August 17, 2026

Justice News

ਅਵਾਮ ਦੀ ਆਵਾਜ਼

ਪੁਲਿਸ ਚੌਂਕੀ ਦੁਰਗਿਆਣਾ ਮੰਦਰ ਵੱਲੋਂ ਇੱਕ ਮਹਿਲਾਂ ਦਾ ਚੋਰੀਂ ਹੋਇਆ ਪਰਸ ਕੀਤਾ ਵਾਪਸ 

 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ ) ਦੋ ਦਿਨ ਪਹਿਲਾਂ ਇੱਕ ਔਰਤ ਜੋ ਸ੍ਰੀ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਨੂੰਮਾਨ ਜੀ ਦੇ ਮੰਦਿਰ ਵਿਖੇ ਮੱਥਾ ਟੇਕਣ ਆਈ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਔਰਤ ਦਾ ਪਰਸ ਚੋਰੀਂ ਕਰ ਲਿਆ, ਇਸ ਪਰਸ ਵਿੱਚ ਆਈ-ਫੋਨ, ਜ਼ਰੂਰੀ ਕਾਗਜ਼ਾਤ ਅਤੇ ਗੱਡੀ ਦੀ ਚਾਬੀ ਸੀ।
ਥਾਣਾ ਡੀ-ਡਵੀਜ਼ਨ ਦੀ ਪੁਲਿਸ ਚੌਂਕੀ ਦੁਰਗਿਆਣਾ ਮੰਦਿਰ ਦੀ ਪੁਲਿਸ ਨੂੰ ਸੂਚਨਾਂ ਮਿਲਣ ਤੇ ਸਿਪਾਹੀ ਅਰਜਨ ਸ਼ਰਮਾਂ ਵੱਲੋਂ ਬੜੀ ਮਿਹਨਤ ਨਾਲ ਹਰ ਪੱਖੋਂ ਜਾਂਚ ਕਰਨ ਤੇ ਔਰਤ ਦਾ ਪਰਸ ਚੋਰੀਂ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਚੋਰੀ ਹੋਇਆ ਪਰਸ ਵੀ ਬ੍ਰਾਮਦ ਕੀਤਾ ਗਿਆ।
ਪੁਲਿਸ ਚੌਂਕੀ ਦੁਰਗਿਆਣਾ ਮੰਦਿਰ ਦੀ ਪੁਲਿਸ ਟੀਮ ਸਿਪਾਹੀ ਅਰਜਨ ਸ਼ਰਮਾਂ ਅਤੇ ਡਾ. ਰਾਕੇਸ਼ ਕੁਮਾਰ ਸ਼ਰਮਾ, ਪ੍ਰਧਾਨ ਸ੍ਰੀ ਬਡਾ  ਹਨੂਮਾਨ ਮੰਦਿਰ, ਸ੍ਰੀ ਦੁਰਗਿਆਣਾ ਮੰਦਰ,  ਵੱਲੋਂ ਔਰਤ ਨੂੰ ਉਸ ਦਾ ਪਰਸ, ਮੋਬਾਇਲ ਫ਼ੋਨ ਅਤੇ ਗੱਡੀ ਦੀ ਚਾਬੀ ਨੂੰ ਵਾਪਸ ਕੀਤਾ ਗਿਆ। ਔਰਤ ਵੱਲੋਂ ਪੁਲਿਸ ਚੌਂਕੀ ਦੁਰਗਿਆਣਾ ਮੰਦਿਰ ਦਾ ਧੰਨਵਾਦ ਕੀਤਾ ਗਿਆ।।

Leave a Reply

Your email address will not be published. Required fields are marked *

Copyright © All rights reserved. | Newsphere by AF themes.