ਦਰਸ਼ਨਾ ਲਈ ਆਏ ਸ਼ਰਧਾਲੂਆਂ ਦੇ ਗੁੰਮ ਹੋਏ ਮੋਬਾਇਲ ਅਤੇ ਪਰਸ ਮਾਲਕਾਂ ਹਵਾਲੇ 

 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਪੁਲਿਸ ਚੌਂਕੀ ਗਲਿਆਰਾ ਦੇ ਇੰਚਾਰਜ਼ ਏਐਸਆਈ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਤੀ ਪਤਨੀ ਸੁਨੀਲ ਗਾਇਕਵਾੜ ਵਾਸੀ ਕਮਰਾ ਨੰ.19, 3/3 ਗੀਤਾ ਨਗਰ, ਨੇਵ ਨਗਰ ਕੋਲਾਬਾ, ਮੁੰਬਈ ਜੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਈ ਸੀ। ਦਰਸ਼ਨ ਕਰਦੇ ਸਮੇਂ ਉਸਦਾ ਪਰਸ ਜਿਸ ਵਿੱਚ ਉਸਦਾ ਅਧਾਰ ਕਾਰਡ, 3 ਏਟੀਐਮ, ਇੱਕ ਮੋਬਾਇਲ ਫ਼ੋਨ ਉਪੋ, ਘਰ ਦੀਆਂ ਚਾਬੀਆਂ ਅਤੇ 4000/- ਰੁਪਏ ਸੀ ਗੁੰਮ ਹੋ ਗਏ। ਪਰਸ ਲੱਭ ਕੇ ਉਸਦਾ ਸਾਰਾ ਸਮਾਨ ਅਤੇ ਨਕਦੀ ਆਰਤੀ ਪਤਨੀ ਸੁਨੀਲ ਗਾਇਕਵਾੜ ਦਾ ਹਵਾਲੇ ਕੀਤਾ ਗਿਆ।
       ਸਲਮਾਨ ਖਾਂ ਪੁੱਤਰ ਮਿਠੂ ਖਾਂ ਵਾਸੀ ਪਿੰਡ ਖਿਲਣ ਖਿੱਲਾਂ ਕੋਟ ਲੱਲ੍ਹ, ਜ਼ਿਲ੍ਹਾ ਮਾਨਸਾ ਦਾ ਕੁੱਝ ਦਿਨ ਪਹਿਲਾਂ ਇੱਕ ਮੋਬਾਇਲ ਆਈ-ਫ਼ੋਨ 12 ਸ੍ਰੀ ਦਰਬਾਰ ਸਾਹਿਬ ਵਿਖੇ ਗੁੰਮ ਹੋਇਆ ਸੀ ਜੋ ਇਹ ਮੋਬਾਇਲ ਫ਼ੋਨ ਵੀ ਲੱਭ ਕੇ ਇਸਦੇ ਮਾਲਕ ਸਲਮਾਨ ਖਾਂ ਪੁੱਤਰ ਮਿਠੂ ਖਾਂ ਦੇ ਹਵਾਲੇ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਪੁਲਿਸ ਚੌਂਕੀ ਇੰਚਾਰਜ਼ ਬਲਜਿੰਦਰ ਸਿੰਘ ਦਾ ਦਿੱਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕੀ ਇਹੋ ਜਿਹੇ ਨੇਕ ਦਿਲ ਇਮਾਨਦਾਰ ਪੁਲਿਸ ਅਫ਼ਸਰ, ਜਿੰਨਾਂ ਨੇ ਸਾਡਾ ਕੀਮਤੀ ਸਮਾਨ ਲੱਭ ਕੇ ਸਾਡੇ ਹਵਾਲੇ ਕੀਤਾ ਹੈ ਅਤੇ ਇੱਕ ਮਿਸਾਲ ਕਾਇਮ ਕੀਤੀ ਹੈ, ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ।ਉਹਨਾਂ ਨੇ ਕਿਹਾ ਕੀ ਬਲਜਿੰਦਰ ਸਿੰਘ ਵਰਗੇ ਪੁਲਿਸ ਅਫ਼ਸਰ ਨੂੰ ਵਾਹਿਗੁਰੂ ਚੜਦੀਕਲਾਂ ਵਿੱਚ ਰੱਖਣ।

Leave a Reply

Your email address will not be published.


*