August 17, 2026

Justice News

ਅਵਾਮ ਦੀ ਆਵਾਜ਼

ਸਿਆਸੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਮਾਤਾ ਗੁਰਮੇਲ ਕੌਰ ਗਰੇਵਾਲ ਨੂੰ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ

ਭਵਾਨੀਗੜ੍ਹ;;;;;;;;;;;;;;;;;;;;;ਭਵਾਨੀਗੜ੍ਹ ਨੇੜਲੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਮਾਤਾ ਗੁਰਮੇਲ ਕੌਰ ਗਰੇਵਾਲ ਦੇ ਭੋਗ ਮੌਕੇ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਥੇ ਦੱਸਣਯੋਗ ਹੈ ਕਿ ਮਾਤਾ ਗੁਰਮੇਲ ਕੌਰ ਗਰੇਵਾਲ ਦੇ ਵੱਡੇ ਪੁੱਤਰ ਜਤਿੰਦਰ ਸਿੰਘ ਗਰੇਵਾਲ, ਸਿਆਸੀ ਚਿੰਤਕ ਮਾਲਵਿੰਦਰ ਸਿੰਘ ਮਾਲੀ, ਰਣਜੀਤ ਸਿੰਘ ਗਰੇਵਾਲ ਪੱਤਰਕਾਰ ਅਤੇ ਸਾਬਕਾ ਵਿਦਿਆਰਥੀ ਆਗੂ ਨਵਦੀਪ ਸਿੰਘ ਬਿੱਟੂ ਵੱਖ ਵੱਖ ਖੇਤਰਾਂ ਵਿਚ ਸਮਾਜਿਕ ਮੁਦਿਆਂ ਨੂੰ ਲੈਕੇ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਭੋਗ ਦੇ ਸਮੇ ਤੇ ਬਲਾਕ ਭਵਾਨੀਗੜ੍ਹ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਪਤਵੰਤ ਸੱਜਣ ਭਾਰੀ ਗਿਣਤੀ ਵਿਚ ਹਾਜਰ ਸਨ ਅੰਤਿਮ ਅਰਦਾਸ ਉਪਰੰਤ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਕੁਲਵੰਤ ਸਿੰਘ ਮੁਹਾਲੀ, ਮਨਦੀਪ ਸਿੰਘ ਲੱਖੇਵਾਲ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਬੀਬੀ ਪਵਿਤਰ ਕੌਰ , ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮਾਤਾ ਜੀ ਦੀਆਂ ਸਿੱਖਿਆਵਾਂ ਸਦਕਾ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਧੜੱਲੇ ਨਾਲ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਤਾ ਗੁਰਮੇਲ ਕੌਰ ਗਰੇਵਾਲ ਵੱਲੋਂ ਅਤਿ ਕਠਨਾਈ ਭਰੇ ਦੌਰ ਵਿੱਚ ਵੀ ਕਦੇ ਸਿਦਕ ਨਹੀਂ ਹਾਰਿਆ। ਪਰਿਵਾਰ ਵੱਲੋਂ ਮਾਲਵਿੰਦਰ ਸਿੰਘ ਮਾਲੀ, ਰਣਜੀਤ ਸਿੰਘ ਗਰੇਵਾਲ ਅਤੇ ਨਵਦੀਪ ਸਿੰਘ ਬਿੱਟੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਮੇਜਰ ਸਿੰਘ ਮੱਟਰਾਂ ਵੱਲੋਂ ਕੀਤਾ ਗਿਆ ਭਾਈ ਬਲਵੀਰ ਸਿੰਘ ਛੰਨਾਵਾਲੇ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਹਮੀਰ ਸਿੰਘ ਲੁਬਾਣਾ, ਸੁਖਦੇਵ ਸਿੰਘ ਪਟਵਾਰੀ,ਤੇਜਾ ਸਿੰਘ ਨਾਗਰਾ, ਹਰਤੇਜ ਸਿੰਘ ਮਹਿਤਾ, ਹਰਦੇਵ ਸਿੰਘ ਕਾਲਾਝਾੜ, ਹਰਵਿੰਦਰ ਸਿੰਘ ਕਾਕੜਾ, ਰਣਜੀਤ ਸਿੰਘ ਤੂਰ, ਗੁਰਨੈਬ ਸਿੰਘ ਰਾਮਪੁਰਾ, ਡਾ ਗੁਰਚਰਨ ਸਿੰਘ ਚਹਿਲ, ਡਾ ਉਜਾਗਰ ਸਿੰਘ ਰਾਮਪੁਰਾ, ਜਸਪਾਲ ਸਿੰਘ ਚੰਡੀਗੜ੍ਹ, ਅਮਰੀਕ ਸਿੰਘ ਖੋਖਰ, ਗਿਆਨ ਚੰਦ ਲਹਿਰਾ, ਜੱਸੀ ਪੇਧਨੀ, ਆਦਿ ਹਾਜ਼ਰ ਸਨ।

ਸਿਆਸੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਮਾਤਾ ਗੁਰਮੇਲ ਕੌਰ ਗਰੇਵਾਲ ਨੂੰ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ

Leave a Reply

Your email address will not be published. Required fields are marked *

Copyright © All rights reserved. | Newsphere by AF themes.