ ਸਰੂਪ ਸਿੰਘ ਅਲੀਸ਼ੇਰ, ਗੋਬਿੰਦਰ ਸ਼ਰਮਾ, ਪਵਨ ਕੁਮਾਰ ਸਿੰਗਲਾ, ਲਾਲ ਚੰਦ ਸੈਣੀ, ਕਰਨੈਲ ਸਿੰਘ ,ਸੁਰਿੰਦਰ ਸਿੰਘ ਸੋਢੀ, ਕਿਸ਼ੋਰੀ ਲਾਲ, ਮੋਹਨ ਸਿੰਘ, ਅਸ਼ੋਕ ਭੱਲਾ, ਪਰਵੀਨ ਭੱਲਾ, ਕੈਪਟਨ ਅਨਿਲ ਕੁਮਾਰ, ਜਸਵੰਤ ਸਿੰਘ ਭੁੱਲਰ, ਸੁਰੇਸ਼ ਕੁਮਾਰ ਪ੍ਰਿੰਸੀਪਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.