ਥਾਣਾ ਏ-ਡਵੀਜ਼ਨ ਵੱਲੋਂ ਅਗ਼ਵਾ ਹੋਈ ਨਾਬਾਲਗ ਲੜਕੀ 48 ਘੰਟਿਆਂ ਅੰਦਰ ਬ੍ਰਾਮਦ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਇੰਸਪੈਕਟਰ ਰਵਿੰਦਰ ਭਾਰਦਵਾਜ ਇੰਚਾਰਜ਼ ਪੁਲਿਸ ਥਾਣਾ ਏ-ਡਵੀਜ਼ਨ ਨੇ ਦੱਸਿਆਂ ਕਿ ਇਹ ਮੁਕੱਦਮਾਂ ਮਿਤੀ 9-5-2024 ਨੂੰ ਮੁਦੱਈ ਮਨਜੀਤ ਕੌਰ ਪਤਨੀ ਸੁੱਚਾ ਸਿੰਘ ਵਾਸੀ KIRIBURU CHARCH HATING BANAIKERA KIRIBURU BASE CAMP WEST SINGHBHUM JHARKHAND ਹਾਲ ਵਾਸੀ ਗਲੀ ਨੰਬਰ 6, ਤਹਿਸੀਲਪੁਰਾ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਕੀਤਾ ਗਿਆ ਕਿ ਉਸਦੀ ਛੋਟੀ ਬੇਟੀ, ਜਿਸ ਦੀ ਉਮਰ ਕ੍ਰੀਬ 16 ਸਾਲ ਹੈ। ਜੋਂ ਮਿਤੀ 8-9-2024 ਨੂੰ ਮੇਰਾ ਪਤੀ ਅਤੇ ਬੇਟਾ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਆਪਣੀ ਨੌਕਰੀ ਤੇ ਚਲੇ ਗਏ, ਮਿਤੀ 8-5-2024 ਨੂੰ ਵਕਤ ਕ੍ਰੀਬ 1 ਵਜੇ ਦਾ ਹੋਵੇਗਾ, ਮੈਂ ਤੇ ਮੇਰੀ ਬੇਟੀ ਘਰ ਵਿੱਚ ਇਕੱਲੀਆਂ ਸੀ, ਮੇਰੀ ਲੜਕੀ ਕਰਿਆਨੇ ਦੀ ਦੁਕਾਨ ਪਰ ਕੋਈ ਸਮਾਨ ਲੈਣ ਲਈ ਗਈ ਸੀ, ਜਿਸਦੀ ਮੈਂ ਕਾਫ਼ੀ ਉਡੀਕ ਕੀਤੀ, ਜੋ ਘਰ ਵਾਪਸ ਨਹੀ ਆਈ, ਜਿਸਨੂੰ ਮੈਂ ਹੁਣ ਤੱਕ ਆਪਣੇ ਤੋਰ ਤੇ ਆਪਣੇ ਰਿਸਤੇਦਾਰ ਤੋਂ ਭਾਲ ਕਰਦੀ ਰਹੀਂ ਪਰ ਮੇਰੀ ਬੇਟੀ ਹੁਣ ਤੱਕ ਨਹੀ ਮਿਲੀ। ਮੈਨੂੰ ਪਤਾ ਲੱਗਾ ਹੈ ਕਿ ਮੇਰੀ ਲੜਕੀ ਨੂੰ ਅਨਿਲ ਪੁੱਤਰ ਰਾਮ ਕੇਲਾਸ ਵਾਸੀ ਗਲੀ ਨੰਬਰ 5, ਸ਼ਰੀਫਪੁਰਾ, ਅੰਮ੍ਰਿਤਸਰ ਆਪਣੇ ਨਾਲ ਵਰਗਲਾ ਫੁਸਲਾ ਕੇ ਆਪਣੀਆਂ ਗੱਲਾਂ ਬਾਤਾਂ ਵਿੱਚ ਲੈ ਕੇ ਮਾੜੀ ਨੀਅਤ ਨਾਲ ਕਿੱਧਰੇ ਲੈ ਗਿਆਂ ਹੈ ।
                   ਜਿਸਤੇ ਥਾਣਾ ਏ-ਡਵੀਜ਼ਨ ਦੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ਼ ਏ.ਐਸ.ਆਈ ਕਪਿਲ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਏ-ਡਵੀਜ਼ਨ ਵਿਖੇ ਮੁਕੱਦਮਾਂ ਨੰਬਰ 80 ਮਿਤੀ 9-5-2024 ਜੁਰਮ 363, 366 ਆਈਪੀਸੀ ਧਾਰਾ ਅਧੀਨ ਦਰਜ਼ ਕੀਤਾ ਗਿਆ।
                                ਮੁਕੱਦਮੇ ਦੀ ਤਫਤੀਸ਼ ਦੌਰਾਨ ਅਗ਼ਵਾ ਹੋਈ ਲੜਕੀ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਬਰਾਮਦ ਕਰ ਲਿਆ ਗਿਆ ਹੈ। ਲੜਕੀ ਨੇ ਆਪਣੇ ਘਰ (ਮਾਂ-ਪਿਉਂ) ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਨੂੰ ਨਾਰੀ ਨਿਕੇਤਨ ਨੇੜੇ ਬੱਸ ਸਟੈਂਡ, ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਹੈ। ਮੁਕੱਦਮੇ ਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published.


*