August 17, 2026

Justice News

ਅਵਾਮ ਦੀ ਆਵਾਜ਼

ਥਾਣਾ ਸਦਰ ਦੇ ਏਰੀਆ ਵਿੱਚ ਇੱਕ ਔਰਤ ਪਾਸੋਂ ਉਸਦਾ ਖੋਹ ਕਰਨ ਵਾਲਾ ਕਾਬੂ   

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਸਬ-ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ  ਦੀ ਨਿਗਰਾਨੀ ਹੇਠ ਏਐਸਆਈ ਜੀਵਨ ਸਿੰਘ ਇੰਚਾਰਜ਼ ਪੁਲਿਸ ਚੌਂਕੀ ਵਿਜੈ ਨਗਰ ਦੀ ਪੁਲਿਸ ਪਾਰਟੀ ਏ.ਐਸ.ਆਈ ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੂੰ ਸ੍ਰੀਮਤੀ ਵਿਭਾ ਮਹਾਜਨ ਵਾਸੀ ਪ੍ਰੇਮ ਨਗਰ, ਬਟਾਲਾ ਰੋਡ ਅੰਮ੍ਰਿਤਸਰ ਪਾਸੋਂ ਉਸਦਾ ਪਰਸ ਜਿਸ ਵਿੱਚ ਵਿਭਾਗੀ ਸ਼ਨਾਖਤੀ ਕਾਰਡ, BLO ਸ਼ਨਾਖਤੀ ਕਾਰਡ, ਘਰਦੀਆਂ ਚਾਬੀਆ, 2380/- ਰੁਪਏ ਨਕਦੀ, ਪਾਸਪੋਰਟ ਸਾਇਜ ਫੋਟੋਆਂ ਅਤੇ ਮੋਬਾਇਲ ਫ਼ੋਨ ਮਾਰਕਾ Redmi Note -7 Pro ਰੰਗ ਨੀਲਾ ਦੀ ਹੋਈ ਖੋਹ ਸਬੰਧੀ ਮੁਕੱਦਮਾ ਨੰ: 90 ਮਿਤੀ 2-5-2024 ਜੁਰਮ 379-B IPC, ਥਾਣਾ ਸਦਰ, ਅੰਮ੍ਰਿਤਸਰ ਦਰਜ ਰਜਿਸ਼ਟਰ ਕਰਕੇ ਕੁੱਝ ਘੰਟਿਆਂ ਵਿੱਚ ਹੀ ਦੋਸ਼ੀ ਮਨੀ ਸ਼ਰਮਾ ਉਰਫ਼ ਮਨੀ ਪੁੱਤਰ ਗੁਲਸ਼ਨ ਕੁਮਾਰ ਵਾਸੀ ਗਲੀ ਨੰ. 7 ਵਿਸ਼ਾਲ ਵਿਹਾਰ ਨਜ਼ਦੀਕ ਰਾਮ ਬਲੀ ਚੌਂਕ, ਬਾਕੇ ਬਿਹਾਰੀ ਗਲੀ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਖੋਹ ਕੀਤੇ ਪਰਸ ਵਿੱਚੋਂ ਵਿਭਾਗੀ ਸ਼ਨਾਖਤੀ ਕਾਰਡ, BLO ਸ਼ਨਾਖਤੀ ਕਾਰਡ, 5 ਪਾਸਪੋਰਟ ਸਾਇਜ ਫੋਟੋਆਂ ਅਤੇ ਮੋਬਾਇਲ ਫ਼ੋਨ ਮਾਰਕਾ Redmi Note -7 Pro, ਰੰਗ ਨੀਲਾ, ਬ੍ਰਾਮਦ ਕੀਤੇ ਹਨ ਅਤੇ ਇਸ ਪਾਸੋ ਇੱਕ ਹੋਰ ਚੋਰੀ ਸ਼ੁਦਾ ਮੋਟਰਸਾਇਕਲ ਬ੍ਰਾਮਦ ਹੋਇਆ ਅਤੇ ਇਸ ਵੱਲੋ ਆਪਣੇ ਸਾਥੀਆ ਨਾਲ ਰੱਲ ਕੇ ਥਾਣਾ ਸਦਰ ਦੇ ਏਰੀਆ ਵਿੱਚੋਂ ਪਿਸਟਲ ਦੀ ਨੋਕ ਤੇ ਮੋਬਾਇਲ ਫ਼ੋਨ ਦੀ ਖੋਹ ਕੀਤੀ ਸੀ।                    ਜਿਸ ਸਬੰਧੀ ਮੁਕੱਦਮਾ 77/24 ਜੁਰਮ 379-B(2), 34 IPC, 25/27/54/59 Arms Act ਥਾਣਾ ਸਦਰ,ਅੰਮ੍ਰਿਤਸਰ ਦਰਜ ਕੀਤਾ ਗਿਆ ਸੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.